Breaking News
Home / ਰਾਸ਼ਟਰੀ / ਵੀਡੀਉ – ਕਮਲ ਹਾਸਨ ਦੀ ਫ਼ਿਲਮ ‘ਇੰਡੀਅਨ 2’ ਦੇ ਸੈੱਟ ਤੇ ਵੱਡਾ ਹਾਦਸਾ, 3 ਦੀ ਮੌਤ

ਵੀਡੀਉ – ਕਮਲ ਹਾਸਨ ਦੀ ਫ਼ਿਲਮ ‘ਇੰਡੀਅਨ 2’ ਦੇ ਸੈੱਟ ਤੇ ਵੱਡਾ ਹਾਦਸਾ, 3 ਦੀ ਮੌਤ

ਚੇੱਨਈ : ਸੁਪਰਸਟਾਰ ਕਮਲ ਹਾਸਨ (Kamal Haasan) ਦੀ ਫ਼ਿਲਮ ਇੰਡੀਅਨ 2 (Indian 2) ਦੇ ਸੈੱਟ ਤੇ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਫ਼ਿਲਮ ਦੇ ਤਿੰਨ ਅਸਿਸਟੈਂਟ ਡਾਇਰੈਕਟਰਾਂ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ। ਇਹ ਹਾਦਸਾ ਚੇੱਨਈ ਕੋਲ ਈ ਵੀ ਪੀ ਫ਼ਿਲਮ ਸਟੂਡੀਓ ਵਿੱਚ ਵਾਪਰਿਆ।

ਹਾਦਸਾ ਉਸ ਵੇਲੇ ਹੋਇਆ ਜਦੋਂ ਜਿਸ ਕਰੇਨ ਉੱਤੇ ਪੀੜਤ ਬੈਠੇ ਸਨ ਉਹ ਕ੍ਰੈਸ਼ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਦੇਰ ਰਾਤ ਕਮਲ ਹਾਸਨ ਵੀ ਮੌਕੇ ਤੇ ਪਹੁੰਚੇ ਤੇ ਜ਼ਖਮੀਆਂ ਦਾ ਹਾਲ ਚਾਲ ਲਿਆ। ਹਾਦਸੇ ਦੇ ਸਮੇਂ ਇਹ ਸੈੱਟ ਤੇ ਮੌਜੂਦ ਸਨ।

ਹਾਦਸੇ ਵਿੱਚ ਮਧੂ (29) (ਡਾਇਰੈਕਟਰ ਸ਼ੰਕਰ ਦੇ ਪਰਸਨਲ ਡਾਇਰੈਕਟਰ), ਕ੍ਰਿਸ਼ਨਾ (34) (ਅਸਿਸਟੈਂਟ ਡਾਇਰੈਕਟਰ) ਤੇ ਸਟਾਫਰ ਚੰਦਰਨ (60) ਦੀ ਮੌਤ ਹੋ ਗਈ। ਇਸ ਫ਼ਿਲਮ ਨੂੰ ਐੱਸ ਸ਼ੰਕਰ ਡਾਇਰੈਕਟ ਕਰ ਰਹੇ ਹਨ।

ਫ਼ਿਲਮ ਵਿੱਚ ਕਮਲ ਹੱਸਣ ਨੇ ਇੱਕ ਬਜ਼ੁਰਗ ਦਾ ਕਿਰਦਾਰ ਨਿਭਾਇਆ ਹੈ। ਇਹ ਫ਼ਿਲਮ 1996 ਵਿੱਚ ਆਈ ਫ਼ਿਲਮ ‘ਇੰਡੀਅਨ’ ਦਾ ਸੀਕੁਅਲ ਹੈ।

ਇਹ ਚਰਚਾ ਵੀ ਹੈ ਇਹ ਫ਼ਿਲਮ ਕਮਲ ਹੱਸਣ ਦੀ ਆਖ਼ਰੀ ਫ਼ਿਲਮ ਹੋ ਸਕਦੀ ਹੈ। ਕਮਲ ਹੱਸਣ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਹੋਰ ਕੋਈ ਫ਼ਿਲਮ ਨਹੀਂ ਕਰਨਗੇ। ਰਾਜਨੀਤੀ ਵਿੱਚ ਸਰਗਰਮ ਕਮਲ ਹੱਸਣ ਨੇ ਕਿਹਾ ਸੀ ਕਿ ਦੋਨੋਂ ਕੰਮ ਨਾਲ ਨਾਲ ਨਹੀਂ ਕੀਤੇ ਜਾ ਸਕਦੇ।

Check Also

ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਲੋਕਾਂ ਵੱਲੋਂ ਹਿੰਦੂ ਅੱਤਵਾਦੀ ਕਹਿਣ …

%d bloggers like this: