Breaking News
Home / ਪੰਜਾਬ / ਹਰਸਿਮਰਤ ਬਾਦਲ ਨੇ ਸੁਣਾਈ ਆਪਣੇ ਵਿਆਹ ਦੀ ਕਹਾਣੀ

ਹਰਸਿਮਰਤ ਬਾਦਲ ਨੇ ਸੁਣਾਈ ਆਪਣੇ ਵਿਆਹ ਦੀ ਕਹਾਣੀ

ਹਰਸਿਮਰਤ ਬਾਦਲ ਨੇ ਫੇਸਬੁੱਕ ਤੇ ਲਿਖਿਆ- ਔਰਤਾਂ ਹਰ ਪਰਿਵਾਰ ਦਾ ਧੁਰਾ, ਹਰ ਸਮਾਜ ਦੀ ਤਾਕਤ ਅਤੇ ਹਰ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ।ੲ


ਇਸ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ, ਆਓ ਅਸੀਂ ਸਾਰੇ ਇਹ ਸਾਂਝਾ ਸੰਕਲਪ ਧਾਰੀਏ, ਕਿ ਔਰਤਾਂ ਦੇ ਸਨਮਾਨ ਤੇ ਸਸ਼ਕਤੀਕਰਨ ਨੂੰ ਅਸੀਂ ਸਿਰਫ਼ ਅੱਜ ਦੇ ਦਿਨ ਹੀ ਨਹੀਂ, ਹਰ ਰੋਜ਼ ਦੇ ਜੀਵਨ ਦਾ ਲਾਜ਼ਮੀ ਹਿੱਸਾ ਬਣਾਵਾਂਗੇ ਤੇ ਹੋਰਨਾਂ ਨੂੰ ਵੀ ਪ੍ਰੇਰਾਂਗੇ।
ਮਹਿਲਾ ਦਿਵਸ ਦੀਆਂ ਤਹਿ ਦਿਲੋਂ ਮੁਬਾਰਕਾਂ !

ਸਿਰਜਣਹਾਰ ਦੀ ਸਿਰਜੀ ਹੋਈ ਸਭ ਤੋਂ ਪਿਆਰੀ ਅਤੇ ਸ੍ਰੇਸ਼ਟ ਰਚਨਾ ਹੈ ਔਰਤ। ਮੋਹ, ਮਮਤਾ, ਤਿਆਗ ਅਤੇ ਸਹਿਣਸ਼ੀਲਤਾ ਦੀ ਮੂਰਤ ਹੈ ਔਰਤ। ਔਰਤ ਧੀ ਬਣ ਕੇ ਧਰਤੀ ‘ਤੇ ਆਉਂਦੀ ਹੈ ਤੇ ਆਖ਼ਰੀ ਸਾਹਾਂ ਤੱਕ ਅਨੇਕਾਂ ਰਿਸ਼ਤਿਆਂ ‘ਚ ਜਿਊਂਦੀ ਹੈ। ਔਰਤ ਧੀ ਬਣ ਕੇ ਬਾਬਲ ਦੀ ਪੱਗ ਖਾਤਰ ਜਿਊਂਦੀ ਹੈ, ਭੈਣ ਬਣ ਵੀਰ ਦੀ ਰੱਖੜੀ ਦੀ ਲਾਜ ਰੱਖਦੀ ਹੈ, ਪਤਨੀ ਅਤੇ ਨੂੰਹ ਬਣ ਸਹੁਰੇ ਘਰ ਦੀ ਮਾਣ-ਮਰਿਆਦਾ ਲਈ ਆਪਣੀਆਂ ਖੁਸ਼ੀਆਂ ਨੂੰ ਮਾਰਦੀ ਹੈ ਅਤੇ ਮਾਂ ਬਣ ਔਲਾਦ ਦੇ ਮੋਹ ਖ਼ਾਤਿਰ ਆਪਣੀਆਂ ਸੱਧਰਾਂ ਦਾ ਤਿਆਗ ਕਰ ਦਿੰਦੀ ਹੈ। ਹਰ ਰਿਸ਼ਤੇ ਦਾ ਦਿਲੋਂ ਸਤਿਕਾਰ ਕਰਨਾ ਇਹ ਪਛਾਣ ਹੈ ਔਰਤ ਦੀ। ਔਰਤ ਮਰੀਅਮ ਬਣ ਕੇ ਜਿਊਂਦੀ ਹੈ ਅਤੇ ਲੋੜ ਪੈਣ ‘ਤੇ ਚੰਡੀ ਦਾ ਰੂਪ ਵੀ ਧਾਰਨ ਕਰ ਲੈਂਦੀ ਹੈ। ਸਾਡੇ ਗੁਰੂਆਂ-ਪੀਰਾਂ ਨੇ ਔਰਤ ਨੂੰ ਜਗ-ਜਨਣੀ ਦਾ ਦਰਜਾ ਦਿੱਤਾ ਹੈ।


ਔਰਤ ਦਾ ਦੇਣ ਸਮਾਜ ਕਦੇ ਨਹੀਂ ਦੇ ਸਕਦਾ। ਜੇਕਰ ਧਰਤੀ ‘ਤੇ ਔਰਤ ਹੈ ਤਾਂ ਹੀ ਧਰਤੀ ‘ਤੇ ਜੀਵਨ ਸੰਭਵ ਹੈ ਪਰ ਸਾਡਾ ਸਮਾਜ ਉਸੇ
ਜੀਵਨਦਾਤੀ ਦਾ ਦੁਸ਼ਮਣ ਬਣ ਬੈਠਾ ਹੈ। ਧਰਤੀ ‘ਤੇ ਨਵੇਂ ਜੀਵਨ ਦੀ ਹੋਂਦ ਸਿਰਫ਼ ਔਰਤ ਕਰ ਕੇ ਹੀ ਸੰਭਵ ਹੈ ਪਰ ਸਾਡਾ ਸਮਾਜ ਔਰਤ ਤੋਂ ਉਸ ਦਾ ਜਨਮ ਲੈਣ ਦਾ ਅਧਿਕਾਰ ਹੀ ਖੋਹ ਲੈਣਾ ਚਾਹੁੰਦਾ ਹੈ। ਮਰਦ ਅਤੇ ਔਰਤ ਦੇ ਲਿੰਗ ਅਨੁਪਾਤ ਸਬੰਧੀ ਜੋ ਅੰਕੜੇ ਸਾਹਮਣੇ ਆਏ ਹਨ , ਉਸ ਤੋਂ ਸਪੱਸ਼ਟ ਹੈ ਕਿ ਔਰਤ ਦੀ ਹੋਂਦ ਖਤਰੇ ਵਿੱਚ ਹੈ ਪਰ ਸੱਚਾਈ ਇਹ ਹੈ ਕਿ ਪੂਰੀ ਮਨੁੱਖੀ ਹੋਂਦ ਹੀ ਖਤਰੇ ਵਿੱਚ ਹੈ । ਔਰਤ ਹੈ ਤਾਂ ਪਰਿਵਾਰ ਹੈ , ਕਿਉਂਕਿ ਪਰਿਵਾਰ ਨੂੰ ਮੋਹ ਦੇ ਧਾਗੇ ਵਿੱਚ ਪਰੋਣ ਵਾਲੀ ਔਰਤ ਹੀ ਹੁੰਦੀ ਹੈ , ਭਾਵੇਂ ਉਹ ਖੁਦ ਸਾਰੀ ਜ਼ਿੰਦਗੀ ਪਿਆਰ ਤੇ ਸਤਿਕਾਰ ਲਈ ਤਰਸਦੀ ਹੈ ਪਰ ਖੁਦ ਉਹ ਹਮੇਸ਼ਾ ਪਿਆਰ ਅਤੇ ਖੁਸ਼ੀਆਂ ਹੀ ਵੰਡਦੀ ਹੈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: