Breaking News
Home / ਪੰਜਾਬ / ਯੂ.ਪੀ. ਦੇ ਨੌਜਵਾਨ ਕਰਨਗੇ ਰਾਜ,ਪੰਜਾਬ ਦੇ ਨੌਜਵਾਨੋ ਵੀਡੀਓ ਤਾਂ ਜ਼ਰੂਰ ਦੇਖ ਲਿਓ

ਯੂ.ਪੀ. ਦੇ ਨੌਜਵਾਨ ਕਰਨਗੇ ਰਾਜ,ਪੰਜਾਬ ਦੇ ਨੌਜਵਾਨੋ ਵੀਡੀਓ ਤਾਂ ਜ਼ਰੂਰ ਦੇਖ ਲਿਓ

ਪੰਜਾਬੀਆਂ ਦਾ ਹੁਣ ਪੰਜਾਬ ਵਿੱਚ ਜੀਅ ਨਹੀਂ ਲੱਗ ਰਿਹਾ। ਰੋਜ਼ੀ-ਰੋਟੀ ਦੀ ਮਜਬੂਰੀ, ਸਿਆਸੀ, ਸਮਾਜਿਕ ਤੇ ਸੱਭਿਆਚਾਰਕ ਮਾਹੌਲ ਤੋਂ ਨਿਰਾਸ਼ ਅਤੇ ਪ੍ਰਸ਼ਾਸਨਿਕ ਬੇਰੁਖ਼ੀ ਕਾਰਨ ਵੱਡੀ ਗਿਣਤੀ ਪੰਜਾਬੀ ਪਰਵਾਸ ਕਰ ਰਹੇ ਹਨ। ਇਸ ਕਾਨੂੰਨੀ ਅਤੇ ਗ਼ੈਰਕਾਨੂੰਨੀ ਪਰਵਾਸ ਦਾ ਪੰਜਾਬ ਅਤੇ ਪੰਜਾਬੀਆਂ ਦੇ ਭਵਿੱਖ ਉੱਤੇ ਡੂੰਘਾ ਅਸਰ ਪੈਣਾ ਸੁਭਾਵਿਕ ਹੈ।ਜਿਸ ਰਫਤਾਰ ਨਾਲ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ ਉਸ ਹਿਸਾਬ ਨਾਲ ਆਉਣ ਵਾਲੇ ਸਮੇ ਵਿੱਚ ਨੌਜਵਾਨਾਂ ਦੀ ਗਿਣਤੀ ਬਹੁਤ ਘੱਟ ਜਾਵੇਗੀ ।

ਫਰਾਂਸ ਦੀ ਇੱਕ ਸੰਸਥਾ (ਕ੍ਰਿਡ) ਵੱਲੋਂ ਕੀਤੇ ਸਰਵੇਖਣ ਦੌਰਾਨ ਸਾਹਮਣੇ ਆਏ ਤੱਥਾਂ ਅਨੁਸਾਰ ਪੰਜਾਬ ਦੇ ਸਾਰੇ 55 ਲੱਖ ਪਰਿਵਾਰਾਂ ਵਿੱਚੋਂ 11 ਫ਼ੀਸਦ ਪਰਿਵਾਰਾਂ ਦੇ ਇੱਕ ਜਾਂ ਇੱਕ ਤੋਂ ਵੱਧ ਜੀਅ ਵਿਦੇਸ਼ ਵਿੱਚ ਹਨ। ਦੋਆਬੇ ਵਿੱਚ 23.7 ਫ਼ੀਸਦ ਪਰਿਵਾਰਾਂ ਵਿੱਚੋਂ, ਮਾਝੇ ਵਿੱਚੋਂ 11.5 ਫ਼ੀਸਦ ਤੇ ਮਾਲਵੇ ਦੇ 5 ਫ਼ੀਸਦ ਘਰਾਂ ਵਿੱਚੋਂ ਇੱਕ ਜਾਂ ਇੱਕ ਤੋਂ ਵੱਧ ਜੀਅ ਵਿਦੇਸ਼ਾਂ ਵਿੱਚ ਰਹਿ ਰਹੇ ਹਨ। ਇਨ੍ਹਾਂ ਵਿੱਚੋਂ 60 ਫ਼ੀਸਦ ਵਿਕਸਿਤ ਦੇਸ਼ਾਂ ਜਿਵੇਂ ਕੈਨੇਡਾ, ਇਟਲੀ, ਅਮਰੀਕਾ, ਆਸਟਰੇਲੀਆ, ਯੂਕੇ ਤੇ ਹੋਰ ਦੇਸ਼ਾਂ ਵਿੱਚ ਹਨ, ਜਦੋਂਕਿ 40 ਫ਼ੀਸਦ ਦੇ ਕਰੀਬ ਮੱਧ ਪੂਰਬੀ ਦੇਸ਼ਾਂ ਵਿੱਚ ਹਨ।

ਪ੍ਰੋਜੈਕਟ ਡਾਇਰੈਕਟਰ ਅਸ਼ਵਨੀ ਕੁਮਾਰ ਨੰਦਾ ਅਨੁਸਾਰ ਸੂਬੇ ਦੇ 133 ਪਿੰਡਾਂ ਤੇ 73 ਸ਼ਹਿਰਾਂ ਵਿੱਚੋਂ ਅੱਠ ਹਜ਼ਾਰ ਤੋਂ ਵੱਧ ਵਿਅਕਤੀਆਂ ਤੋਂ ਕੀਤੇ ਅਧਿਐਨ ਵਿੱਚ ਸਾਹਮਣੇ ਆਏ ਤੱਥਾਂ ਤਹਿਤ ਰੋਜ਼ੀ-ਰੋਟੀ ਤੋਂ ਇਲਾਵਾ ਪੰਜਾਬੀਆਂ ਲਈ ਕਿਸੇ ਮੈਂਬਰ ਨੂੰ ਬਾਹਰ ਭੇਜਣਾ ‘ਸਟੇਟਸ ਸਿੰਬਲ’ ਵੀ ਬਣਿਆ ਹੋਇਆ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਪਹਿਲਾਂ ਪੰਜਾਬ ਵਿੱਚੋਂ ਹੁਨਰ ਬਾਹਰ ਜਾਣ ਲੱਗ ਪਿਆ ਤੇ ਹੁਣ ਪੂੰਜੀ ਵੀ ਜਾ ਰਹੀ ਹੈ। ਸਾਲ 2017 ਦੌਰਾਨ ਹੀ ਇੱਕ ਲੱਖ ਤੋਂ ਵੱਧ ਪੰਜਾਬੀ ਵਿਦੇਸ਼ੀ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਾਈ ਦੇ ਨਾਮ ’ਤੇ ਵਿਦੇਸ਼ ਗਏ ਹਨ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: