Breaking News
Home / ਪੰਜਾਬ / ਪੁਲਿਸ ਨੇ ਕਰਨ ਔਜਲਾ ਤੋਂ ਕਰਵਾਈ ਮਾੜਧਾੜ ਵਾਲੇ ਗੀਤ ਗਾਉਣ ਤੋਂ ਤੌਬਾ

ਪੁਲਿਸ ਨੇ ਕਰਨ ਔਜਲਾ ਤੋਂ ਕਰਵਾਈ ਮਾੜਧਾੜ ਵਾਲੇ ਗੀਤ ਗਾਉਣ ਤੋਂ ਤੌਬਾ

ਚੰਡੀਗੜ੍ਹ: ਇੱਥੇ ਦੇ ਡੀਏਵੀ ਕਾਲਜ, ਸੈਕਟਰ 10 ਵਿੱਚ ਸਭਿਆਚਾਰਕ ਮੇਲਾ ‘ਕਾਰਵਾਂ’ ਹੋਇਆ ਜਿਸ ‘ਚ ਸਥਾਨਕ ਪੁਲਿਸ ਨੇ ਵੀਰਵਾਰ ਨੂੰ ਪੰਜਾਬੀ ਗਾਇਕ ਕਰਨ ਔਜਲਾ ਨੂੰ ਆਪਣੀ ਪ੍ਰਫੌਰਮੈਂਸ ਦੌਰਾਨ ਹਿੰ ਸਾ, ਗੁੰ ਡਾ ਗ ਰ ਦੀ ਤੇ ਨ ਸ਼ਿਆਂ ਦੀ ਵਡਿਆਈ ਕਰਨ ਵਾਲਾ ਕੋਈ ਵੀ ਗਾਣਾ ਨਾ ਗਾਉਣ ਦੀ ਸਲਾਹ ਦਿੱਤੀ।

ਇਹ ਦੋ ਵਿਦਿਆਰਥੀ ਸਮੂਹਾਂ ਵਿਚਾਲੇ ਤਕਰਾਰ ਤੇ ਫੁੱਟ ਪੈਣ ਤੋਂ ਇੱਕ ਦਿਨ ਬਾਅਦ ਵੇਖਣ ਨੂੰ ਮਿਲਿਆ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਇੱਕ-ਦੂਜੇ ਨਾਲ ਲੜਾਈ ਕੀਤੀ ਜਦੋਂ ਬੁੱਧਵਾਰ ਦੀ ਰਾਤ ਨੂੰ ਹਰਿਆਣਾ ਦੇ ਗਾਇਕ ਨੇ ਫੈਸਟੀਵਲ ਦੌਰਾਨ ਸ਼ ਰਾ ਬ ਨਾਲ ਸਬੰਧਤ ਗੀਤ ਗਾਇਆ।

ਪੀਐਸ-3 ਦੇ ਐਸਐਚਓ ਇੰਸਪੈਕਟਰ ਜਸਪਾਲ ਸਿੰਘ ਨੇ ਗਾਇਕ ਕਰਨ ਔਜਲਾ ਨੂੰ ਹਿੰ ਸਾ, ਬੰ ਦੂ ਕਾਂ ਤੇ ਨ ਸ਼ਿਆਂ ਨਾਲ ਸਬੰਧਤ ਕੋਈ ਵੀ ਗੀਤ ਨਾ ਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, “ਮੈਂ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ।”

ਸੂਤਰਾਂ ਮੁਤਾਬਕ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਬੁੱਧਵਾਰ ਰਾਤ ਨੂੰ ਇਸ ਮੁੱਦੇ ਦਾ ਸਖਤ ਨੋਟਿਸ ਲਿਆ ਤੇ ਖੇਤਰ ਦੇ ਐਸਐਚਓ ਨੂੰ ਨਿਰਦੇਸ਼ ਦਿੱਤਾ ਕਿ ਉਹ ਕਾਲਜ ਫੈਸਟ ਲਈ ਪਰਫਾਰਮ ਕਰਨ ਵਾਲੇ ਗਾਇਕਾਂ ਨੂੰ ਇਹ ਸੁਨੇਹਾ ਭੇਜਣ।

Check Also

Video – ਕੀ ਪੁਲਿਸ ਕਰੇਗੀ ਜਤਿੰਦਰ ਪੰਨੂ ਖਿਲਾਫ ਪਰਚਾ ਦਰਜ ?

ਇਸ ਸਮੇਂ ਪੰਜਾਬ ਦੇ ਸਿਹਤ ਵਿਭਾਗ ਵਿੱਚ ਚਿੰਤਾ ਪਸਰੀ ਹੋਈ ਹੈ। ਇਹ ਗੱਲ ਦੀ ਸਮਝ …

%d bloggers like this: