Breaking News
Home / ਰਾਸ਼ਟਰੀ / Video – ਰਾਣਾ ਕਪੂਰ ਦੀਆਂ ਤਿੰਨ ਕੁੜੀਆਂ ਦੇ ਨਾਂ ਤੇ 20 ਫਰਜ਼ੀ ਕੰਪਨੀਆਂ

Video – ਰਾਣਾ ਕਪੂਰ ਦੀਆਂ ਤਿੰਨ ਕੁੜੀਆਂ ਦੇ ਨਾਂ ਤੇ 20 ਫਰਜ਼ੀ ਕੰਪਨੀਆਂ

ਈ. ਡੀ. ਨੇ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ (62) ਨੂੰ ਇਥੇ ਐਤਵਾਰ ਤੜਕੇ ਗ੍ਰਿਫਤਾਰ ਕਰ ਲਿਆ। ਗ੍ਰਿ ਫ ਤਾ ਰੀ ਤੋਂ ਬਾਅਦ ਈ. ਡੀ. ਨੇ ਕਪੂਰ ਨੂੰ ਇਕ ਅਦਾਲਤ ਸਾਹਮਣੇ ਪੇਸ਼ ਕੀਤਾ, ਜਿਸ ਨੇ ਉਸ ਨੂੰ 11 ਮਾਰਚ ਤੱਕ ਜਾਂਚ ਏਜੰਸੀ ਦੀ ਹਿਰਾਸਤ ’ਚ ਭੇਜੇ ਜਾਣ ਦਾ ਹੁਕਮ ਦਿੱਤਾ।

ਈ. ਡੀ. ਦੇ ਅਧਿਕਾਰੀ ਜਾਣਨਾ ਚਾਹੁੰਦੇ ਹਨ ਕਿ ਆਖਿਰ ਅਜਿਹਾ ਕੀ ਹੋਇਆ ਸੀ ਕਿ ਨਵੰਬਰ 2019 ’ਚ ਰਾਣਾ ਕਪੂਰ ਨੇ ਯੈੱਸ ਬੈਂਕ ’ਚੋਂ ਆਪਣੇ ਪੂਰੇ ਸ਼ੇਅਰ ਵੇਚ ਦਿੱਤੇ ਸਨ ਜਦਕਿ ਉਹ ਵਾਰ-ਵਾਰ ਕਹਿੰਦੇ ਆ ਰਹੇ ਸਨ ਕਿ ਯੈੱਸ ਬੈਂਕ ’ਚੋਂ ਕਦੇ ਵੀ ਆਪਣੇ ਸ਼ੇਅਰ ਨਹੀਂ ਵੇਚਣਗੇ। ਉਹ ਇਸ ਨੂੰ ਆਪਣਾ ‘ਡਾਇਮੰਡ’ ਦੱਸਦੇ ਸਨ।

ਈ. ਡੀ. ਦੀ ਰਾਣਾ ਕਪੂਰ ਖਿਲਾਫ ਜਾਂਚ ’ਚ 2 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼, 44 ਮਹਿੰਗੀਆਂ ਪੇਂਟਿੰਗਸ ਅਤੇ ਇਕ ਦਰਜਨ ਤੋਂ ਜ਼ਿਆਦਾ ਫਰਜ਼ੀ ਕੰਪਨੀਆਂ ਜਾਂਚ ਦੇ ਘੇਰੇ ’ਚ ਹਨ। ਜਾਂਚ ਏਜੰਸੀ ਨੂੰ ਕੁਝ ਅਜਿਹੇ ਦਸਤਾਵੇਜ਼ ਵੀ ਮਿਲੇ ਹਨ, ਜੋ ਦੱਸਦੇ ਹਨ ਕਿ ਕਪੂਰ ਪਰਿਵਾਰ ਦੀ ਲੰਡਨ ’ਚ ਵੀ ਕੁਝ ਜਾਇਦਾਦ ਹੈ।

ਹੁਣ ਉਸ ਜਾਇਦਾਦ ਦੀ ਖਰੀਦ ਲਈ ਵਰਤੇ ਗਏ ਖਜ਼ਾਨੇ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਕਪੂਰ ਪਰਿਵਾਰ ਵਲੋਂ 2000 ਕਰੋੜ ਰੁਪਏ ਦਾ ਨਿਵੇਸ਼ ਅਤੇ ਇਕ ਦਰਜਨ ਤੋਂ ਜ਼ਿਆਦਾ ਫਰਜ਼ੀ ਕੰਪਨੀਆਂ ਬਾਰੇ ਜਾਣਕਾਰੀ ਮਿਲੀ। ਇਨ੍ਹਾਂ ਫਰਜ਼ੀਆਂ ਕੰਪਨੀਆਂ ਦੀ ਵਰਤੋਂ ਰਿਸ਼ਵਤ ਦੀ ਹੇਰਾਫੇਰੀ ਲਈ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਕਪੂਰ ਪਰਿਵਾਰ ਕੋਲੋਂ 44 ਮਹਿੰਗੀਆਂ ਪੇਂਟਿੰਗਜ਼ ਮਿਲੀਆਂ, ਜਿਨ੍ਹਾਂ ’ਚ ਕੁਝ ਰਾਜਨੇਤਾਵਾਂ ਕੋਲੋਂ ਖਰੀਦੀਆਂ ਗਈਆਂ।

ਈ. ਡੀ. ਨੇ ਸ਼ਨੀਵਾਰ ਨੂੰ ਮਾਮਲੇ ਵਿਚ ਆਪਣੀ ਜਾਂਚ ਦਾ ਦਾਇਰਾ ਵਧਾਉਂਦੇ ਹੋਏ ਅਤੇ ਸਬੂਤ ਜਮ੍ਹਾ ਕਰਨ ਲਈ ਦਿੱਲੀ ਤੇ ਮੁੰਬਈ ਵਿਚ ਕਪੂਰ ਦੀਆਂ 3 ਧੀਆਂ ਦੇ ਕੰਪਲੈਕਸਾਂ ਦੀਆਂ ਤ ਲਾ ਸ਼ੀਆਂ ਲਈਆਂ। ਅਧਿਕਾਰੀਆਂ ਅਨੁਸਾਰ ਕਪੂਰ ਦੀ ਪਤਨੀ ਬਿੰਦੂ ਤੇ ਧੀਆਂ ਰਾਖੀ ਕਪੂਰ ਟੰਡਨ, ਰੌਸ਼ਨੀ ਕਪੂਰ ਤੇ ਰਾਧਾ ਕਪੂਰ ਉਨ੍ਹਾਂ ਕੰਪਨੀਆਂ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਵਿਚ ਮੁਜਰਮਾਨਾ ਸਰਗਰਮੀਆਂ ਦਾ ਪਤਾ ਲੱਗਾ ਹੈ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: