Breaking News
Home / ਰਾਸ਼ਟਰੀ / ਜੰਮੂ ਦੇ ਇਤਿਹਾਸਕ ਸਿਟੀ ਚੌਕ ਦਾ ਨਾਮ ਬਦਲ ਕੇ ‘ਭਾਰਤ ਮਾਤਾ ਚੌਕ’ ਰੱਖਿਆ

ਜੰਮੂ ਦੇ ਇਤਿਹਾਸਕ ਸਿਟੀ ਚੌਕ ਦਾ ਨਾਮ ਬਦਲ ਕੇ ‘ਭਾਰਤ ਮਾਤਾ ਚੌਕ’ ਰੱਖਿਆ

ਜੰਮੂ ਨਗਰ ਨਿਗਮ ਨੇ ਇਤਿਹਾਸਕ ਸਿਟੀ ਚੌਕ ਦਾ ਨਾਮ ਬਦਲ ਕੇ ਭਾਰਤ ਮਾਤਾ ਚੌਕ ਰੱਖ ਦਿੱਤਾ ਹੈ। ਬੀਜੇਪੀ ਦੀ ਅਗਵਾਈ ਵਾਲੇ ਜੰਮੂ ਕਸ਼ਮੀਰ ਨਗਰ ਨਿਗਮ ਦੀ ਆਮ ਸਭਾ ਨੇ ਇਸ ਸਬੰਧੀ ਮਤਾ ਪਾਸ ਕੀਤਾ ਹੈ। ਜਿਸ ਤੋਂ ਬਾਅਦ ਇਹ ਨਾਮ ਬਦਲ ਦਿੱਤਾ ਗਿਆ।

ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਚੌਂਕ ਦਾ ਨਾਮ ਬਦਲਣ ਦੇ ਫੈਸਲੇ ਉਤੇ ਮਿਲੀ ਜੁਲੀ ਪ੍ਰਕ੍ਰਿਆ ਸਾਹਮਣੇ ਆਈ ਹੈ। ਬੀਜੇਪੀ ਦੇ ਸੀਨੀਅਰ ਆਗੂ ਪੁਰਨਿਮਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ 4 ਮਹੀਨੇ ਪਹਿਲਾਂ ਆਮ ਸਭਾ ਵਿਚ ਇਸ ਸਬੰਧੀ ਪ੍ਰਸਤਾਵ ਰੱਖਿਆ ਸੀ, ਜਿਸ ਪਿੱਛੋਂ ਅੱਜ ਫੈਸਲੇ ਲੈਂਦੇ ਹੋਏ ਚੌਕ ਦਾ ਨਾਮ ਬਦਲ ਦਿੱਤਾ ਗਿਆ ਹੈ।

ਚਾਰ ਮਹੀਨੇ ਪਹਿਲਾਂ ਸਿਟੀ ਚੌਕ ਦਾ ਨਾਮ ਬਦਲਣ ਦੀ ਮੰਗ ਨੂੰ ਲੈ ਕੇ ਜੇਐਮਸੀ ਦੀ ਸੀਨੀਅਰ ਡਿਪਟੀ ਮੇਅਰ ਪੂਰਨਿਮਾ ਸ਼ਰਮਾ ਨੇ ਮਤਾ ਪਾਸ ਕੀਤਾ ਸੀ। ਹਰ ਸਾਲ ਸਿਟੀ ਚੌਕ ਵਿਖੇ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ ਮੌਕੇ ਤਿਰੰਗਾ ਲਹਿਰਾਇਆ ਜਾਂਦਾ ਹੈ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: