Breaking News
Home / ਪੰਥਕ ਖਬਰਾਂ / ਇਸ ਫਿਲਮ ਨੂੰ ਬਣਾਉਣ ਵਾਲ਼ਿਆਂ ਨੇ ‘ਨਾਨਕੀ”ਸ਼ਬਦ ਕਿਉਂ ਰੱਖਿਆ ਹੋਊ?

ਇਸ ਫਿਲਮ ਨੂੰ ਬਣਾਉਣ ਵਾਲ਼ਿਆਂ ਨੇ ‘ਨਾਨਕੀ”ਸ਼ਬਦ ਕਿਉਂ ਰੱਖਿਆ ਹੋਊ?

ਇਸ ਫਿਲਮ ਨੂੰ ਬਣਾਉਣ ਵਾਲ਼ਿਆਂ ਨੇ ‘ਨਾਨਕੀ”ਸ਼ਬਦ ਕਿਉਂ ਰੱਖਿਆ ਹੋਊ?ਨਾਨਕੀ ਨਾਂ ਵਾਲੀ ਕੁੜੀ ,ਜਿਹੋ ਜਿਹੇ ਪਹਿਰਾਵੇ ਵਿਚ ਆ ,ਜਿਹੋ ਜਿਹੇ ਐਕਸ਼ਨ ਤੇ ਡਾਇਲੌਗ ਨੇ,ਓਸ ਹਿਸਾਬ ਨਾਲ ਤਾਂ ਇਹ ਸ਼ਰਾਰਤ ਲੱਗਦੀ ਹੈ।ਕਿੰਨੇ ਘਟੀਆ ਲੋਕ ਨੇ!ਕੀ ਕਦੇ ਨੀਚ ਕਿਰਦਾਰ ਵਾਲੀ ਕੁੜੀ ਦਾ ਨਾਂ ਸੀਤਾ ਜਾਂ ਦਰੋਪਦੀ ਰੱਖਿਆ ਗਿਆ ਹੈ ਕਿਸੇ ਫਿਲਮ ਜਾਂ ਸੀਰੀਅਲ ਵਿਚ?

ਬੰਬੇ ਹਿੰਦੀ ਫਿਲਮ ਇੰਡਸਟਰੀ ਨੇ ਸਿੱਖ ਸੰਵੇਦਨਾ ਨੂੰ ਨਾ ਕਦੇ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਨਾ ਕਦੇ ਖਿਆਲ ਰਖਿਆ ਹੈ, ਤੇ ਨਾ ਸਾਨੂੰ ਭਵਿੱਖ ਵਿੱਚ ਉਸ ਤੋਂ ਇਹ ਉਮੀਦ ਰੱਖਣੀ ਚਾਹੀਦੀ ਹੈ ।

ਇੱਕ ਨਵੀਂ ਬਣੀ ਫਿਲਮ ‘ਗਿਲਟੀ’ ਜਿਸ ਵਿੱਚ ਅਦਾਕਾਰਾ ਕਿਆਰਾ ਅਡਵਾਨੀ ਦਾ ਫਿਲਮੀ ਨਾਮ ‘ਨਾਨਕੀ’ ਰਖਿਆ ਗਿਆ ਹੈ, ਤੇ ਹਰਕਤਾਂ ਉਸ ਦੀਆਂ ਕਿਸੇ ਵੀ ਤਰ੍ਹਾਂ ਇਸ ਨਾਮ ਦਾ ਸਤਿਕਾਰ ਰੱਖਣ ਵਾਲੀਆਂ ਨਹੀਂ ਹਨ ।ਇਸ ਤੋਂ ਕੁੱਝ ਦਿਨ ਪਹਿਲਾਂ ਇੱਕ ਖਬਰ ਪੜ੍ਹਨ ਨੂੰ ਮਿਲੀ ਸੀ ਕਿ ਅਦਾਕਾਰ ਅਜੇ ਦੇਵਗਨ, ਅਤਿ ਸਤਕਾਰਤ ਸਿੱਖ ਜਰਨੈਲ ਹਰੀ ਸਿੰਘ ਨਲੂਆ ਉਤੇ ਫਿਲਮ ਬਣਾਣ ਜਾ ਰਿਹਾ ਹੈ, ਤੇ ਇਸ ਬਾਰੇ ਅਗਵਾਈ ਲੈਣ ਲਈ ਆਰ ਐਸ ਐਸ ਮੁੱਖੀ ਮੋਹਨ ਭਾਗਵਤ ਨਾਲ ਮੀਟਿੰਗ ਕਰਨ ਗਿਆ ਹੈ ।ਇਹ ਖਬਰ ਇਸ਼ਾਰਾ ਕਰਦੀ ਹੈ ਕਿ ਇਸ ਫਿਲਮ ਰਾਹੀਂ ਸਿੱਖ ਜਰਨੈਲ ਹਰੀ ਸਿੰਘ ਨਲੂਆ ਦਾ ਹਿੰਦੂਕਰਣ ਕੀਤੇ ਜਾਣ ਦਾ ਪ੍ਰੋਗਰਾਮ ਹੈ ।

ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਪੁਰਾਣੀਆਂ ਮਿਸਾਲਾਂ ਬਾਰੇ ਗੱਲ ਕੀਤੀ ਜਾ ਸਕਦੀ ਹੈ, ਪਰ ਗੱਲ ਲੰਮੀ ਕਰਨ ਦਾ ਕੋਈ ਲਾਭ ਨਹੀਂ ਹੋਣ ਵਾਲਾ ।

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: