Breaking News
Home / ਪੰਥਕ ਖਬਰਾਂ / ਮਹਾਰਾਜਾ ਰਣਜੀਤ ਸਿੰਘ ਵਿਸ਼ਵ ਦੇ ਮਹਾਨ ਆਗੂਆਂ ‘ਚੋਂ ਪਹਿਲੇ ਸਥਾਨ ‘ਤੇ

ਮਹਾਰਾਜਾ ਰਣਜੀਤ ਸਿੰਘ ਵਿਸ਼ਵ ਦੇ ਮਹਾਨ ਆਗੂਆਂ ‘ਚੋਂ ਪਹਿਲੇ ਸਥਾਨ ‘ਤੇ

ਲੰਡਨ, 5 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਿਸ਼ਵ ਦੇ ਮਹਾਨ ਰਾਜਿਆਂ ‘ਚੋਂ ਮਹਾਰਾਜਾ ਰਣਜੀਤ ਸਿੰਘ ਪਹਿਲੇ ਸਥਾਨ ‘ਤੇ ਆਏ ਹਨ | ਬੀ. ਬੀ. ਸੀ. ਹਿਸਟਰੀ ਮੈਗਜ਼ੀਨ ਵਲੋਂ ਕੀਤੇ ਗਏ ਸਰਵੇਖਣ ‘ਚ 5000 ਦੇ ਕਰੀਬ ਲੋਕਾਂ ਨੇ ਭਾਗ ਲਿਆ | 38 ਫ਼ੀਸਦੀ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ 19ਵੀਂ ਸਦੀ ਦਾ ਮਹਾਨ ਰਾਜਾ ਕਿਹਾ ਹੈ ਜਦ ਕਿ ਦੂਜੇ ਸਥਾਨ ‘ਤੇ ਅਫ਼ਰੀਕਾ ਦੇ ਆਜ਼ਾਦੀ ਘੁਲਾਟੀਏ ਅਮਿਲਕਾਰ ਕਾਬਰਲ ਦਾ ਨਾਂਅ ਹੈ ਜਿਸ ਨੂੰ 25 ਫ਼ੀਸਦੀ ਵੋਟਾਂ ਮਿਲੀਆਂ ਹਨ, ਜਿਸ ਨੇ ਆਪਣੇ ਕਰੋੜਾਂ ਲੋਕਾਂ ਨੂੰ ਇਕੱਠਾ ਕਰਕੇ ਪੁਰਤਗੀਜ਼ ਤੋਂ ਆਜ਼ਾਦੀ ਦਿਵਾਈ |

ਵਿਸ਼ਵ ਯੁੱਧ ਮੌਕੇ ਯੂ.ਕੇ. ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ 7 ਫ਼ੀਸਦੀ ਵੋਟਾਂ ਲੈ ਕੇ ਤੀਜੇ ਸਥਾਨ ‘ਤੇ ਰਹੇ ਹਨ | ਅਮਰੀਕੀ ਰਾਸ਼ਟਰਪਤੀ ਇਬਰਾਹੀਮ ਲਿੰਕਨ ਨੂੰ ਚੌਥਾ ਅਤੇ ਯੂ.ਕੇ. ਦੀ ਮਹਾਰਾਣੀ ਐਲਿਜ਼ਾਬੈੱਥ ਪਹਿਲੀ ਨੂੰ 5ਵਾਂ ਸਥਾਨ ਮਿਲਿਆ ਹੈ | ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ‘ਤੇ 1801 ਤੋਂ 1839 ਤੱਕ ਰਾਜ ਕੀਤਾ | 18ਵੀਂ ਸਦੀ ‘ਚ ਭਾਰਤ ਲੜਾਈਆਂ ਦਾ ਅਖਾੜਾ ਬਣਿਆ ਹੋਇਆ ਸੀ | ਮੁਗ਼ਲ ਰਾਜ ਦਾ ਪ੍ਰਭਾਵ ਸੀ | ਜਦ ਕਿ ਪੰਜਾਬ ਵੀ ਮਿਸਲਾਂ ‘ਚ ਵੰਡਿਆ ਹੋਇਆ ਸੀ |

ਅਜਿਹੇ ਸਮੇਂ ਵਿਚ ਮਹਾਰਾਜਾ ਰਣਜੀਤ ਸਿੰਘ ‘ਸ਼ੇਰ-ਏ-ਪੰਜਾਬ’ ਬਣ ਕੇ ਉੱਭਰੇ, ਜਿਸ ਦੇ ਰਾਜ ਭਾਗ ਵਿਚ ਸਭ ਧਰਮਾਂ ਨੂੰ ਆਜ਼ਾਦੀ ਸੀ, ਹਿੰਦੂ, ਮੁਸਲਿਮ, ਸਿੱਖ ਅਤੇ ਯੂਰਪੀਅਨ ਵੀ ਉਨ੍ਹਾਂ ਦੇ ਰਾਜਭਾਗ ਵਿਚ ਕੰਮ ਕਰਦੇ ਸਨ | ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਮੇਤ ਕਈ ਧਾਰਮਿਕ ਅਸਥਾਨਾਂ ਦੀ ਸੇਵਾ ਕੀਤੀ ਗਈ | ਉਸ ਦੌਰ ਨੂੰ ਪੰਜਾਬ ਅਤੇ ਉੱਤਰੀ ਭਾਰਤ ਦਾ ਸਭ ਤੋਂ ਖ਼ੁਸ਼ਹਾਲ ਸਮਾਂ ਮੰਨਿਆ ਜਾਂਦਾ ਹੈ | ਮਹਾਰਾਜਾ ਰਣਜੀਤ ਸਿੰਘ ਦੀ 1839 ‘ਚ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ‘ਤੇ ਕਬਜ਼ਾ ਕਰ ਲਿਆ | ਦੱਸਣਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਇਸ ਸਰਵੇਖਣ ‘ਚ ਪ੍ਰਸਿੱਧ ਇਤਿਹਾਸਕਾਰ ਮੈਥਿਊ ਲੁਕਵੁੱਡ ਨੇ ਦਿੱਤਾ ਸੀ |

Check Also

ਜੰਮੂ ਕਸ਼ਮੀਰ ਗੁਰਦੁਆਰਾ ਬੋਰਡ ਭੰਗ ਕਰਕੇ ਪ੍ਰਬੰਧ ਹੋ ਸਕਦਾ ਰਾਜਪਾਲ ਹਵਾਲੇ

ਜੰਮੂ- ਜੰਮੂ ਕਸ਼ਮੀਰ ਦੇ ਰਾਜਪਾਲ ਵਲੋਂ ਸੂਬੇ ਦਾ ਗੁਰਦੁਆਰਾ ਬੋਰਡ ਭੰਗ ਕਰਕੇ ਇਸਦਾ ਪ੍ਰਸ਼ਾਸਕ ਲਾਉਣ …

%d bloggers like this: