Breaking News
Home / ਰਾਸ਼ਟਰੀ / ਧਰਮਿੰਦਰ ਦੇ ਢਾਬੇ ਤੇ ਪਿਆ ਛਾਪਾ, ਹੋ ਗਿਆ ਸੀਲ

ਧਰਮਿੰਦਰ ਦੇ ਢਾਬੇ ਤੇ ਪਿਆ ਛਾਪਾ, ਹੋ ਗਿਆ ਸੀਲ

ਧਰਮਿੰਦਰ ਦੀਆਂ ਆਸਾਂ ‘ਤੇ ਫਿਰਿਆ ਪਾਣੀ, 22 ਦਿਨਾਂ ਬਾਅਦ ਹੀ ਪੈ ਗਿਆ ‘HE-Man’ ਢਾਬੇ ‘ਤੇ ਛਾਪਾ
ਚੰਡੀਗੜ੍ਹ: ਬਾਲੀਵੁੱਡ ਦੇ ਹੀ-ਮੈਨ ਧਰਮੇਂਦਰ ਨੇ 14 ਫਰਵਰੀ ਨੂੰ ਹੀ ਹਰਿਆਣਾ ਦੇ ਕਰਨਾਲ ‘ਚ ਜੀਟੀ ਰੋਡ ‘ਤੇ ਢਾਬਾ ਖੋਲ੍ਹਿਆ ਸੀ, ਜਿਸ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨਾਲ ਨਗਰ ਨਿਗਮ ਨੇ ਟੈਕਸ ਸਬੰਧੀ ਮਾਮਲੇ ‘ਚ ਇਹ ਕਾਰਵਾਈ ਕੀਤੀ ਹੈ। ਧਰਮਿੰਦਰ ਨੇ ਮਾਲਕਾਣਾ ਹੱਕ ਬਦਲਿਆ, ਪਰ ਨਗਰ ਨਿਗਮ ਨੂੰ ਪ੍ਰਾਪਰਟੀ ਟੈਕਸ ਨਹੀਂ ਦਿੱਤਾ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦ ਨਿਗਮ ਕਰਮਚਾਰੀ ਢਾਬਾ ਸੀਲ ਕਰਨ ਲਈ ਪਹੁੰਚੇ ਤਾਂ ਮੌਜੂਦ ਸਟਾਫ ਨਾਲ ਉਨ੍ਹਾਂ ਦੀ ਝੜਪ ਵੀ ਹੋ ਗਈ। ਧਰਮਿੰਦਰ ਨੇ ਆਪਣੇ ਫੈਨਸ ਨੂੰ ਖੁਦ ਇਸ ਢਾਬੇ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਇੰਸਟਾਗ੍ਰਾਮ ‘ਤੇ ਪੋਸਟ ਕਰਦਿਆਂ ਇਸ ਬਾਰੇ ਦੱਸਿਆ ਸੀ।

ਧਰਮਿੰਦਰ ਦੀ ਯੋਜਨਾ ਹੈ ਕਿ ਹੀ-ਮੈਨ ਢਾਬੇ ਦੀ ਬ੍ਰਾਂਚ ਵਿਦੇਸ਼ ‘ਚ ਵੀ ਖੇਡੀ ਜਾਵੇ ਤੇ ਇਸ ਨੂੰ ਇੰਟਰਨੈਸ਼ਨਲ ਚੇਨ ਬਣਾਇਆ ਜਾਵੇ।

ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਨੂੰ ਅੱਜ ਵੀ ਉਨ੍ਹਾਂ ਦੀ ਪਹਿਲੀ ਮੁਹੱਬਤ ਯਾਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲੇ ਪਿਆਰ ਦਾ ਅਹਿਸਾਸ ਉਨ੍ਹਾਂ ਨੂੰ ਅੱਜ ਵੀ ਭਾਵੁਕ ਕਰ ਦਿੰਦਾ ਹੈ ਤੇ ਪੁਰਾਣੀਆਂ ਯਾਦਾਂ ਦੀ ਬਰਾਤ ਸੱਜ ਜਾਂਦੀ ਹੈ। ਧਰਮਿੰਦਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਹਿਲੇ ਪਿਆਰ ਹਮੀਦਾ ਦੀ ਛਾਪ ਅੱਜ ਵੀ ਉਨ੍ਹਾਂ ਦੇ ਦਿਲ ‘ਤੇ ਹੈ। ਹਮੀਦਾ ਪਾਕਿਸਤਾਨ ਵੰਡ ਸਮੇਂ ਪਾਕਿਸਤਾਨ ਚਲੇ ਗਈ ਤੇ ਧਰਮ ਦਾ ਵਿਆਹ ਪ੍ਰਕਾਸ਼ ਕੌਰ ਨਾਲ ਹੋਇਆ। ਬਾਅਦ ਵਿੱਚ ਉਨ੍ਹਾਂ ਦੀ ਜ਼ਿੰਦਗੀ ‘ਚ ਹੇਮਾ ਮਾਲਿਨੀ ਆਈ। ਦੱਸ ਦਈਏ ਕਿ ਹਮੀਦਾ, ਧਰਮ ਦੇ ਸਕੂਲ ਦੇ ਜ਼ਮਾਨੇ ਦੀ ਮੁਹੱਬਤ ਹੈ।

ਇਸ ਦਾ ਖੁਲਾਸਾ ਬੀਤੇ ਦਿਨੀਂ ਧਰਮਿੰਦਰ ਨੇ ਲੁਧਿਆਣਾ ਦੇ ਨਹਿਰੂ ਸਿਧਾਂਤ ਕੇਂਦਰ ਟਰੱਸਟ ‘ਚ ਹੋਏ ਪ੍ਰੋਗਰਾਮ ਨਜ਼ਮ ‘ਅਨੋਖੀ ਕੋਸ਼ਿਸ਼’ ‘ਚ ਕੀਤਾ। ਇਸ ਸਮਾਗਮ ਦੇ ਮੰਚ ‘ਤੇ ਧਰਮਿੰਦਰ ਨੂੰ ਨੂਰ-ਏ-ਸਾਹਿਰ ਐਵਾਰਡ ਨਾਲ ਨਵਾਜ਼ਿਆ ਗਿਆ। ਇੱਥੇ ਉਨ੍ਹਾਂ ਨੇ ਆਪਣੇ ਸਕੂਲ ਦੀ ਯਾਦ ਨੂੰ ਤਾਜ਼ਾ ਕਰਦਿਆਂ ਕਿਹਾ, ‘ਮੈਂ ਦਿਲ ਦੀਆਂ ਗੱਲਾਂ ਲਿਖਦਾ ਹਾਂ, ਕਦੇ ਦਿਮਾਗ ਦੀਆਂ ਨਹੀਂ। ਮਸੂਮ ਜਿਹੀ ਉਮਰ ਸੀ, ਉਹ ਕੀ ਸੀ ਪਤਾ ਨਹੀਂ, ਪਰ ਉਸ ਕੋਲ ਜਾਣ ਨੂੰ, ਕੋਲ ਬੈਠਣ ਨੂੰ ਜੀ ਕਰਦਾ ਸੀ। ਉਹ ਅੱਠਵੀਂ ਤੇ ਮੈਂ ਛੇਵੀਂ ‘ਚ ਸੀ ਤੇ ਉਹ ਸਾਡੇ ਹੀ ਸਕੂਲ ਦੀ ਟੀਚਰ ਦੀ ਧੀ ਸੀ, ਜਿਸ ਦਾ ਨਾਂ ਹਮੀਦਾ ਸੀ। ਉਹ ਹੱਸਦੀ ਤਾਂ ਮੈਂ ਕੋਲ ਚਲਾ ਜਾਂਦਾ ਸੀ।”

ਧਰਮਿੰਦਰ ਨੇ ਅੱਗੇ ਕਿਹਾ, ‘ਪਾਕਿਸਤਾਨ ਬਣ ਗਿਆ ਹੈ, ਹਮੀਦਾ ਚਲੀ ਗਈ ਹੈ ਤੇ ਮੈਂ ਆਪਣੇ ਪ੍ਰਸ਼ਨ ਦਾ ਅਰਥ ਸਮਝਦਾ ਹਾਂ। ਹੁਣ ਵੀ, ਮੈਂ ਉਸ ਨੂੰ ਯਾਦ ਕਰਦਾ ਹਾਂ, ਇੱਕ ਮਿੱਠੀ ਚੁੱਭੀ ਜਗਾਉਂਦਾ ਹਾਂ। ਮੈਂ ਆਪਣੇ ਆਪ ‘ਤੇ ਹੱਸਦਾ ਹਾਂ, ‘ਇਹ ਧਰਮ ਕਹਿੰਦਾ ਹੈ, ਇਹ ਤੇਰੇ ਮਿਜ਼ਾਜ਼-ਏ-ਆਸ਼ਿਕਾਨਾ ਦਾ ਇਹ ਪਹਿਲਾ ਮਾਸੂਮ ਕਦਮ ਸੀ ਤੇ ਉਹ ਮਾਸੂਮ ਕਦਮ ਤੂੰ ਤਾਂ ਜ਼ਿੰਦਗੀ ਨਾ ਭੁੱਲਾਂਗਾ’। ਉਨ੍ਹਾਂ ਅੱਗੇ ਕਿਹਾ ਕਿ ਇਹ ਦੇਸ਼ ਦੀ ਵੰਡ ਤੋਂ ਪਹਿਲਾਂ ਸੀ। ਕਈ ਵਾਰ ਜਦੋਂ ਯਾਦਾਂ ਤਾਜ਼ਾ ਹੁੰਦੀਆਂ ਹੈ ਤਾਂ ਮੈਂ ਲਿਖਦਾ ਹਾਂ।

ਅੱਗੇ ਗੱਲ ਕਰਦਿਆਂ ਉਨ੍ਹਾਂ ਕਿਹਾ, ‘ਲੁਧਿਆਣਾ ਦੀ ਮਿੱਟੀ ਮੇਰੇ ਹਰ ਇੱਕ ਕਣ ‘ਚ ਸਮਾਈ ਹੈ। ਇਸੇ ਸ਼ਹਿਰ ‘ਚ ਉਸ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਫ਼ਿਲਮ ਦਿਲੀਪ ਕੁਮਾਰ ਦੀ ‘ਸ਼ਹੀਦ’ ਮਿਨੀਰਵਾ ਸਿਨੇਮਾ ਘਰ ‘ਚ ਵੇਖੀ ਸੀ। ਮੈਂ ਉਥੋਂ ਪ੍ਰੇਰਿਤ ਹੋਇਆ ਸੀ, ਇਸ ਲਈ ਮੈਂ ਆਪਣੇ ‘ਚ ਇੱਕ ਐਕਟਰ ਦੀ ਭਾਲ ਸ਼ੁਰੂ ਕੀਤੀ। ਮੈਂ ਸੋਚਦਾ ਸੀ ਕਿ ਮੈਂ ਉਨ੍ਹਾਂ ਵਰਗਾ ਹਾਂ। ਮੈਨੂੰ ਵੀ ਫ਼ਿਲਮੀ ਦੁਨੀਆਂ ‘ਚ ਜਾਣਾ ਚਾਹੀਦਾ ਹੈ ਤੇ ਉਸ ਨੇ ਅੱਜ ਮੈਨੂੰ ਧਰਮਿੰਦਰ ਬਣਾਇਆ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: