Breaking News
Home / ਪੰਥਕ ਖਬਰਾਂ / ਦੇਖੋ DGP ਦੇ ਬਿਆਨ ਪਿੱਛੇ ਦੀ ਵੱਡੀ ਸ਼ਾ ਜਿ ਸ, ”ਸਿੱਖ ਨੂੰ ਕੁੱ ਟ ਦੇ ਰਹੋ ਮਾ ਰ ਦੇ ਰਹੋ ਤੇ ਜੇ ਲ੍ਹਾਂ ਵਿਚ ਬੈਠੇ ਰਹਿਣ”

ਦੇਖੋ DGP ਦੇ ਬਿਆਨ ਪਿੱਛੇ ਦੀ ਵੱਡੀ ਸ਼ਾ ਜਿ ਸ, ”ਸਿੱਖ ਨੂੰ ਕੁੱ ਟ ਦੇ ਰਹੋ ਮਾ ਰ ਦੇ ਰਹੋ ਤੇ ਜੇ ਲ੍ਹਾਂ ਵਿਚ ਬੈਠੇ ਰਹਿਣ”

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਦਿਨਕਰ ਗੁਪਤਾ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਦਿੱਤੇ ਵਿ ਵਾ ਦਤ ਬਿਆਨ ਤੋਂ ਰਾਜਸੀ ਖੇਤਰ ‘ਚ ਵੱਡਾ ਬਵਾਲ ਖੜ੍ਹਾ ਹੋ ਗਿਆ ਹੈ ਤੇ ਸ਼੍ਰੋਮਣੀ ਕਮੇਟੀ ਨੇ ਬਿਆਨ ਨੂੰ ਸਿੱਖਾਂ ਨੂੰ ਬਦਨਾਮ ਕਰਨ ਵਾਲੀ ਕਾਰਵਾਈ ਦੱਸਿਆ ਹੈ | ਜਦਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਸ ਨੂੰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ | ਪੁਲਿਸ ਮੁਖੀ ਨੇ ਇਕ ਅੰਗਰੇਜ਼ੀ ਅਖ਼ਬਾਰ ਨਾਲ ਪਾਕਿਸਤਾਨ ਵਲੋਂ ਲਾਂਘੇ ਲਈ ਵੀਜ਼ਾ ਮੁਕਤ ਦਾਖ਼ਲੇ ਬਾਰੇ ਸਹਿਮਤੀ ਦੇਣ ਸਬੰਧੀ ਉਠਾਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਿੱਖ ਸ਼ਰਧਾਲੂਆਂ ਲਈ ਵੀਜ਼ਾ ਮੁਕਤ ਲਾਂਘਾ ਅੱ ਤ ਵਾ ਦ ਦੇ ਨੁਕਤਾ ਨਿਗਾਹ ਤੋਂ ਸੁਰੱਖਿਆ ਲਈ ਵੱਡੀ ਚੁਣੌਤੀ ਹੋਵੇਗਾ | ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਲਾਂਘਾ ਨਾ ਖੁੱਲ੍ਹਣ ਪਿੱਛੇ ਵੀ ਇਹੀ ਕਾਰਨ ਸੀ | ਪੁਲਿਸ ਮੁਖੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ‘ਚ ਏਨੀ ਕੁ ਸਮਰੱਥਾ ਹੈ ਕਿ ਜੇਕਰ ਤੁਸੀਂ ਸਧਾਰਨ ਵਿਅਕਤੀ ਨੂੰ ਸਵੇਰੇ ਭੇਜਦੇ ਹੋ ਤਾਂ ਉਹ ਸ਼ਾਮ ਨੂੰ ਇਕ ਸਿੱਖਿਅਤ ਅੱ ਤ ਵਾ ਦੀ ਬਣ ਕੇ ਪਰਤੇਗਾ | ਉਨ੍ਹਾਂ ਦਾਅਵਾ ਕੀਤਾ ਕਿ ਮੈਂ ਭਾਰਤੀ ਖੁਫ਼ੀਆ ਏਜੰਸੀ (ਆਈ.ਬੀ.) ‘ਚ 8 ਸਾਲ ਰਿਹਾ ਹਾਂ ਤੇ ਲਾਂਘੇ ਦੇ ਮਾਮਲੇ ਨਾਲ ਜੁੜਿਆ ਰਿਹਾ ਹਾਂ | ਉੱਥੇ ਇਹ ਪ੍ਰਭਾਵ ਰਿਹਾ ਹੈ ਕਿ ਲਾਂਘਾ ਸੁਰੱਖਿਆ ਲਈ ਵੱਡੀ ਚੁਣੌਤੀ ਬਣ ਸਕਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸੰਸਾਰ ਭਰ ਦੇ ਸਿੱਖਾਂ ਦੀ ਮੰਗ ਕਾਰਨ ਸੁਰੱਖਿਆ ਖਦਸ਼ਿਆਂ ਨੂੰ ਲਾਂਭੇ ਕਰਦਿਆਂ ਸਿੱਖਾਂ ਦਾ ਇਹ ਸੁਪਨਾ ਪੂਰਾ ਕਰਨ ਦਾ ਫ਼ੈਸਲਾ ਲਿਆ ਗਿਆ |

ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਹਫ਼ਤੇ ਲਾਂਘੇ ਨੂੰ ਲੈ ਕੇ ਦਿੱਲੀ ‘ਚ ਵਿਚਾਰ ਚਰਚਾ ਦਾ ਸੈਸ਼ਨ ਹੋਇਆ ਤੇ ਉਸ ਵਿਚ ਵੀ ਸੁਰੱਖਿਆ ਨੂੰ ਚੁਣੌਤੀ ਦਾ ਮਾਮਲਾ ਵਿਚਾਰਿਆ ਗਿਆ | ਪੁਲਿਸ ਮੁਖੀ ਵਲੋਂ ਲਾਂਘੇ ਬਾਰੇ ਦਿੱਤੇ ਇਸ ਬਿਆਨ ਦਾ ਪੰਜਾਬ ਦੇ ਰਾਜਸੀ ਤੇ ਧਾਰਮਿਕ ਆਗੂਆਂ ਨੇ ਸਖ਼ਤ ਨੋਟਿਸ ਲੈਂਦਿਆਂ ਬਿਆਨ ਦੀ ਸਖ਼ਤ ਨਿੰਦਾ ਵੀ ਕੀਤੀ ਹੈ ਤੇ ਮੁੱਖ ਮੰਤਰੀ ਨੂੰ ਬਿਆਨ ਬਾਰੇ ਸਪੱਸ਼ਟ ਕਰਨ ਲਈ ਵੀ ਆਖਿਆ ਹੈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਾਂਘੇ ਦਾ ਉਦਘਾਟਨ ਕਰਨ ਸਮੇਂ ਵੀ ਉਕਤ ਭਾਵਨਾ ਵਾਲਾ ਹੀ ਬਿਆਨ ਦਿੱਤਾ ਸੀ |

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: