Breaking News
Home / ਰਾਸ਼ਟਰੀ / ਗੋਦ ਲਈ ਧੀ ਨੇ ਚਾੜ੍ਹਿਆ ਚੰਨ, ਅਪਣੇ ਪ੍ਰੇ ਮੀ ਨਾਲ ਮਿਲ ਕੇ ਕਰ ਦਿੱਤਾ ਕਾਂ ਡ

ਗੋਦ ਲਈ ਧੀ ਨੇ ਚਾੜ੍ਹਿਆ ਚੰਨ, ਅਪਣੇ ਪ੍ਰੇ ਮੀ ਨਾਲ ਮਿਲ ਕੇ ਕਰ ਦਿੱਤਾ ਕਾਂ ਡ

ਨਵੀਂ ਦਿੱਲੀ: 59 ਸਾਲ ਦੇ ਰੇਬੇਲੋ ਦੀ 17 ਸਾਲ ਗੋਦ ਲਈ ਬੇਟੀ ਅਤੇ ਉਸ ਦੇ 16 ਸਾਲਾ ਪ੍ਰੇਮੀ ਨੇ ਉਹਨਾਂ ਦੇ ਵੇਦੋਲਾ ਸਥਿਤ ਘਰ ਵਿਚ ਹੱ ਤਿ ਆ ਕਰ ਦਿੱਤੀ ਸੀ। ਮੁੰਬਈ ਕ੍ਰਾ ਇ ਮ ਬ੍ਰਾਂਚ ਦੁਆਰਾ ਦਾਇਰ 1,300 ਪੰਨਿਆਂ ਤੋਂ ਵਧ ਦੀ ਚਾਰਜਸ਼ੀਟ ਵਿਚ ਪਤਾ ਚੱਲਿਆ ਹੈ ਕਿ ਵੇਕੋਲਾ ਸੰਗੀਤਕਾਰ ਬੇਨੇਟ ਰੇਬੇਲੋ ਦੇ ਹ ਤਿ ਆ ਰੇ ਨੇ ਉਹਨਾਂ ਦੀ ਹੱ ਤਿ ਆ ਕਰਨ ਤੋਂ ਬਾਅਦ ਅਪਣੀ ਇਸ ਹਰ ਕਤ ਬਾਰੇ ਬਹੁਤ ਹੀ ਗਰਵ ਨਾਲ ਅਪਣੇ ਦੋਸਤਾਂ ਨੂੰ ਦਸਿਆ।

ਇੰਨਾ ਹੀ ਨਹੀਂ ਉਸ ਨੇ ਦੋਸਤ ਨੂੰ ਹੱ ਤਿ ਆ ਦੌਰਾਨ ਉਸ ਦੀ ਅਤੇ ਰੇਬੇਲੋ ਦੀ ਗੋਦ ਲਈ ਬੇਟੀ ਦੇ ਹੱਥ ਤੇ ਲੱਗੀ ਸੱ ਟ ਦਾ ਨਿ ਸ਼ਾ ਨ ਵੀ ਦਿਖਾਇਆ। ਹੱ ਤਿ ਆ ਤੋਂ ਬਾਅਦ ਦੋਵਾਂ ਨੇ ਉਸ ਦੇ ਸ਼ਰੀਰ ਨੂੰ ਕਈ ਹਿੱਸਿਆਂ ਵਿਚ ਕੱ ਟ ਕੇ ਉਸ ਨੂੰ ਸੂਟਕੇਸ ਵਿਚ ਰੱਖ ਕੇ ਟਿਕਾਣੇ ਲਗਾ ਦਿੱਤਾ। 2 ਦਸੰਬਰ ਨੂੰ ਰੇਬੇਲੋ ਦੀ ਅੱਧ ਕੱਟੀ ਲਾ ਸ਼ ਸੂਟਕੇਸ ਵਿਚ ਮਿਲੀ ਸੀ। ਕ੍ਰਾ ਇ ਮ ਬ੍ਰਾਂਚ ਦੀ ਚਾਰਜਸ਼ੀਟ ਮੁਤਾਬਕ 16 ਸਾਲ ਦੇ ਲੜਕੇ ਨੇ ਇਸ ਦੇ ਲਈ ਅਪਣੇ 10 ਦੋਸਤਾਂ ਦੀ ਮਦਦ ਮੰਗੀ ਸੀ ਪਰ ਸਾਰਿਆਂ ਨੇ ਇਸ ਘ ਟ ਨਾ ਵਿਚ ਸ਼ਾਮਲ ਹੋਣ ਤੋਂ ਮਨ੍ਹਾਂ ਕਰ ਦਿੱਤਾ।

ਹੱ ਤਿ ਆ ਦੇ 24 ਘੰਟਿਆਂ ਬਾਅਦ ਲੜਕੇ ਨੇ ਉਹਨਾਂ ਨੂੰ ਇਸ ਬਾਰੇ ਦਸਿਆ ਅਤੇ ਅਪਣੀ ਹਿੰਮਤ ਦੀ ਤਾਰੀਫ ਕਰਨ ਲੱਗਿਆ। ਲੜਕੇ ਨੇ ਸ਼ਰੀਰ ਨੂੰ ਕੱ ਟ ਣ ਲਈ ਅਪਣੇ ਹੋਰਨਾਂ ਦੋਸਤਾਂ ਤੋਂ ਇਕ ਕੁ ਹਾ ੜੀ ਮੰਗਣ ਦੀ ਕੋਸ਼ਿਸ਼ ਵੀ ਕੀਤੀ ਪਰ ਅਜਿਹਾ ਨਾ ਹੋ ਸਕਿਆ ਅਤੇ ਲਾ ਸ਼ ਨੂੰ ਕੱ ਟ ਣ ਲਈ ਉਸ ਨੂੰ ਚਾ ਕੂ ਦਾ ਇਸਤੇਮਾਲ ਕਰਨਾ ਪਿਆ। ਸਾਰੇ 10 ਦੋਸਤਾਂ ਨੂੰ ਇਸ ਮਾਮਲੇ ਦਾ ਗਵਾਹ ਬਣਾਇਆ ਹੈ।ਇਕ ਅਧਿਕਾਰੀ ਨੇ ਦਸਿਆ ਕਿ ਜਦੋਂ ਇਹ ਘ ਟ ਨਾ ਵਾਪਰੀ ਤਾਂ ਇਕ ਗੁਆਂਢੀ ਅਤੇ ਇਕ ਮਜ਼ਦੂਰ ਨੇ ਆਵਾਜ਼ ਸੁਣੀ, ਪਰ ਦੋਵਾਂ ਨੇ ਆਵਾਜ਼ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਗੁਆਂਢੀ ਨੇ ਦੇਰ ਰਾਤ ਦੋਵਾਂ ਨੂੰ ਸੂਟਕੇਸ ਕੱਢਦੇ ਹੋਏ ਵੀ ਦੇਖਿਆ। ਉਹਨਾਂ ਨੇ ਇਸ ਤੋਂ ਬਾਅਦ ਵੀ ਪੁਲਿਸ ਨੂੰ ਸੂਚਿਤ ਨਹੀਂ ਕੀਤਾ। ਦਸ ਦੀਏ ਕਿ ਰੇਬੇਲੋ ਦੀ ਹੱ ਤਿ ਆ 26 ਨਵੰਬਰ ਨੂੰ ਹੋਈ ਸੀ। ਅਧਿਕਾਰੀ ਨੇ ਅੱਗੇ ਦਸਿਆ ਕਿ ਹੱ ਤਿ ਆ ਤੋਂ ਬਾਅਦ ਦੋਵੇਂ ਅਪਣੇ ਦੋਸਤਾਂ ਨੂੰ ਮਿਲਣ ਗਏ।

ਲੜਕੇ ਨੇ ਹੱਤਿਆ ਬਾਰੇ ਅਪਣੇ ਦੋਸਤਾਂ ਨੂੰ ਦਸਿਆ। ਇਕ ਅਧਿਕਾਰੀ ਨੇ ਦਸਿਆ ਕਿ ਉਹਨਾਂ ਨੇ ਅਪਣੇ ਖੂ ਨ ਨਾਲ ਲਿਬੜੇ ਕੱਪੜੇ ਅਤੇ ਹੱਥਾਂ ਤੇ ਸੱਟਾਂ ਦੇ ਨਿ ਸ਼ਾ ਨ ਵੀ ਦਿਖਾਏ ਜੋ ਕਿ ਰੇਬੇਲੋ ਨੂੰ ਮਾਰਦੇ ਸਮੇਂ ਲੱਗੇ ਸਨ। ਸ਼ਰੀਰ ਨੂੰ ਕੱ ਟ ਣ ਸਮੇਂ ਉਹਨਾਂ ਨੂੰ ਕੁ ਹਾ ੜੇ ਦੀ ਜ਼ਰੂਰਤ ਪਈ ਤਾਂ ਲੜਕੇ ਨੇ ਕੁ ਹਾ ੜੀ ਲਈ ਅਪਣੇ ਦੋ ਹੋਰ ਦੋਸਤਾਂ ਨਾਲ ਸੰਪਰਕ ਕੀਤਾ।ਅਧਿਕਾਰੀ ਨੇ ਅੱਗੇ ਦਸਿਆ ਕਿ ਜਦੋਂ ਆ ਰੋ ਪੀ ਲੜਕੇ ਦੇ ਦੋਸਤਾਂ ਨੇ ਪੁਛਿਆ ਕਿ ਉਸ ਨੂੰ ਕੁ ਹਾ ੜੀ ਕਿਉਂ ਚਾਹੀਦੀ ਹੈ ਤਾਂ ਉਸ ਨੇ ਕਿਹਾ ਕਿ ਉਸ ਨੇ ਲੱਕੜਾਂ ਕੱ ਟ ਣੀਆਂ ਹਨ। ਪਰ ਦੋਸਤਾਂ ਨੇ ਦੂਜੇ ਲੋਕਾਂ ਤੋਂ ਪੁੱਛਗਿਛ ਕੀਤੀ ਅਤੇ ਕਿਹਾ ਕਿ ਉਸ ਨੇ ਕਿਸੇ ਦੀ ਹੱ ਤਿ ਆ ਕਰ ਦਿੱਤੀ ਹੈ। ਫਿਲਹਾਲ ਸਾਰਾ ਮਾਮਲਾ ਪੁਲਿਸ ਦੇ ਹੱਥ ਵਿਚ ਆ ਚੁੱਕਿਆ ਹੈ ਤੇ ਅੱਗੇ ਦੀ ਕਾਰਵਾਈ ਜਾਰੀ ਹੈ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: