Breaking News
Home / ਪੰਜਾਬ / ਸੁਨਾਮ: ਘਰ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਸੁਨਾਮ: ਘਰ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਸੰਗਰੂਰ ਦੇ ਸੁਨਾਮ ਵਿਚ ਊਧਮ ਸਿੰਘ ਨਗਰ ਉਲੰਪਿਕ ਸਟੇਡੀਅਮ ਦੇ ਨੇੜਲੀ ਨਾਇਕ ਬਸਤੀ ਵਿਚ ਦੇਰ ਰਾਤ ਇੱਕ ਹਾਦਸਾ ਵਾਪਰ ਗਿਆ ਹੈ। ਦੋ ਦਿਨਾਂ ਤੋਂ ਭਾਰੀ ਮੀਂਹ ਪੈਣ ਕਾਰਨ ਇੱਕ ਘਰ ਦੀ ਛੱਤ ਡਿੱਗਣ ਨਾਲ ਇੱਕੋ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਅਤੇ ਤਿੰਨ ਮੈਂਬਰ ਜ਼ਖਮੀ ਹੋ ਗਏ।

ਨਾਇਕ ਬਸਤੀ ਵਿਚ ਲੱਕੜੀ ਦਾ ਕਾਰੋਬਾਰ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਦੀਪਕ ਦੇ ਪਰਿਵਾਰ ਉਤੇ ਸ਼ਨੀਵਾਰ ਦੀ ਰਾਤ ਕਹਿਰ ਬਣ ਕੇ ਆਈ। ਜਦੋਂ ਰਾਤ ਨੂੰ 11 ਵੱਜ ਕੇ 40 ਮਿੰਟ ਉਤੇ ਉਸ ਦੇ ਘਰ ਦੀ ਛੱਤ ਡਿੱਗ ਗਈ ਹੈ। ਛੱਤ ਡਿੱਗਣ ਨਾਲ ਦੀਪਕ, ਉਸ ਦੀ ਪਤਨੀ ਊਸ਼ਾ ਰਾਣੀ ਤੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ।

ਦੀਪਕ ਦੇ ਮਾਤਾ-ਪਿਤਾ ਅਤੇ ਉਸ ਦੀ ਭੈਣ ਘਰ ਦੀ ਛੱਤ ਉਤੇ ਸੁੱਤੇ ਪਏ ਹੋਏ ਸਨ। ਉਹ ਛੱਤ ਡਿੱਗਣ ਨਾਲ ਹੀ ਹੇਠਾਂ ਡਿੱਗ ਗਏ ਜਿਸ ਕਾਰਨ ਇਹ ਤਿੰਨੋਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਫ਼ਿਲਹਾਲ ਚਾਰਾਂ ਮ੍ਰਿਤਕਾਂ ਦੀ ਲਾ ਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਉੱਧਰ, ਜ਼ਖਮੀਆਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ। ਇਸ ਮੌਕੇ ਪੁਲਿਸ ਨੇ ਜਾਣਕਾਰੀ ਦਿੱਤੀ ਕਿ 30 ਸਾਲਾ ਦੀਪਕ ਆਪਣੀ ਪਤਨੀ ਤੇ ਦੋ ਬੱਚਿਆ ਨਾਲ ਸੌ ਰਿਹਾ ਸੀ। ਇਹ ਹਾਦਸਾ ਭਾਰੀ ਮੀਂਹ ਪੈਣ ਕਾਰਨ ਵਾਪਰਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੋਲ ਟਰੇਨ ਵੀ ਗੁਜ਼ਰਦੀ ਹੈ ਜਿਸ ਦੀ ਧੜਕਣ ਨਾਲ ਵੀ ਛੱਤ ਡਿੱਗ ਸਕਦੀ ਹੈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: