Breaking News
Home / ਪੰਜਾਬ / ਡੀ.ਜੀ.ਪੀ ਦਿਨਕਰ ਗੁਪਤਾ ਨੂੰ ਜਥੇਦਾਰ ਹਰਪ੍ਰੀਤ ਸਿੰਘ ਦਾ ਠੋਕਵਾਂ ਜਵਾਬ

ਡੀ.ਜੀ.ਪੀ ਦਿਨਕਰ ਗੁਪਤਾ ਨੂੰ ਜਥੇਦਾਰ ਹਰਪ੍ਰੀਤ ਸਿੰਘ ਦਾ ਠੋਕਵਾਂ ਜਵਾਬ

ਇਤਫ਼ਾਕ ਨਾਲ ਜਥੇਦਾਰ ਨੇ ਇਹ ਗੱਲ ਉਸ ਦਿਨ ਸੁਣਾਈ, ਜਿਸ ਦਿਨ ਦਿਨਕਰ ਗੁਪਤਾ ਨੇ ਆਪਣੀ ਦਿਲ ਦੀ ਗੱਲ ਸੁਣਾਈ
ਕੀ ਇਹ ਗੱਲ ਮੁਸਲਮਾਨਾਂ ਬਾਰੇ ਵੀ ਕਹਿ ਸਕਦੇ ਨੇ ਦਿਨਕਰ ਗੁਪਤਾ ?

ਜੇ ਕੋਈ ਇਹ ਕਹੇ ਕਿ ਕੋਈ ਚੰਗਾ ਭਲਾ ਭਾਰਤੀ ਮੁਸਲਮਾਨ ਜੇ ਸਵੇਰੇ ਪਾਕਿਸਤਾਨ ਜਾਵੇ ਤਾਂ ਹੋ ਸਕਦਾ ਉਹ ਸ਼ਾਮ ਤੱਕ ਅੱ ਤ ਵਾ ਦੀ ਬਣ ਕੇ ਵਾਪਸ ਆਵੇ।

ਖਾਸ ਕਰਕੇ ਜਦੋਂ ਇਹ ਗੱਲ ਕਹਿਣ ਵਾਲਾ ਕਿਸੇ ਰਾਜ ਦਾ ਪੁਲਿਸ ਮੁਖੀ ਹੋਵੇ। ਤਾਂ ਕਾਂਗਰਸ ਪਾਰਟੀ, ਖੱਬੇ ਪਾਰਟੀਆਂ ਅਤੇ ਧਰਮ ਨਿਰਪੱਖ ਜਥੇਬੰਦੀਆਂ ਅਜਿਹੇ ਬਿਆਨ ਨੂੰ ਕਿਵੇਂ ਹਜ਼ਮ ਕਰਨਗੀਆਂ?

ਜ਼ਾਹਰ ਤੌਰ ‘ਤੇ ਇਹ ਇਕ ਨਫ਼ਰਤੀ ਟਿੱਪਣੀ ਹੈ। ਕਿਸੇ ਭਾਈਚਾਰੇ ਨੂੰ ਇੰਝ ਦੇਖਣਾ ਕਿ ਇਸ ਵਿੱਚ ਅੱ ਤ ਵਾ ਦੀ ਬਣ ਜਾਣ ਦੀ ਸੰਭਾਵਨਾ ਹੈ। ਇਸ ਨੂੰ ਅੰਗਰੇਜ਼ੀ ਵਿੱਚ ਸਟੀਰੀਓ ਟਾਈਪਿੰਗ ਵੀ ਕਹਿੰਦੇ ਨੇ। ਇਹ ਸਿੱਧੀ ਨਸਲੀ ਟਿੱਪਣੀ ਹੈ ਜਿਸ ਵਿੱਚ ਗਹਿਰੀ ਡੂੰਘੀ ਨਫ਼ਰਤ ਦਾ ਤੜਕਾ ਲੱਗਿਆ ਹੋਇਆ ਹੈ।

ਪਰ ਹੁਣ ਇਹੀ ਗੱਲ ਕਾਂਗਰਸ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਦੇ ਪੁਲਿਸ ਮੁਖੀ ਨੇ ਕਹੀ ਹੈ। ਪੁਲਿਸ ਮੁਖੀ ਦਿਨਕਰ ਗੁਪਤਾ ਨੂੰ ਲੱਗਦਾ ਹੈ ਕਿ ਕਰਤਾਰਪੁਰ ਸਾਹਿਬ ਜਾਣ ਵਾਲਾ ਕੋਈ ਆਮ ਇਨਸਾਨ ਸ਼ਾਮ ਤੱਕ ਅੱ ਤ ਵਾ ਦੀ ਬਣ ਕੇ ਵਾਪਸ ਆ ਸਕਦਾ ਹੈ । ਇਹ ਗੱਲ ਸਾਫ ਤੌਰ ‘ਤੇ ਸਿੱਖ ਭਾਈਚਾਰੇ ਦੇ ਸ਼ਰਧਾਲੂਆਂ ਵੱਲ ਸੇਧਤ ਹੈ। ਇਹ ਗੱਲ ਉਨ੍ਹਾਂ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ ਕਹੀ ਹੈ।

– ਕੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਵਦੇ ਪੁਲਿਸ ਮੁਖੀ ਦੀ ਇਸ ਗੱਲ ਨਾਲ ਸਹਿਮਤ ਹਨ ?
– ਕੀ ਇਸ ਟਿੱਪਣੀ ਨਾਲ ਆਮ ਆਦਮੀ ਪਾਰਟੀ ਸਹਿਮਤ ਹੈ ?

– ਕੀ ਇਹ ਟਿੱਪਣੀ ਨਾਲ ਅਕਾਲੀ ਦਲ ਸਹਿਮਤ ਹੈ ?
– ਕੀ ਇਹ ਟਿੱਪਣੀ ਮੁਸਲਮਾਨਾਂ ਬਾਰੇ ਕੀਤੀ ਜਾ ਸਕਦੀ ਹੈ ?

– ਕੀ ਇਹੀ ਟਿੱਪਣੀ ਮੰਗਲਵਾਰ ਨੂੰ ਪਾਕਿਸਤਾਨ ਮੰਦਰਾਂ ਦੇ ਦਰਸ਼ਨ ਕਰਨ ਗਏ ਹਿੰਦੂ ਸ਼ਰਧਾਲੂਆਂ ਬਾਰੇ ਵੀ ਕੀਤੀ ਜਾ ਸਕਦੀ ਹੈ ?

ਇਹ ਸਵਾਲ ਸਾਰੀਆਂ ਸਿਆਸੀ ਪਾਰਟੀਆਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ। ਸਬੰਧਤ ਪਾਰਟੀਆਂ ਦੇ ਲੀਡਰਾਂ ਅਤੇ ਵਰਕਰਾਂ ਤੋਂ ਇਹ ਸਵਾਲ ਪੁੱਛੋ।

ਦੱਸ ਦੇਈਏ ਕਿ ਇਸ ਪੁਲਿਸ ਮੁਖੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਕੇਂਦਰੀ ਪ੍ਰਸ਼ਾਸਨਿਕ ਅਦਾਰੇ ਨੇ ਰੱਦ ਕਰ ਦਿੱਤਾ ਸੀ ਅਤੇ ਪੰਜਾਬ ਸਰਕਾਰ ਨੂੰ ਨਵਾਂ ਪੁਲਿਸ ਮੁਖੀ ਲਾਉਣ ਲਈ ਕਿਹਾ ਸੀ। ਕੇਂਦਰੀ ਪ੍ਰਸ਼ਾਸਨਿਕ ਅਦਾਰੇ ਮੁਤਾਬਕ ਦਿਨਕਰ ਗੁਪਤਾ ਆਪਣੇ ਅਹੁਦੇ ਦੇ ਯੋਗ ਨਹੀਂ। ਪਰ ਪੰਜਾਬ ਸਰਕਾਰ ਨੇ ਕੇਂਦਰੀ ਪ੍ਰਸ਼ਾਸਨਿਕ ਅਦਾਰੇ ਦੇ ਹੁਕਮ ਵਿਰੁਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਸਟੇਅ ਲ਼ੈ ਲਿਆ ਸੀ ਅਤੇ ਕੇਸ ਹਾਲੇ ਚੱਲ ਰਿਹਾ।

ਅਜਿਹੇ ਸ਼ੱਕੀ ਨਿਯੁਕਤੀ ਵਾਲੇ ਪੁਲਿਸ ਮੁਖੀ ਦਾ ਇਹ ਬਿਆਨ ਹੋਰ ਵੀ ਸ਼ੱਕ ਪੈਦਾ ਕਰਦਾ ਹੈ।‌
#ਮਹਿਕਮਾ_ਪੰਜਾਬੀ

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: