Breaking News
Home / ਪੰਜਾਬ / ਵੀਡੀਉ-ਪਟਿਆਲਾ ‘ਚ ਫ਼ੌਜ ਦਾ ਟਰੇਨਿੰਗ ਜਹਾਜ਼ ਹਾ ਦ ਸਾ ਗ੍ਰ ਸ ਤ

ਵੀਡੀਉ-ਪਟਿਆਲਾ ‘ਚ ਫ਼ੌਜ ਦਾ ਟਰੇਨਿੰਗ ਜਹਾਜ਼ ਹਾ ਦ ਸਾ ਗ੍ਰ ਸ ਤ

ਪਟਿਆਲਾ ਵਿੱਚ ਆਰਮੀ ਦਾ ਐਨਸੀਸੀ ਦਾ ਸਿਖਲਾਈ ਵਾਲਾ ਜਹਾਜ਼ ਕਰੈਸ਼ ਹੋ ਗਿਆ। ਇਹ ਹਾਦਸੇ ਵਿੱਚ ਐਨਸੀਸੀ ਟ੍ਰੇਨਿੰਗ ਜਹਾਜ ਆਰਮੀ ਏਰੀਆ ਵਿੱਚ ਪਟਿਆਲਾ ਵਿੱਚ ਹਾਦਸਾਗ੍ਰਸਤ ਹੋ ਗਿਆ । ਇਸ ਹਾਦਸੇ ਵਿੱਚ ਦੋ ਜਾਣਿਆਂ ਦੀ ਮੌਤ ਦਾ ਖਦਸ਼ਾ ਹੈ।

ਦੱਸਿਆ ਜਾ ਰਿਹਾ ਹੈ ਕਿ ਆਰਮੀ ਖੇਤਰ ‘ਚ ਡਿੱਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਜਹਾਜ਼ ‘ਚ ਵਿੰਗ ਕਮਾਂਡਰ ਚੀਮਾ ਅਤੇ ਇੱਕ ਹੋਰ ਵਿਦਿਆਰਥੀ ਸਵਾਰ ਸਨ, ਜੋ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਰਾਜਿੰਦਰਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਪਟਿਆਲਾ ‘ਚ ਐੱਨਸੀਸੀ ਤੀਸਰੀ ਏਅਰ ਸਕੁਆਰਡਨ ਦੇ ਕੈਡੇਟਾਂ ਨੂੰ ਸਿਖਲਾਈ ਦੇਣ ਵਾਲਾ ਮਾਈਕ੍ਰੋ ਲਾਈਟ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ‘ਚ ਪਾਇਲਟ ਦੀ ਮੌਤ ਹੋ ਗਈ ਜਦਕਿ ਕੋ-ਪਾਇਲਟ ਫੱਟੜ ਹੋ ਗਿਆ ਜਿਸ ਨੂੰ ਮਿਲਟਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਜਾਣਕਾਰੀ ਅਨੁਸਾਰ ਇੱਥੇ ਸਿਵਲ ਏਵੀਏਸ਼ਨ ਕਲੱਬ ‘ਚ ਜਹਾਜ਼ ਉਡਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਸੀ। ਦੁਪਹਿਰ ਵੇਲੇ ਇਕ ਪਾਇਲਟ, ਕੋ-ਪਾਇਲਟ ਸਮੇਤ ਸਿੰਗਲ ਇੰਜਣ ਵਾਲਾ ਦੋ ਸੀਟਰ ਜਹਾਜ਼ ਉਡਾਉਣ ਦੀ ਤਿਆਰੀ ਕਰ ਰਿਹਾ ਸੀ। ਜਹਾਜ਼ ਨੇ ਹਾਲੇ ਪੂਰੀ ਤਰ੍ਹਾਂ ਟੇਕਆਫ ਨਹੀਂ ਕੀਤਾ ਸੀ ਕਿ ਉਹ ਏਵੀਏਸ਼ਨ ਕਲੱਬ ਦੀਆਂ ਤਾਰਾਂ ‘ਚ ਉਲਝ ਗਿਆ ਤੇ ਹਾਦਸਾਗ੍ਰਸਤ ਹੋ ਗਿਆ।

ਇਸ ਦੌਰਾਨ ਪਾਇਲਟ ਰਿਟਾਇਰਡ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਚੀਮਾ ਦੀ ਮੌਤ ਹੋ ਗਈ ਜਦਕਿ ਸਰਕਾਰੀ ਮਹਿੰਦਰਾ ਕਾਲਜ ਦਾ ਵਿਦਿਆਰਥੀ ਕੈਡੇਟ ਵਿਪਨ ਕੁਮਾਰ ਯਾਦਵ ਫੱਟੜ ਹੋ ਗਿਆ।

Check Also

Video – ਕੀ ਪੁਲਿਸ ਕਰੇਗੀ ਜਤਿੰਦਰ ਪੰਨੂ ਖਿਲਾਫ ਪਰਚਾ ਦਰਜ ?

ਇਸ ਸਮੇਂ ਪੰਜਾਬ ਦੇ ਸਿਹਤ ਵਿਭਾਗ ਵਿੱਚ ਚਿੰਤਾ ਪਸਰੀ ਹੋਈ ਹੈ। ਇਹ ਗੱਲ ਦੀ ਸਮਝ …

%d bloggers like this: