Breaking News
Home / ਰਾਸ਼ਟਰੀ / ਦਿੱਲੀ ਦੰ ਗੇ -ਜਦੋਂ ਹਿੰਦੂ ਅੱ ਤ ਵਾ ਦੀ ਆਂ ਨੇ ਔਰਤਾਂ ਤੇ ਹ ਮ ਲਾ ਕੀਤਾ…

ਦਿੱਲੀ ਦੰ ਗੇ -ਜਦੋਂ ਹਿੰਦੂ ਅੱ ਤ ਵਾ ਦੀ ਆਂ ਨੇ ਔਰਤਾਂ ਤੇ ਹ ਮ ਲਾ ਕੀਤਾ…

ਦਿੱਲੀ ਹਿੰ ਸਾ: ਔਰਤਾਂ ਤੇ ਕੁੜੀਆਂ ਬਿਆਨ ਕਰ ਰਹੀਆਂ ਹਨ ਉਹ ਵੇਲਾ ਜਦੋਂ ਦੰ ਗਾ ਈ ਆਂ ਦੀ ਭੀੜ ਨੇ ਉਨ੍ਹਾਂ ‘ਤੇ ਹ ਮ ਲਾ ਕੀਤਾ

ਉਤਰ-ਪੂਰਬੀ ਦਿੱਲੀ ਦੇ ਦਰਜਨ ਦੇ ਕਰੀਬ ਖੇਤਰਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਵਾਲੇ ਦੋ ਦਿਨ 24 ਅਤੇ 25 ਫਰਵਰੀ ਨੂੰ ਵੱਡੇ ਪੱਧਰ ‘ਤੇ ਹੋਈ ਸਾ ੜ ਫੂ ਕ , ਲੁੱ ਟ ਤੇ ਕ ਤ ਲਾਂ ਦਾ ਸਿਲਸਿਲਾ ਬਿਲਕੁੱਲ ਨਵੰਬਰ ’84 ਵਾਲੇ ਨਮੂਨੇ ‘ਤੇ ਹੋਇਆ ਹੈ |

ਫਰਕ ਸਿਰਫ਼ ਏਨਾ ਹੈ ਕਿ ਨਵੰਬਰ ’84 ਦੇ ਦੁ ਖਾਂ ਤ ਦਾ ਅਕਾਰ ਤੇ ਘੇਰਾ ਵੱਡਾ ਤੇ ਵਿਸ਼ਾਲ ਸੀ ਤੇ ਤਾਜ਼ਾ ਘ ਟਨਾਵਾਂ ਉਸ ਨਾਲੋਂ ਕਿਤੇ ਸੀਮਤ ਹਨ, ਪਰ ਪੈਣ ਵਾਲੇ ਪ੍ਰਭਾਵਾਂ ਪੱਖੋਂ ਦੋਵਾਂ ਦੁ ਖਾਂ ਤਾਂ ਵਿਚ ਕੋਈ ਫਰਕ ਨਹੀਂ | ਬੜੇ ਦਿਨਾਂ ਤੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਖਿਲਾਫ਼ ਅੱਗ ਉਗਲੀ ਜਾ ਰਹੀ ਸੀ ਤੇ ਉਨ੍ਹਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਦੇਸ਼ ਵਿਰੋਧੀ ਹੋਣ ਦੇ ਫਤਵਿਆਂ ਨਾਲ ਨਿਵਾਜਿਆ ਜਾ ਰਿਹਾ ਸੀ |

ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਖਿਲਾਫ਼ ਬੇਥਾਹ ਨ ਫ ਰ ਤ ਦੀ ਇਕ ਦੀਵਾਰ ਖੜ੍ਹੀ ਕੀਤੀ ਜਾ ਰਹੀ ਸੀ | 24 ਫਰਵਰੀ ਦੀ ਦੁਪਹਿਰ ਨੂੰ ਕੇਜਰੀਵਾਲ ਸਰਕਾਰ ‘ਚ ਮੰਤਰੀ ਰਹੇ ਤੇ ਹੁਣ ਭਾਜਪਾ ਦੇ ਆਗੂ ਬਣੇ ਕਪਿਲ ਮਿਸ਼ਰਾ ਨੇ ਯਮੁਨਾਪਾਰ ਦੇ ਭਜਨਪੁਰ ਚੌਕ ‘ਚ ਨਾਗਰਿਕਤਾ ਕਾਨੂੰਨ ਖਿਲਾਫ਼ ਧਰਨਾ ਦੇ ਰਹੀਆਂ ਔਰਤਾਂ ਦੇ ਖਿਲਾਫ਼ ਵੱਡੇ ਪੁਲਿਸ ਅਫਸਰਾਂ ਦੀ ਹਾਜ਼ਰੀ ‘ਚ ਭੜ ਕਾਹਟ ਭਰੀ ਤੇ ਅਪ ਮਾਨ ਜਨਕ ਸ਼ਬਦਾਵਲੀ ਵਰਤੇ ਜਾਣ ਤੋਂ ਕਈ ਲੋਕਾਂ ਨੇ ਭਾਣਾ ਵਰਤ ਜਾਣ ਦੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ ਤੇ ਅਜਿਹੇ ਅੰਦਾਜ਼ਿਆਂ ਨੂੰ ਸੱਚ ਬਣਨ ‘ਚ ਕੁਝ ਘੰਟੇ ਵੀ ਨਹੀਂ ਲੱਗੇ | 25-30 ਕਿੱਲੋਮੀਟਰ ਦੇ ਘੇਰੇ ਦੇ ਉੱਤਰ-ਪੂਰਬੀ ਦਿੱਲੀ ‘ਚ ਪੈਂਦੇ ਸ਼ਿਵ ਵਿਹਾਰ, ਭਜਨਪੁਰਾ, ਚਾਂਦਬਾਗ, ਜਾਫਰਾਬਾਦ, ਖਜੂਰੀ, ਮੌਜਪੁਰ, ਕਰਦਮਪੁਰੀ, ਮੁਸਤਫਾਬਾਦ, ਬਰਿਜਪੁਰੀ, ਗੋਕਲਪੁਰੀ, ਸੀਲਮਪੁਰ, ਕਬੀਰ ਨਗਰ ਆਦਿ ਪੈਂਦੇ ਖੇਤਰਾਂ ‘ਚ ਦਰਜਨਾਂ ਲੋਕ ਜਾਨ ਤੋਂ ਹੱਥ ਧੋ ਬੈਠੇ ਹਨ, 600 ਤੋਂ ਵੱਧ ਜ਼ ਖ਼ ਮੀ ਹੋਏ ਹਨ | ਹਜ਼ਾਰਾਂ ਵਾਹਨ ਅੱਗ ਦੀ ਭੇਟ ਚੜ੍ਹ ਗਏ ਹਨ | ਸੈਂਕੜਿਆਂ ਦੀ ਗਿਣਤੀ ਵਿਚ ਦੁਕਾਨਾਂ ਸਾੜੀਆਂ ਤੇ ਲੁੱਟੀਆਂ ਗਈਆਂ ਹਨ | ਸੈਂਕੜਿਆਂ ਦੇ ਘਰਾਂ ਨੂੰ ਅੱਗਾਂ ਲਾਈਆਂ ਗਈਆਂ ਹਨ | ਇਨ੍ਹਾਂ ਸਾਰੇ ਖੇਤਰਾਂ ‘ਚ ਮੌਕੇ ‘ਤੇ ਜਾ ਕੇ ਲੋਕਾਂ ਨਾਲ ਕੀਤੀ ਗੱਲਬਾਤ ਤੇ ਦਿੱਲੀ ‘ਚ ਰਾਜਸੀ, ਪੱਤਰਕਾਰ ਤੇ ਪ੍ਰਸ਼ਾਸਨਿਕ ਖੇਤਰ ਦੀਆਂ ਸ਼ਖ਼ਸੀਅਤਾਂ ਨਾਲ ਗੱਲਬਾਤ ਤੋਂ ਇਸ ‘ਚ ਕੋਈ ਸ਼ੰ ਕਾ ਨਹੀਂ ਕਿ ਦਿੱਲੀ ‘ਚ ਵਸਦੇ ਦੋ ਮੁੱਖ ਫਿਰਕਿਆਂ ਵਿਚਕਾਰ ਫਿ ਰ ਕੂ ਨ ਫ ਰਤ ਤੇ ਦਰਾੜ ਬੜੀ ਡੂੰਘੀ ਉਕਰੀ ਗਈ ਹੈ | ਬੇਵਿਸ਼ਵਾਸੀ ਤੇ ਭੈਅ ਘੱਟ ਗਿਣਤੀ ਫਿਰਕੇ ਦੇ ਹਰ ਸ਼ਖਸ ਦੇ ਚਿਹਰੇ ਤੋਂ ਸਹਿਜੇ ਹੀ ਪੜਿ੍ਹਆ ਜਾ ਸਕਦਾ ਹੈ | ਅੱਜ ਪੰਜਵੇਂ ਦਿਨ 144 ‘ਚ ਕੁਝ ਘੰਟਿਆਂ ਲਈ ਦਿੱਤੀ ਢਿੱਲ ਦੇ ਬਾਵਜੂਦ ਪ੍ਰਭਾਵਿਤ ਇਲਾਕਿਆਂ ‘ਚ ਕਿਸੇ ਨੇ ਵੀ ਨਾ ਕੋਈ ਦੁਕਾਨ ਖੋਲ੍ਹੀ ਤੇ ਨਾ ਕੋਈ ਸਕੂਲ, ਕਾਲਜ ਹੀ ਖੁੱਲ੍ਹਾ ਦਿਖਾਈ ਦਿੱਤਾ | ਇਥੋਂ ਤੱਕ ਕਿ ਸਬਜ਼ੀ, ਦੁੱਧ ਤੇ ਹੋਰ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਵੀ ਨਹੀਂ ਸਨ ਖੁੱਲ੍ਹੀਆਂ | ਅਰਧ ਫੌਜੀ ਦਲਾਂ ਦਾ ਸ ਖ਼ ਤ ਪਹਿਰਾ ਹੈ ਤੇ ਦਿੱਲੀ ਪੁਲਿਸ ਦੇ ਅਧਿਕਾਰੀ ਗੱਡੀਆਂ ‘ਚ ਬੈਠ ਕੇ ਘੁੰਮਦੇ ਨਜ਼ਰ ਆ ਰਹੇ ਸਨ |

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: