Breaking News
Home / ਪੰਜਾਬ / ਭਾਰਤ ‘ਚ ਟਰਾਂਸਪੋਟਰ 47 ਹਜ਼ਾਰ ਕਰੋੜ ਤੋਂ ਵੱਧ ਦਿੰਦੇ ਨੇ ਰਿਸ਼ਵਤ- ਅਠਵਾਲ

ਭਾਰਤ ‘ਚ ਟਰਾਂਸਪੋਟਰ 47 ਹਜ਼ਾਰ ਕਰੋੜ ਤੋਂ ਵੱਧ ਦਿੰਦੇ ਨੇ ਰਿਸ਼ਵਤ- ਅਠਵਾਲ

ਨਵੀਂ ਦਿੱਲੀ, ਮਾਰਚ- ਭਾਰਤ ਭਰ ਵਿੱਚ ਟਰਾਂਸਪੋਰਟਾਂ ਵੱਲੋਂ ਵੱਖ-ਵੱਖ ਰਾਜਾਂ ਦੀ ਪੁਲੀਸ ਤੇ ਆਵਾਜਾਈ ਨਾਲ ਜੁੜੀਆਂ ਏਜੰਸੀਆਂ ਦੇ ਸੰਬਧਿਤ ਅਧਿਕਾਰੀਆਂ ਤੇ ਹੋਰ ਹੇਠਲੇ ਮੁਲਾਜ਼ਮਾਂ ਨੂੰ ਰਿਸ਼ਵਤ ਦੇ ਰੂਪ ਵਿੱਚ 47 ਹਜ਼ਾਰ ਕਰੋੜ ਰੁਪਏ ਤੋਂ ਵੱਧ ਪੈਸੇ ਦਿੱਤੇ ਜਾਂਦੇ ਹਨ।

ਆਲ ਇੰਡੀਆ ਟਰਾਂਸਪੋਰਟ ਕਾਂਗਰਸ ਦੇ ਕੌਮੀ ਪ੍ਰਧਾਨ ਕੁਲਤਾਰਨ ਸਿੰਘ ਅਠਵਾਲ ਨੇ ਦੱਸਿਆ ਕਿ ਇਕ ਸਵਰੇਖਣ ਕਰਵਾਇਆ ਗਿਆ, ਜਿਸ ਵਿੱਚ ਪਤਾ ਲੱਗਾ ਕਿ ਟਰਾਂਸਪੋਟਰਾਂ ਵੱਲੋਂ ਆਪਣੇ ਇਸ ਕਾਰੋਬਾਰ ਨੂੰ ਦੇਸ਼ ਭਰ ਵਿੱਚ ਨਿਰਵਿਘਨ ਜਾਰੀ ਰੱਖਣ ਤੇ ਰਾਹਾਂ ਵਿੱਚ ਅਧਿਕਾਰੀਆਂ ਦੇ ਹੱਥੋਂ ਖੱਜਲ ਹੋਣੋਂ ਬਚਣ ਲਈ 47800 ਕਰੋੜ ਤੋਂ ਵੱਧ ਦੀ ਰਕਮ ਭ੍ਰਿਸ਼ਟ ਅਧਿਕਾਰੀਆਂ ਨੂੰ ਦੇਣੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਰਵੇਖਣ ਦਿੱਲੀ ਐੱਨਸੀਆਰ, ਜੈਪੁਰ, ਮੁੰਬਈ, ਚੇੱਨਈ, ਕੋਲਕੱਤਾ, ਬੰਗਲੁਰੂ, ਜੈਪੁਰ, ਅਹਿਮਦਾਬਾਦ, ਗੁਹਾਟੀ, ਕਾਨਪੁਰ ਤੇ ਵਿਜੇਵਾੜਾ ਵਰਗੇ ਸੂਬਿਆਂ ਦੇ ਮੁੱਖ 10 ਟਰਾਂਸਪੋਟਰ ਖੇਤਰਾਂ ਵਿੱਚ ਕੀਤਾ ਗਿਆ।

ਇਹ ਸਰਵੇਖਣ ਇਨ੍ਹਾਂ ਹੱਬਾਂ ’ਤੇ 100 ਜਾਂ ਇਸ ਤੋਂ ਵੱਧ ਟਰੱਕ ਮਾਲਕਾਂ ਉਪਰ ਕੀਤਾ ਗਿਆ ਹੈ ਤੇ ਸਾਰੇ ਅੰਕੜੇ ਇਕੱਠੇ ਕੀਤੇ ਗਏ। ਇਹ ਕਥਿਤ ਰਿਸ਼ਵਤ ਟਰਾਂਸਪੋਰਟ ਮਹਿਕਮਿਆਂ ਦੇ ਨਾਕਿਆਂ ਸਮੇਤ ਸੂਬਾਈ ਪੁਲੀਸ ਨੂੰ ਦਿੱਤੀ ਜਾਂਦੀ ਹੈ। ਅਠਵਾਲ ਨੇ ਦੱਸਿਆ ਕਿ ਕਮਾਈ ਦਾ ਇਹ ਹਿੱਸਾ ਹੋਰਨਾਂ ਦੀਆਂ ਜੇਬਾਂ ਵਿੱਚ ਜਾਂਦਾ ਹੈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: