Breaking News
Home / ਪੰਥਕ ਖਬਰਾਂ / Video ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਢੱਡਰੀਆਂਵਾਲੇ ਦੀਆਂ ਸਿੱਠਣੀਆਂ ਸੁਣੋ

Video ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਢੱਡਰੀਆਂਵਾਲੇ ਦੀਆਂ ਸਿੱਠਣੀਆਂ ਸੁਣੋ

ਢੱਡਰੀਵਾਲੇ ਦੇ ਪੂਰੇ ਅਖਾੜੇ ਵਿਚੋਂ ਕੀ ਕੋਈ ਇੱਕ ਕਲਿੱਪ ਸ਼ੇਅਰ ਕਰ ਸਕਦਾ ਜੋ ਗੁਰਬਾਣੀ ਬਾਰੇ ਹੋਵੇ?

ਪਹਿਲੀ ਵੀਡੀਉ – ਢੱਡਰੀਵਾਲੇ ਦੀਆਂ ਸਿੱਠਣੀਆਂ

ਦੂਜੀ ਵੀਡੀਉ ਢੱਡਰੀਵਾਲੇ ਦੇ ਚੇਲੇ ਵਿਕਰਮ ਦੀ ਸ੍ਰੀ ਦਰਬਾਰ ਸਾਹਿਬ ਬਾਰੇ ਬ ਕ ਵਾ ਸ
ਦੋਵੇਂ ਵੀਡੀਉ ਦੇਖ ਕੇ ਆਪਣੇ ਵਿਚਾਰ ਦਿਉ



ਇਹ ਵੀ ਜ਼ਰੂਰ ਪੜੋ – ਢੱਡਰੀ ਵਾਲੇ ਦੇ ਕੁਫਰ। ਭਾਗ 4
ਬੇਸ਼ਰਮੀ ਦੀ ਇੰਤਿਆਹ ਹੈ ਜਿਹੜੇ ਸਾਰਾ ਦਿਨ ਸੰਤ ਭਿੰਡਰਾਂਵਾਲਿਆਂ ਦੀ ਨਿੰਦਿਆ ਕਰਦੇ ਜਿਹੜੇ ਉਹਨਾਂ ਦੀਆਂ ਤੇ ਉਹਨਾਂ ਦੇ ਪਰਿਵਾਰ ਦੀਆਂ ਤਸਵੀਰਾਂ ਐਡਿਟ ਕਰਕੇ ਪੋਸਟ ਕਰਦੇ ਤੇ ਨੇਕੀ ਦੀ ਹਮਾਇਤ ਕਰਦੇ ਜਿਹੜਾ ਸੰਤਾ ਪ੍ਰਤੀ ਗੰਦੀ ਸ਼ਬਦਾਵਲੀ ਵਰਤਦਾ .. ਉਹੀ ਅੱਜ ਟੀਵੀ ਤੇ ਸੰਤਾ ਦੀ ਉਦਾਹਰਨ ਦੇ ਕੇ ਦੱਸ ਰਹੇ ਕਿ ਜਥੇਦਾਰ ਤੇ ਕਿੰਤੂ ਹੋ ਸਕਦਾ ਕਿਉਕੀ ਸੰਤਾ ਨੇਂ ਕੀਤਾ ਸੀ .. ਸੰਤਾ ਨੇਂ ਜਥੇਦਾਰ ਤੇ ਕਿੰਤੂ ਘੁਰਨੇਂ ਚ ਵੜਕੇ ਨਹੀਂ ਸੀ ਕੀਤਾ .. ਜਥੇਦਾਰਾਂ ਨਾਲ ਬਕਾਇਦਾ ਬੈਠ ਕੇ ਵਿਚਾਰ ਕੀਤੇ ਤੇ ਅਗਲਿਆਂ ਨੂੰ ਝੂਠੇ ਪਾਇਆ .. ਤੇ ਫਿਰ ਤੱਥਾ ਸਮੇਤ ਗੱਲ ਸੰਗਤਾਂ ਚ ਕੀਤੀ .. ਜਿਹੜੇ ਵੀ ਬਚਨ ਕੀਤੇ ਉਹ ਪੁਗਾਏ .. ਵੇਸੇ ਖੁਸਰੇ ਜਦੋੰ ਕੁੱਤ ਕਲੇਸ਼ ਕਰਨ ਤਾਂ ਉਹਨਾਂ ਨੂੰ ਮਰਦਾਂ ਦੀਆਂ ਉਦਾਹਰਨਾਂ ਨਹੀੰ ਦੇਣੀਆਂ ਚਾਹੀਦੀਆਂ .. ਤਿੰਨ ਲੱਖ ਦੇ ਕੈਮਰੇ ਅੱਗੇ ਚਾਰ ਲੱਖ ਦੇ ਵਸਤਰ ਪਾ ਕੇ ਖੁਸਰਾ ਤਾੜੀ ਮਾਰਨ ਵਾਲੇ ਸੰਤਾਂ ਦਾ ਨਾਮ ਆਪਣੀ ਜੁਬਾਨ ਤੋਂ ਲੈਂਦੇ ਚੰਗੇ ਨਹੀਂ ਲਗਦੇ .. ਕੇਪੀ ਗਿੱਲ਼ ਨੂੰ ਜਦੋਂ ਸੱਜਰਾ ਪਿਉ ਮੰਨੀ ਫਿਰਦੇ ਹੋ ਤਾਂ ਉਸਦੇ ਦੀਆਂ ਉਦਹਰਨਾਂ ਦਿਓ ..।

– ਅਮ੍ਰਿਤਪਾਲ ਸਿੰਘ


ਕੀ ਦਰਬਾਰ ਸਾਹਿਬ ਜਾਣਾ ਤੀਰਥ ਜਾਣ ਵਾਂਗ ਹੈ?

ਤੀਰਥ ਜਾਣ ਦਾ ਮਨੋਰਥ ਮੁਕਤੀ ਪ੍ਰਾਪਤ ਕਰਨੀ ਸੀ। ਚੌਹਾਂ ਤੀਰਥਾਂ ਤੇ ਜਾਣਾ ਹਿੰਦੂ ਲਈ ਧਰਮ ਦਾ ਕਰਮ ਸੀ। ਇਸ ਤੋਂ ਬਿਨਾਂ ਹਿੰਦੂ ਦੀ ਗਤੀ ਮੁਨਾਸਿਬ ਨਹੀਂ ਸੀ। ਤੀਰਥ ਮੁਕਤੀ ਦਾ ਸਾਧਨ ਸੀ ।
ਦਰਬਾਰ ਸਾਹਿਬ ਸਿੱਖ ਕਦੇ ਵੀ ਮੁਕਤੀ ਦੀ ਕਾਮਨਾ ਨਾਲ ਨਹੀਂ ਜਾਂਦਾ। ਇਸਦਾ ਮੌਤ ਉਪਰੰਤ ਗਤੀ ਨਾਲ ਕੋਈ ਵਾਸਤਾ ਨਹੀਂ।

ਦਰਬਾਰ ਸਾਹਿਬ ਦਾ ਸਿੱਖਾਂ ਦੀ ਹਸਤੀ ਨਾਲ ਗੂੜ੍ਹਾ ਨਾਤਾ ਏ। ਦਰਬਾਰ ਸਾਹਿਬ ਸਿੱਖ ਗੁਰੂ ਦੇ ਪਿਆਰ ਤੇ ਸ਼ਰਧਾ ਵਿੱਚ ਜਾਂਦਾ ਹੈ। ਉਹ ਗੁਰੂ ਸਾਹਿਬ ਵੱਲੋਂ ਸਿਰਜੇ ਇਸ ਇਕਲੌਤੇ ਗੁਰਦੁਆਰੇ ਦੇ ਦਰਸ਼ਨ ਦੀਦਾਰ ਕਰਨ ਜਾਂਦਾ ਏ। ਜਿੱਥੇ ਚੱਪੇ ਚੱਪੇ ਤੇ ਗੁਰੂ ਸਾਹਿਬ ਦੀ ਛੋਹ ਅਤੇ ਸ਼ਹੀਦਾਂ ਦੀ ਕੁਰਬਾਨੀ ਦੇ ਨਿਸ਼ਾਨ ਹਨ । ਸਿੱਖ ਲਈ ਉਸ ਤੋ ਅਹਿਮ ਜਗਤ ਵਿਚ ਕੋਈ ਜਗ੍ਹਾ ਨਹੀਂ ਹੈ। ਇਹ ਸਿੱਖਾਂ ਦਾ ਕੇਂਦਰੀ ਸਥਾਨ ਰਿਹਾ ਹੈ ਤੇ ਰਹੂਗਾ। ਕਿਸੇ ਭੜੂਏ ਦੇ ਮੁਨਕਰ ਹੋਣ ਨਾਲ ਇਤਿਹਾਸ ਨਹੀਂ ਬਦਲਦੇ।

ਇਸ ਜਗ੍ਹਾ ਤੇ ਚਮਤਕਾਰ ਵਾਪਰੇ ਹਨ। ਇਸ ਸਥਾਨ ਦੀ ਮਹਿਮਾ ਬਾਰੇ ਹਜਾਰਾਂ ਲੋਕਾਂ ਦੇ ਜਜਬਾਤ ਵੀਡੀਓ ਤੇ ਲਿਖਤਾਂ ਦੇ ਰੂਪ ਵਿੱਚ ਮਿਲ ਜਾਣਗੇ। ਇਹ ਜਗ੍ਹਾ ਪਾਕ ਤੋਂ ਵਧੇਰੇ ਪਾਕ ਹੈ। ਇਸ ਦੀ ਸਿਫਤ ਚ ਕੱਖ ਬੋਲਣਾ ਸੂਰਜ ਨੂੰ ਸ਼ੀਸ਼ਾ ਦਿਖਾਉਣ ਤੁੱਲ ਹੈ।

ਸਰੋਵਰ ਦੇ ਜਲ ਦਾ ਇਸ਼ਨਾਨ ਤੇ ਜਲ ਘਰ ਲਿਆਉਣ ਦਾ ਸਬੰਧ ਆਸਥਾ ਨਾਲ ਏ। ਇਸ ਨਾਲ ਕਿਸੇ ਵਿਗਿਆਨ ਜਾ ਆਮ ਖਲਕਤ, ਦੁਨੀਆਂ ਨੂੰ ਕੋਈ ਖਤਰਾ ਨਹੀਂ। ਹਰ ਮੁੱਦਾ ਬੇਮਤਲਬ ਉਭਾਰ ਕੇ ਸਸਤੀ ਮਸ਼ਹੂਰੀ ਖੱਟੀ ਜਾਣ ਡਈ ਆ। ਸਰੋਵਰਾਂ ਦੇ ਇਸ਼ਨਾਨ ਨੂੰ ਕੋਈ ਵੀ “ਫਸਟ ਏਡ” ਵਾਂਙ ਨਹੀਂ ਵਰਤਦਾ। ” ਲਾਸਟ ਏਡ ” ਵਜੋਂ ਜਰੂਰ ਲੋਕ ਵਰਤਦੇ ਆ । ਜਦੋਂ ਸਭ ਪਾਸੇ ਜਵਾਬ ਹੋ ਜਾਂਦੇ ਆ ਤੇ ਫੇਰ ਇੱਧਰ ਮੂੰਹ ਕਰ ਵੇਖ ਲੈਂਦੇ ਆ। ਜੇ ਇਦਾਂ ਕੋਈ ਮੰਨਦਾ ਕਰਦਾ ਏ ਤੇ ਕਿਸੇ “ਹਾਈਬ੍ਰਿਡ” ਦੇ ਪੀੜ ਨਹੀਂ ਹੋਣੀ ਚਾਹੀਦੀ। ਹਰ ਕਿਸੇ ਨੂੰ ਆਪਣੀ ਮਨ ਦੀ ਪੁਗਾਉਣ ਦਾ ਹੱਕ ਏ।

ਇਸ਼ਨਾਨ ਦਾ ਸਬੰਧ ਦੇਹ ਅਰੋਗਤਾ ਨਾਲ ਵੀ ਏ। ਢੱਡਰੀ ਵਾਲਾ ਡੱਡੂ ਦੀ ਉਦਾਹਰਨ ਦੇ ਕੇ ਇਸ਼ਨਾਨ ਨੂੰ ਠਿਠ ਕਰੀ ਜਾਂਦਾ। ਜਦਕਿ ਕਬੀਰ ਸਾਹਿਬ ਜੀ ਨੇ ਇਸ਼ਨਾਨ ਵਿੱਚੋਂ ਗਤਿ ਮੁਕਤੀ ਲੱਭਣ ਵਾਲਿਆਂ ਨੂੰ ਸਮਝਾਉਣ ਲਈ ਉਹ ਸ਼ਬਦ ਵਰਤਿਆ ਸੀ।

ਜਦਕਿ ਗੁਰੂ ਸਾਹਿਬ,
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ। ਮਨ ਤਨ ਭਏ ਅਰੋਗਾ । ।

ਤੇ
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ।।
ਦੇ ਬਚਨ ਕਹਿ ਕੇ ਇਸ਼ਨਾਨ ਦੀ ਮਹੱਤਤਾ ਸਮਝਾਉਣ ਡਏ ਆ।

ਹਰ ਰਵਾਇਤ ਤੇ ਸਥਾਨ ਦੀ ਅਹਿਮੀਅਤ ਬਾਰੇ ਮੁਨਕਰ ਹੋ ਕੇ ਕੁਝ ਖੱਟਿਆ ਨਹੀਂ ਜਾਣਾ। ਨਿੰਦਿਆ ਕਰਕੇ ਮਨ ਤੇ ਇੱਕ ਬੋਝ ਲੱਦ ਲੈਣਾ ਏ , ਜੋ ਹੋਸ਼ ਆਉਣ ਤੇ ਬਹੁਤ ਭਾਰਾ ਹੋ ਦਿਖਣਾ। ਆਪ ਪੜੇ, ਵਿਚਾਰੇ ਤੇ ਦੂਜਾ ਪੱਖ ਸੁਣੇ ਬਗੈਰ ਫੈਸਲਾ ਲੈਣ ਵਾਲੇ ਮੂਰਖਾਂ ਦੇ ਮੂਰਖ ਸਾਬਿਤ ਹੁੰਦੇ ਨੇ। ਇਕ ਧੜੇ ਦੀ ਮੁਖਾਲਫਤ ਕਰਦਿਆਂ ਇੰਨਾ ਨਾ ਗਰਕ ਜਾਈਏ ਕਿ ਸਹੀ ਗਲਤ ਦੀ ਪਛਾਣ ਵੀ ਭੁੱਲ ਜਾਵੇ। ਸ਼ੁਕਰਾਨ

ਸਨਦੀਪ ਸਿੰਘ ਤੇਜਾ।

Check Also

ਗੁਰੂ ਤੇਗ ਬਹਾਦਰ ਜੀ ਦੀ ਤੱਤੀ ਤਵੀ ਤੇ ਬੈਠ ਕੇ ਹੋਈ ਸ਼ਹੀਦੀ – ਢੱਡਰੀ ਵਾਲਾ

ਢੱਡਰੀਆਂਵਾਲ਼ਾ ਜੋ ਪਹਿਲਾਂ ਰਾੜੇ ਵਾਲ਼ੇ ਡੇਰੇ ਦੀ ਪੈਦਾਇਸ਼ ਸੀ, ਅਤੇ ਸੰਤ ਕਹਾਉਂਦਾ ਸੀ, ਮਿਸ਼ਨਰੀ ਬਣ …

%d bloggers like this: