Breaking News
Home / ਰਾਸ਼ਟਰੀ / ਹੋਲੀ ਤੇ ਕੁੜੀਆ ਨਾਲ ਬਦਤਮੀਜ਼ੀ ਕਰਨ ਦੀਆਂ ਵੀਡੀਉ ਵਾਇਰਲ

ਹੋਲੀ ਤੇ ਕੁੜੀਆ ਨਾਲ ਬਦਤਮੀਜ਼ੀ ਕਰਨ ਦੀਆਂ ਵੀਡੀਉ ਵਾਇਰਲ

ਰੰਗਾਂ ਦਾ ਤਿਉਹਾਰ ਹੋਲੀ ਜਿਸਨੂੰ ਹਰ ਕੋਈ ਮਨਾਉਣਾ ਚਾਹੁੰਦਾ ਹੈ, ਹਰ ਕੋਈ ਚਾਹੁੰਦਾ ਹੈ ਕਿ ਉਹ ਰੰਗਾਂ ਨਾਲ ਖੇਡੇ ਪਰ ਇਸ ਵਾਰ ਦੀ ਹੋਲੀ ਯਕੀਨਨ ਹੀ ਧਿਆਨ ਰੱਖ ਕੇ ਖੇਡਣਾ ਮੰਗਦੀ ਹੈ, ਖਾਸ ਕਰਕੇ ਇਸ ਵਾਰ ਮਾਪਿਆਂ ਨੂੰ ਵੱਧ ਸੁਚੇਤ ਹੋਣ ਦੀ ਲੋੜ ਹੈ।

ਪਿਛਲੇ ਸਾਲ ਹੋਲੀ ‘ਤੇ ਵੀ ਹਿੰ ਸਾ ਨਹੀਂ ਸਹਾਂਗੇ’ ਦੇ ਨਾਅਰਿਆਂ ਨਾਲ ਗਲੀ-ਗਲੀ ‘ਚ ਕੁੜੀਆਂ ਵੱਲੋਂ ਹੋਕਾ ਦਿੱਤਾ ਗਿਆ।

ਹੋਲੀ ਦੇ ਨਾਂ ‘ਤੇ ਕੁੜੀਆਂ ਨਾਲ ਹੁੰਦੀ ਛੇ ੜ-ਛਾ ੜ ਨੂੰ ਲੈ ਕੇ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਸੜਕਾਂ ‘ਤੇ ਆ ਗਈਆਂ।ਉਨ੍ਹਾਂ ਇਸ ਵਰਤਾਰੇ ਨੂੰ ਲੈ ਕੇ ਦਿੱਲੀ ਦੇ ਵਿਜੇ ਨਗਰ ਇਲਾਕੇ ਵਿੱਚ ਇੱਕ ਰੋਸ ਮਾਰਚ ਕੀਤਾ

ਹੱਥਾਂ ਵਿੱਚ ਬੈਨਰ ਅਤੇ ਪੋਸਟਰਾਂ ਰਾਹੀਂ ਹੋਲੀ ਬਹਾਨੇ ਕੁੜੀਆਂ ਨਾਲ ਹੁੰਦੀ ਛੇ ੜ-ਛਾ ੜ ਦਾ ਮੁੱਦਾ ਉਨ੍ਹਾਂ ਆਪਣੇ ਹੀ ਅੰਦਾਜ਼ ‘ਚ ਚੁੱਕਿਆ।ਗੈਰ-ਸਰਕਾਰੀ ਸੰਸਥਾ ‘ਪਿੰਜਰਾ ਤੋੜ’ ਦੇ ਬੈਨਰ ਹੇਠਾਂ ਕੀਤੇ ਗਏ ਇਸ ਮਾਰਚ ਦਾ ਨਾਮ ਰੱਖਿਆ ਗਿਆ ‘ਬੁਰਾ ਕਿਉਂ ਨਾ ਮਾਨੂੰ?’

ਹੋਲੀ ‘ਤੇ ਵੀ ਹਿੰ ਸਾ ਨਹੀਂ ਸਹਾਂਗੇ ਦੇ ਨਾਅਰਿਆਂ ਨਾਲ ਗਲੀ-ਗਲੀ ‘ਚ ਇਨ੍ਹਾਂ ਕੁੜੀਆਂ ਵੱਲੋਂ ਹੋਕਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ‘ਬੁਰਾ ਕਿਉਂ ਨਾ ਮੰਨੀਏ?’

ਇਨ੍ਹਾਂ ਕੁੜੀਆਂ ਦਾ ਵਿਰੋਧ ਸੀ ਕਿ ਹੋਲੀ ਦੇ ਦਿਨਾਂ ‘ਚ ਛੇ ੜ-ਛਾ ੜ ਦੇ ਨਾਲ-ਨਾਲ ਸਾਡੇ ਉੱਤੇ ਪਾਣੀ ਤੋਂ ਇਲਾਵਾ ਸੀਮਿੰਟ ਅਤੇ ਚਿੱਕੜ ਨਾਲ ਭਰੇ ਗੁਬਾਰੇ ਮਾਰੇ ਜਾਂਦੇ ਹਨ।ਇਹੀ ਨਹੀਂ ਕੰਡੋਮ ਵਿੱਚ ਵੀ ਪਾਣੀ ਆਦਿ ਸਮੱਗਰੀ ਭਰ ਕੇ ਸਾਡੇ ਸਰੀਰ ਨੂੰ ਨਿ ਸ਼ਾ ਨਾ ਬਣਾਇਆ ਜਾਂਦਾ ਹੈ।

ਇਸ ਦੌਰਾਨ ਆਸ਼ੀ ਨੇ ਕਿਹਾ, ”ਜਿਨ ਸੀ ਤੌਰ ‘ਤੇ ਛੇ ੜ ਛਾ ੜ ਤਿਉਹਾਰਾਂ ਅਤੇ ਧਰਮ ਦੇ ਨਾਂ ਉੱਤੇ ਆਮ ਗੱਲ ਹੋ ਗਈ ਹੈ। ਸਾਡੀ ਸਹਿਮਤੀ ਤੋਂ ਬਗੈਰ ਹੀ ਸਾਨੂੰ ਰੰਗ ਲਾਇਆ ਜਾਂਦਾ ਹੈ।”

‘ਇਸ ਵਰਤਾਰੇ ਨੂੰ ਸਮਾਜ ਨੇ ਅਪਣਾਇਆ ਹੈ ਤੇ ਇਸ ਵਿਰੁੱਧ ਸਾਡੀ ਲੜਾਈ ਹੈ। ਸਾਨੂੰ ਵੀ ਬਾਹਰ ਗਲੀਆਂ ‘ਚ ਚੱਲਣ ਦਾ ਹੱਕ ਹੈ। ਅਸੀਂ ਘਰਾਂ ‘ਚ ਡਰ ਕੇ ਕਿਉਂ ਬੈਠੀਏ?”

ਇਸ ਦੌਰਾਨ ਕੁੜੀਆਂ ਦੇ ਇੱਕਠ ਵੱਲੋਂ ਕਈ ਤਰ੍ਹਾਂ ਦੇ ਨਾਅਰਿਆਂ ਨਾਲ ਆਪਣੀ ਗੱਲ ਗਲੀ ਮੁਹੱਲਿਆਂ ‘ਚ ਰੱਖੀ ਗਈ ਅਤੇ ਆਮ ਲੋਕਾਂ ਨੇ ਵੀ ਇਨ੍ਹਾਂ ਵਿਦਿਆਰਥਣਾਂ ਦੇ ਇਸ ਕਦਮ ਦੀ ਸ਼ਲਾਘਾ ਕੀਤੀ,..ਪਿੰਜਰਾ ਤੋੜ ਸੰਸਥਾ ਦੀ ਆਗੂ ਦੇਵਾਂਗਨਾ ਕਾਲੀਤਾ ਨੇ ਕਿਹਾ, ”ਗੁਬਾਰੇ ਸਾਡੇ ਸਰੀਰ ਦੇ ਅੰਗਾਂ ਨੂੰ ਨਿਸ਼ਾਨਾ ਬਣਾ ਕੇ ਮਾਰੇ ਜਾਂਦੇ ਹਨ ਤੇ ਸਾਨੂੰ ਇਸ ਮਰਦ ਪ੍ਰਧਾਨ ਸਮਾਜ ਵਿੱਚ ਆਪਣੀ ਆਵਾਜ਼ ਇਸੇ ਤਰ੍ਹਾਂ ਬੁਲੰਦ ਕਰਨੀ ਪਵੇਗੀ।”

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: