Breaking News
Home / ਰਾਸ਼ਟਰੀ / ਵੀਡੀਉ-ਦਿੱਲੀ ਮੈਟਰੋ ਸਟੇਸ਼ਨ ਤੇ ਹਿੰਦੂ ਕੱ ਟ ੜ ਪੰ ਥੀਆਂ ਨੇ ਫਿਰ ਲਾਏ ਗੋ ਲੀ ਮਾਰੋ ਦੇ ਨਾਅਰੇ..

ਵੀਡੀਉ-ਦਿੱਲੀ ਮੈਟਰੋ ਸਟੇਸ਼ਨ ਤੇ ਹਿੰਦੂ ਕੱ ਟ ੜ ਪੰ ਥੀਆਂ ਨੇ ਫਿਰ ਲਾਏ ਗੋ ਲੀ ਮਾਰੋ ਦੇ ਨਾਅਰੇ..

ਦਿੱਲੀ ਦੇ ਸਭ ਤੋਂ ਭੀੜ ਭੜਕੇ ਵਾਲੇ ਰਾਜੀਵ ਮੈਟਰੋ ਸਟੇਸ਼ਨ ਉਤੇ ਭ ੜ ਕਾ ਊ ਨਾਅਰੇ ਲਗਾਉਣ ਦੇ ਦੋਸ਼ ਵਿਚ 6 ਲੋਕਾਂ ਨੂੰ ਹਿ ਰਾ ਸਤ ਵਿਚ ਲਿਆ ਹੈ। ਦੱਸਣਯੋਗ ਹੈ ਕਿ ਸਨਿਰਚਰਵਾਰ ਸਵੇਰੇ ਇਕ ਵੀਡੀਓ ਤੇਜੀ ਨਾਲ ਵਾਇਰਲ ਹੋਇਆ, ਜਿਸ ਵਿਚ ਕੁਝ ਲੋਕ ਰਾਜੀਵ ਚੌਕ ਮੈਟਰੋ ਸਟੇਸ਼ਨ ਉਤੇ ‘ਦੇਸ਼ ਕੇ ਗੱਦਾਰੋਂ ਕੋ, ਗੋ ਲੀ ਮਾਰੋ…’ ਜਿਹੇ ਨਾਅਰੇ ਸੁਣੇ ਗਏ। ਇਨ੍ਹਾਂ ਲੋਕਾਂ ਨੇ ਚਿੱਟੀ ਕਮੀਜ ਅਤੇ ਸਿਰ ਉਤੇ ਭਗਵਾ ਕਪੜਾ ਬੰਨ੍ਹਿਆ ਹੋਇਆ ਸੀ।

ਇਹ ਘਟਨਾ ਸਵੇਰੇ 10:52 ਦੀ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (ਡੀ.ਐੱਮ.ਆਰ.ਸੀ.) ਨੇ ‘ਮੁਸਾਫਰਾਂ’ ਦੇ ਨਾਅਰਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਟੇਸ਼ਨ ‘ਤੇ ਤਾਇਨਾਤ ਮੈਟਰੋ ਕਰਮਚਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੇ’ ਉਨ੍ਹਾਂ ਨੂੰ ਫੜ ਲਿਆ ਅਤੇ ਅਗਲੀ ਲੋੜੀਂਦੀ ਕਾਰਵਾਈ ਲਈ ਤੁਰੰਤ ਉਨ੍ਹਾਂ ਨੂੰ ਮੈਟਰੋ ਰੇਲ ਪੁਲਿਸ ਦੇ ਹਵਾਲੇ ਕਰ ਦਿੱਤਾ।’ ਦਿੱਲੀ ਮੈਟਰੋ ਕੈਂਪਸ ਵਿੱਚ ਕਿਸੇ ਵੀ ਤਰਾਂ ਦੇ ਪ੍ਰਦਰਸ਼ਨ ਉਤੇ ਪਾਬੰਦੀ ਹੈ।

ਦੱਸਣਯੋਗ ਹੈ ਕਿ ਦਿੱਲੀ ਦੇ ਉਤਰੀ-ਪੂਰਬੀ ਪ੍ਰਭਾਵਿਤ ਇਲਾਕਿਆਂ ਵਿਚ ਸੋਮਵਾਰ ਨੂੰ ਨੀਮ ਫੌਜੀ ਬਲਾਂ ਦੇ 7000 ਜਵਾਨ ਤਾਇਨਾਤ ਹੈ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਲਾਗਤਾਰ ਪ੍ਰਭਾਵਿਤ ਇਲਾਕਿਆਂ ਵਿਚ ਗਸ਼ਤ ਕਰ ਰਹੇ ਹਨ। ਇਸ ਤੋਂ ਇਲਾਵਾ ਤ ਣਾ ਅ ਭਰੇ ਮਾਹੌਲ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸ਼ੁਕਰਵਾਰ ਨੂੰ ਹਿੰ ਸਾ ਦੌਰਾਨ ਹੋਈ ਮੌਤਾਂ ਦੀ ਗਿਣਤੀ 42 ਤੱਕ ਪੁੱਜ ਗਈ।

ਇਹ ਜਾਣਕਾਰੀ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦਿੱਤੀ।ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੁਪਹਿਰ ਤੱਕ ਗੁਰੂ ਤੇਗ ਬਹਾਦੁਰ ਹਸਪਤਾਲ (ਜੀਟੀਬੀ ਹਸਪਤਾਲ) ਵਿੱਚ 38, ਲੋਕ ਨਾਟਕ ਜੈ ਪ੍ਰਕਾਸ਼ ਹ ਸ ਪ ਤਾ ਲ (ਐਲਐਨਜੇਪੀ ਹ ਸ ਪ ਤਾ ਲ) ਵਿੱਚ ਤਿੰਨ ਅਤੇ ਇੱਕ ਜਗਵੇਸ਼ ਚੰਦਰ ਹਸਪਤਾਲ ਵਿੱਚ ਇੱਕ ਵਿਅਕਤੀ ਦੀ ਮੌ ਤ ਹੋ ਗਈ ਸੀ। ਹੁਣ ਤੱਕ ਹਿੰ ਸਾ ਅਤੇ ਗ ੜ ਬ ੜ ਵਿਚ 275 ਤੋਂ ਵੱਧ ਲੋਕ ਜ਼ ਖ ਮੀ ਹੋ ਚੁੱਕੇ ਹਨ, ਜਿਨ੍ਹਾਂ ਦਾ ਵੱਖ ਵੱਖ ਹ ਸ ਪ ਤਾ ਲਾਂ ਵਿਚ ਇਲਾਜ ਚੱਲ ਰਿਹਾ ਹੈ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: