Breaking News
Home / ਪੰਥਕ ਖਬਰਾਂ / ਪੰਜਾਬ ਪਹੁੰਚ ਰਹੇ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ – ਅਕਾਲ ਚੈਨਲ ਦੀ ਇਹ ਵੀਡੀਉ ਦੇਖ ਕੇ ਆਪਣੇ ਵਿਚਾਰ ਦਿਉ

ਪੰਜਾਬ ਪਹੁੰਚ ਰਹੇ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ – ਅਕਾਲ ਚੈਨਲ ਦੀ ਇਹ ਵੀਡੀਉ ਦੇਖ ਕੇ ਆਪਣੇ ਵਿਚਾਰ ਦਿਉ

ਪ੍ਰਚਾਰਕ ਸਟੇਜਾਂ ਤੋਂ ਕਰ ਰਹੇ ਕੌਮ ਨੂੰ ਗੁੰਮਰਾਹ-ਜਥੇਦਾਰ ਹਰਪ੍ਰੀਤ ਸਿੰਘ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨੀਂ ਨਾਭਾ ਜੇਲ੍ਹ ਦੇ ਪ੍ਰਬੰਧਕਾਂ ਵਲੋਂ ਬੰਦੀ ਸਿੰਘਾਂ ਲਈ ਭੇਜੇ ਗੁਰਬਾਣੀ ਦੇ ਗੁਟਕਾ ਸਾਹਿਬ ਅਤੇ ਪੋਥੀਆਂ ਦੀ ਕੀਤੀ ਬੇਅਦਬੀ ਦਾ ਸ ਖ ਤ ਨੋਟਿਸ ਲੈਂਦਿਆਂ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਜਗਤ ਜੇਲ੍ਹਾਂ ਵਿਚ ਬਿਨਾਂ ਵਜਾ ਡੱਕੇ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰ ਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਲੰਮੇ ਸਮੇਂ ਤੋਂ ਮੰਗ ਕਰਦਾ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਇਸ ਮੰਗ ਨੂੰ ਪੁੂਰਿਆਂ ਕਰਨ ਤੋਂ ਜਿੱਥੇ ਇੱਕ ਪਾਸੇ ਟਾਲਾ ਵੱਟ ਰਹੀ ਹੈ, ਉਥੇ ਦੂਜੇ ਪਾਸੇ ਬੰਦੀ ਸਿੰਘਾਂ ਦੇ ਪਾਠ ਅਤੇ ਨਿਤਨੇਮ ਕਰਨ ਲਈ ਸੰਗਤਾਂ ਤੇ ਰਿਸ਼ਤੇਦਾਰਾਂ ਵਲੋਂ ਭੇਜੇ ਜਾਂਦੇ ਗੁਟਕਾ ਸਾਹਿਬ ਤੇ ਹੋਰ ਧਾਰਮਿਕ ਪੋਥੀਆਂ ਉਨ੍ਹਾਂ ਤੱਕ ਪੁੱਜਦਾ ਕਰਨ ਦੀ ਥਾਂ ਇਨ੍ਹਾਂ ਦੀ ਬੇਅਦਬੀ ਕਰ ਰਹੀ ਹੈ |

ਉਨ੍ਹਾਂ ਕਿਹਾ ਕਿ ਨਾਭਾ ਜੇਲ੍ਹ ਦੇ ਪ੍ਰਸ਼ਾਸਨ ਵਲੋਂ ਗੁਟਕਾ ਸਾਹਿਬ ਅਤੇ ਪੋਥੀਆਾ ਨੂੰ ਬੰਦੀ ਸਿੰਘਾਾ ਦੇ ਸਪੁਰਦ ਕਰਨ ਦੀ ਥਾਂ, ਤਿੰਨ ਦਿਨ ਤੱਕ ਡਿਉੜੀ ‘ਚ ਹੀ ਨਜ਼ਰ ਅੰਦਾਜ਼ ਕਰਕੇ ਗੁਰਬਾਣੀ ਦੀ ਬੇਅਦਬੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਸਬੰਧੀ ਤੁਰੰਤ ਪੜਤਾਲ ਕਰਵਾ ਕੇ ਦੋਸ਼ੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ ਖ਼ ਤ ਸ ਜ਼ਾ ਦੇਣੀ ਚਾਹੀਦੀ ਹੈ |

Check Also

ਬੇਕਸੂਰ ਸਿੱਖ ਨੌਜਵਾਨਾਂ ਦੀ ਫੜੋ ਫੜੀ ਬੰਦ ਕੀਤੀ ਜਾਵੇ : ਬਾਬਾ ਹਰਨਾਮ ਸਿੰਘ ਖ਼ਾਲਸਾ

ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ …

%d bloggers like this: