Breaking News
Home / ਰਾਸ਼ਟਰੀ / ਕੀ ਹੁਣ ਸਿਸੋਦੀਆ ਦੀ ਇਸ ਹਰਕਤ ਨਾਲ ਸਾਰੀਆਂ ਔਰਤਾਂ ਕੁੱਤੀਆ ਬਣ ਜਾਣਗੀਆਂ?

ਕੀ ਹੁਣ ਸਿਸੋਦੀਆ ਦੀ ਇਸ ਹਰਕਤ ਨਾਲ ਸਾਰੀਆਂ ਔਰਤਾਂ ਕੁੱਤੀਆ ਬਣ ਜਾਣਗੀਆਂ?

‘ਮੈਂ ਮਹਾਵਾਰੀ ਵਿਚ ਹਾਂ’- ਲਿਖ ਕੇ ਖਾਣਾ ਬਣਾ ਰਹੀਆਂ ਸਨ ਔਰਤਾਂ, ਸਿਸੋਦੀਆ ਵੀ ਪਹੁੰਚ ਗਏ ਖਾਣ
ਹਿੰਦੂ ਸਾਧ ਦਾ ਦਾਅਵਾ ਸੀ ਕਿ ਮਹਾਵਾਰੀ ਵਿਚ ਖਾਣਾ ਬਣਾਉਣ ਵਾਲੀਆਂ ਔਰਤਾਂ ਅਗਲੇ ਜਨਮ ਵਿਚ ਕੁੱਤੀਆ ਬਣ ਜਾਂਦੀਆਂ ਹਨ
ਦਿੱਲੀ ਦੇ ਮਯੂਰ ਵਿਹਾਰ ਖੇਤਰ ਦੇ ਸੈਂਟਰਲ ਪਾਰਕ ਵਿਚ ਇਕ ਪ੍ਰੋਗਰਾਮ ਚੱਲ ਰਿਹਾ ਸੀ। ਪ੍ਰੋਗਰਾਮ ਦੌਰਾਨ ਕੁਝ ਔਰਤਾਂ ਖਾਣਾ ਪਕਾ ਰਹੀਆਂ ਸਨ। ਪਰ ਉਨ੍ਹਾਂ ਵੱਲੋਂ ਗਲ ਵਿਚ ਪਾਏ ਕੱਪੜੇ ਉਤੇ ਇਕ ਇੱਕ ਵਿਸ਼ੇਸ਼ ਲਾਈਨ ਲਿਖੀ ਗਈ ਸੀ। ਇਸ ‘ਤੇ ਲਿਖਿਆ ਗਿਆ ਸੀ ਕਿ ‘ਮੈਂ ਮਹਾਵਾਰੀ ‘ਚ ਹਾਂ।’

ਜਲਦੀ ਹੀ, ਦਿੱਲੀ ਦੇ ਡਿਪਟੀ ਸੀਐਮ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਇਸ ਸਮਾਰੋਹ ਵਿੱਚ ਪਹੁੰਚੇ ਤੇ ਸਿਸੋਦੀਆ ਨੇ ਔਰਤਾਂ ਦੁਆਰਾ ਬਣਾਇਆ ਖਾਣਾ ਲਿਆ ਅਤੇ ਉਨ੍ਹਾਂ ਨਾਲ ਬੈਠ ਗਏ। ਪ੍ਰੋਗਰਾਮ ਦਾ ਨਾਮ ਮਹਾਵਾਰੀ ਮਹਾਭੋਜ ਰੱਖਿਆ ਗਿਆ ਸੀ। ਇਸ ਦੀ ਇਕ ਫੋਟੋ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈ ਹੈ।


ਦੱਸਣਯੋਗ ਹੈ ਕਿ ਭੁਜ ਦੇ ਸਵਾਮੀ ਨਾਰਾਇਣ ਮੰਦਰ ਦੇ ਸਵਾਮੀ ਕ੍ਰਿਸ਼ਨ ਸਵਰੂਪ ਦਾਸ ਬਾਬਾ ਦੁਆਰਾ ਇਕ ਬਿਆਨ ਜਾਰੀ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਜੇ ਕੋਈ ਆਦਮੀ ਮਹਾਵਾਰੀ ਸਮੇਂ ਔਰਤ ਦੇ ਹੱਥ ਨਾਲ ਬਣਾਇਆ ਭੋਜਨ ਖਾਂਦਾ ਹੈ, ਤਾਂ ਉਹ ਬਲਦ ਬਣ ਜਾਵੇਗਾ। ਦੂਜੇ ਪਾਸੇ, ਜੇ ਕੋਈ ਔਰਤ ਜਾਣਦੀ ਹੈ ਕਿ ਉਹ ਮਹਾਵਾਰਾ ਵਿੱਚ ਹੈ ਅਤੇ ਆਪਣੇ ਹੱਥ ਨਾਲ ਬਣਾਇਆ ਭੋਜਨ ਕਿਸੇ ਹੋਰ ਨੂੰ ਖੁਆਉਂਦੀ ਹੈ, ਤਾਂ ਉਹ ਵੀ ਇੱਕ ਜਾਨਵਰ ਦਾ ਜਨਮ ਪ੍ਰਾਪਤ ਕਰੇਗੀ। ਹਾਲਾਂਕਿ, ਬਾਬੇ ਦੇ ਇਸ ਬਿਆਨ ਤੋਂ ਬਾਅਦ, ਭੁਜ ਦੇ ਇੱਕ ਹੋਸਟਲ ਵਿੱਚ ਕਾਫ਼ੀ ਹੰਗਾਮਾ ਹੋ ਗਿਆ।

Check Also

ਕੋਰੋਨਾ ਬਾਰੇ ਚੀਨ ਦਾ ਹੈਰਾਨ ਕਰਨ ਵਾਲਾ ਖੁਲਾਸਾ

ਚੀਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਕਰੋਨਾਵਾਇਰਸ ਦੇ 1541 ਅਜਿਹੇ ਮਾਮਲਿਆਂ ਦਾ ਖੁਲਾਸਾ ਕੀਤਾ ਹੈ …

%d bloggers like this: