Breaking News
Home / ਪੰਜਾਬ / ਦਿਨਕਰ ਗੁਪਤਾ ਨੂੰ ਵੀ ਆਹ ਵੀਡੀਉ ਦੇਖ ਕੇ ਪਤਾ ਲੱਗਾ ਹੋਣਾ ਕਿ ਉਹਦੇ ਬਿਆਨ ਦਾ ਮਤਲਬ ਕੀ ਹੈ..

ਦਿਨਕਰ ਗੁਪਤਾ ਨੂੰ ਵੀ ਆਹ ਵੀਡੀਉ ਦੇਖ ਕੇ ਪਤਾ ਲੱਗਾ ਹੋਣਾ ਕਿ ਉਹਦੇ ਬਿਆਨ ਦਾ ਮਤਲਬ ਕੀ ਹੈ..

ਲੳੁ ਜੀ, ਇਨ੍ਹਾਂ ਦੀ ਵੀ ਸੁਣੋ।‌ ਪੰਜਾਬ ਪੁਲਿਸ ਮੁੱਖੀ ਦਿਨਕਰ ਗੁਪਤਾ ਨੂੰ ਵੀ ਇਨ੍ਹਾਂ ਨੂੰ ਸੁਣ ਕੇ ਪਤਾ ਲੱਗਿਆ ਹੋਊ ਕਿ ਬਿਆਨ ਦਾ ਅਸਲ ਮਤਲਬ ਕੀ ਸੀ।‌

ਪੰਜਾਬ ਦੇ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਅੱਜ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਕੋਲੋਂ ਜੇਕਰ ਜਾਣੇ-ਅਣਜਾਣੇ ‘ਚ ਅਜਿਹੀ ਗੱਲ ਕਹੀ ਗਈ ਹੈ, ਜਿਸ ਨਾਲ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ‘ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦੇ ਹਨ, ਕਿਉਂਕਿ ਉਨ੍ਹਾਂ ਦੀ ਮਨਸ਼ਾ ਕਿਸੇ ਦੀ ਵੀ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਨਹੀਂ ਸੀ | ਉਨ੍ਹਾਂ ਕਿਹਾ ਕਿ ਉਹ ਕੇਵਲ ਸੂਬੇ ਦੇ ਲੋਕਾਂ ਲਈ ਸੁਰੱਖਿਅਤ ਤੇ ਸ਼ਾਂਤੀਪੂਰਨ ਮਾਹੌਲ ਚਾਹੁੰਦੇ ਹਨ, ਜਿਸ ‘ਚ ਹਰੇਕ ਪੰਜਾਬੀ ਤਰੱਕੀ ਕਰ ਸਕੇ | ਉਨ੍ਹਾਂ ਇਹ ਵੀ ਕਿਹਾ ਕਿ ਫਰਵਰੀ 2019 ‘ਚ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਵਿਖੇ ਮੱਥਾ ਟੇਕਣ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਆਪਣਾ ਡੀ.ਜੀ.ਪੀ. ਦਾ ਕਾਰਜਕਾਲ ਸ਼ੁਰੂ ਕੀਤਾ ਸੀ |

ਵਰਨਣਯੋਗ ਹੈ ਕਿ ਸੋਮਵਾਰ ਨੂੰ ਵਿਧਾਨ ਸਭਾ ਦੀ ਬੈਠਕ ਦੁਬਾਰਾ ਸ਼ੁਰੂ ਹੋ ਰਹੀ ਹੈ ਅਤੇ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵਲੋਂ ਇਸ ਮੁੱਦੇ ਨੂੰ ਲੈ ਕੇ ਸਦਨ ਨਾ ਚੱਲਣ ਦੀ ਧਮਕੀ ਦਿੱਤੀ ਹੋਈ ਹੈ | ਹੁਕਮਰਾਨ ਪਾਰਟੀ ਦੇ ਕਈ ਮੰਤਰੀ ਤੇ ਵਿਧਾਇਕ ਵੀ ਇਸ ਮੁੱਦੇ ‘ਤੇ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਹਨ, ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਇਸ ਘਟਨਾਕ੍ਰਮ ਨਾਲ ਕਾਂਗਰਸ ਦੇ ਵੱਕਾਰ ਨੂੰ ਕਾਫ਼ੀ ਸੱਟ ਵੱਜੀ ਹੈ | ਭਾਵੇਂ ਪੁਲਿਸ ਮੁਖੀ ਵਲੋਂ ਕਹੀਆਂ ਗਈਆਂ ਗੱਲਾਂ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਤੋਂ ਵੱਖਰੀਆਂ ਨਜ਼ਰ ਨਹੀਂ ਆਉਂਦੀਆਂ, ਕਿਉਂਕਿ ਉਹ ਵੀ ਕਈ ਮੌਕਿਆਂ ‘ਤੇ ਕਰਤਾਰਪੁਰ ਲਾਂਘੇ ਨੂੰ ਪਾਕਿਸਤਾਨ ਵਲੋਂ ਭਾਰਤ ‘ਚ ਅੱਤਵਾਦ ਦੁਬਾਰਾ ਪੈਦਾ ਕਰਨ ਦੀ ਸਾਜਿਸ਼ ਦਾ ਹਿੱਸਾ ਕਰਾਰ ਦੇ ਚੁੱਕੇ ਹਨ | ਸ਼ਾਇਦ ਇਹੋ ਕਾਰਨ ਹੈ ਕਿ ਮੁੱਖ ਮੰਤਰੀ ਵਲੋਂ ਹੁਣ ਤੱਕ ਇਸ ਮੁੱਦੇ ‘ਤੇ ਚੁੱਪ ਧਾਰੀ ਹੋਈ ਹੈ ਪਰ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਅਜਿਹੇ ਅਹਿਮ ਮੁੱਦੇ ‘ਤੇ ਖ਼ਾਮੋਸ਼ੀ ਵੀ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ |

Check Also

ਸ਼੍ਰੋਮਣੀ ਕਮੇਟੀ ਵੱਲੋਂ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸਸਕਾਰ ਲਈ ਜ਼ਮੀਨ ਦੀ ਪੇਸ਼ਕਸ਼

ਅੰਮ੍ਰਿਤਸਰ, 2 ਅਪ੍ਰੈਲ-ਪੰਥ ਪ੍ਰਸਿੱਧ ਕੀਰਤਨੀਏ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ …

%d bloggers like this: