Breaking News
Home / ਪੰਜਾਬ / ਪਤੀ ਨੇ 200 ਰੁਪਏ ਚ ਵੇਚ ਦਿੱਤਾ, ਸੱਕੇ ਭਰਾਵਾਂ ਸਤਾਇਆ ਪਰ ਮੂੰਹ ਬੋਲੇ ਭਰਾ ਨੇ ਇਸ ਮਕਾਮ ਤੇ ਪਹੁੰਚਾਇਆ

ਪਤੀ ਨੇ 200 ਰੁਪਏ ਚ ਵੇਚ ਦਿੱਤਾ, ਸੱਕੇ ਭਰਾਵਾਂ ਸਤਾਇਆ ਪਰ ਮੂੰਹ ਬੋਲੇ ਭਰਾ ਨੇ ਇਸ ਮਕਾਮ ਤੇ ਪਹੁੰਚਾਇਆ

ਸਮਾਜ ਰੂਪੀ ਇਮਾਰਤ ਦੀ ਮਜ਼ਬੂਤ ਬੁਨਿਆਦ ਦਾ ਦੂਜਾ ਨਾਂਅ ‘ਔਰਤ’ ਹੈ | ਇਸ ਤੋਂ ਬਿਨਾਂ ਮਨੁੱਖੀ ਸਮਾਜ ਦੀ ਕਲਪਨਾ ਕਰਨਾ ਨਾਮੁਮਕਿਨ ਹੈ | ਜਿਵੇਂ ਵਿਸ਼ਵ ਵਿਚ ਬੱਚਿਆਂ ਅਤੇ ਬਜ਼ੁਰਗਾਂ ਲਈ ਇਕ ਖ਼ਾਸ ਦਿਨ ਮਖ਼ਸੂਸ ਹੈ ਉਵੇਂ ਹੀ ਕੌਮਾਂਤਰੀ ਪੱਧਰ ‘ਤੇ ਔਰਤਾਂ ਲਈ ਵੀ ਵਿਸ਼ੇਸ਼ ਦਿਵਸ ਮਨਾਇਆ ਜਾਂਦਾ ਹੈ | ਇਸ ਦਿਵਸ ਦੇ ਇਤਿਹਾਸ ‘ਤੇ ਥੋੜ੍ਹੀ ਪਿਛਲਝਾਤ ਮਾਰੀਏ ਤਾਂ ਵੇਖਦੇ ਹਾਂ ਕਿ 8 ਮਾਰਚ, 1857 ਵਾਲੇ ਦਿਨ ਨਿਊਯਾਰਕ ਵਿਚ ਬੁਣਕਰ ਔਰਤਾਂ ਨੇ ‘ਖਾਲੀ ਪਤੀਲਾ ਜਲੂਸ’ ਕੱਢਿਆ ਸੀ | ਇਹ ਜਲੂਸ ਅਸਲ ਵਿਚ ਕੱਪੜਾ ਮਿੱਲਾਂ ਵਿਚ ਕੰਮ ਕਰਦੀਆਂ ਔਰਤਾਂ ਵਲੋਂ ਇਕ ਸੰਕੇਤ ਸੀ ਕਿ ਉਨ੍ਹਾਂ ਦੇ ਕੰਮ ਦੀਆਂ ਹਾਲਤਾਂ ਵਿਚ ਸੁਧਾਰ ਹੋਣਾ ਚਾਹੀਦਾ ਹੈ, ਕਿਉਂਕਿ ਉਹ ਵੀ ਸਮਾਜ ਦਾ ਅਟੁੱਟ ਅੰਗ ਹਨ ਅਤੇ ਮਰਦਾਂ ਵਾਂਗ ਹੀ ਉਨ੍ਹਾਂ ਪ੍ਰਤੀ ਵੀ ਸਮਾਜਵਾਦੀ ਦਿ੍ਸ਼ਟੀਕੋਣ ਅਪਣਾਉਂਦੇ ਹੋਏ ਸੰਤੁਲਿਤ ਪਹੁੰਚ ਰੱਖੀ ਜਾਣੀ ਚਾਹੀਦੀ ਹੈ | 17 ਅਗਸਤ, 1907 ਨੂੰ ਕਲਾਰਾ ਜੈਟਕਿਨ ਨੇ ਇਸ ਸੰਘਰਸ਼ਮਈ ਯਾਤਰਾ ਨੂੰ ਅੱਗੇ ਤੋਰਦਿਆਂ ਸਟੁਟਗਾਰਟ ਵਿਚ ਪਹਿਲੀ ਅੰਤਰਰਾਸ਼ਟਰੀ ਸਮਾਜਵਾਦੀ ਔਰਤਾਂ ਦੀ ਕਾਨਫ਼ਰੰਸ ਦਾ ਐਲਾਨ ਕੀਤਾ ਸੀ | ਯੂਰਪ ਤੇ ਸੰਯੁਕਤ ਰਾਜ ਤੋਂ 58 ਪ੍ਰਤੀਨਿਧੀਆਂ ਨੇ ਉਸ ਕਾਨਫ਼ਰੰਸ ਵਿਚ ਹਿੱਸਾ ਲਿਆ ਸੀ ਤੇ ਔਰਤਾਂ ਦੇ ਵੋਟ ਦੇ ਅਧਿਕਾਰ ‘ਤੇ ਮਤਾ ਪਕਾਇਆ ਸੀ | ਉਸ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ ਗਿਆ ਸੀ | ਇਹ ਉਹ ਸਮਾਂ ਸੀ ਜਦੋਂ ਔਰਤਾਂ ਨੂੰ ਪੁਰਸ਼ਾਂ ਨਾਲੋਂ ਅੱਧੀ ਉਜਰਤ ਦਿੱਤੀ ਜਾਂਦੀ ਸੀ |

ਸਦੀਆਂ ਪਹਿਲਾਂ ਦੀ ਔਰਤ ਨੂੰ ਇਤਿਹਾਸਕ ਝਰੋਖੇ ਵਿਚੋਂ ਵੇਖਿਆ ਜਾਵੇ ਤਾਂ ਔਰਤ ਪ੍ਰਤੀ ਬੜੀ ਦਵੰਦਾਤਮਕ ਸਥਿਤੀ ਵਿਖਾਈ ਦਿੰਦੀ ਹੈ | ਵੇਦ ਬਾਣੀ ਵਿਚ ਅੰਕਿਤ ਹੈ,’ਯਤ੍ਰ ਨਾਰਯਸਤੁ ਪੂਜਯੰਤੇ ਰਮੰਤੇ ਤਤ੍ਰ ਦੇਵਤਾ:’ ਵਾਕ ਦਾ ਅਰਥ ਇਹ ਹੈ ਕਿ ਜਿਸ ਜਗ੍ਹਾ ਨਾਰੀ ਦੀ ਪੂਜਾ ਹੁੰਦੀ ਹੈ ਅਰਥਾਤ ਉਸ ਨੂੰ ਮਾਣ–ਸਤਿਕਾਰ ਮਿਲਦਾ ਹੈ, ਉਥੇ ਦੇਵਤਾ ਵਾਸ ਕਰਦੇ ਹਨ | ਪਰੰਤੂ ਜਾਗੀਰਦਾਰੀ ਨਿਜ਼ਾਮ ਨੇ ਉਸ ਦੀ ਦਸ਼ਾ ਹੀ ਪਲਟ ਦਿੱਤੀ | ਪਿਓ, ਪਤੀ ਤੇ ਪੁੱਤ ਦੀ ਅਧੀਨਗੀ ਸਵੀਕਾਰ ਕਰਦੀ–ਕਰਦੀ ਉਹ ਆਪਣੇ ਬਾਰੇ ਸੋਚਣਾ ਹੀ ਭੁੱਲ ਗਈ | ਨਤੀਜਤਨ ਕਦੇ ਉਸ ਦੇ ਜਨਮ ‘ਤੇ ਉਸ ਨੂੰ ਜਿਊਾਦਿਆਂ ਮਾਰ ਦੇਣ ਦੀ ਪ੍ਰਥਾ ਚਲਾ ਦਿੱਤੀ ਤੇ ਕਦੇ ਸਤੀ ਹੋਣ ਵਾਲੀ ਨੀਤੀ ਘੜ ਦਿੱਤੀ ਗਈ? ‘ਪਰਾਸ਼ਰ ਸਿਮ੍ਰਤੀ’ ਵਿਚ ਦਰਜ ਹੈ ਕਿ ਜਿਹੜੀ ਔਰਤ ਪਤੀ ਨਾਲ ਸਤੀ ਹੁੰਦੀ ਹੈ, ਉਹ ਪਤੀ ਦੇ ਪਿੰਡੇ ‘ਤੇ ਰੋਮਾਂ ਦੀ ਗਿਣਤੀ ਜਿੰਨੇ ਵਰ੍ਹੇ ਸਵਰਗ ਦਾ ਸੁੱਖ ਮਾਣਦੀ ਹੈ | ਰੋਮਾਂ ਦੀ ਗਿਣਤੀ ਨੂੰ ਲੈ ਕੇ ਜਗਿਆਸਾ ਪੈਦਾ ਹੁੰਦੀ ਹੈ ਕਿ ਇਕ ਪੁਰਸ਼ ਦੇ ਆਮ ਤੌਰ ‘ਤੇ ਕਿੰਨੇ ਰੋਮ ਹੁੰਦੇ ਹਨ | ਖੋਜਾਂ ਦੱਸਦੀਆਂ ਹਨ ਕਿ ਮਰਦ ਦੇ ਸਰੀਰ ‘ਤੇ ਤਿੰਨ ਲੱਖ ਪਚਵੰਜਾ ਹਜ਼ਾਰ ਰੋਮ ਹੁੰਦੇ ਹਨ | ਸੋ ਨਾਰੀ ਲਈ ਏਨੇ ਵਰ੍ਹੇ ਸਵਰਗ ਦੇ ਸੁੱਖ ਭੋਗਣ ਲਈ ਸਮਾਜ ਨੇ ਤੈਅ ਕੀਤਾ ਕਿ ਉਸ ਨੂੰ ਪਤੀ ਨਾਲ ਸਤੀ ਹੋਣਾ ਪਏਗਾ |

ਇਸ ਵਰਤਾਰੇ ਦੇ ਸਨਮੁਖ ਜ਼ਿਹਨ ਵਿਚ ਇਕ ਸਵਾਲ ਪੈਦਾ ਹੁੰਦਾ ਹੈ ਕਿ ਸਾਡੇ ਸਮਾਜ ਨੇ ਉਸ ਪਤੀ ਦੀ ਕਿਸਮਤ ਨਾਲ ਸੁੱਖ ਕਿਵੇਂ ਜੋੜੇ ਜਿਸ ਦੀ ਪਤਨੀ ਮਰ ਜਾਂਦੀ ਹੈ? ਹੈਰਾਨੀ ਦੀ ਗੱਲ ਹੈ ਸਾਡੇ ਸਮਾਜ ਨੇ ਉਸ ਲਈ ਪਤਨੀ ਨਾਲ ਸਤਾ ਹੋਣ ਦਾ ਫ਼ਰਜ਼ ਨਿਸਚਿਤ ਨਹੀਂ ਕੀਤਾ, ਸਗੋਂ ਉਸ ਨੂੰ ਅਧਿਕਾਰ ਦਿੱਤਾ ਕਿ ਪਤਨੀ ਦਾ ਅੰਤਿਮ ਸੰਸਕਾਰ ਕਰਕੇ ਮੁੜਨ ਵੇਲੇ ਆਪਣਾ ਗਿੱਲਾ ਪਰਨਾ ਨਿਚੋੜ ਲਵੇ, ਤਾਂ ਜੋ ਉਸ ਦਾ ਮੁੜ ਰਿਸ਼ਤਾ ਤੈਅ ਕੀਤਾ ਜਾ ਸਕੇ | ਇਸ ਤਰ੍ਹਾਂ ਮਰਦ ਪ੍ਰਧਾਨ ਵਿਵਸਥਾ ਨੇ ਆਪਣੀ ਸਹੂਲਤ ਮੁਤਾਬਕ ਨਿਯਮ ਬਣਾਏ, ਜਿਨ੍ਹਾਂ ਵਿਚੋਂ ਨਾਰੀ ਦੀ ਸਮਾਜਿਕ ਸਥਿਤੀ ਦਾ ਬੋਧ ਹੁੰਦਾ ਹੈ | ਨਾਥ-ਜੋਗੀਆਂ ਨੇ ਵੀ ਸਮਾਜ ਨੂੰ ਔਰਤ ਵਿਰੋਧੀ ਸਿੱਖਿਆ ਦਿੱਤੀ | ਇਸ ਪ੍ਰਸੰਗ ਵਿਚ ‘ਗੋਰਖ ਬਾਣੀ’ ਦੀਆਂ ਸਤਰਾਂ ‘ਦਾਮਿ ਕਾਢ ਬਾਘਨਿ ਲੇ ਆਇਆ, ਮਾਉ ਕਹੇ ਮੇਰਾ ਪੂਤ ਬੇਆਹਿਆ | ਗੀਲੀ ਲੱਕੜੀ ਕਉ ਘੁਨ ਲਾਇਆ, ਤਿਨ ਡਾਲ ਮੂਲ ਸਣਿ ਖਾਇਆ’ ਦਾ ਹਵਾਲਾ ਦਿੱਤਾ ਜਾ ਸਕਦਾ ਹੈ |

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: