Breaking News
Home / ਪੰਜਾਬ / ਮਾਮਲਾ ਫੇਸਬੁੱਕ ‘ਤੇ ਕੁੜੀ ਦੀ ਫੋਟੋ ਦੀ ਡੀ.ਪੀ ਲਗਾਉਣ ਦਾ, ਵਿਦਿਆਰਥਣ ਨੇ ਤੇਲ ਛਿੜਕ ਕੇ ਲਗਾਈ ਅੱਗ

ਮਾਮਲਾ ਫੇਸਬੁੱਕ ‘ਤੇ ਕੁੜੀ ਦੀ ਫੋਟੋ ਦੀ ਡੀ.ਪੀ ਲਗਾਉਣ ਦਾ, ਵਿਦਿਆਰਥਣ ਨੇ ਤੇਲ ਛਿੜਕ ਕੇ ਲਗਾਈ ਅੱਗ

ਘਨੌਰ, 23 ਫਰਵਰੀ (ਬਲਜਿੰਦਰ ਸਿੰਘ ਗਿੱਲ) ਪਿੰਡ ਮਗਰ ਵਾਸੀ ਕੇਹਰ ਸਿੰਘ ਵੱਲੋਂ ਉਸ ਦੀ ਭਤੀਜੀ(ਬਾਰ੍ਹਵੀਂ ਜਮਾਤ ਦੀ ਵਿਦਿਆਰਥਣ) ਵੱਲੋਂ ਕਥਿਤ ਤੌਰ ‘ਤੇ ਤੇਲ ਛਿੜਕ ਅੱਗ ਲਾਉਣ ਦੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮਾਮਲਾ ਫੇਸਬੁੱਕ ਉੱਤੇ ਪੀੜਤ ਕੁੜੀ ਦੀ ਤਸਵੀਰ ਡੀ.ਪੀ. ‘ਚ ਲਗਾਉਣ ਦਾ ਹੈ, ਜਿਸ ਨਾਲ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹੋਏ ਪੀੜਤਾ ਵੱਲੋਂ ਉਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

ਪੀੜਤ ਦੇ ਤਾਇਆ ਕੇਹਰ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੀ ਭਤੀਜੀ ਪਿੰਡ ਬਘੌਰਾ ਦੇ ਨਿੱਜੀ ਸਕੂਲ ‘ਚ ਗਿਆਰਵੀਂ ਜਮਾਤ ‘ਚ ਪੜ੍ਹਦੇ ਸਮੇਂ ਪਿੰਡ ਬਘੌਰਾ ਦੇ ਹੀ ਸਹਿਪਾਠੀ ਵਿਦਿਆਰਥੀ ਦੇ ਸੰਪਰਕ ‘ਚ ਆਈ। ਪਰ ਕੁਝ ਸਮਾਂ ਪਿੱਛੋਂ ਪਰਿਵਾਰ ਨੇ ਆਪਣੀ ਕੁੜੀ ਨੂੰ ਬਘੌਰਾ ਸਕੂਲ ‘ਚੋਂ ਹਟਾ ਕੇ ਬਾਰ੍ਹਵੀਂ ਜਮਾਤ ਵਿਚ ਪਿੰਡ ਆਕੜ ਵਿਖੇ ਦਾਖਲ ਕਰਵਾ ਦਿੱਤਾ।

ਪਰ ਕੁਝ ਦਿਨ ਪਹਿਲਾਂ ਪੀੜਤ ਵਿਦਿਆਰਥਣ ਨੇ ਫੇਸਬੁੱਕ ਡੀਪੀ ‘ਤੇ ਉਸ ਦੀ ਉਕਤ ਵਿਦਿਆਰਥੀ ਨਾਲ ਲੱਗੀ ਹੋਈ ਫੋਟੋ ਦੇਖੀ, ਜਿਸ ਪਿੱਛੋਂ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗੀ ਅਤੇ ਅੱਜ ਅਚਾਨਕ ਜਦੋਂ ਸਾਰਾ ਪਰਿਵਾਰ ਘਰੇ ਸੀ ਅਤੇ ਉਹ ਆਪਣੇ ਇਮਤਿਹਾਨ ਦੀ ਤਿਆਰੀ ਕਰ ਰਹੀ ਸੀ ਤਾਂ ਅਚਾਨਕ ਹੀ ਉਸ ਨੇ ਆਪਣੇ ਉੱਪਰ ਤੇਲ ਛਿੜਕ ਕੇ ਅੱਗ ਲਗਾ ਲਈ। ਜਦੋਂ ਤੱਕ ਅੱਗ ਨੂੰ ਕਾਬੂ ਪਾਇਆ ਜਾਂਦਾ ਅਤੇ ਮੁੱਢਲੀ ਡਾਕਟਰੀ ਸਹਾਇਤਾ ਲਈ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਉਦੋਂ ਤੱਕ ਪੀੜਤ ਕਰੀਬ 40-45 ਫੀਸਦੀ ਤੱਕ ਝੁਲਸ ਚੁੱਕੀ ਸੀ। ਪੀੜਤਾਂ ਨੂੰ ਤੁਰੰਤ ਉੱਚੇਰੀ ਡਾਕਟਰੀ ਸਹਾਇਤਾ ਲਈ ਹਸਪਤਾਲ ਵਿਖੇ ਭਰਤੀ ਕਰ ਲਿਆ ਗਿਆ ਹੈ, ਜਿੱਥੇ ਉਹ ਜ਼ੇਰੇ ਇਲਾਜ ਦੱਸੀ ਜਾ ਰਹੀ ਹੈ। ਉਕਤ ਮਾਮਲੇ ‘ਚ ਥਾਣਾ ਗੰਡੀਆਂ ਖੇੜੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਿਸ ਸਬੰਧੀ ਥਾਣਾ ਮੁੱਖੀ ਇੰਸਪੈਕਟਰ ਮਹਿਮਾ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੀੜਤਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਕਥਿਤ ਦੋਸ਼ੀ ਸਹਿਪਾਠੀ ਵਿਦਿਆਰਥੀ ਬਘੌਰਾ ਵਾਸੀ ਖਿਲਾਫ਼ ਕਾਰਵਾਈ ਆਰੰਭ ਦਿੱਤੀ ਗਈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: