Breaking News
Home / ਰਾਸ਼ਟਰੀ / ਦਿੱਲੀ ਦੰ ਗੇ- ਗੁਰਦੁਆਰਿਆਂ ਨੂੰ ਅੱ ਗ ਲਾਉਣ ਦੀ ਮਿਲੀ ਧ ਮ ਕੀ

ਦਿੱਲੀ ਦੰ ਗੇ- ਗੁਰਦੁਆਰਿਆਂ ਨੂੰ ਅੱ ਗ ਲਾਉਣ ਦੀ ਮਿਲੀ ਧ ਮ ਕੀ

ਉੱਤਰ ਪੂਰਬੀ ਦਿੱਲੀ ‘ਚ ਤਿੰਨ ਦਿਨ ਚੱਲੀਆਂ ਨ ਫ਼ ਰ ਤੀ ਹਵਾਵਾਂ ਨੂੰ ਠੱਲ੍ਹਣ ਲਈ ਸਰਕਾਰ ਤੇ ਪ੍ਰਸ਼ਾਸਨ ਵਲੋਂ ਤਾਂ ਅਜੇ ਤੱਕ ਕੋਈ ਵੱਡੇ ਕਦਮ ਨਹੀਂ ਚੁੱਕੇ ਗਏ ਪਰ ਖੁਦ ਦਹਾਕਿਆਂ ਤੋਂ ਰਲਮਿਲ ਕੇ ਰਹਿ ਰਹੇ ਲੋਕਾਂ ਦੀਆਂ ਭਾਈਚਾਰਕ ਸਾਂਝਾਂ ਨੇ ਜ਼ਰੂਰ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ | ਹਿੰ ਸਾ ਪ੍ਰਭਾਵਿਤ ਦਰਜਨ ਤੋਂ ਵਧੇਰੇ ਖੇਤਰਾਂ ‘ਚ ਕੋਈ ਸ਼ੱਕ ਨਹੀਂ ਕਿ ਅਜੇ ਵੀ ਸ਼ੱ ਕ ਤੇ ਬੇ ਵਿਸ਼ ਵਾਸੀ ਦਾ ਆਲਮ ਬੜਾ ਭਾ ਰੂ ਹੈ ਤੇ ਘੱਟ ਗਿਣਤੀ ਲੋਕਾਂ ਨੂੰ ਵੰ ਡੀ ਰੰ ਜ ਸ਼ ਹੈ ਕਿ ਸਰਕਾਰ, ਪ੍ਰਸ਼ਾਸਨ ਤੇ ਮੀਡੀਆ ਦੇ ਵੱਡੇ ਹਿੱਸੇ ਨੇ ਉਨ੍ਹਾਂ ਪ੍ਰਤੀ ਨਿਰਪੱਖਤਾ ਤੇ ਇਨਸਾਫ਼ ਦੇ ਤਕਾਜ਼ੇ ਵਾਲਾ ਨਜ਼ਰੀਆ ਨਹੀਂ ਅਪਣਾਇਆ | ਸੱਤਵੇਂ ਦਿਨ ਵੀ ਦਫ਼ਾ 144 ‘ਚ ਢਿੱਲ ਦੇਣ ਦੇ ਬਾਵਜੂਦ ਕਿਸੇ ਖੇਤਰ ਵਿਚ ਵੀ ਬਾਜ਼ਾਰ ਨਹੀਂ ਖੁੱਲ੍ਹੇ ਤੇ ਨਾ ਹੀ ਬਹੁਤੇ ਲੋਕ ਘਰਾਂ ਵਿਚੋਂ ਹੀ ਨਿਕਲੇ | ਵੱਖ-ਵੱਖ ਮੁਹੱਲਿਆਂ ਤੇ ਬਾਜ਼ਾਰਾਂ ‘ਚ ਟੋਲੀਆਂ ਬਣਾ ਕੇ ਖੜ੍ਹੇ ਲੋਕ ਇਸ ਗੱਲ ਦਾ ਆਮ ਹੀ ਗਿਲਾ ਕਰਦੇ ਸੁਣੇ ਜਾ ਰਹੇ ਸਨ ਕਿ ਸਾਡੀ ਗੱਲ ਨੂੰ ਤਾਂ ਗੌ ਲਿ ਆ ਨਹੀਂ ਜਾਂਦਾ ਤੇ ਵਿਰੋਧ ‘ਚ ਜਾਣ ਵਾਲੀ ਮਾਮੂਲੀ ਗੱਲ ਨੂੰ ਏਨਾ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਜਿਵੇਂ ਫੈਲੀ ਹਿੰ ਸਾ ਲਈ ਘੱਟ ਗਿਣਤੀ ਭਾਈਚਾਰੇ ਦੇ ਲੋਕ ਹੀ ਜ਼ਿੰਮੇਵਾਰ ਹੋਣ | ਗੱਲਬਾਤ ਕਰਦਿਆਂ ਕਈਆਂ ਨੇ ਕਿਹਾ ਕਿ ਸਰਕਾਰੀ ਤੰਤਰ ਤੇ ਮੀਡੀਆ ਦਾ ਵੱਡਾ ਹਿੱਸਾ ਭ ੜ ਕਾ ਹ ਟ ਭਰੇ ਬਿਆਨ ਦੇਣ ਵਾਲਿਆਂ ਤੇ ਹਿੰ ਸਾ ਉਕਸਾਉਣ ਦੇ ਦੋ ਸ਼ਾਂ ‘ਚ ਘਿਰੇ ਆਗੂਆਂ ਵਿਰੁੱਧ ਤਾਂ ਕੇਸ ਦਰਜ ਕਰਨ ਨੂੰ ਵੀ ਤਿਆਰ ਨਹੀਂ, ਪਰ ਘੱਟ ਗਿਣਤੀ ਭਾਈਚਾਰੇ ਦੇ ਇਕ ਕੌਾਸਲਰ ਤਾਰਿਕ ਹੁਸੈਨ ਵਿਰੁੱਧ ਕ ਤ ਲ ਦਾ ਮੁਕੱਦਮਾ ਦਰਜ ਕਰਕੇ ਇਸ ਮਾਮਲੇ ਨੂੰ ਏਨੀ ਤੂਲ ਦਿੱਤੀ ਜਾ ਰਹੀ ਹੈ ਕਿ ਜਿਵੇਂ ਫ ਸਾ ਦ ਦੀ ਅਸਲ ਜੜ੍ਹ ਉਹੀ ਸੀ |

ਪਰ ਲੋਕਾਂ ਦੇ ਮਨਾਂ ਵਿਚ ਚੱਲ ਰਹੇ ਅਜਿਹੇ ਪ੍ਰਭਾਵਾਂ ਨੂੰ ਦੂਰ ਕਰਨ ਲਈ ਸਿਆਸੀ ਤੇ ਪ੍ਰਸ਼ਾਸਨਿਕ ਪੱਧਰ ‘ਤੇ ਕੋਈ ਕਦਮ ਉਠਾਏ ਨਜ਼ਰ ਨਹੀਂ ਆਏ | ਮੀਡੀਆ, ਖਾਸ ਕਰ ਇਲੈਕਟ੍ਰਾਨਿਕ ‘ਚ ਚੱਲ ਰਹੇ ਪ੍ਰਚਾਰ ਤੋਂ ਘੱਟ ਗਿਣਤੀ ਭਾਈਚਾਰੇ ਦੇ ਲੋਕ ਬੇਹੱਦ ਨਾਰਾਜ਼ ਹਨ | ਪਰ ਇਸ ਸਭ ਕੁਝ ਦੇ ਬਾਵਜੂਦ ਦਹਾਕਿਆਂ ਤੋਂ ਰਲਮਿਲ ਕੇ ਰਹਿੰਦੇ ਆਏ ਲੋਕਾਂ ਦੀਆਂ ਭਾਈਚਾਰਕ ਤੰਦਾਂ ਨ ਫ ਰ ਤੀ ਹਵਾਵਾਂ ਨੂੰ ਠੱਲ੍ਹਣ ‘ਚ ਆਪਮੁਹਾਰੇ ਯੋਗਦਾਨ ਪਾ ਰਹੀਆਂ ਹਨ | ਹਿੰ ਸਾ ‘ਚ ਬੁ ਰੀ ਤਰ੍ਹਾਂ ਜ਼ ਖ਼ ਮੀ ਲੋਕ ਖੇਤਰ ਦੇ ਹਿੰਦੂ ਤੇ ਮੁਸਲਿਮ ਨੌਜਵਾਨ ਗੁਰੂ ਤੇਗ ਬਹਾਦਰ ਹਸਪਤਾਲ ਦੇ ਇਕੋ ਕਮਰੇ ‘ਚ ਨਾਲ-ਨਾਲ ਬੈੱਡਾਂ ‘ਤੇ ਪਏ ਹਨ | 25 ਸਾਲਾ ਸ਼ਾਹਰੁਖ ਖਾਨ ਦੀ ਗੋ ਲੀ ਵੱਜਣ ਨਾਲ ਖੱਬੀ ਅੱਖ ਚਲੀ ਗਈ ਹੈ ਤੇ ਗੈਸ ਹਾਕਰ ਦਾ ਕੰਮ ਕਰਨ ਵਾਲੇ ਰਾਹੁਲ ਪਾਲ ਦੇ ਸਿਰ ਵਿਚ ਸੱ ਟਾਂ ਵੱ ਜੀਆਂ ਹਨ | ਦੋਵਾਂ ਦੀ ਦੇਖਭਾਲ ਕਰਨ ਵਾਲੇ ਇਕੋ ਬੈੱਡ ‘ਤੇ ਬੈਠੇ ਲੱਗ ਰਹੇ ਸਨ, ਜਿਵੇਂ ਫਿ ਰ ਕੂ ਹਿੰ ਸਾ ਦਾ ਮੂੰਹ ਚਿੜਾ ਰਹੇ ਹੋਣ |

ਗੋਕਲਪੁਰੀ ਮੈਟਰੋ ਸਟੇਸ਼ਨ ਦੇ ਨਾਲ ਲਗਦੀ ਟਾਇਰਾਂ ਦੀ ਬਹੁਤ ਵੱਡੀ ਮਾਰਕੀਟ 24 ਫਰਵਰੀ ਨੂੰ ਦੇਰ ਰਾਤ ਸ਼ ਰਾ ਰ ਤੀ ਅਨ ਸਰਾਂ ਵਲੋਂ ਸਾ ੜ ਦਿੱਤੀ ਗਈ ਤੇ ਪੂਰੀ ਮਾਰਕੀਟ ‘ਚ ਇਕ ਵੀ ਦੁਕਾਨ ਨਹੀਂ ਬਚੀ | ਉਥੇ ਖੜ੍ਹਾ ਇਕ ਹਿੰਦੂ ਭਾਈਚਾਰੇ ਦਾ ਨੌਜਵਾਨ ਕਹਿ ਰਿਹਾ ਸੀ ਕਿ ਇਹ ਦੰ ਗੇ ਨਹੀਂ ਇਨਸਾਨੀਅਤ ਦਾ ਕ ਤ ਲ ਹੈ | ਮੇਰੇ ਇਕ ਮੁਸਲਿਮ ਮਿੱਤਰ ਦਾ ਕਤਲ ਹੋ ਗਿਆ | ਮੈਂ ਹਿੰ ਸਾ ਕਾਰਨ ਦੋ ਦਿਨ ਉਸ ਦੇ ਘਰ ਨਹੀਂ ਜਾ ਸਕਿਆ | ਟਾਇਰ ਮਾਰਕੀਟ ਦੀ ਇਕ ਦੁਕਾਨ ਵਾਲਾ ਵੀ ਮੇਰਾ ਦੋਸਤ ਹੈ | ਉਸ ਦਾ ਵੱਡਾ ਨੁਕਸਾਨ ਹੋਇਆ ਹੈ | ਉਹ ਚੀ ਕ ਕੇ ਕਹਿ ਰਿਹਾ ਸੀ ਕਿ ਹਿੰ ਸਾ ਸਾਡੇ ਭਾਈਚਾਰਕ ਰਿਸ਼ਤਿਆਂ ਨੂੰ ਨਹੀਂ ਤੋ ੜ ਸਕਦੀ | ਆਖ਼ਰ ਅਸੀਂ ਜਿਊਣਾ ਤਾਂ ਇਥੇ ਹੀ ਹੈ | ਸਾਡੇ ਬਾਪ-ਦਾਦੇ ਇਥੇ ਹੀ ਵਸਦੇ ਰਹੇ ਹਨ | ਹਿੰ ਸਾ ਗ੍ਰਸਤ ਖੇਤਰ ਭਜਨਪੁਰਾ ਦੇ ਨਾਲ ਪੈਂਦੇ ਚਾਂਦ ਬਾਗ ਤੇ ਖਜੂਰੀ ਖਾਸ ਦੇ ਬਾਜ਼ਾਰ ‘ਚ ਮੁਸਲਿਮ ਵਰਗ ਦੇ ਵਿਅਕਤੀ ਦੀ ਦਵਾਈਆਂ ਦੀ ਦੁਕਾਨ ‘ਤੇ ਜੁੜੀ ਖੜ੍ਹੀ ਭੀੜ ਨੇ ਉਥੇ ਆਈ ਇਕ ਹਿੰਦੂ ਬਜ਼ੁਰਗ ਔਰਤ ਦੇ ਗੋਡੀਂ ਹੱਥ ਲਗਾਏ ਤੇ ਦੁਆ ਸਲਾਮ ਕੀਤੀ, ਉਨ੍ਹਾਂ ਵਿਚਕਾਰ ਭਾਈਚਾਰਕ ਸਾਂਝ ਤੇ ਸੂਝ ਦੀ ਇਕ ਪ੍ਰਪੱਕ ਤਸਵੀਰ ਉਕਰ ਰਹੀ ਸੀ | ਅਜਿਹੀਆਂ ਕਹਾਣੀਆਂ ਇਕ ਨਹੀਂ, ਹਰ ਮੁਹੱਲੇ ਤੇ ਹਰ ਕਦਮ ਉੱਪਰ ਅਜਿਹੀ ਕਹਾਣੀ ਨਜ਼ਰ ਆਉਂਦੀ ਹੈ |

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: