Breaking News
Home / ਪੰਥਕ ਖਬਰਾਂ / ਇਕ ਇਸਾਈ ਮਸ਼ੀਨਰੀ ਦਾ 1842 ਵਿੱਚ ਪਟਿਆਲਾ ਵਿਖੇ ਇਕ ਅਕਾਲੀ ਬੀਬੀ ਨਾਲ ਮੁਲਾਕਾਤ ਦਾ ਵਰਣਨ

ਇਕ ਇਸਾਈ ਮਸ਼ੀਨਰੀ ਦਾ 1842 ਵਿੱਚ ਪਟਿਆਲਾ ਵਿਖੇ ਇਕ ਅਕਾਲੀ ਬੀਬੀ ਨਾਲ ਮੁਲਾਕਾਤ ਦਾ ਵਰਣਨ

“ਅੱਜ ਅਸੀਂ ਅਕਾਲੀ ਬੀਬੀ ਕੋਲ ਗੲੇ ਜੋ ਫ਼ਕੀਰ ਦਾ ਦਰਜਾ ਰੱਖਦੀ ਸੀ। ਆਪਣੀ ਜਮਾਤ ਅਨੁਸਾਰ ਹੀ ਉਹ ਸਿਰ ਤੋਂ ਪੈਰਾਂ ਤੱਕ ਹ ਥਿ ਆਰ ਬੰਦ ਸੀ। ਉਸ ਦੇ ਮੋਡੇ ਮਗਰ ਤਲਵਾਰ ਲਟਕ ਰਹੀ ਸੀ। ਉਸ ਦਾ ਕਮਰਕੱਸਾ ਇਸ ‘ਚ ਟੰਗੇ ਪਿਸ ਤੌਲ, ਛੋਟੀ ਕ੍ਰਿ ਪਾਨ ਅਤੇ ਹੋਰ ਤਬਾਹਕੁੰਨ ਹਥਿ ਆ ਰਾਂ ਨਾਲ ਫਬ ਰਿਹਾ ਸੀ। ਇਕ ਹੋਰ ਤਲਵਾਰ ਉਸ ਨੇ ਪਾਸੇ ‘ਤੇ ਟੰਗੀ ਹੋਈ ਸੀ। ਉਸ ਦੀ ਦਸਤਾਰ ਪੰਜੀ ਅਤੇ ਚੱਕਰਾਂ ਨਾਲ ਸਜੀ ਹੋਈ ਸੀ। ਪੰਜੀ ਇਕ ਅਜਿਹਾ ਹ ਥਿ ਆ ਰ ਹੈ ਜੋ ਚੀਤੇ ਪੰਜੇ ਦੇ ਅਕਾਰ ਦਾ ਹੁੰਦਾ ਹੈ ਅਤੇ ਇਸ ਵਿੱਚ ਪੰਜ ਧਾਰਦਾਰ ਮੁੜੇ ਹੋਏ ਬਹੁਤ ਤਿੱਖੇ ਛੁਰੇ ਲੱੱਗੇ ਹੁੰਦੇ ਨੇ। ਚੱਕਰ ਵੀ ਸਟੀਲ ਦਾ ਬਣਿਆ ਤਬਾਹਕੁੰਨ ਹਥਿਆਰ ਹੈ ਜੋ ਤਾਕਤ ਨਾਲ ਇਸਤਮਾਲ ਕੀਤੇ ਜਾਣ ‘ਤੇ ਬਹੁਤ ਖ ਤ ਰ ਨਾ ਕ ਹੋ ਸਕਦਾ ਹੈ। ਉਹ ਸੱਚਮੁੱਚ ਮੇਰੇ ਵਲੋਂ ਦੇਖੀ ਗੲੀ ਸੱਭ ਤੋਂ ਖ ਤ ਰ ਨਾ ਕ ਬੀਬੀ ਸੀ।”

(ਇਕ ਇਸਾਈ ਮਸ਼ੀਨਰੀ ਦਾ 1842 ਵਿੱਚ ਪਟਿਆਲਾ ਵਿਖੇ ਇਕ ਅਕਾਲੀ ਬੀਬੀ ਨਾਲ ਮੁਲਾਕਾਤ ਦਾ ਵਰਣਨ)

“ਸਿੱਖ ਧਰਮ ਵਿੱਚ ਅਕਾਲੀ ਨਹਿੰਗ ਬਹੁਤ ਸ਼ਾਨਦਾਰ ਨੇ। ਉਨ੍ਹਾਂ ਨੇ ਸੱਚਮੁੱਚ ਆਪਣਾ ਸਾਰਾ ਸਰੀਰ ਲੋਹੇ ਨਾਲ ਢਕਿਆ ਹੁੰਦਾ ਐ। ਉਨ੍ਹਾਂ ਆਮ ਤੌਰ ‘ਤੇ ਦੋ ਤ ਲ ਵਾ ਰਾਂ ਪਾਈਆ ਹੁੰਦੀਆਂ ਨੇ। ਸਿਰ ‘ਤੇ ਇਕ ਤੋਂ ਸੱਤ ਚੱਕਰ ਪਾਏ ਹੁੰਦੇ ਨੇ ਅਤੇ ਵਿਚਾਲੇ ਖੰਡਾ ਅਤੇ ਲੋਹੇ ਦੀ ਸੰਗਲੀ ਦੁਆਲੇ ਲਵੇਟੀ ਹੁੰਦੀ ਆ। ਤਿੰਨ ਤੋਂ ਲ਼ੈ ਕੇ ਚਾਰ ਛੋਟੀਆਂ ਕ੍ਰਿਪਾਨਾਂ ਉਨ੍ਹਾਂ ਦੀ ਪੱਗ ‘ਚ ਪਾਈਆਂ ਹੁੰਦੀਆਂ । ਲੱਕ ਨਾਲ ਬੰਨੇ ਹੋਰ ਤਿੱ ਖੀ ਆਂ ਛੁ ਰੀ ਆਂ ਤੋਂ ਆਮ ਤੌਰ ‘ਤੇ ਇਕ ਬ ਰ ਛੀ ਹੀ ਫੜੀ ਹੁੰਦੀ ਐ।

ਉਨ੍ਹਾਂ ਦੀਆਂ ਜਨਾਨੀਆਂ ਵੀ ਮਰਦਾਂ ਵਾਂਗ ਹ ਥਿ ਆ ਰ ਬੰ ਦ ਹੁੰਦੀਆਂ ਨੇ ਅਤੇ ਕਿਹਾ ਜਾਂਦਾ ਕਿ ਉਹ ਘੋੜਸਵਾਰੀ ‘ਚ ਮਾਹਰ ਨੇ। ਇਨ੍ਹਾਂ ਹ ਥਿ ਆ ਰਾਂ ਦਾ ਲੋੜ ਪੈਣ ‘ਤੇ ਚੰਗਾ ਇਸਤਮਾਲ ਕਰ ਲੈਂਦੀਆਂ ਨੇ। ”

(ਮੇਜਰ ਆਰ ਲੀਚ, 1845 ‘ਚ ਛਪੀ ਕਿਤਾਬ)

#ਜਨਾਨੀ_ਦਿਹਾੜਾ #ਮਹਿਕਮਾ_ਪੰਜਾਬੀ

Check Also

ਗੁਰੂ ਤੇਗ ਬਹਾਦਰ ਜੀ ਦੀ ਤੱਤੀ ਤਵੀ ਤੇ ਬੈਠ ਕੇ ਹੋਈ ਸ਼ਹੀਦੀ – ਢੱਡਰੀ ਵਾਲਾ

ਢੱਡਰੀਆਂਵਾਲ਼ਾ ਜੋ ਪਹਿਲਾਂ ਰਾੜੇ ਵਾਲ਼ੇ ਡੇਰੇ ਦੀ ਪੈਦਾਇਸ਼ ਸੀ, ਅਤੇ ਸੰਤ ਕਹਾਉਂਦਾ ਸੀ, ਮਿਸ਼ਨਰੀ ਬਣ …

%d bloggers like this: