Breaking News
Home / ਰਾਸ਼ਟਰੀ / ਦਿਨਕਰ ਗੁਪਤਾ ਜੀ, ਹੁਣ ਕੀ ਕਹੋਗੇ ?

ਦਿਨਕਰ ਗੁਪਤਾ ਜੀ, ਹੁਣ ਕੀ ਕਹੋਗੇ ?

ਅੰਗਰੇਜ਼ੀ ਦਾ ਇਕ ਸ਼ਬਦ ਹੈ ‘ਰੈਡੀਕਲਾਈਜੇਸ਼ਨ’। ‘ਰੈਡੀਕਲ’ ਆਪਣੇ ਆਪ ਵਿੱਚ ਕੋਈ ਮਾੜਾ ਸ਼ਬਦ ਨਹੀਂ। ਪਰ ਜਦੋਂ ਪੰਜਾਬ ਪੁਲਿਸ ਅਤੇ ਪੱਤਰਕਾਰ ਇਸ ਸ਼ਬਦ ਨੂੰ ਵਰਤਦੇ ਨੇ ਤਾਂ ਨਾਂਹ-ਪੱਖੀ ਵਿਸ਼ੇਸ਼ਣ ਲਾਉਣ ਲੲੀ ਹੀ ਵਰਤਦੇ ਨੇ।

ਪੰਜਾਬ ਪੁਲਿਸ ਮੁੱਖੀ ਦਿਨਕਰ ਗੁਪਤਾ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਸੀ ਕਿ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਲੋਕਾਂ ‘ਚੋਂ ਪਾਕਿਸਤਾਨ ਸਰਕਾਰ ਅਜਿਹਿਆਂ ਬੰਦਿਆਂ ਨੂੰ ਲੱਭਦੀ ਰਹਿੰਦੀ ਏ ਜੋ ‘ਰੈਡੀਕਲਾਈਜ’ ਕੀਤੇ ਜਾ ਸਕਣ।‌ ਭਾਵ ਜਿੰਨਾ ਨੂੰ ਭਾਰਤ ਵਾਪਸ ਆ ਕੇ ਹਿੰ ਸ ਕ ਕਾਰਵਾਈਆਂ ਲੲੀ ਤਿਆਰ ਕੀਤਾ ਜਾ ਸਕੇ।

ਪੰਜਾਬ ਪੁਲਿਸ ਮੁੱਖੀ ਬਹੁਤ ਸਿਆਣੇ ਹਨ। ਹੇਠਲੀ ਫੋਟੋ ਅੱਜ ਦੀ ਹੈ। ਦਿੱਲੀ ਦੀ ਹੈ। ਇਹ ਜੋ ਲੋਕ ਬੰਦਾ ਕੁੱਟ ਰਹੇ ਨੇ, ਕੀ ਇਨ੍ਹਾਂ ਨੂੰ ਪੁਲਿਸ ਮੁੱਖੀ ਰੈਡੀਕਲ ਕਹਿਣਗੇ ? ਕੀ ਪੱਤਰਕਾਰ ਇਨ੍ਹਾਂ ਵਾਸਤੇ ਰੈਡੀਕਲ ਜਾਂ ਅੱ ਤ ਵਾ ਦੀ ਸ਼ਬਦ ਵਰਤਣਗੇ ?


ਜੇ ਹਾਂ ਤਾਂ ਇਨ੍ਹਾਂ ਨੂੰ ਰੈਡੀਕਲ ਜਾਂ ਅੱਤਵਾਦੀ ਕਿਸ ਨੇ ਬਣਾਇਆ ? ਪਾਕਿਸਤਾਨ ਨੇ ? ਕੀ ਇਸ ਭਾਈ ਨੂੰ ਕ ਟ ਵਾ ਉ ਣ ਵਿੱਚ ਪਾਕਿਸਤਾਨ ਦਾ ਕੋਈ ਹੱਥ ਏ ? ਅਸੀਂ ਸਰਹੱਦੋਂ ਪਾਰ ਨਿੱਗ੍ਹਾ ਰੱਖਣ ਵਾਲੇ ਪੁਲਿਸ ਮੁੱਖੀ ਅਤੇ ਪੱਤਰਕਾਰਾਂ ਤੋਂ ਦਿੱਲੀ ਵਿੱਚ ਹੋ ਰਹੀਆਂ ਘਟਨਾਵਾਂ ਦੀ ਵਿਆਖਿਆ ਬਾਰੇ ਤਾਂ ਪੁੱਛ ਹੀ ਸਕਦੇ ਹਾਂ।‌ ਕਿ ਨਹੀਂ ?


#ਮਹਿਕਮਾ_ਪੰਜਾਬੀ

Check Also

ਕੋਰੋਨਾ ਬਾਰੇ ਚੀਨ ਦਾ ਹੈਰਾਨ ਕਰਨ ਵਾਲਾ ਖੁਲਾਸਾ

ਚੀਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਕਰੋਨਾਵਾਇਰਸ ਦੇ 1541 ਅਜਿਹੇ ਮਾਮਲਿਆਂ ਦਾ ਖੁਲਾਸਾ ਕੀਤਾ ਹੈ …

%d bloggers like this: