Breaking News
Home / ਪੰਥਕ ਖਬਰਾਂ / ਢੱਡਰੀ ਵਾਲੇ ਦੇ ਕੁਫਰ। ਭਾਗ ਦੂਜਾ

ਢੱਡਰੀ ਵਾਲੇ ਦੇ ਕੁਫਰ। ਭਾਗ ਦੂਜਾ

ਅਕਾਲ ਤਖਤ ਸਾਹਿਬ।

ਜੇ ਸਿਖਾਂ ਵਿੱਚ ਤਖਤ ਨਹੀਂ ਤੇ ਮੀਰੀ ਦਾ ਸਿਧਾਂਤ ਵੀ ਨਹੀਂ ਸੀ । ਬਾਗੀ ਜੇ ਸਰਕਾਰ ਨੂੰ ਹਰਾ ਕੇ ਤਖਤ ਨਾਂ ਬਹੇ ਉਹ ਬਾਗੀ ਹੀ ਰਹੂ ,ਹਾਕਮ ਨਾਂ ਸਦਾਊ । ਰਾਜ ਬਿਨਾਂ ਸਭ ਦਲੈ ਮਲੈ ਹੈਂ। ਬੇਸ਼ੱਕ ਗੁਰੂ ਸਾਹਿਬ ਜੀ ਦਾ ਸਿਧਾਂਤ “ਹੰਨੇ ਹੰਨੇ ਬਾਦਸ਼ਾਹੀ” ਦੀ ਗੱਲ ਵੀ ਕਰਦਾ ਪਰ ਸਮੂਹਿਕ ਰੂਪ ਵਿੱਚ ਰਾਜ, ਤਖਤ ਬਿਨਾਂ ਨਹੀਂ ਚਲਦਾ। ਜੇ ਸਾਹਿਬ ਨੇ ਸੰਤ ਸਿਪਾਹੀ ਦਾ ਕਨਸੈਪਟ ਸਿਰਜਿਆ ਤਾਂ ਉਹਨਾਂ ਸਿੱਖ ਸਿਪਾਹੀਆਂ ਨੂੰ ਕਿਸੇ “ਤਖਤ” ਨਾਲ ਵੀ ਜੋੜਿਆ ਹੋਊ। ਗੁਰੂ ਸਾਹਿਬ ਨੇ ਤਖਤ ਨਹੀਂ ਸਿਰਜਿਆ ਤੇ ਸਮਝ ਲਉ ਕਿ ਸਿੱਖਾਂ ਵਿੱਚ ਮੀਰੀ ਦੀ ਪ੍ਰਥਾ ਨਹੀਂ ਰਹੀ।

ਜਿੱਦਣ ਇੱਥੇ ਮੱਲ ਯੁੱਧ ਸ਼ੁਰੂ ਹੋਏ, ਜਿੱਦਣ ਵਧੀਆ ਘੋੜੇ ਪੇਸ਼ ਕਰਨ ਦੇ ਹੁਕਮ ਹੋਏ, ਜਿੱਦਣ ਸਿੱਖ ਸ਼ਸ਼ਤਰਾਂ ਨਾਲ ਸੱਜਿਆ ਤੇ ਜਿੱਦਣ ਇੱਥੇ ਢੱਡ, ਸਾਰੰਗੀ ਦੀ ਗੂੰਜ ਵਿੱਚ ਢਾਲ ਤੇ ਕਿਰਪਾਨ ਖੜਕੀ ਸੀ ਇਹ ਥੜਾ , ਤਖਤ ਸੱਜ ਗਿਆ ਸੀ। ਮੀਰੀ ਦਾ ਕਨਸੈਪਟ ਹੋਰ ਕੀ ਏ ? ਮੀਰੀ ਸੁਰਤ ਤੇ ਪ੍ਰਤੱਖ ਰੂਪ ਤੋਂ ਰਾਜਸੀ ਆ। ਸਿੱਖੀ ਵਿੱਚ ਇਸ ਤੋਂ ਬਾਅਦ ਕੇਵਲ ‘ਪੀਰੀ’ ਨਹੀਂ ਰਹੀ । ਕੌਮੀਅਤ ਦੇ ਇਸ ਤਖਤ ਨੇ ਪੰਥ ਵਿੱਚ ਮੀਰੀ ਪੱਕੀ ਸ਼ਾਮਿਲ ਕਰ ਦਿੱਤੀ। ਕਹਿੰਦੇ ਆ ਕਿ ਇਹ ਥੜਾ ਗੁਰੂ ਸਾਹਿਬ ਨੇ ਹਾਕਮ ਦੇ ਤਖਤ ਤੋਂ ਉੱਚਾ ਰੱਖ ਕੇ ਬਣਵਾਇਆ ਸੀ । ਇਹਨੇ ਸਿੱਖਾਂ ਵਿੱਚ ਰਾਜਨੀਤੀ ਦੀ ਜਾਗ ਲਾਈ। ਗੁਰੂ ਸਾਹਿਬ ਤੋਂ ਬਾਅਦ ਇਹ ਸਿੱਖਾਂ ਦੀ ਰਾਜਸੀ ਸਕਤੀ ਦਾ ਪ੍ਰਤੀਕ ਬਣਿਆ। ਇਹ ਸੰਕਲਪ ਗੁਰੂ ਸਾਹਿਬ ਨੇ ਦ੍ਰਿੜ ਕਰਵਾਇਆ ਸੀ ਤਾਂ ਹੀ ਗੁਰੂ ਸਾਹਿਬ ਤੋਂ ਬਾਅਦ ਸਿੱਖਾਂ ਇਸ ਨੂੰ ਦੁਬਾਰਾ ਵਰਤਿਆ।

ਇਹ ਗੁਰੂ ਪੰਥ ਦੀ ਸਰਬ ਉੱਚ ਖੁਦਮੁਖਤਿਆਰ ਸੰਸਥਾ ਏ। ਗੁਰੂ ਸਾਹਿਬ ਵੇਲੇ ਗੁਰੂ ਸਾਹਿਬ ਤੋਂ ਅਲੱਗ ਅਜਿਹੀ ਪੰਥਕ ਸੰਸਥਾ ਦੀ ਲੋੜ ਨਹੀਂ ਸੀ ਕਿਉਂਕਿ ਗੁਰੂ ਸਾਹਿਬ ਆਪ ਚਲਦੀ ਫਿਰਦੀ ਪੈਗੰਬਰੀ ਬਾਦਸ਼ਾਹਤ ਸਨ। ਸਿੱਖਾਂ ਨੂੰ ਇਹ ਸੰਕਲਪ ਦਿੱਤਾ ਗਿਆ ਕਿ ਇਹ ਸੱਤਾ ਕਿਸੇ ਦੁਨਿਆਵੀ ਬਾਦਸ਼ਾਹੀ ਤੋਂ ਝੁਕ ਕੇ ਨਹੀਂ ਚਲ ਸਕਦੀ। ਇਸਨੇ ਖਾਲਸੇ ਨੂੰ ਅਜਲਾਂ ਤੱਕ ਦੀ ਅਜ਼ਾਦੀ ਬਖਸ਼ੀ । ਇਸ ਤਖਤ ਨੇ ਬਾਕੀ ਜਗਤ ਤੋਂ ਅਲੱਗ ਹੋਣਾ ਈ ਸੀ।

ਦੁਨਿਆਵੀ ਪੱਖ ਹੀ ਨਾ ਵੇਖੋ। ਜਰਾ ਗੌਰ ਕਰੋ…
ਜਦੋਂ ਖਾਲਸਾ ਵਾਹਿਗੁਰੂ ਦਾ ਏ। ਜਦੋਂ ਫਤਿਹ ਵੀ ਵਾਹਿਗੁਰੂ ਦੀ ਏ ਤਾਂ ਤਖਤ ਵੀ ਅਕਾਲ ਦਾ ਈ ਹੋਵੇਗਾ। ਜੇ ਇਹ ਅਕਾਲ ਦਾ ਤਖਤ ਏ ਤੇ ਨਿਰਭਉ, ਨਿਰਵੈਰ ਹੋਊਗਾ। ਦੁਨਿਆਵੀ ਤਖਤਾਂ ਵਾਂਙ ਪੱਖਪਾਤੀ ਨਹੀਂ ਹੋਵੇਗਾ।

ਗੁਰੂ ਸਾਹਿਬ ਤੋਂ ਬਾਅਦ ਭਾਈ ਮਨੀ ਸਿੰਘ ਜੀ ਦਾ ਤੇ ਖਾਲਸੇ ਦਾ ਹਜੂਰ ਸਾਹਿਬ ਤੇ ਅਨੰਦਪੁਰ ਸਾਹਿਬ ਦੀ ਥਾਂ ਅੰਮ੍ਰਿਤਸਰ ਟਿਕਾਣਾ ਕਰਨਾ ਇਸ ਦੀ ਅਹਿਮੀਅਤ ਦੱਸਣ ਲਈ ਕਾਫੀ ਹੈ। ਅਨੰਦਪੁਰ ਸਾਹਿਬ ਜੰਗਾਂ ਯੁੱਧਾਂ ਨੂੰ ਅੰਮ੍ਰਿਤਸਰ ਨਾਲੋਂ ਹਰ ਤਰ੍ਹਾਂ ਬਿਹਤਰ ਸੀ ਫੇਰ ਵੀ ਸਿੱਖਾਂ ਇਸ ਸਥਾਨ ਨੂੰ ਕੇਂਦਰ ਚੁਣਿਆ, ਕੁਝ ਤਾਂ ਅਹਿਮ ਸੀ ਇੱਥੇ।
ਇੱਥੇ ਸਿੱਖ ਜਰਨੈਲ ਨਵਾਬ ਕਪੂਰ ਸਿੰਘ , ਜੱਸਾ ਸਿੰਘ ਆਹਲੂਵਾਲੀਆ, ਰਾਮਗੜ੍ਹੀਆ ਆਦਿ ਸਰਬੱਤ ਖਾਲਸਾ ਸੱਦਦੇ ਰਹੇ। ਦਿਵਾਲੀ ਵਿਸਾਖੀ ਤੇ ਮਹੱਲੇ ਨਿਕਲਦੇ। ਕੌਮੀ ਵਿਚਾਰਾਂ ਹੁੰਦੀਆਂ। ਇੱਥੇ ਰਣਨੀਤੀਆਂ ਘੜਦੇ ਰਹੇ। ਮਿਸਲਾਂ ਦੀ ਜਿੰਮੇਵਾਰੀ ਫਰਜ ਨਿਯਤ ਕਰਦੇ।

ਜਦੋਂ ਸਾਰੀਆਂ ਮਿਸਲਾਂ ਰਕਬੇ ਘੇਰਦੀਆਂ ਤੇ ਇੱਕ ਮਿਸਲ ਸਰਬਸਾਂਝੀ ਹੋ ਕੇ ਨਿਸ਼ਕਾਮ ਗੁਰੂ ਦੇ ਬੁੰਗੇ ਤੇ ਬਿਨਾਂ ਕਿਸੇ ਲਾਲਚ ਹਉਮੈ ਤੋਂ ਗੁਰਧਾਮਾਂ ਦੀ ਸੇਵਾ ਲਈ ਆ ਬਿਰਾਜਮਾਨ ਹੁੰਦੀ ਆ। ਇੱਥੇ ਨਿਰਪੱਖ ਅਦਾਲਤ ਬਣਦੀ ਏ। ਇੱਥੋਂ ਇਨਸਾਫ ਦੀ ਧੁੰਨ ਗੂੰਜਦੀ ਏ। ਸਿਖਾਂ ਦੀ ਪੰਚਾਇਤ ਬਣਦੀ ਏ। ਇੱਥੇ ਗੁਰਮਤੇ ਹੁੰਦੇ ਨੇ। ਹੋਰ ਇਸ ਥਾਂ ਦਾ ਤਖਤ ਹੋਣ ਨੂੰ ਕੀ ਬਚਦਾ ਏ??
ਢੱਡਰੀ ਭਗਤਾਂ ਦੀ ਹੋਰ ਢੁੱਚਰਾਂ …ਅਖੇ , ਗੁਰੂ ਸਾਹਿਬ ਇਸ ਨੂੰ ਛੱਡ ਕੇ ਲਵਾਰਸ ਕਿਉਂ ਕਰ ਗਏ??

ਗੁਰੂ ਸਾਹਿਬ ਜੀ ਦੇ ਕੀਰਤਪੁਰ ਸਾਹਿਬ ਜਾਣ ਨਾਲ ਤਖਤ ਲਵਾਰਸ ਨਹੀਂ ਹੋਇਆ।
ਇਸ ਸ਼ਹਿਰ ਵਿੱਚ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਵਸਾਇਆ ਸੀ ਉਹਨਾਂ ਹੁੰਦਿਆਂ ਲਵਾਰਸ ਕਿਦਾਂ ਹੋ ਗਿਆ?? ਹੋਰ ਇਸਦੇ ਨਾਲ ਬੱਝ ਬੈਠਦੇ?? ਉਹਨਾਂ ਦਾ ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਜਾਣਾ ਤਲਵੰਡੀ ਸਾਬੋ ਜਾਂ ਹਜੂਰ ਸਾਹਿਬ ਜਾਣਾ ਇਕ ਅਗੰਮੀ ਵਰਤਾਰਾ ਸੀ। ਉਹ ਦਾਤੇ ਦੀਆਂ ਖੇਡਾਂ ਵੀ ਹੋਣੀਆਂ ਸੀ। ਜਦੋਂ ਛੱਡਿਆ ਉਦੋਂ ਛੱਡਿਆ ਤੇ ਜਦੋਂ ਲੋੜ ਹੋਈ ਸਾਂਭ ਲਿਆ।
ਹੋਰ ਢੁੱਚਰ… “ਇਸਦਾ ਨਾਂ ਬੁੰਗਾ ਲਿਖਿਆ ਮਿਲਦਾ …”

ਹਾਂ , ਬੁੰਗਾ ਸੀ ਪਰ ਇਸ ਦੀ ਤਾਕਤ ਤੇ ਅਹਿਮੀਅਤ ਨੂੰ ਇੱਕ ਬੁੰਗੇ ਤੱਕ ਸੀਮਤ ਕਰਨ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਹੱਥ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੱਕੇ ਪੈਰੀਂ ਹੋ ਗਿਆ ਤਾਂ ਉਸ ਨੇ ਸਭ ਨੂੰ ਸਮਝਾਅ ਕੇ ਸਰਬੱਤ ਖਾਲਸਾ ਤੇ ਰੋਕ ਲਾਉਣੀ ਮੰਨਾਅ ਲਈ ਤੇ ਇਥੋਂ ਦੀਆਂ ਰਾਜਨੀਤਕ ਸਰਗਰਮੀਆਂ ਵੀ ਸੀਮਤ ਕਰ ਦਿੱਤੀਆਂ। ਹੋਰ ਮਿਸਲਾਂ ਇਸ ਸੰਸਥਾ ਦਾਇਰੇ ਨੂੰ ਘਟਾਉਣ ਖਿਲਾਫ ਕੁਝ ਬੋਲਣ ਦੀ ਸਮਰੱਥਾ ਨਹੀਂ ਰੱਖਦੀਆਂ ਸਨ। ਇਹ ਨੀਤੀ ਇਸ ਦੇ ਸਰਬ ਉੱਚ ਤੇ ਸਾਂਝੇ ਵਜੂਦ ਨੂੰ ਖੋਰਾ ਲਾ ਗਈ। ਬੇਸ਼ੱਕ ਇਸ ਦੀ ਰਾਜਨੀਤਕ ਅਹਿਮੀਅਤ ਉਨੀ ਨਹੀਂ ਰਹੀ ਪਰ ਅਕਾਲੀ ਫੂਲਾ ਸਿੰਘ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੀ ਮਿਸਾਲੀ ਅਧੀਨਗੀ ਇਸ ਸੰਸਥਾ ਦੀ ਸਰਬ ਉਚਤਾ ਦੀ ਗਵਾਹ ਹੈ।

ਇਸ ਦਾ ਬੁੰਗਾ ਕਹਾਉਣਾ ਇਸ ਦੇ ਰਾਜਨੀਤਕ ਮਹੱਤਵ ਨੂੰ ਘਟਾਅ ਨਹੀਂ ਸਕਦਾ। ਜਦੋਂ ਆਲੇ ਦੁਆਲੇ ਸਭ ਬੁੰਗੇ ਸਨ ਤਾਂ ਇਸ ਨੂੰ ਵੀ ਅਣਜਾਣ ਵੱਲੋਂ ਬੁੰਗਾ ਕਹਿ ਸੰਬੋਧਨ ਕਰਨਾ ਹੈਰਾਨ ਨਹੀਂ ਕਰਦਾ।
ਅਕਾਲ ਤਖਤ ਸਾਹਿਬ ਦੀ ਸੰਸਥਾ ਅਜੋਕੀ ਡੈਮੋਕਰੈਸੀ ਕਰਕੇ ਲਕਵੇ ਦੀ ਸ਼ਿਕਾਰ ਏ । ਸੋਮਣੀ ਕਮੇਟੀ ਰਾਹੀ ਅਸਿੱਧੇ ਰੂਪ ਵਿੱਚ ਇਹ ਹਿੰਦੋਸਤਾਨੀ ਨਿਜ਼ਾਮ ਹੇਠ ਹੈ ਪਰ ਉਹ ਦਿਨ ਦੂਰ ਨਹੀਂ ਜਦੋਂ ਇਸ ਸੰਸਥਾ ਆਪਣੇ ਪੁਰਾਣੇ ਰੂਪ ਵਿੱਚ ਦੁਬਾਰਾ ਪਰਤ ਆਊਗੀ।

ਤਦ ਤੱਕ ਹਰ ਕੁੱਤੀ ਬਿੱਲੀ ਇਸ ਵੱਲ ਮੂੰਹ ਚੁੱਕ ਭੌਕ ਸਕਦੀ ਹੈ।

ਸਨਦੀਪ ਸਿੰਘ ਤੇਜਾ

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: