Breaking News
Home / ਪੰਥਕ ਖਬਰਾਂ / ਦਿੱਲੀ ਹਿੰ ਸਾ: ਸਿੱਖ ਪਿਓ-ਪੁੱਤਰ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਚਾਈਆਂ ਕਈ ਮੁਸਲਮਾਨਾਂ ਦੀਆਂ ਜਾਨਾਂ

ਦਿੱਲੀ ਹਿੰ ਸਾ: ਸਿੱਖ ਪਿਓ-ਪੁੱਤਰ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਚਾਈਆਂ ਕਈ ਮੁਸਲਮਾਨਾਂ ਦੀਆਂ ਜਾਨਾਂ

ਦਿੱਲੀ ਹਿੰ ਸਾ: ਸਿੱਖ ਪਿਓ-ਪੁੱਤਰ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਚਾਈਆਂ ਕਈ ਮੁਸਲਮਾਨਾਂ ਦੀਆਂ ਜਾਨਾਂ

ਮ ਜ਼ ਲੂ ਮਾਂ ਦੀ ਰਾਖੀ ਦਾ ਪਾਠ ਸਿੱਖਾਂ ਨੂੰ ਉਨ੍ਹਾਂ ਦੇ ਗੁਰੂ ਸਹਿਬਾਨ ਹੀ ਸਿਖਾ ਗਏ ਹਨ। ਜਦੋਂ ਵੀ ਲੋਕਾਂ ‘ਤੇ ਬਿਪਤਾ ਆਉਂਦੀ ਹੈ ਤਾਂ ਸਿੱਖ ਸਭ ਤੋਂ ਪਹਿਲਾਂ ਮਦਦ ਲਈ ਬਹੁੜਦੇ ਹਨ। ਸਿਰ ‘ਤੇ ਦਸਤਾਰ ਕਰਕੇ ਉਹ ਲੋਕਾਂ ਦਾ ਧਿਆਨ ਵੀ ਆਸਾਨੀ ਨਾਲ ਖਿੱਚ ਲੈਂਦੇ ਹਨ। ਇਸ ਕਰਕੇ ਹੀ ਮੀਡੀਆ ਵਿੱਚ ਅਕਸਰ ਸਿੱਖਾਂ ਦੀ ਸੇਵਾ ਭਾਵਨਾ ਦੀਆਂ ਰਿਪੋਰਟਾਂ ਛਪਦੀਆਂ ਰਹਿੰਦੀਆਂ ਹਨ।

ਹੁਣ ਅਜਿਹੀ ਹੀ ਇੱਕ ਰਿਪੋਰਟ ਦਿੱਲੀ ਵਿੱਚੋਂ ਆਈ ਹੈ ਜਿਸ ਦੀ ਦੁਨੀਆ ਭਰ ਵਿੱਚ ਚਰਚਾ ਹੈ। ਇੱਥੇ ਸਿੱਖ ਪਿਓ-ਪੁੱਤ ਤੇ ਆਪਣੀ ਜਾ ਨ ‘ਤੇ ਖੇਡ ਕੇ 60 ਤੋਂ 80 ਮੁਸਲਮਾਨਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ। ਸੋਸ਼ਲ ਮੀਡੀਆ ਉੱਪਰ ਇਹ ਬਹਾਦਰੀ ਦਾ ਕਾਰਨਾਮਾ ਸਾਹਮਣੇ ਆਉਣ ਮਗਰੋਂ ਸਿੱਖਾਂ ਦੀ ਖੂਬ ਤਾਰੀਫ ਹੋ ਰਹੀ ਹੈ।


ਦੱਸ ਦਈਏ ਕਿ ਦਿੱਲੀ ਦੰ ਗੇ 1984 ਦੇ ਸਿੱਖ ਕ ਤ ਲੇ ਆ ਮ ਤੋਂ ਬਾਅਦ ਸਭ ਤੋਂ ਭਿ ਆ ਨ ਕ ਸਨ। ਇੱਥੇ ਪੁਲਿਸ ਮੂਕ ਦਰਸ਼ਕ ਬਣੀ ਹੋਈ ਸੀ ਤੇ ਦੰ ਗਾ ਕਾ ਰੀ ਸ਼ ਰੇ ਆ ਮ ਘਰਾਂ, ਦੁਕਾਨਾਂ ਤੇ ਵਾਹਨਾਂ ਨੂੰ ਸਾ ੜ ਰਹੇ ਸੀ।

ਲੋਕਾਂ ਵਿੱਚ ਦ ਹਿ ਸ਼ ਤ ਸੀ। ਕੋਈ ਘਰੋਂ ਬਾਹਰ ਨਿਕਲਣ ਲਈ ਤਿਆਰ ਨਹੀਂ ਸੀ। ਅਜਿਹੇ ਵਿੱਚ ਮਹਿੰਦਰ ਸਿੰਘ (53) ਤੇ ਉਸ ਦੇ ਪੁੱਤਰ ਇੰਦਰਜੀਤ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਮੁਸਲਮਾਨਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ।


ਹਾਸਲ ਜਾਣਕਾਰੀ ਮੁਤਾਬਕ ਦੋਵੇਂ ਪਿਓ-ਪੁੱਤਰ ਨੇ ਮੁਸਲਿਮ ਭਾਈਚਾਰੇ ਦੇ ਵਿਅਕਤੀਆਂ ਨੂੰ ਆਪਣੇ ਬੁਲੇਟ ਮੋਟਰਸਾਈਕਲ ਤੇ ਸਕੂਟੀ ਰਾਹੀਂ ਦੰਗਿਆਂ ਵਾਲੇ ਸਥਾਨ ਤੋਂ ਕੱਢਿਆ। ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਇਲਾਕੇ ’ਚ ਹਿੰਦੂਆਂ ਦੀ ਵੱਡੀ ਆਬਾਦੀ ਹੋਣ ਕਰਕੇ ਹਾਲਾਤ ਤ ਣਾ ਅ ਵਾਲੇ ਬਣ ਰਹੇ ਸਨ। ਉਨ੍ਹਾਂ ਨੂੰ ਖ਼ਦਸ਼ਾ ਹੋ ਗਿਆ ਸੀ ਕਿ ਗੁਆਂਢ ’ਚ ਰਹਿੰਦੇ ਮੁਸਲਿਮ ਭਾਈਚਾਰੇ ਦੀ ਜਾਨ ਮੁ ਸ਼ ਕ ਲ ’ਚ ਪੈ ਸਕਦੀ ਹੈ।


ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁੱਤਰ ਨਾਲ ਮਿਲ ਕੇ ਗੋਕਲਪੁਰੀ ਤੋਂ ਕਰਦਮਪੁਰੀ ਤੱਕ ਇੱਕ ਘੰਟੇ ’ਚ 20-20 ਗੇੜੇ ਕੱਟੇ। ਉਹ ਖੁਦ ਸਕੂਟੀ ਚਲਾਉਂਦੇ ਸਨ ਜਦਕਿ ਪੁੱਤਰ ਮੋਟਰਸਾਈਕਲ ’ਤੇ ਮੁਸਲਮਾਨਾਂ ਨੂੰ ਬਿਠਾ ਕੇ ਲਿਜਾਂਦਾ ਰਿਹਾ। ਉਨ੍ਹਾਂ ਦੱਸਿਆ ਕਿ ਇੱਕ ਗੇੜੇ ’ਚ ਉਹ ਤਿੰਨ ਤੋਂ ਚਾਰ ਔਰਤਾਂ ਤੇ ਬੱਚਿਆਂ ਨੂੰ ਲੈ ਕੇ ਜਾਂਦੇ ਸਨ।

ਕੁਝ ਮੁਸਲਿਮ ਨੌਜਵਾਨਾਂ ਨੂੰ ਦੰ ਗਾ ਕਾ ਰੀਆਂ ਦੀ ਨਜ਼ਰ ਤੋਂ ਬਚਾਉਣ ਲਈ ਉਨ੍ਹਾਂ ਦੇ ਸਿਰ ’ਤੇ ਦਸਤਾਰਾਂ ਵੀ ਸਜਾਈਆਂ ਗਈਆਂ। ਮਹਿੰਦਰ ਸਿੰਘ ਤੇ ਇੰਦਰਜੀਤ ਸਿੰਘ ਵੱਲੋਂ ਪੇਸ਼ ਕੀਤੀ ਗਈ ਮਿਸਾਲ ਦੀ ਟਵਿੱਟਰ ’ਤੇ ਵੀ ਚਰਚਾ ਹੋ ਰਹੀ ਹੈ ਤੇ ਲੋਕਾਂ ਵੱਲੋਂ ਉਨ੍ਹਾਂ ਨੂੰ ‘ਨਾਇਕ’ ਕਰਾਰ ਦਿੱਤਾ ਗਿਆ ਹੈ।

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: