Breaking News
Home / ਪੰਥਕ ਖਬਰਾਂ / Video ਦਲ ਖਾਲਸਾ ਵਲੋਂ ਨਾਨਕਸ਼ਾਹੀ ਕੈਲੰਡਰ 2020 ਦੀ ਰਿਲੀਜ਼ਿੰਗ ਮੌਕੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਲਗਾਏ ਨਾਅਰੇ

Video ਦਲ ਖਾਲਸਾ ਵਲੋਂ ਨਾਨਕਸ਼ਾਹੀ ਕੈਲੰਡਰ 2020 ਦੀ ਰਿਲੀਜ਼ਿੰਗ ਮੌਕੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਲਗਾਏ ਨਾਅਰੇ

ਦਲ ਖ਼ਾਲਸਾ ਜਥੇਬੰਦੀ ਵੱਲੋਂ ਅੱਜ ਨਾਨਕਸ਼ਾਹੀ ਕੈਲੰਡਰ 2020 ਅਕਾਲ ਤਖ਼ਤ ਸਕੱਤਰੇਤ ਦੇ ਬਾਹਰ ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾ ਜਦੋਂ ਦਲ ਖ਼ਾਲਸਾ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਤੇ ਹੋਰ ਆਗੂ ਜਦੋਂ ਇਸ ਕੈਲੰਡਰ ਨੂੰ ਰਿਲੀਜ਼ ਕਰਨ ਲਈ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਤਾਂ ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਮਨਾਂ ਕਰਦਿਆਂ ਬਾਹਰ ਜਾ ਕੇ ਸਕੱਤਰੇਤ ਨੇੜੇ ਰਿਲੀਜ਼ ਕਰਨ ਲਈ ਕਿਹਾ ਗਿਆ ਪਰ ਜਦੋਂ ਜਥੇਬੰਦੀ ਦੇ ਆਗੂ ਦੇ ਵਰਕਰ ਸਕੱਤਰੇਤ ਦੇ ਬਾਹਰ ਪੁੱਜੇ ਤਾਂ ਉੱਥੇ ਤਾਇਨਾਤ ਸੁਰੱਖਿਆ ਸਟਾਫ਼ ਦੇ ਕਰਮਚਾਰੀਆਂ ਨੇ ਵੀ ਉਨ੍ਹਾਂ ਨੂੰ ਇੱਥੇ ਰਿਲੀਜ਼ ਕਰਨ ਤੋਂ ਰੋਕ ਦਿੱਤਾ।

ਜਿਸ ਦੌਰਾਨ ਦੋਹਾਂ ਧਿਰਾਂ ਵਿਚ ਕਾਫੀ ਬਹਿਸਬਾਜ਼ੀ ਵੀ ਹੋਈ। ਕੰਵਰਪਾਲ ਸਿੰਘ ਨੇ ਕਿਹਾ ਕਿ ਇੱਕ ਪਾਸੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਜੇ ਕੱਲ੍ਹ ਹੀ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਸਭ ਸਿੱਖ ਜਥੇਬੰਦੀਆਂ ਲਈ ਸਾਂਝਾ ਹੈ, ਪਰ ਦੂਜੇ ਪਾਸੇ ਦਲ ਖ਼ਾਲਸਾ ਵਰਗੀਆਂ ਸਿੱਖ ਜਥੇਬੰਦੀਆਂ ਨੂੰ ਅਕਾਲ ਤਖ਼ਤ ਸਾਹਿਬ ਜਾਣ ਤੋਂ ਹੀ ਰੋਕਿਆ ਜਾ ਰਿਹਾ ਹੈ।

News 18 ਮੁਤਾਬਕ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੰਪਲੈਕਸ ਵਿਚ ਦਲ ਖਾਲਸਾ ਵੱਲੋਂ ਨਾਨਕਸ਼ਾਹੀ ਕਲੰਡਰ ਰਿਲੀਜ਼ ਕਰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਦਲ ਖਾਲਸਾ ਵੱਲੋਂ ਜਾਰੀ ਕੀਤੇ ਗਏ ਕਲੰਡਰਾਂ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਸਵੀਰ ਵੀ ਲੱਗੀ ਹੋਈ ਸੀ ।ਜਿਸ ਤੇ ਥੈਂਕ ਯੂ ਪਾਕਿਸਤਾਨੀ ਲਿਖਿਆ ਹੋਇਆ ਹੈ। ਇਸ ਦੌਰਾਨ SGPC ਟਾਸਕ ਫੋਰਸ ਨੇ ਰੋਕਣ ਦੀ ਕੋਸ਼ਿਸ਼ ਕੀਤੀ । ਜਿਸ ਕਾਰਨ ਦਲ ਖਾਲਸਾ ਅਤੇ SGPC ਟਾਸਕ ਫੋਰਸ ਵਿਚਾਲੇ ਹੱ ਥੋ ਪਾ ਈ ਹੋ ਗਈ। ਕਲੰਡਰ ਰਿਲੀਜ਼ਿੰਗ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਵੀ ਨਾਅਰੇ ਲੱਗੇ। ਕਲੰਡਰ ਵਿੱਚ ‘ਪਾਕਿਸਤਾਨ ਥੈਂਕ ਯੂ’ ਵੀ ਲਿਖਿਆ ਹੋਇਆ ਸੀ। ਕਲੰਡਰ ਵਿੱਚ ਪਾਕਿਸਤਾਨੀ ਇਮਰਾਨ ਖਾਨ ਦੀ ਤਸਵੀਰ ਵੀ ਲੱਗੀ ਹੋਈ ਸੀ।ਜਿਕਰਯੋਗ ਹੈ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੁਆਰਾ ਇਹ ਨਾਨਕਸ਼ਾਹੀ ਕਲੰਡਰ 2003 ਵਿਚ ਲਾਗੂ ਕੀਤਾ ਗਿਆ ਸੀ। ਹੁਣ ਮੁੜ ਦਲ ਖਾਲਸਾ ਵੱਲੋਂ ਨਵਾਂ ਨਾਨਕਸ਼ਾਹੀ ਕਲੰਡਰ ਰਿਲੀਜ ਕੀਤਾ ਜਾ ਰਿਹਾ ਸੀ। ਇਹ ਕਲੰਡਰ ਕਰਤਾਰਪੁਰ ਸਾਹਿਬ ਲਾਂਘਾ ਨੂੰ ਸਮਰਪਿਤ ਕੀਤਾ ਗਿਆ ਸੀ।ਦਲ ਖਾਲਸਾ ਦੇ ਮੈਂਬਰਾਂ ਵੱਲੋਂ ਦਫਤਰ ਵਿਚ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ SGPC ਟਾਸਕ ਫੋਰਸ ਨੇ ਅੰਦਰ ਜਾਣ ਤੋਂ ਰੋਕ ਲਿਆ ਹੈ। ਇਸ ਦੌਰਾਨ ਦੋਨੇਂ ਗੁੱਟਾਂ ਵਿਚਕਾਰ ਹੱ ਥੋ ਪਾ ਈ ਹੋ ਗਈ ।

Check Also

ਗੁਰੂ ਤੇਗ ਬਹਾਦਰ ਜੀ ਦੀ ਤੱਤੀ ਤਵੀ ਤੇ ਬੈਠ ਕੇ ਹੋਈ ਸ਼ਹੀਦੀ – ਢੱਡਰੀ ਵਾਲਾ

ਢੱਡਰੀਆਂਵਾਲ਼ਾ ਜੋ ਪਹਿਲਾਂ ਰਾੜੇ ਵਾਲ਼ੇ ਡੇਰੇ ਦੀ ਪੈਦਾਇਸ਼ ਸੀ, ਅਤੇ ਸੰਤ ਕਹਾਉਂਦਾ ਸੀ, ਮਿਸ਼ਨਰੀ ਬਣ …

%d bloggers like this: