Breaking News
Home / ਪੰਥਕ ਖਬਰਾਂ / ਵਾਇਰਲ ਵੀਡੀਉ- ਢੱਡਰੀਵਾਲੇ ਦੇ ਵੱਖ ਵੱਖ ਬਿਆਨ ਤੇ ਬਦਲਦੇ ਸਟੈਂਡ

ਵਾਇਰਲ ਵੀਡੀਉ- ਢੱਡਰੀਵਾਲੇ ਦੇ ਵੱਖ ਵੱਖ ਬਿਆਨ ਤੇ ਬਦਲਦੇ ਸਟੈਂਡ

ਆਹ ਗੱਲ ਧਿਆਨ ਨਾਲ ਸੁਣੋ…. ਦੋ ਵਾਰੀ ਸਟੈਂਡ ਬਦਲਣ ਬਾਰੇ ਜਦੋਂ ਪੁੱਛਿਆ ਤਾਂ ਕਹਿੰਦਾ ਆਹੋ ਬਦਲਿਆ… ਪੱਤਰਕਾਰ ਸੋਢੀ ਨੇ ਜਦੋਂ ਪੁੱਛਿਆ ਕਿ ਇਸ ਗੱਲ ਦੀ ਕੀ ਗਰੰਟੀ ਆ ਕਿ ਹੋਰ ਚਾਰ ਸਾਲ ਨੂੰ ਤੇਰਾ ਸਟੈਂਡ ਫ਼ਿਰ ਨਹੀਂ ਬਦਲ ਜਾਂਦਾ ਤਾਂ ਢੱਡਰੀਵਾਲੇ ਕਹਿੰਦੇ ਕਿ ਤੂੰ ਵੀ ਤਾਂ ਬਦਲ ਈ ਜਾਣਾ ਹੋਰ ਦੋ ਸਾਲਾਂ ਨੂੰ


ਪੰਜਾਬ ਚ ਪਿਛਲੇ 5 ਕੁ ਸਾਲਾਂ ਚ ਸੈਂਕੜੇ ਸਿੱਖ ਮੁੰਡਿਆਂ ਨੂੰ ਝੂਠੇ ਕੇਸਾਂ ਚ ਫਸਾਇਆ ਗਿਆ, ਅਰਬਾਂ ਰੁਪੈ ਦਾ ਨ ਸ਼ਾ ਵਿਕਿਆ, ਹਜ਼ਾਰਾਂ ਲੁੱ ਟਾਂ ਖੋ ਹਾਂ ਹੋਈਆਂ, ਹਜ਼ਾਰਾਂ ਨਜ਼ਾਇਜ਼ ਕ ਬ ਜ਼ੇ ਹੋਏ, ਧੱ ਕੇ ਸ਼ਾ ਹੀਆਂ ਹੋਈਆਂ, ਥਾਣਿਆਂ ਚ ਮੁੰਡਿਆਂ ਨੂੰ ਤ ਸੀ ਹੇ ਦਿੱਤੇ ਗਏ….. ਪਰ ਕਦੇ ਇਹਨਾਂ ਲੋਕਾਂ ਨੂੰ ਦੇਖਿਆ ਕਿਸੇ ਨੇ ਕਿ ਮੁੰਡਿਆਂ ਨੂੰ ਪੁਲਿਸ ਹਿ ਰਾ ਸ ਤ ਚੋ ਛੁਡਵਾਉਣ ਲਈ ਕਦੇ ਕੋਈ ਧਰਨਾਂ ਦਿੱਤਾ ਹੋਵੇ ਜਾਂ ਕੋਈ ਮਾਰਚ ਕੱਢਿਆ ਹੋਵੇ??????


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਸਮਾਰਟ ਫੋਨ ਇਕ ਸਮਾਨ

ਦੇਹੀ ਨੂੰ ਮੰਨਣਾ ਬੇੜਾ ਬਹਿ ਜਾਣ ਦੇ ਬਰਾਬਰ ਹੈ। ਸਿਖਾਂ ਦਾ ਗੁਰੂ ਦੇਹ ਨਹੀਂ ਗਿਆਨ

(੧) ਪਤਰਕਾਰ ਵਲੋਂ ਢੱਡਰੀਆਂ ਵਾਲਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਪ੍ਰਗਟ ਗੁਰਾਂ ਦੀ ਦੇਹ ਹੋ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਦਹ ਜਵਾਬ ਸੀ , ਗੁਰਬਾਣੀ ‘ਚ ਬਾਣੀ ਗੁਰੂ ਹੈ, ਸ਼ਬਦ ਗੁਰੂ ਹੈ ਗਿਆਨ ਗੁਰੂ ਹੈ। ਜਿਵੇਂ ਕਿ ਅਜ ਕਲ ਫੋਨ ‘ਤੇ ਗੁਰਬਾਣੀ ਪੜ ਲੈਦੇ ਹਾਂ, ਪਾਠੀ ਰਾਗੀ ਸਾਰੇ ਬਾਣੀ ਦਾ ਗਿਆਨ ਪੜ ਕੇ ਸੁਣਾ ਰਹੇ ਹਾਂ । ਇਸ ਪ੍ਰਕਾਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪ ਨੂੰ ਵੀ ਇਕ ਸਮਾਰਟ ਫੋਟ ਦੇ ਸਮਾਨ ਮੰਨਿਆ। ਜੋ ਕਿ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਗੁਰੂ ਮੰਨਣ ਤੋਂ ਕਿਨਾਰਾ ਕਰਨ ਦਾ ਪ੍ਰਤਖ ਪ੍ਰਮਾਣ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ‘ਤੇ ਸ਼ੰਕੇ।
(੨) ਕਹਿੰਦਾ ਹੈ ਕਿ ”ਦੇਹੀ ਨੂੰ ਮੰਨਣਾ ਬੇੜਾ ਬਹਿ ਜਾਣ ਦੇ ਬਰਾਬਰ ਹੈ।”

(੩) ਢੱਡਰੀਆਂ ਵਾਲਾ ਹੋਰ ਅਗੇ ਜਾਂਦਾ ਹੈ ”ਸਿਖਾਂ ਦਾ ਗੁਰੂ ਦੇਹ ਹੈ ਕਿ ਗਿਆਨ ?? ਗਿਆਨ ਹੈ, ਸ਼ਬਦ ਦੇ ਜਰੀਏ ਮਿਲ ਦਾ ਹੈ।
ਸਿਖ ਦੇਹ ਦਾ ਪੁਜਾਰੀ ਨਹੀਂ ਗਿਆਨ ਦਾ ਪੁਜਾਰੀ ਹੈ। ਗਿਆਨ ਦੇਖਣ ਦਾ ਵਿਸ਼ਾ ਹੈ ਕਿ ਲੈਣ ਦਾ?। ਗਿਆਨ ਦੇਖਣ ਦਾ ਵਿਸ਼ਾ ਤਾਂ ਨਹੀਂ। ਪਰ ਸਾਡੇ ‘ਚ ਦੇਖਣ ਦਾ ਵਿਸ਼ਾ ਹੈ। ਸਾਡੀ ਕੌਮ ਸਵੇਰ ਸਵੇਰ ਕੋਈ ਅਠਿਆਨੀ ਚੁਕੀ ਫਿਰਦਾ ਕੋਈ ਆਟਾ ਚੁਕੀ ਫਿਰਦਾ, ਫਿਰ ਹਥ ਜੋੜ ਅਰਦਾਸ ਕਰਦਾ। ਜੇ ਤੁਸੀ ਇਹ ਮੰਨਦੇ ਹੋ ਕਿ ਗਿਆਨ ਲੈਣ ਦਾ ਵਿਸ਼ਾ ਹੈ ਤਾਂ ਦੇਖਣ ਦਾ ਵਿਸ਼ਾ ਕਿਵੈ ਬਣਿਆ। ਵੇਖਕੇ ਤੂੰ ਖ਼ੁਸ਼ , ਵੇਖ ਲਿਆ ਤਾਂ ਤੂ ਕਹਿਣਾ ਹੋ ਗਏ ਦਰਸ਼ਨ । ਗਿਆਨ ਗੁਰੂ ਹੈ ਤਾਂ ਗਿਆਨ ਲੈਣ ਦਾ ਵਿਸ਼ਾ ਹੈ। ਦੇਹ ਤਾਂ ਜਿਵੇਂ ਆਪਾਂ ਹਡ ਚਮ ਵਾਲੀ ਹੁੰਦੀ ਹੈ। ਅਜ ਦੇਹ ਜਿਲਦ ਕਾਗ਼ਜ਼। ਜੇ ਦੇਹ ਨੂੰ ਮੰਨਦੇ ਹਾਂ ਤਾਂ ਅਸੀ ਤੁਹਾਡੇ ਤੋ ਅਗੇ ਹਾਂ ਕਿਉਂਕਿ ਅਸੀ ਤਾ ਨਿਤ ਗੁਰਦਵਾਰੇ ਰਹਿੰਦੇ ਹਾਂ ਅਸੀਂ ਤਾਂ ਬ੍ਰਹਮ-ਗਿਆਨੀ ਹੁੰਦੇ। ਮੈ ਤੁਹਾਨੂੰ ਅਜਿਹੇ ਕਈ ਵਿਖਾ ਸਕਦਾ ਹਾਂ ਜੰਮੇ ਵੀ ਗੁਰਦਵਾਰੇ , ਰਹੇ ਵੀ ਗੁਰਦਵਾਰੇ, ਮਰੇ ਵੀ ਗੁਰਦਵਾਰੇ ਪਰ ਸਿਰੇ ਦੇ ਨਿਕੰਮੇ ਵੀ। ਇਕ ਫ਼ੈਸਲਾ ਕਰੋ ਦੇਹ ਗੁਰੂ ਜਾਂ ਗਿਆਨ ਗੁਰੂ?? ਪੈਕਜ ਲੈਣਾ ਪੈਣਾ।*”

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ‘ਤੇ ਸ਼ੰਕੇ।
ਗੁਰੂ ਨੂੰ ਸਿਰਫ਼ ਗਿਆਨ ਰੂਪ ਪ੍ਰਚਾਰਨਾ, ਸਰੂਪ ਪ੍ਰਤੀ ਨਾਕਾਰਾਤਮਕ ਪਹੁੰਚ ਦਾ ਲਖਾਇਕ ਨਹੀ???

ਜਦ ਕਿ ਗੁਰਬਾਣੀ ਦਾ ਫਰਮਾਨ ਹੈ :
ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ ॥ ( ਅੰਗ ੬੫੦) ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ ਜੋ ਅੰਮ੍ਰਿਤ ਬਚਨ ਸੁਣਾਵੈ ॥(ਅੰਗ ੧੨੬੪)ਗਾਫਲ ਗਿਆਨ ਵਿਹੂਣਿਆ ਗੁਰ ਬਿਨੁ ਗਿਆਨੁ ਨ ਭਾਲਿ ਜੀਉ ॥(ਅੰਗ ੭੫੧)ਵਡਭਾਗੀ ਗੁਰ ਦਰਸਨੁ ਪਾਇਆ ॥

ਕੀ ਸਿਖੀ ‘ਚ ਦਰਸ਼ਨ ਦਾ ਮਹਾਤਮ ਨਹੀਂ? ਸਿਖੀ ਦੀਆਂ ਰਵਾਇਤਾਂ ਨੂੰ ਤੋੜਣ ਦੀ ਕੋਸ਼ਿਸ਼ ਕਰ ਰਿਹਾ ਹੈ ।
ਦੇਹ ਗੁਰੂ ਜਾਂ ਗਿਆਨ ਗੁਰੂ ਇਕ ਨੂੰ ਚੁਨਣ ਦੀ ਚੁਨੌਤੀ ਸੰਗਤ ਅਗੇ ਰੱਖਣਾ ਕੀ ਹੈ???

ਗਿਆਨ ਲੈਣ ਦੀ ਗਲ ਕਰ ਕੇ ਦੇਹ ਨੂੰ ਨਕਾਰਨਾ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਨੁੰ ਨਕਾਰਨਾ???
ਦਰਸ਼ਨ ਪ੍ਰਤੀ ਗੁਰਬਾਣੀ ਦਾ ਫਰਮਾਨ ਹੈ:

ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥
ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ ॥੧॥
ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧੰਨੁ ਗੁਰੂ ਲਿਵ ਲਾਵੈ ॥
ਗੁਰ ਜੀ ਕੇ ਦਰਸਨ ਕਉ ਬਲਿ ਜਾਉ ॥ ਜਪਿ ਜਪਿ ਜੀਵਾ ਸਤਿਗੁਰ ਨਾਉ ॥

(ਸਰਚਾਂਦ ਸਿੰਘ )

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: