Breaking News
Home / ਰਾਸ਼ਟਰੀ / ਵਾਇਰਲ ਵੀਡੀਉ-ਸਰਕਾਰ ਇਜ਼ਾਜ਼ਤ ਦੇਵੇ ਤਾਂ ਸ਼ਾਹੀਨ ਬਾਗ ਨੂੰ ਜੱਲਿਆਂਵਾਲਾ ਬਾਗ ਬਣਾ ਦਊ- ਹਿੰਦੂ ਨੇਤਾ

ਵਾਇਰਲ ਵੀਡੀਉ-ਸਰਕਾਰ ਇਜ਼ਾਜ਼ਤ ਦੇਵੇ ਤਾਂ ਸ਼ਾਹੀਨ ਬਾਗ ਨੂੰ ਜੱਲਿਆਂਵਾਲਾ ਬਾਗ ਬਣਾ ਦਊ- ਹਿੰਦੂ ਨੇਤਾ

ਸ਼ਾਹੀਨ ਬਾਗ ‘ਚ ਚੱਲ ਰਹੇ ਪ੍ਰਦਰਸ਼ਨਾਂ ਦਾ ਮਸਲਾ ਸੁਪਰੀਮ ਕੋਰਟ ‘ਚ ਹਫਤੇ ਲਈ ਟਲ ਗਿਆ ਹੈ। ਕੋਰਟ ਨੇ ਅੱਜ ਦੋ ਵਕੀਲਾਂ ਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਨ ਲਈ ਨਿਯੁਕਤ ਕੀਤਾ ਹੈ। ਕੋਰਟ ਨੇ ਕਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਇਹ ਸਮਝਾਇਆ ਜਾਵੇ ਕਿ ਉਹ ਰਸਤਾ ਰੋਕ ਕੇ ਵਿਰੋਧ ਨਾ ਕਰਨ। ਕਿਸੇ ਹੋਰ ਜਗ੍ਹਾ ਦਾ ਇਸਤੇਮਾਲ ਵਿਰੋਧ ਕਰਨ ਲਈ ਕੀਤਾ ਜਾਵੇ।

ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੇ ਜਾਣ ਦੀ ਪੇਸ਼ਕਸ਼ ਦਾ ਵਿਰੋਧ ਨਹੀਂ ਕੀਤਾ ਪਰ ਉਨ੍ਹਾਂ ਕਿਹਾ, “ਕੋਰਟ ਇਹ ਸਾਫ ਕਰ ਦੇਵੇ ਕਿ ਹੋਰ ਜਗ੍ਹਾ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਮੰਨੀ ਜਾਵੇਗੀ। ਪ੍ਰਦਰਸ਼ਨਕਾਰੀ ਖੁਦ ਕੋਈ ਜਗ੍ਹਾ ਚੁਣਨਗੇ।

ਇਸ ‘ਤੇ ਦੋ ਜੱਜਾਂ ਦੀ ਬੈਂਚ ਦੀ ਅਗਵਾਈ ਕਰ ਰਹੇ ਜਸਟਿਸ ਸੰਜੈ ਕੌਲ ਨੇ ਕਿਹਾ, “ਗੱਲ ਹੋਣ ਦਿੱਤੀ ਜਾਵੇ। ਜੇਕਰ ਕੋਈ ਹੱਲ ਨਹੀਂ ਨਿਕਲਦਾ, ਲੋਕ ਸੜਕ ਤੋਂ ਨਹੀਂ ਹਟਣਗੇ, ਤਾਂ ਅਸੀਂ ਪ੍ਰਸ਼ਾਸਨ ‘ਤੇ ਮਾਮਲਾ ਛੱਡ ਦੇਵਾਂਗੇ। ਉਹ ਜੋ ਕਰਵਾਈ ਕਰਨਾ ਚਾਹੁਣਗੇ, ਉਸ ‘ਤੇ ਅਸੀਂ ਕੋਈ ਰੋਕ ਨਹੀਂ ਲਗਾਵਾਂਗੇ।”

ਇਸ ਤੋਂ ਬਾਅਦ ਕੋਰਟ ਨੇ ਹੇਗੜੇ ਤੇ ਸਾਧਨਾ ਰਾਮਾਚੰਦਰਨ ਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਕੇ ਅਦਾਲਤ ਨੂੰ ਜਾਣਕਾਰੀ ਦੇਣ ਲਈ ਇੱਕ ਹਫਤੇ ਦਾ ਸਮਾਂ ਦੇ ਦਿੱਤਾ ਹੈ। ਮਾਮਲੇ ਦੀ ਅਗਲੇਰੀ ਸੁਣਵਾਈ ਅਗਲੇ ਸੋਮਵਾਰ ਹੋਵੇਗੀ।

Check Also

ਕੋਰੋਨਾ ਬਾਰੇ ਚੀਨ ਦਾ ਹੈਰਾਨ ਕਰਨ ਵਾਲਾ ਖੁਲਾਸਾ

ਚੀਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਕਰੋਨਾਵਾਇਰਸ ਦੇ 1541 ਅਜਿਹੇ ਮਾਮਲਿਆਂ ਦਾ ਖੁਲਾਸਾ ਕੀਤਾ ਹੈ …

%d bloggers like this: