Breaking News
Home / ਪੰਥਕ ਖਬਰਾਂ / ਢੱਡਰੀ ਵਾਲੇ ਦੇ ਕੁਫਰ। ਭਾਗ 1

ਢੱਡਰੀ ਵਾਲੇ ਦੇ ਕੁਫਰ। ਭਾਗ 1

ਗੋਰੀਆਂ ਦਾ ਸਾਰਾ ਜੋਰ “ਬੂਟੀ” ਤੇ ਲਗਣ ਡਿਆ । ਮੰਡੀਰ ਦੂਜੀ ‘ਬੂਟੀ’ ਛਕਦੀ ਫਿਰਦੀ ਆ। ਢੱਡਰੀ ਆਖੂ ਉਹਨਾਂ ਜਿੰਨੇ ਸਿਆਣੇ ਕੋਈ ਨਹੀਂ। ਗੋਰਿਆਂ ਵੱਲੋਂ ਕਾਲਿਆਂ ਨਾਲ ਕੀਤੇ ਭੇਦਭਾਵ ਤੇ ਕੋਈ ਸ਼ੰਕਾ ਖੜਾ ਨਹੀਂ ਕਰਦਾ। ਸਾਨੂੰ ਸਾਡੇ ਚੌਗਿਰਦੇ ਤੋਂ ਨਿੰਦੀ ਜਾਂਦਾ।

ਹੁਣ ਇਹ “ਪੁਜਾਰੀ” “ਪੁਜਾਰੀ” ਕਰਦਾ ਫਿਰਦਾ। ਯਾਦ ਰੱਖਿਉ ਇਹ ‘ਪੁਜਾਰੀ’ ਦਾ ਟੈਗ ਅੰਤ ਨੂੰ ਗੁਰੂ ਸਾਹਿਬ ਤੇ ਮੜ ਦੇਣਾ। ਸਿਰਫ ਕਿਆਫਾ ਨਹੀਂ, ਚੰਗੀ ਤਰ੍ਹਾਂ ਸਮਝੋ ਤਾਂ ਗੱਲ ਹੁਣ ਵੀ ਉੱਥੇ ਈ ਆਉਂਦੀ ਆ। ਗਰੰਥੀ ਸਾਡੇ ਪੁਜਾਰੀ ਨਹੀਂ ਉਹ ਵਿਚਾਰੇ ਤਾਂ ਨੌਕਰ ਆ। ਗੁਰਦੁਆਰਾ ਕਮੇਟੀਆਂ ਅਸੀਂ ਚੁਣਦੇ ਆ, ਉਹਨਾਂ ਵਿੱਚੋਂ ਬਹੁਤੇ ਕਮੇਟੀਆਂ ਵਾਲੇ ਇਹਨਾਂ ਦੇ ਚੇਲੇ ਆ। ਫੇਰ ਪੁਜਾਰੀ ਕੌਣ ਆ??? ਦੇਹਧਾਰੀ ਤੇ ਡੇਰੇਦਾਰਾਂ ਖਿਲਾਫ ਅੱਗੇ ਈ ਪੰਥ ਲੜਨ ਡਿਆ। ਇਹ ਉਹਨਾਂ ਖਿਲਾਫ ਬੋਲਿਆ ਕਦੇ ਨਹੀਂ ।

ਇਹਨੇ ਕੁਦਰਤੀ ਰੱਬ ਤਾਂ ਘੜਿਆ ਕਿ ਪੰਥਕ ਢਾਂਚੇ ਤੇ ਗੁਰੂ ਸਾਹਿਬਾਨਾਂ ਨਾਲੋਂ ਸੰਗਤ ਨੂੰ ਤੋੜਿਆ ਜਾਵੇ।

‘ਗਿਆਨ ਗੁਰੂ’ ਦਾ ਰੌਲਾ ਪਾਇਆ। ਇਹ ਵੀ ਛਲਾਵਾ, ਕਿਉਂਕਿ ਸਿੱਖ ਨੂੰ “ਗੁਰ ਸ਼ਬਦ” ਨਾਲੋਂ ਤੋੜਨਾ ।ਗਿਆਨ ਗੁਰੂ ਤੋਂ ਇਸਦਾ ਮਤਲਬ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਤਮਾਮ ਦੁਨੀਆਂ ਦਾ ਗਿਆਨ, ਬੰਬ ਬਣਾਉਣ, ਵਾਇਰਸ ਤਿਆਰ ਕਰਨ ਵਾਲਾ ਗਿਆਨ ਵੀ ਗੁਰੂ ਹੈ। ਦਸਮ ਗ੍ਰੰਥ ਦਾ ‘ਤਰੀਆ ਚਰਿੱਤਰ’ ਵੀ ਗਿਆਨ ਏ। ਉਸਨੂੰ ‘ਗੁਰੂ’ ਕਿਉਂ ਨਹੀਂ ਮੰਨਦਾ??
ਇੱਕ ਦਿਨ ਨੂੰ ਇਹ ‘ਬੌਣਾ’ ਵੇਖਿਉ ਨੰਗਾ ਚਿੱਟਾ ਐਲਾਨ ਕਰੂ ਕਿ ਪੁਜਾਰੀ ਦੇ ਗਰੰਥ ਨੂੰ ‘ਗੁਰੂ’ ਨਹੀਂ ਮੰਨਿਆ ਜਾ ਸਕਦਾ। ਇਹ ਕੋਹੜਾ ‘ਸ਼ਬਦ ਗੁਰੂ’ ਕਹਿੰਦਾ ਜਦਕਿ ‘ਗੁਰ-ਸ਼ਬਦ’ ਗੁਰੂ ਹੈ ।ਗੁਰ ਕੈ ਸਬਦਿ ਹਰਿ ਰਹਿਆ ਸਮਾਇ, ਮਹਲਾ 3,(ਥੱਲੇ ਫੋਟੋ ) । ਬਾਣੀ ਗੁਰੂ ਹੈ।

ਹੋਰ ਗਰੰਥ ਜਿਵੇਂ ਪੰਥ ਪਰਕਾਸ਼ ਜਾਂ ਸੂਰਜ ਪ੍ਰਕਾਸ਼ ਜੋ ਪੁਰਾਣੇ ਵਿਦਵਾਨਾਂ ਵੱਲੋਂ ਲਿਖੇ ਗਏ ਹਨ, ਉਹਨਾਂ ਲਈ ਇਹ ਬੰਦਾ ਇੱਦਾਂ ਪਰਚਾਰ ਰਿਹਾ ਜਿਵੇਂ ਟਕਸਾਲ ਨੇ ਲਿਖੇ ਹੋਣ। ਵਿਚਾਰੋ…. , ਸੋਮਣੀ ਕਮੇਟੀ ਜਾਂ ਟਕਸਾਲ ਇਹਨਾਂ ਨੂੰ ਅੱਗ ਕਿੱਦਾਂ ਲਾ ਦੇਵੇ। ਪੁਰਾਣੇ ਸਾਹਿਤ ਆ ਜੋ ਮੰਨਣਾ ਚਾਹੇ ਮੰਨੇ ਨਹੀਂ ਤਾਂ ਰੱਦ ਕਰਦੇ। ਮਸਲਾ ਜਾਣ ਬੁੱਝ ਕੇ ਬਣਾਈ ਫਿਰਦਾ।

ਸਾਡੀ ਫੈਨ ਹੋਣ ਦੀ ਪਿਛਲੱਗ ਬਣਨ ਦੀ ਬਿਰਤੀ ਇਹਨੂੰ ਰਾਸ ਆ ਗਈ ਆ। ਹੁਣ ਮਿਸ਼ਨਰੀ ਵਿਦਵਾਨਾਂ ਨੂੰ ਸਮਝਣਾ ਪਊ ਕਿ ਗੁਰਮਤਿ ਲਹਿਰ ਤੋਂ ਇਸ ਨਾਸਤਿਕ ਸਾਇੰਟੇਫਿਕ ਲਹਿਰ ਵੱਲ ਕੂਚ ਕਰਨਾ ਕਿ ਇਹਦੇ ਇੰਜਣ ਨਾਲੋਂ ਆਪਣੇ ਡੱਬੇ ਵੱਖ ਕਰਨੇ ਆ। ਘੱਗੇ ਵਰਗਿਆਂ ਹੱਥੋਂ ਜਿੰਨਾ ਦੀ ਪਰੋਗਰਾਮਿੰਗ ਹੋਈ ਆ ਉਹਨਾਂ ਨੂੰ ਨੇਕੀ ਸਹੀ ਲਗਦਾ ਤੇ ਮਨੋਂ ਹਿਮਾਇਤ ਵੀ ਆ। ਬਾਰਾਂ ਪੜਕੇ ਜਿਹੜੇ ਘੱਗੇ ਵਸ ਪੈਗੇ ਉਹਨਾਂ ਗਰਦ ਉਠਾਉਣੀ ਸੀ। ਇਹ ਰਾਹ ਪੰਥਕ ਢਾਂਚੇ ਚੋਂ ਦੂਰ ਲੈਜੂ।

ਕੁਲ ਮਿਲਾ ਕੇ ਇਹ ਮਸਲਾ ਵਡੇਰਾ ਏ। ਸੁਲਝਿਆ ਵਕਤ ਲੱਗਣਾ ਪਰ ਏਨਾ ਅਵੇਸਲਾ ਛੱਡਣਾ ਗਲਤ ਹੋਊ। ਵਰਿਆਂ ਤੋਂ ਕਾਮਰੇਡਾਂ , ਨਕਲੀ ਮਿਸ਼ਨਰੀਆ ਤੇ ਤਰਕਸ਼ੀਲਾਂ ਜਮੀਨ ਤਿਆਰ ਕੀਤੀ ਸੀ। ਜਿਸ ਕਰਕੇ ਜਹਿਰੀ ਫਸਲ ਤਿਆਰ ਹੋ ਗਈ ਆ। ਜਿਸਨੂੰ ਆਪਣੀਆਂ ਹਰ ਰਵਾਇਤਾਂ, ਸੰਸਥਾਵਾਂ, ਇਤਿਹਾਸਕ ਪਾਤਰਾਂ,; ਗਰੰਥਾਂ ਤੋਂ ਨਫਰਤ ਹੋ ਗਈ ਆ। ਜੇ ਇਹਨਾਂ ਹੱਥ ਜੋਰ ਆਇਆ ਤੇ ISIS ਦੇ ਅੱਤਵਾਦੀਆਂ ਵਾਗੂੰ ਸਭ ਸਾੜ ਤਬਾਹ ਕਰ ਦੇਣਗੇ। ਵਹਾਬੀਆਂ ਤੇ ਅੱਪਗਰੇਡਾ ਦੀ ਵਿਚਾਰਧਾਰਾ ਵਿੱਚ ਹੱਦੋਂ ਵੱਧ ਇਕਸੁਰਤਾ ਏ।

ਸਹਿਜ ਨਾਲ ਤੁਰੀਏ। ਬਿਬੇਕਤਾ ਨਾਲ ਵਿਚਾਰੀਏ।
ਸਨਦੀਪ ਸਿੰਘ ਤੇਜਾ

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: