Breaking News
Home / ਅੰਤਰ ਰਾਸ਼ਟਰੀ / ਕਨੇਡਾ ਵਿਚ ਪੁਲਿਸ ਨੇ 3 ਪੰਜਾਬੀ ਮੁੰਡੇ ਦੇਖੋ ਕਿਹੋ ਜਿਹੇ ਸ਼ਰਮਨਾਕ ਕੇਸ ਵਿਚ ਕੀਤੇ ਕਾਬੂ

ਕਨੇਡਾ ਵਿਚ ਪੁਲਿਸ ਨੇ 3 ਪੰਜਾਬੀ ਮੁੰਡੇ ਦੇਖੋ ਕਿਹੋ ਜਿਹੇ ਸ਼ਰਮਨਾਕ ਕੇਸ ਵਿਚ ਕੀਤੇ ਕਾਬੂ

ਕੈਨੇਡਾ ਵਿੱਚ ਟੋਰਾਂਟੋ ਤੋਂ ਚੋਰੀ ਹੋਈ ਗੱਡੀ ਸਣੇ ਤਿੰਨ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ•ਾਂ ਦੀ ਪਛਾਣ ਗੁਰਦੀਪ ਸਿੰਘ, ਗੁਰਸਿਮਰਨਪ੍ਰੀਤ ਸਿੰਘ ਅਤੇ ਅਮਰਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਬਰੈਂਪਟਨ ਦੇ ਵਾਸੀ ਹਨ।

ਹਾਲਟਨ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ‘3515 ਅੱਪਰ ਮਿਡਲ ਰੋਡ’ ਉੱਤੇ ਸਥਿਤ ‘ਪੈਟਰੋ ਕੈਨੇਡਾ’ ਗੈਸ ਸਟੇਸ਼ਨ ਦੇ ਇੱਕ ਮੁਲਾਜ਼ਮ ਨੇ ਉਨ•ਾਂ ਨੂੰ ਦੁਪਹਿਰ ਲਗਭਗ 1 ਵਜੇ ਫੋਨ ਕੀਤਾ ਅਤੇ ਇਹ ਸ਼ਿਕਾਇਤ ਕੀਤੀ ਕਿ ਤਿੰਨ ਵਿਅਕਤੀ ਆਪਣੀ ਗੱਡੀ ਵਿੱਚ ਗੈਸ ਪੁਆਉਣ ਮਗਰੋਂ ਬਿਨਾਂ ਪੈਸੇ ਦਿੱਤੇ ਚਲੇ ਗਏ ਹਨ। ਇਸ ‘ਤੇ ਪੁਲਿਸ ਪਾਰਟੀ ਉੱਥੇ ਪੁੱਜੀ ਤਾਂ ਬਰਲਿੰਗਟਨ ਦੀ ਗਲਫ਼ ਲਾਈਨ ਐਂਡ ਅੱਪਰ ਮਿਡਲ ਰੋਡ ਦੇ ਚੌਰਾਹੇ ਨੇੜੇ ਇੱਕ ਪਾਰਕਿੰਗ ਵਿੱਚ ਉਹ ਸ਼ੱਕੀ ਵੈਨ ਖੜ•ੀ ਸੀ, ਜਦੋਂ ਪੁਲਿਸ ਵੈਨ ਦੇ ਨੇੜੇ ਪੁੱਜੀ ਤਾਂ ਵੈਨ ਸਵਾਰਾਂ ਨੇ ਭੱਜਣ ਦਾ ਯਤਨ ਕੀਤਾ ਅਤੇ ਪੁਲਿਸ ਦੀ ਕਰੂਜ਼ਰ ਗੱਡੀ ਸਣੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਪਰ ਪੁਲਿਸ ਨੇ ਉਨ•ਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਪਾਰਕਿੰਗ ਵਿੱਚ ਮੌਜੂਦ ਇੱਕ ਪੁਲਿਸ ਅਧਿਕਾਰੀ, ਜੋ ਕਿ ਡਿਊਟੀ ‘ਤੇ ਨਹੀਂ ਸੀ, ਉਸ ਨੇ ਇਨ•ਾਂ ਵਿਅਕਤੀਆਂ ਨੂੰ ਫੜਨ ਵਿੱਚ ਪੁਲਿਸ ਦੀ ਮਦਦ ਕੀਤੀ। ਇਹ ਤਿੰਨੇ ਵਿਅਕਤੀ ਪੰਜਾਬੀ ਮੂਲ ਦੇ ਹਨ, ਜਿਨ•ਾਂ ਦੀ ਪਛਾਣ 27 ਸਾਲਾ ਗੁਰਦੀਪ ਸਿੰਘ, 20 ਸਾਲਾ ਗੁਰਸਿਮਰਨਪ੍ਰੀਤ ਸਿੰਘ ਅਤੇ 30 ਸਾਲਾ ਅਮਰਪਾਲ ਸਿੰਘ ਵਜੋਂ ਹੋਈ, ਜੋ ਕਿ ਬਰੈਂਪਟਨ ਦੇ ਵਾਸੀ ਹਨ। ਇਨ•ਾਂ ‘ਤੇ ਚੋਰੀ ਦੀ ਗੱਡੀ ਰੱਖਣ ਸਮੇਤ ਕਈ ਦੋਸ਼ ਲੱਗੇ ਹਨ, ਕਿਉਂਕਿ ਜਿਸ ਗੱਡੀ ਵਿੱਚ ਉਹ ਸਵਾਰ ਸਨ ਉਹ ਟੋਰਾਂਟੋ ਤੋਂ ਚੋਰੀ ਹੋਈ ਸੀ। ਹਾਲਟਨ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਮਾਮਲੇ ਬਾਰੇ ਕਿਸੇ ਕੋਲ ਕੋਈ ਵੀ ਜਾਣਕਾਰੀ ਹੈ ਤਾਂ ਉਹ ਫੋਨ ਨੰਬਰ : 905-825-4747 ‘ਤੇ ਸੰਪਰਕ ਕਰ ਸਕਦਾ ਹੈ।

Check Also

90 ਸਾਲਾ ਬਜ਼ੁਰਗ ਔਰਤ ਨੇ ਨਹੀਂ ਲਿਆ ਵੈਂਟੀਲੇਟਰ, ਹੋ ਗਈ ਮੌਤ, ਜਾਣੋ ਹੁਣ ਲੋਕ ਕਿਉਂ ਕਰ ਰਹੇ ਨੇ ਤਾਰੀਫ

ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਕਾਰਨ ਦੁਨੀਆ ਭਰ ‘ਚ ਵੈਂਟੀਲੇਟਰਾਂ ਅਤੇ ਹੋਰ ਮੈਡੀਕਲ ਉਪਕਰਣਾਂ …

%d bloggers like this: