Breaking News
Home / ਪੰਥਕ ਖਬਰਾਂ / ਕੀ ਦਰਬਾਰ ਸਾਹਿਬ ਜਾਣਾ ਤੀਰਥ ਜਾਣ ਵਾਂਗ ਹੈ?

ਕੀ ਦਰਬਾਰ ਸਾਹਿਬ ਜਾਣਾ ਤੀਰਥ ਜਾਣ ਵਾਂਗ ਹੈ?

ਢੱਡਰੀ ਵਾਲੇ ਦੇ ਕੁਫਰ। ਭਾਗ 4

ਕੀ ਦਰਬਾਰ ਸਾਹਿਬ ਜਾਣਾ ਤੀਰਥ ਜਾਣ ਵਾਂਗ ਹੈ?

ਤੀਰਥ ਜਾਣ ਦਾ ਮਨੋਰਥ ਮੁਕਤੀ ਪ੍ਰਾਪਤ ਕਰਨੀ ਸੀ। ਚੌਹਾਂ ਤੀਰਥਾਂ ਤੇ ਜਾਣਾ ਹਿੰਦੂ ਲਈ ਧਰਮ ਦਾ ਕਰਮ ਸੀ। ਇਸ ਤੋਂ ਬਿਨਾਂ ਹਿੰਦੂ ਦੀ ਗਤੀ ਮੁਨਾਸਿਬ ਨਹੀਂ ਸੀ। ਤੀਰਥ ਮੁਕਤੀ ਦਾ ਸਾਧਨ ਸੀ ।
ਦਰਬਾਰ ਸਾਹਿਬ ਸਿੱਖ ਕਦੇ ਵੀ ਮੁਕਤੀ ਦੀ ਕਾਮਨਾ ਨਾਲ ਨਹੀਂ ਜਾਂਦਾ। ਇਸਦਾ ਮੌਤ ਉਪਰੰਤ ਗਤੀ ਨਾਲ ਕੋਈ ਵਾਸਤਾ ਨਹੀਂ।

ਦਰਬਾਰ ਸਾਹਿਬ ਦਾ ਸਿੱਖਾਂ ਦੀ ਹਸਤੀ ਨਾਲ ਗੂੜ੍ਹਾ ਨਾਤਾ ਏ। ਦਰਬਾਰ ਸਾਹਿਬ ਸਿੱਖ ਗੁਰੂ ਦੇ ਪਿਆਰ ਤੇ ਸ਼ਰਧਾ ਵਿੱਚ ਜਾਂਦਾ ਹੈ। ਉਹ ਗੁਰੂ ਸਾਹਿਬ ਵੱਲੋਂ ਸਿਰਜੇ ਇਸ ਇਕਲੌਤੇ ਗੁਰਦੁਆਰੇ ਦੇ ਦਰਸ਼ਨ ਦੀਦਾਰ ਕਰਨ ਜਾਂਦਾ ਏ। ਜਿੱਥੇ ਚੱਪੇ ਚੱਪੇ ਤੇ ਗੁਰੂ ਸਾਹਿਬ ਦੀ ਛੋਹ ਅਤੇ ਸ਼ਹੀਦਾਂ ਦੀ ਕੁਰਬਾਨੀ ਦੇ ਨਿਸ਼ਾਨ ਹਨ । ਸਿੱਖ ਲਈ ਉਸ ਤੋ ਅਹਿਮ ਜਗਤ ਵਿਚ ਕੋਈ ਜਗ੍ਹਾ ਨਹੀਂ ਹੈ। ਇਹ ਸਿੱਖਾਂ ਦਾ ਕੇਂਦਰੀ ਸਥਾਨ ਰਿਹਾ ਹੈ ਤੇ ਰਹੂਗਾ। ਕਿਸੇ ਭੜੂਏ ਦੇ ਮੁਨਕਰ ਹੋਣ ਨਾਲ ਇਤਿਹਾਸ ਨਹੀਂ ਬਦਲਦੇ।

ਇਸ ਜਗ੍ਹਾ ਤੇ ਚਮਤਕਾਰ ਵਾਪਰੇ ਹਨ। ਇਸ ਸਥਾਨ ਦੀ ਮਹਿਮਾ ਬਾਰੇ ਹਜਾਰਾਂ ਲੋਕਾਂ ਦੇ ਜਜਬਾਤ ਵੀਡੀਓ ਤੇ ਲਿਖਤਾਂ ਦੇ ਰੂਪ ਵਿੱਚ ਮਿਲ ਜਾਣਗੇ। ਇਹ ਜਗ੍ਹਾ ਪਾਕ ਤੋਂ ਵਧੇਰੇ ਪਾਕ ਹੈ। ਇਸ ਦੀ ਸਿਫਤ ਚ ਕੱਖ ਬੋਲਣਾ ਸੂਰਜ ਨੂੰ ਸ਼ੀਸ਼ਾ ਦਿਖਾਉਣ ਤੁੱਲ ਹੈ।

ਸਰੋਵਰ ਦੇ ਜਲ ਦਾ ਇਸ਼ਨਾਨ ਤੇ ਜਲ ਘਰ ਲਿਆਉਣ ਦਾ ਸਬੰਧ ਆਸਥਾ ਨਾਲ ਏ। ਇਸ ਨਾਲ ਕਿਸੇ ਵਿਗਿਆਨ ਜਾ ਆਮ ਖਲਕਤ, ਦੁਨੀਆਂ ਨੂੰ ਕੋਈ ਖਤਰਾ ਨਹੀਂ। ਹਰ ਮੁੱਦਾ ਬੇਮਤਲਬ ਉਭਾਰ ਕੇ ਸਸਤੀ ਮਸ਼ਹੂਰੀ ਖੱਟੀ ਜਾਣ ਡਈ ਆ। ਸਰੋਵਰਾਂ ਦੇ ਇਸ਼ਨਾਨ ਨੂੰ ਕੋਈ ਵੀ “ਫਸਟ ਏਡ” ਵਾਂਙ ਨਹੀਂ ਵਰਤਦਾ। ” ਲਾਸਟ ਏਡ ” ਵਜੋਂ ਜਰੂਰ ਲੋਕ ਵਰਤਦੇ ਆ । ਜਦੋਂ ਸਭ ਪਾਸੇ ਜਵਾਬ ਹੋ ਜਾਂਦੇ ਆ ਤੇ ਫੇਰ ਇੱਧਰ ਮੂੰਹ ਕਰ ਵੇਖ ਲੈਂਦੇ ਆ। ਜੇ ਇਦਾਂ ਕੋਈ ਮੰਨਦਾ ਕਰਦਾ ਏ ਤੇ ਕਿਸੇ “ਹਾਈਬ੍ਰਿਡ” ਦੇ ਪੀੜ ਨਹੀਂ ਹੋਣੀ ਚਾਹੀਦੀ। ਹਰ ਕਿਸੇ ਨੂੰ ਆਪਣੀ ਮਨ ਦੀ ਪੁਗਾਉਣ ਦਾ ਹੱਕ ਏ।

ਇਸ਼ਨਾਨ ਦਾ ਸਬੰਧ ਦੇਹ ਅਰੋਗਤਾ ਨਾਲ ਵੀ ਏ। ਢੱਡਰੀ ਵਾਲਾ ਡੱਡੂ ਦੀ ਉਦਾਹਰਨ ਦੇ ਕੇ ਇਸ਼ਨਾਨ ਨੂੰ ਠਿਠ ਕਰੀ ਜਾਂਦਾ। ਜਦਕਿ ਕਬੀਰ ਸਾਹਿਬ ਜੀ ਨੇ ਇਸ਼ਨਾਨ ਵਿੱਚੋਂ ਗਤਿ ਮੁਕਤੀ ਲੱਭਣ ਵਾਲਿਆਂ ਨੂੰ ਸਮਝਾਉਣ ਲਈ ਉਹ ਸ਼ਬਦ ਵਰਤਿਆ ਸੀ।

ਜਦਕਿ ਗੁਰੂ ਸਾਹਿਬ,
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ। ਮਨ ਤਨ ਭਏ ਅਰੋਗਾ । ।

ਤੇ
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ।।
ਦੇ ਬਚਨ ਕਹਿ ਕੇ ਇਸ਼ਨਾਨ ਦੀ ਮਹੱਤਤਾ ਸਮਝਾਉਣ ਡਏ ਆ।

ਹਰ ਰਵਾਇਤ ਤੇ ਸਥਾਨ ਦੀ ਅਹਿਮੀਅਤ ਬਾਰੇ ਮੁਨਕਰ ਹੋ ਕੇ ਕੁਝ ਖੱਟਿਆ ਨਹੀਂ ਜਾਣਾ। ਨਿੰਦਿਆ ਕਰਕੇ ਮਨ ਤੇ ਇੱਕ ਬੋਝ ਲੱਦ ਲੈਣਾ ਏ , ਜੋ ਹੋਸ਼ ਆਉਣ ਤੇ ਬਹੁਤ ਭਾਰਾ ਹੋ ਦਿਖਣਾ। ਆਪ ਪੜੇ, ਵਿਚਾਰੇ ਤੇ ਦੂਜਾ ਪੱਖ ਸੁਣੇ ਬਗੈਰ ਫੈਸਲਾ ਲੈਣ ਵਾਲੇ ਮੂਰਖਾਂ ਦੇ ਮੂਰਖ ਸਾਬਿਤ ਹੁੰਦੇ ਨੇ। ਇਕ ਧੜੇ ਦੀ ਮੁਖਾਲਫਤ ਕਰਦਿਆਂ ਇੰਨਾ ਨਾ ਗਰਕ ਜਾਈਏ ਕਿ ਸਹੀ ਗਲਤ ਦੀ ਪਛਾਣ ਵੀ ਭੁੱਲ ਜਾਵੇ। ਸ਼ੁਕਰਾਨ

ਸਨਦੀਪ ਸਿੰਘ ਤੇਜਾ।

Check Also

ਗੁਰੂ ਤੇਗ ਬਹਾਦਰ ਜੀ ਦੀ ਤੱਤੀ ਤਵੀ ਤੇ ਬੈਠ ਕੇ ਹੋਈ ਸ਼ਹੀਦੀ – ਢੱਡਰੀ ਵਾਲਾ

ਢੱਡਰੀਆਂਵਾਲ਼ਾ ਜੋ ਪਹਿਲਾਂ ਰਾੜੇ ਵਾਲ਼ੇ ਡੇਰੇ ਦੀ ਪੈਦਾਇਸ਼ ਸੀ, ਅਤੇ ਸੰਤ ਕਹਾਉਂਦਾ ਸੀ, ਮਿਸ਼ਨਰੀ ਬਣ …

%d bloggers like this: