Breaking News
Home / ਪੰਜਾਬ / ਆਨੰਦਪੁਰ ਸਾਹਿਬ ਤੇ ਪਾਇਆ ਬਾਜਾਂ ਨੇ ਘੇ ਰਾ..

ਆਨੰਦਪੁਰ ਸਾਹਿਬ ਤੇ ਪਾਇਆ ਬਾਜਾਂ ਨੇ ਘੇ ਰਾ..

ਕੀ ਸਿੱਖ ਕੌਮ ਨੂੰ ਕੋਈ ਸੁਨੇਹਾ ਦੇਣ ਆਏ ਹਨ ਇਹ ਬਾਜ਼ ??? ਇੱਕ ਬਾਜ਼ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਹੁਣਾਂ ਨੂੰ ਵੀ ਸੁਨੇਹਾ ਦੇਣ ਆਇਆ ਸੀ —-

–ਜਦੋ ਵਰੰਟ ਜਾਰੀ ਹੋਏ —
ਕਹਿੰਦੇ ਨੇ ਉਹਨੀਂ ਦਿਨੀ ਇਕ ਬਾਜ਼ ਦਿੱਲੀ ਉੱਡਿਆ ਫਿਰਦਾ ਆਮ ਹੀ ਨਜ਼ਰੀਂ ਪੈ ਜਾਂਦਾ ਸੀ। ਬੰਗਲਾ ਸਾਹਿਬ ਤਾਂ ਉਹ ਕਾਫੀ ਸੰਗਤ ਵੱਲੋਂ ਦੇਖਿਆ ਗਿਆ। ਕੁਝ ਦਿਨਾਂ ਬਾਅਦ ਉਹ ਭਾਈ ਕਿ ਹ ਰ ਸਿੰਘ ਹੁਣਾ ਦੇ ਕਵਾਟਰਾਂ ਤੇ ਆ ਕੇ ਬੈਠਣ ਲੱਗਾ। ਭਾਈ ਬੇਅੰਤ ਸਿੰਘ ਇਕ ਦਿਨ ਏਧਰ ਆਏ ਤਾਂ ਭਾਈ ਕਿਹਰ ਸਿੰਘ ਨੇ ਆਵਾਜ ਮਾਰੀ। ਉਹ ਠੀਕ ਨਹੀਂ ਸਨ, ਸੋ ਕਹਿਣ ਲੱਗੇ ਸਵੇਰੇ ਮਿਲਦਾ ਹਾਂ। ਭਾਈ ਕਿ ਹ ਰ ਸਿੰਘ ਬੋਲੇ, “ਤੈਨੂੰ ਕੋਈ ਸੁਨੇਹਾਂ ਨਹੀਂ ਮਿਲਿਆ?”

“ਕਿਹੜਾ ਸੁਨੇਹਾਂ…” ਭਾਈ ਬੇਅੰਤ ਸਿੰਘ ਨੇ ਪੁੱਛਿਆ।
“ਕੋਈ ਬਾਜ਼ ਨਹੀਂ ਦਿਸਿਆ?”

“ਹਾਂ ਇਕ ਬਾਜ਼ ਦਿਸਦਾ ਤਾਂ ਹੈ”
“ਫੇਰ ਉਹ ਸੁਨੇਹਾਂ ਹੀ ਹੈ ਮਹਾਰਾਜ ਦਾ”, ਭਾਈ ਕਿ ਹ ਰ ਸਿੰਘ ਨੇ ਕਿਹਾ। ਪਰ ਭਾਈ ਬੇਅੰਤ ਸਿੰਘ ਗੱਲ ਅ ਣ ਗੌ ਲੀ ਕਰਕੇ ਚਲੇ ਗਏ। ਕੁਝ ਦਿਨਾਂ ਬਾਅਦ ਭਾਈ ਬੇਅੰਤ ਸਿੰਘ ਅਕਾਲ ਤਖ਼ਤ ਸਾਹਿਬ ਆਏ। ਬਾਜ਼ ਉਹਨਾਂ ਨੂੰ ਢੱਠੇ ਹੋਏ ਗੁੰਬਦ ‘ਤੇ ਬੈਠਾ ਵੀ ਦਿਸਿਆ। ਵਾਪਸ ਜਾ ਕੇ ਉਹ ਬੇਚੈਨ ਰਹਿਣ ਲੱਗੇ। ਜਦ ਉਹਨਾਂ ਨੂੰ ਬਾਜ਼ ਦੇ ਸੁਪਨੇ ਵੀ ਆਏ ਤਾਂ ਉਹ ਭਾਈ ਕਿਹਰ ਸਿੰਘ ਨੂੰ ਕਹਿਣ ਲੱਗੇ, “ਫੁੱਫੜ ਜੀ ਕਿਉਂ ਦਿਸ ਰਿਹਾ ਹੈ ਮੈਨੂੰ ਇਹ ਬਾਜ਼?”

“ਕੋਈ ਸੁਨੇਹਾਂ ਲੈ ਕੇ ਆਇਆ ਹੈ ਸੱਚੇ ਪਾਤਸ਼ਾਹ ਦਾ”, ਭਾਈ ਸਾਹਬ ਨੇ ਜਵਾਬ ਦਿੱਤਾ।
ਇੱਕ ਦਿਨ ਜਦ ਬਾਜ਼ ਭਾਈ ਬੇਅੰਤ ਸਿੰਘ ਵੱਲ ਦੇਖ ਰਿਹਾ ਸੀ ਤਾਂ ਉਹ ਬੋਲੇ, “ਜੇ ਇਹ ਬਾਜ਼ ਸਚਮੁੱਚ ਮਹਾਰਾਜ ਨੇ ਭੇਜਿਆ ਹੈ ਤਾਂ ਮੇਰੀ ਬਾਂਹ ‘ਤੇ ਆ ਕੇ ਬੈਠ ਜਾਵੇ”, ਤੇ ਬਾਜ਼ ਝੱਟ ਉੱਡ ਕੇ ਭਾਈ ਬੇਅੰਤ ਸਿੰਘ ਦੀ ਬਾਂਹ ‘ਤੇ ਬੈਠ ਗਿਆ। ਉਹਨਾਂ ਜਾ ਕੇ ਭਾਈ ਸਤਵੰਤ ਸਿੰਘ ਨਾਲ ਗੱਲ ਕੀਤੀ, “ਕਿ ਜਾਨ ਲੇਖੇ ਲਾਉਣ ਦਾ ਵੇਲਾ ਆਣ ਢੁੱਕਾ ਹੈ”।ਸਚਮੁੱਚ ਬਾਜ਼ ਉਹਨਾਂ ਤਿੰਨਾਂ ਸੂਰਮਿਆਂ ਦੀ ਸ਼ ਹਾ ਦ ਤ ਦਾ ਸੁਨੇਹਾਂ ਲੈ ਕੇ ਆਇਆ ਸੀ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: