Breaking News
Home / ਰਾਸ਼ਟਰੀ / ਦਿੱਲੀ ਦੰ ਗਿ ਆ ਦੀ ਕਵਰੇਜ ਕਰਨ ਵਾਲੇ ਦੋ ਨਿਊਜ਼ ਚੈਨਲਾਂ ‘ਤੇ ਲੱਗੀ ਰੋਕ

ਦਿੱਲੀ ਦੰ ਗਿ ਆ ਦੀ ਕਵਰੇਜ ਕਰਨ ਵਾਲੇ ਦੋ ਨਿਊਜ਼ ਚੈਨਲਾਂ ‘ਤੇ ਲੱਗੀ ਰੋਕ

ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਦੋ ਮਲਿ ਆਲੀ ਨਿਊਜ਼ ਚੈਨਲਾਂ ‘ਤੇ ਹਿੰ ਸਾ ਦੀ ਭ ੜ ਕਾ ਊ ਕਵਰੇਜ ਕਾਰਨ ਰੋ ਕ ਲਾ ਦਿੱਤੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਮੰਤਰਾਲੇ ਦਾ ਤਰਕ ਹੈ ਕਿ ਇਸ ਕਵਰੇਜ ਨਾਲ ਹਿੰ ਸਾ ਭ ੜ ਕ ਸਕਦੀ ਸੀ।

ਮੰਤਰਾਲੇ ਮੁਤਾਬਕ ਕਵਰੇਜ ‘ਚ ‘ਆਰ ਐੱਸ ਐੱਸ ਤੇ ਦਿੱਲੀ ਪੁਲਿਸ ਦੀ ਆਲੋਚਨਾ ਕੀਤੀ ਗਈ ਸੀ ਅਤੇ ਇੱਕ ਭਾਈਚਾਰੇ ਦਾ ਪੱਖ ਲਿਆ।’

ਸ਼ੁੱਕਰਵਾਰ ਸ਼ਾਮ ਸਾਢੇ ਸੱਤ ਵਜੇ ਤੋਂ ਹੀ ਏਸ਼ੀਆਨੈੱਟ ਤੇ ਮੀਡੀਆ ਵਨ ਚੈਨਲਾਂ ਦਾ ਪ੍ਰਸਾਰਣ ਰੋ ਕ ਦਿੱਤਾ ਗਿਆ ਸੀ।

ਦਿ ਨਿਊਜ਼ ਮਿੰਟ ਦੀ ਖ਼ਬਰ ਮੁਤਾਬਕ ਜਾਫ਼ਰਾਬਾਦ ਤੋਂ ਰਿਪੋਰਟ ਕਰਦੇ ਹੋਏ ਏਸ਼ੀਆ ਨੈੱਟ ਦੇ ਪੱਤਰਕਾਰ ਪੀ ਆਰ ਸੁਨੀਲ ਨੇ ਕਿਹਾ ਸੀ ਕੀ ਪੁਲਿਸ ਹੱਥ ਤੇ ਹੱਥ ਧਰ ਕੇ ਦੇਖ ਰਹੀ ਹੈ।

ਜਦਕਿ ਨਿਊਜ਼ ਵਨ ਨੂੰ ਉਸਦੇ ਪੱਤਰਕਾਰ ਹਸਨੁਉੱਲਾ ਬਨਾ ਨੇ ਫ਼ੋਨ ਤੇ ਦੱਸਿਆ ਸੀ ਕਿ ਸੀਏਏ ਦੇ ਵਿਰੋਧੀਆਂ ਨੂੰ ਨਿ ਸ਼ਾ ਨਾ ਬਣਾਇਆਂ ਜਾ ਰਿਹਾ ਸੀ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਦੰ ਗਾ ਈ ਆਂ ਨੂੰ ਰੋਕ ਨਹੀਂ ਰਹੀ ਸੀ।


ਮਿੰਟ ਮੁਤਾਬਕ ਹੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਏਸ਼ੀਆਨੈੱਟ ਨੇ ਦਿਖਾਇਆ ਕਿ ਰਾਹਗ਼ੀਰਾਂ ਨੂੰ ਰੋਕ ਕੇ ਧਰਮ ਦੇ ਅਧਾਰ ’ਤੇ ਨਿ ਸ਼ਾ ਨਾ ਬਣਾਇਆ ਗਿਆ। ਇਸ ਤੋਂ ਇਲਾਵਾ ਧਰਮ ਵਿਸ਼ੇਸ਼ ਦੇ ਸਥਾਨਾਂ ‘ਤੇ ਹ ਮ ਲਾ ਕੀਤਾ ਜਾਣਾ ਵੀ ਦਿਖਾਇਆ ਜਿਸ ਨਾਲ ਹਿੰ ਸਾ ਭ ੜ ਕ ਸਕਦੀ ਸੀ।

ਤਾਜ਼ਾ ਦਿੱਲੀ ਹਿੰ ਸਾ ਬਾਰੇ ਦੁਨੀਆ ਦਾ ਮੀਡੀਆ ਜਿੱਥੇ ਖੁੱਲ੍ਹ ਕੇ, ਨਾਮ ਲੈ ਕੇ ਦੱਸ ਰਿਹਾ ਕਿ ਕਿਹਨੇ ਕਿਸਨੂੰ ਮਾ ਰਿਆ ਤੇ ਪੁਲਿਸ ਕਿਸਦੇ ਨਾਲ ਸੀ, ਉੱਥੇ ਮਾਰਨ ਵਾਲੇ ਖ਼ੁਦ ਵੀ ਇਸ ਬਾਰੇ ਬੜੇ ਫ਼ਖ਼ਰ ਨਾਲ ਦੱਸ ਰਹੇ ਹਨ। ਖੇਡ ਇਸ ਵਾਰ ਖੁੱਲ੍ਹ ਕੇ ਖੇਡੀ ਗਈ ਤਾਂ ਕਿ ਕਿਸੇ ਅੰਦਰਲੇ ਬਾਹਰਲੇ ਨੂੰ ਕੋਈ ਭੁਲੇਖਾ ਨਾ ਰਹੇ।ਇਹ ਅਗਾਂਹ ਵੀ ਹੋਣਾ ਤੇ ਬਚਾਉਣ ਵੀ ਕਿਸੇ ਨੇ ਨਹੀਂ ਆਉਣਾ। ਘੱਟਗਿਣਤੀਆਂ ਆਪਣੀ ਰੱਖਿਆ ਲਈ ਖ਼ੁਦ ਕੁਝ ਕਰ ਲੈਣਗੀਆਂ ਤਾਂ ਬਚ ਜਾਣਗੀਆਂ।

ਦਿੱਲੀ ਦੰ ਗਿਆਂ ਨੂੰ ਲੈ ਕੇ ਪੁਲਿਸ ’ਤੇ ਚੁੱਕੇ ਜਾ ਰਹੇ ਸਵਾਲਾਂ ਦਾ ਜੁਆਇੰਟ ਕਮਿਸ਼ਨਰ ਕੀ ਦੇ ਰਹੇ ਹਨ ਜਵਾਬ?

“1984 ‘ਚ ਮੇਰੇ ਪਿਓ ਨੇ ਇਸ ਤਲਵਾਰ ਨੂੰ ਖ਼ੂ ਨ ਪਿਆਇਆ ਸੀ, ਅਤੇ ਇਸ ਵਾਰ ਮੈ ਇਸਨੂੰ ਰੰਗ ਦਿੱਤਾ “
ਇਸ ਗਲ ਦਾ ਮਤਲਬ ਸਮਝੋ – ਮਤਲਬ 1984 ਵਿਚ ਮੇਰੇ ਪਿਉ ਨੇ ਜੋ ਸਿੱਖਾਂ ਨਾਲ ਕੀਤਾ ਮੈਂ ਉਹ ਮੁਸਲਮਾਨਾਂ ਨਾਲ ਕੀਤਾ

ਮੇਰਾ ਟੈਕਸੀ ਡਰਾਈਵਰ ਜਿਸ ਨਾਲ ਮੈ ਐਤਵਾਰ ਦੁਪਹਿਰ ਨੂੰ ਸਫਰ ਕੀਤਾ। ਉਹ ਮੈਨੂੰ ਇੱਕ ਡਰਾਉਣੀ ਅਤੇ ਪੱਕੀ ਘਟਨਾ ਦੀ ਗਵਾਹੀ ਦੇ ਗਿਆ। ਬੱਤੀ ਸਾਲ ਦਾ ਡਰਾਈਵਰ ਜਿਹੜਾ ਪਹਿਲਾਂ ਬੋਲਣ ਤੋ ਥੋੜਾ ਝਿਜਕ ਰਿਹਾ ਸੀ । ਪਰ ਜਦੋਂ ਹੀ ਅਸੀਂ ਯਮਨਾ ਟੱਪ ਉੱਤਰ ਪੂਰਬੀ ਦਿੱਲੀ ਵੱਲ ਵਧੇ ਤਾਂ ਉਹ ਮੇਰੇ ਨਾਲ ਗੱਲਾਂ ਵਿੱਚ ਥੋੜਾ ਖੁੱਲ ਗਿਆ।

“ ਤੂੰ ਹਿੰਦੂ ਏ ਇਸ ਲਈ ਇਹ ਸਭ ਦੱਸ ਰਿਹਾ ਨਹੀਂ ਤਾਂ ਏ ਦੱਸਣ ਵਾਲੀ ਗੱਲ ਨਹੀ “ ਗੌਂਡਾ ਇਲਾਕੇ ਦੇ ਅਰਵਿੰਦ ਨਗਰ ਦੇ ਰਹਿਣ ਵਾਲੇ ਟੈਕਸੀ ਡਰਾਈਵਰ ਨੇ ਦੱਸਿਆ ਕਿ ਕਿਵੇਂ ਉਹ ਪੱਚੀ ਫ਼ਰਵਰੀ ਦੀ ਰਾਤ ਮੁਸਲਮਾਨ ਬਹੁਗਿਣਤੀ ਵਾਲੇ ਇਲਾਕੇ ਚੰਦਬਾਗ ਵਿੱਚ ਗਿਆ।

ਉਸਨੇ ਦੱਸਿਆ ਕਿ ਓਥੇ ਸਾਡੇ ਹਿੰਦੂ ਭਰਾ ਘੱਟਗਿਣਤੀ ਵਿੱਚ ਹਨ। ਅਰਵਿੰਦ ਨਗਰ ਅਤੇ ਚਾਂਦਬਾਗ ਵਜੀਰਾਬਾਦ ਲੋਨੀ ਰੋਡ ਦੇ ਦੋਵੇਂ ਪਾਸੇ ਤਿੰਨ ਕਿੱਲੋਮੀਟਰ ਦੇ ਫਰਕ ਨਾਲ ਹਨ। ਉਸਨੇ ਦਾਅਵਾ ਕੀਤਾ ਕਿ ਉਸ ਰਾਤ ਮੇਰੇ ਕੋਲ ਪਿਸਤੌਲ ਅਤੇ ਤਲਵਾਰ ਸਨ “ ਪਿਸਤੌਲ ਮੇਰੇ ਖੱਬੇ ਅਤੇ ਤਲਵਾਰ ਸੱਜੇ ਹੱਥ ਵਿੱਚ ਸੀ, ਮੇਰੀ ਆਂਟੀ ਨੇ ਕਿਹਾ ਕਿ ਅੱਜ ਤੈਨੂੰ ਵੇਖ ਮੈਨੂੰ ਤੇਰੇ ਪਿਓ ਦੀ ਯਾਦ ਆ ਗਈ, ਉਹ ਵੀ ਤੇਰੇ ਵਾਂਗੂੰ ਏਦਾਂ ਹੀ 1984 ਵਿੱਚ ਬਾਹਰ ਗਿਆ ਸੀ”।

1984 ਵਿੱਚ ਦਿੱਲੀ ਬਹੁਗਿਣਤੀ ਹਿੰਦੂਆਂ ਵੱਲੋ ਸਿੱਖ ਵਿਰੋਧੀ ਕ ਤ ਲੇ ਆ ਮ ਦੀ ਗਵਾਹ ਬਣੀ ਸੀ। “ ਉਸ ਸਮੇ ਮੇਰੇ ਪਿਓ ਨੇ ਇਸ ਤਲਵਾਰ ਨੂੰ ਖ਼ੂ ਨ ਪਿਆਇਆ ਸੀ, ਅਤੇ ਇਸ ਵਾਰ ਮੈ ਇਸਨੂੰ ਰੰਗ ਦਿੱਤਾ “। ਉਸਦੀਆਂ ਅੱਖਾਂ ਵਿੱਚ ਚਮਕ ਸੀ, ਉਸਦੇ ਦੱਸਣ ਮੂਜਬ ਉਸਦਾ ਪਿਓ ਜੋ 2003 ਵਿੱਚ ਮਰ ਗਿਆ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋ ਉਸਦੇ ਜੰਮਣ ਤੋ ਬਹੁਤ ਸਮਾਂ ਪਹਿਲਾਂ ਦਿੱਲੀ ਆ ਵੱਸਿਆ ਸੀ। ਅੱਠਵੀਂ ਜਮਾਤ ਤੋ ਪੜ੍ਹਾਈ ਛੱਡ ਚੁੱਕੇ ਡਰਾਈਵਰ ਦਾ ਵਿਆਹ 2010 ਵਿੱਚ ਹੋਇਆ ਅਤੇ ਦੋ ਬਾਲ ਹਨ।

ਅਰੁਨਭ ਸਾਈਕੀਆ, ਸਰੋਤ scroll.in

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: