Breaking News
Home / ਪੰਥਕ ਖਬਰਾਂ / ਵਾਇਰਲ ਵੀਡੀਉ-ਮੋਦੀ ਵਿਰੋਧੀਆਂ ਤੋਂ ਢੇਸੀ ਦੀ ਗੱਲ ਪਚਾ ਨਹੀਂ ਹੋਣੀ

ਵਾਇਰਲ ਵੀਡੀਉ-ਮੋਦੀ ਵਿਰੋਧੀਆਂ ਤੋਂ ਢੇਸੀ ਦੀ ਗੱਲ ਪਚਾ ਨਹੀਂ ਹੋਣੀ

ਬ੍ਰਿਟਿਸ਼ ਐਮ ਪੀ ਤਨ ਢੇਸੀ ਨੇ ਕੀਤਾ ਇੰਡੀਆ ਦਾ ਪਰ ਦਾਫਾ ਸ਼-ਮੋਦੀ ਵਿਰੋਧੀਆਂ ਤੋਂ ਢੇਸੀ ਦੀ ਗੱਲ ਪਚਾ ਨਹੀਂ ਹੋਣੀ

ਬਰਤਾਨੀਆ ਦੀ ਪੰਚਾਇਤ ਦੇ ਦੂਜੀ ਵਾਰ ਬਣੇ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ 1984 ਤੋਂ ਗੱਲ ਸ਼ੁਰੂ ਕਰ ਕੇ ਤਾਜ਼ਾ ਹੋ ਕੇ ਹਟੇ ਦਿੱਲੀ ਦੰ ਗਿਆਂ ਤੱਕ ਗੱਲ ਲਿਆਂਦੀ। ਉਸ ਨੇ ਬਰਤਾਨੀਆ ਦੀ ਸਰਕਾਰ ਨੂੰ ਪੁੱਛਿਆ ਕਿ ਉਹ ਇਸ ਬਾਰੇ ਕੀ ਕਰ ਰਹੀ ਐ। ਇੰਡੀਆ ਦੀ ਸਰਕਾਰ ਨੂੰ ਕੀ ਕਹਿ ਰਹੀ ਹੈ। ਜਵਾਬ ਵਿੱਚ ਬਰਤਾਨੀਆ ਸਰਕਾਰ ਦੇ ਨੁਮਾਇੰਦੇ ਨੇ ਕਿਹਾ ਕਿ ਢੇਸੀ ਬਿਲਕੁਲ ਸਹੀ ਕਹਿ ਰਹੇ ਨੇ।ਢੇਸੀ ਵਲੋਂ ਕਹੀ ਗੱਲ ਭਾਰਤ ਵਿੱਚ ਮੋਦੀ ਅਤੇ ਦੰਗਿਆਂ ਦਾ ਵਿਰੋਧ ਕਰਨ ਵਾਲੇ ਬਹੁਤਿਆਂ ਦੇ ਗਲੇ ਨਹੀਂ ਉਤਰਨੀ। ਹੋ ਸਕਦਾ ਜਗਮੀਤ ਸਿੰਘ ਵਾਂਗ ਅਗਲੀ ਵਾਰ ਢੇਸੀ ਨੂੰ ਵੀ ਭਾਰਤ ਦਾ ਵੀਜ਼ਾ ਨਾ ਮਿਲੇ।

ਬਰਤਾਨੀਆ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਯੂ. ਕੇ. ਦੀ ਸੁਰੱਖਿਆ ਸਲੈਕਟ ਕਮੇਟੀ ਦੇ ਮੈਂਬਰ ਬਣਾਏ ਗਏ ਹਨ | ਉਹ ਯੂ. ਕੇ. ਦੇ ਘੱਟ ਗਿਣਤੀ ਕਾਲੇ ਅਤੇ ਏਸ਼ੀਅਨ ਭਾਈਚਾਰੇ ਨਾਲ ਸਬੰਧਿਤ ਪਹਿਲੇ ਵਿਅਕਤੀ ਹਨ ਜੋ ਇਸ ਅਹਿਮ ਸੁਰੱਖਿਆ ਕਮੇਟੀ ਦੇ ਮੈਂਬਰ ਬਣੇ ਹਨ | ਇਸ ਤੋਂ ਪਹਿਲਾਂ ਢੇਸੀ ਨਾਟੋ ਸੰਸਦੀ ਅਸੈਂਬਲੀ ਦੇ ਡੈਲੀਗੇਟ ਮੈਂਬਰ ਵੀ ਹਨ, 2017 ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਸੰਸਦ ਮੈਂਬਰ ਢੇਸੀ ਲਗਾਤਾਰ ਰੱਖਿਆ ਨਾਲ ਸਬੰਧਿਤ ਮਹਿਕਮਿਆਂ ‘ਚ ਵਿਚਰਦੇ ਆ ਰਹੇ ਹਨ | ਸ. ਢੇਸੀ ਨੇ ਕਿਹਾ ਕਿ ਰੱਖਿਆ ਸਲੈਕਟ ਕਮੇਟੀ ਦਾ ਮੈਂਬਰ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਹੈ | ਇਸ ਨਾਲ ਮੈਨੂੰ ਹਥਿਆਰਬੰਦ ਫ਼ੌਜਾਂ ਬਾਰੇ ਹੋਣ ਜਾਨਣ ਦਾ ਮੌਕਾ ਮਿਲੇਗਾ ਕਿਉਂਕਿ ਇਹ ਵਿਭਾਗ ਦੇਸ਼ ਦੀ ਰੱਖਿਆ ਲਈ ਬਹੁਤ ਹੀ ਅਹਿਮ ਹੈ |

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: