Breaking News
Home / ਅੰਤਰ ਰਾਸ਼ਟਰੀ / ਟਰੰਪ ਦਾ ਤੋਹਫਾ- ਅਮਰੀਕਾ ਵਿਚ 7000 ਭਾਰਤੀਆਂ ਨੂੰ ਫੜਿਆ

ਟਰੰਪ ਦਾ ਤੋਹਫਾ- ਅਮਰੀਕਾ ਵਿਚ 7000 ਭਾਰਤੀਆਂ ਨੂੰ ਫੜਿਆ

ਵਾਸ਼ਿੰਗਟਨ – ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਕਰਨ ਦੇ ਦੋ ਸ਼ ਵਿਚ 2019 ਵਿਚ ਭਾਰਤੀ ਮੂਲ ਦੇ 7,720 ਲੋਕਾਂ ਨੂੰ ਫਡ਼ਿਆ ਗਿਆ। ਇਨ੍ਹਾਂ ਵਿਚੋਂ 272 ਔਰਤਾਂ ਅਤੇ 591 ਨਾਬਾ ਲਿਗ ਸਨ। ਅਧਿਕਾਰਕ ਅੰਕਡ਼ਿਆਂ ਨਾਲ ਇਸ ਦਾ ਖੁਲਾਸਾ ਹੋਇਆ ਹੈ।

ਉੱਤਰੀ ਅਮਰੀਕਾ ਪੰਜਾਬੀ ਐਸੋਸੀਏਸ਼ਨ (ਐਨ. ਏ. ਪੀ. ਏ.) ਦੇ ਕਾਰਜਕਾਰੀ ਨਿਦੇਸ਼ਕ ਸਤਨਾਮ ਸਿੰਘ ਚਹਿਲ ਨੇ ਵੀਰਵਾਰ ਨੂੰ ਦੱਸਿਆ ਕਿ ਵਿੱਤ ਸਾਲ 2019 ਦੌਰਾਨ 8,51,508 ਲੋਕਾਂ ਨੂੰ ਫਡ਼ਿਆ ਗਿਆ। ਪਹਿਲੇ ਦੇ ਵਿੱਤ ਸਾਲ ਦੀ ਤੁਲਨਾ ਵਿਚ ਇਸ ਵਿਚ 115 ਫੀਸਦੀ ਦਾ ਵਾਧਾ ਹੋਇਆ ਅਤੇ 12 ਸਾਲ ਵਿਚ ਇਹ ਸਭ ਤੋਂ ਜ਼ਿਆਦਾ ਹਨ। ਐਨ. ਏ. ਪੀ. ਏ. ਨੇ ਸੂਚਨਾ ਦੀ ਆਜ਼ਾਦੀ ਕਾਨੂੰਨ ਦੇ ਜ਼ਰੀਏ ਉਪਲੱਬਧ ਕਰਾਏ ਗਏ ਅੰਕਡ਼ਿਆਂ ਦੇ ਆਧਾਰ ‘ਤੇ ਦੱਸਿਆ ਹੈ ਕਿ ਅਮਰੀਕੀ ਸੀਮਾ ਸੁਰੱਖਿਆ ਅਧਿਕਾਰੀਆਂ ਨੇ ਵਿੱਤ ਸਾਲ 2019 ਵਿਚ 272 ਔਰਤਾਂ ਅਤੇ 591 ਨਾਬਾਲਿਗਾਂ ਸਮੇਤ ਭਾਰਤੀ ਮੂਲ ਦੇ 7720 ਲੋਕਾਂ ਨੂੰ ਫਡ਼ਿਆ। ਸਾਲ 2017 ਵਿਚ 4,620 ਭਾਰਤੀਆਂ ਫਡ਼ਿਆ ਗਿਆ। ਉਥੇ ਹੀ ਸਾਲ 2014 ਵਿਚ 1,663 ਲੋਕਾਂ ਨੂੰ, 2015 ਵਿਚ 3,091 ਅਤੇ ਸਾਲ 2016 ਵਿਚ 3,544 ਲੋਕਾਂ ਨੂੰ ਫਡ਼ਿਆ ਗਿਆ ਹੈ। ਚਹਿਲ ਨੇ ਆਖਿਆ ਕਿ ਇਹ ਬਹੁਤ ਚਿੰਤਾ ਦੀ ਗੱਲ ਹੈ ਕਿ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਸਮੇਂ ਅਮਰੀਕੀ ਸੀਮਾ ‘ਤੇ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਨਾਬਾਲਿਗਾਂ ਨੂੰ ਫਡ਼ਿਆ ਗਿਆ।

Check Also

ਜਾਣੋ ਬਾਹਰਲੇ ਦੇਸ਼ਾਂ ਵਿਚ ਹੁਣ ਤੱਕ ਕਰੋਨਾ ਵਾਇਰਸ ਨਾਲ ਕਿੰਨੇ ਪੰਜਾਬੀਆਂ ਦੀ ਹੋਈ ਮੌਤ

ਇਟਲੀ ਵਿਚ ਵਸਦੇ ਪੰਜਾਬੀ ਭਾਈਚਾਰੇ ਲਈ ਅੱਜ ਦਾ ਦਿਨ ਉਦੋਂ ਦੁਖਦਾਈ ਹੋ ਨਿੱਬੜਿਆ, ਜਦੋਂ ਜ਼ਿਲ੍ਹਾ …

%d bloggers like this: