Breaking News
Home / ਰਾਸ਼ਟਰੀ / ਵਾਇਰਲ ਵੀਡੀਉ – ਮੋਦੀ ਤੇ ਟਰੰਪ ਨੇ ਪਾਈਆ 5 ਵਾਰ ਜੱਫੀਆਂ

ਵਾਇਰਲ ਵੀਡੀਉ – ਮੋਦੀ ਤੇ ਟਰੰਪ ਨੇ ਪਾਈਆ 5 ਵਾਰ ਜੱਫੀਆਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾਂ ਦੀ ਫੇਰੀ ਉਤੇ ਭਾਰਤ ਆਏ ਹਨ। ਉਨ੍ਹਾਂ ਨੇ ਆਪਣੇ ਦੌਰੇ ਦੀ ਸ਼ੁਰੂਆਤ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਤੋਂ ਕੀਤੀ। ਪੀਐਮ ਮੋਦੀ ਅਤੇ ਡੋਨਾਲਡ ਟਰੰਪ ਦੋਵਾਂ ਨੇ ਮੋਟੇਰਾ ਸਟੇਡੀਅਮ ਤੋਂ ਆਪਣਾ ਭਾਸ਼ਣ ਦਿੱਤਾ। ਟਰੰਪ ਨੇ ਆਪਣੇ ਭਾਸ਼ਣ ਵਿਚ ਜਿਵੇਂ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਬਲਾਕ ਬਾਸਟਰ ਫਿਲਮ ‘DDLJ’ ਅਤੇ ਹਿੰਦੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਸ਼ਾਨਦਾਰ ਫਿਲਮ ਸ਼ੋਲੇ ਦਾ ਨਾਂ ਲਿਆ ਤਾਂ ਸਾਰਾ ਸਟੇਡੀਅਮ ਤਾੜੀਆਂ ਨਾਲ ਗੂੰਜ ਉਠਿਆ। ਟਰੰਪ ਨੇ ਹਾਲੀਵੁੱਡ ਨੂੰ ਟੱਕਰ ਦੇਣ ਵਾਲੀ ਬਾਲੀਵੁੱਡ ਦਾ ਵੀ ਜ਼ਿਕਰ ਕੀਤਾ।

ਆਪਣੇ ਭਾਸ਼ਣ ਵਿੱਚ ਭਾਰਤੀ ਸਿਨੇਮਾ ਦਾ ਜ਼ਿਕਰ ਕਰਦਿਆਂ ਯੂਐਸ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ, ‘ਭਾਰਤ ਹਰ ਸਾਲ 2000 ਤੋਂ ਵੱਧ ਫਿਲਮਾਂ ਬਣਾਉਂਦਾ ਹੈ, ਜੋ ਬਾਲੀਵੁੱਡ ਹੈ। ਸਾਰੇ ਸੰਸਾਰ ਵਿੱਚ ਇਸਦਾ ਸਵਾਗਤ ਹੈ, ਲੋਕ ਭੰਗੜਾ-ਸੰਗੀਤ ਦਾ ਜ਼ਿਕਰ ਕਰਦੇ ਹਨ। ਲੋਕ ਡੀਡੀਐਲਜੇ ਨੂੰ ਵੀ ਬਹੁਤ ਪਸੰਦ ਕਰਦੇ ਹਨ। ਭਾਰਤ ਨੇ ਸਚਿਨ, ਵਿਰਾਟ ਕੋਹਲੀ ਵਰਗੇ ਵੱਡੇ ਖਿਡਾਰੀ ਦੁਨੀਆ ਨੂੰ ਦਿੱਤੇ ਹਨ, ਜਿਸ ਨੂੰ ਪੂਰੀ ਦੁਨੀਆ ਦੇ ਲੋਕ ਪਸੰਦ ਕਰਦੇ ਹਨ।

ਦਸਣਯੋਗ ਹੈ ਕਿ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਸੁਪਰਹਿਟ ਫਿਲਮ 20 ਅਕਤੂਬਰ 1995 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੇ 10 ਫਿਲਮਫੇਅਰ ਐਵਾਰਡ ਜਿੱਤ ਕੇ ਰਿਕਾਰਡ ਬਣਾਇਆ ਸੀ। ਮੁੰਬਈ ਦੇ ਮਰਾਠਾ ਮੰਦਿਰ ਸਿਨੇਮਾਹਾਲ ਵਿਚ ਇਸ ਫਿਲਮ ਨੂੰ 22 ਸਾਲਾਂ ਤਕ ਦਿਖਾਇਆ ਗਿਆ।

ਆਪਣੇ ਭਾਸ਼ਣ ਵਿੱਚ ਟਰੰਪ ਨੇ ਕਿਹਾ, ‘ਮੈਂ 8000 ਕਿਲੋਮੀਟਰ ਦੀ ਯਾਤਰਾ ਕਰਕੇ ਇਥੇ ਇਹ ਕਹਿਣ ਆਇਆ ਹਾਂ ਕਿ ਅਮਰੀਕਾ ਭਾਰਤ ਨੂੰ ਪਿਆਰ ਕਰਦਾ ਹੈ। ਭਾਰਤ ਸਹਿਣਸ਼ੀਲ ਦੇਸ਼ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਚੈਂਪੀਅਨ ਹਨ। ਉਨ੍ਹਾਂ ਕਿਹਾ ਕਿ ਕੱਲ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਗੱਲਬਾਤ ਕਰਾਂਗਾ, ਜਿਸ ਵਿੱਚ ਅਸੀਂ ਕਈ ਸੌਦਿਆਂ ‘ਤੇ ਗੱਲ ਕਰਾਂਗੇ। ਭਾਰਤ ਅਤੇ ਅਮਰੀਕਾ ਰੱਖਿਆ ਦੇ ਖੇਤਰ ਵਿਚ ਅੱਗੇ ਵੱਧ ਰਹੇ ਹਨ, ਅਸੀਂ ਜਲਦੀ ਹੀ ਭਾਰਤ ਨੂੰ ਸਭ ਤੋਂ ਖਤਰਨਾਕ ਮਿਜ਼ਾਈਲਾਂ ਅਤੇ ਹਥਿਆਰ ਦੇਵਾਂਗੇ।

Check Also

ਕੋਰੋਨਾ ਬਾਰੇ ਚੀਨ ਦਾ ਹੈਰਾਨ ਕਰਨ ਵਾਲਾ ਖੁਲਾਸਾ

ਚੀਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਕਰੋਨਾਵਾਇਰਸ ਦੇ 1541 ਅਜਿਹੇ ਮਾਮਲਿਆਂ ਦਾ ਖੁਲਾਸਾ ਕੀਤਾ ਹੈ …

%d bloggers like this: