Home / ਮੁੱਖ ਖਬਰਾਂ / ਕੁਝ ਵਲਵਲੇ- ਜਾਣੋ ਢੱਡਰੀਆਂਵਾਲੇ ਨੂੰ ਕੋਣ ਮ ਰ ਵਾ ਸਕਦਾ?

ਕੁਝ ਵਲਵਲੇ- ਜਾਣੋ ਢੱਡਰੀਆਂਵਾਲੇ ਨੂੰ ਕੋਣ ਮ ਰ ਵਾ ਸਕਦਾ?

ਨੇਕੀ ਦੇ ਮਗਰ ਲੱਗ ਕੇ ਢੱਡਰੀਆਂ ਵਾਲੇ ਨੇ ਆਪਣਾ ਆਧਾਰ ਗਵਾ ਲਿਆ, ਉਹ ਪ੍ਰਚਾਰਕ ਤੇ ਉਹ ਸਮਰਥਕ ਹੁਣ ਉਸਦੇ ਨਾਲ ਨਹੀਂ ਦਿਸਦੇ, ਜੋ ਪਹਿਲਾਂ ਪੰਜਾਬ ਜਾਂ ਬਾਹਰਲੇ ਮੁਲਕਾਂ ‘ਚ ਉਸ ਨਾਲ ਹੋਇਆ ਕਰਦੇ ਸਨ। ਲਾਈਕਸ ਅਤੇ ਵਿਊਜ਼ ਦੀ ਦੌੜ ‘ਚ ਇੱਕ ਆਮ ਬੰਦੇ ਵਾਂਗ ਢੱਡਰੀਆਂ ਵਾਲਾ ਇੰਨਾ ਅੱਗੇ ਚਲਾ ਗਿਆ ਕਿ ਹੁਣ ਉਸਨੂੰ ਪਿੱਛੇ ਮੁੜਨਾ ਵੀ ਨਹੀਂ ਆ ਰਿਹਾ, ਵਰਨਾ ਉਹ ਹਾਲੇ ਤੱਕ “ਡੀਪ ਸਟੇਟ” (ਏਜੰਸੀਆਂ) ਦੇ ਧੱਕੇ ਚੜ੍ਹਨੋ ਬਚੇ ਹੋਏ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇਸ਼ਾਰੇ ਸਮਝ ਚੁੱਕਾ ਹੁੰਦਾ। ਉਸਨੂੰ ਇਸ਼ਾਰੇ ਸਮਝ ਕੇ ਇੱਕ ਕਦਮ ਪਿੱਛੇ ਮੁੜਨਾ ਚਾਹੀਦਾ ਸੀ ਤਾਂ ਕਿ ਗੱਲ ਲਾਗੇ ਹੋਵੇ। ਪਰ “ਗੱਲ ਲਾਗੇ ਨਾ ਹੋਵੇ” ਚਾਹੁਣ ਵਾਲੇ ਖੁਸ਼ ਹਨ ਕਿ ਉਹ ਅਜਿਹਾ ਕਰ ਰਿਹੈ।

ਦੂਜੀ ਧਿਰ ਦਮਦਮੀ ਟਕਸਾਲ ਦਾ ਬਿਨਾ ਕੁਝ ਕੀਤਿਆਂ ਸੂਤ ਆ ਰਿਹਾ ਹੈ। ਉਹ ਨਹੀਂ ਚਾਹੁੰਦੇ ਕਿ ਢੱਡਰੀਆਂ ਵਾਲਾ ਅਕਾਲ ਤਖਤ ਦੇ ਲਾਗੇ ਹੋਵੇ। ਇਸ ਤਰਾਂ ਅਕਾਲ ਤਖਤ ਦਾ ਨਾਮ ਵਰਤ ਕੇ ਢੱਡਰੀਆਂ ਵਾਲੇ ਨੂੰ ਖਤਮ ਕਰਨਾ ਸੌਖਾ। ਅਕਾਲ ਤਖਤ ਦੇ ਉਲਟ ਢੱਡਰੀਆਂ ਵਾਲੇ ਦਾ ਬਾਗੀਪੁਣਾ ਉਨ੍ਹਾਂ ਦੇ ਪੂਰਾ ਫਿੱਟ ਬਹਿ ਰਿਹਾ। ਇਸ ਤਰਾਂ ਉਹ ਜਥੇਦਾਰ ‘ਤੇ ਦਬਾਅ ਪਾਉਣ ਦੇ ਵੀ ਕਾਬਲ ਹੋ ਰਹੇ ਹਨ ਕਿ ਜਥੇਦਾਰ ਬਾਗ਼ੀ ਹੋ ਰਹੇ ਢੱਡਰੀਆਂ ਵਾਲੇ ਨੂੰ ਛੇਕਦਾ ਕਿਓਂ ਨਹੀਂ।

ਪਤਾ ਨਹੀਂ ਇਹ ਗੇਮ ਢੱਡਰੀਆਂ ਵਾਲੇ ਨੂੰ ਕਿਓਂ ਸਮਝ ਨਹੀਂ ਆ ਰਹੀ ਕਿ ਇੱਕ ਪਾਸੇ ਉਸਨੂੰ ਸਰੀਰਕ, ਸਮਾਜਿਕ ਅਤੇ ਧਾਰਮਿਕ ਤੌਰ ‘ਤੇ ਖ ਤ ਮ ਕਰਾਉਣ ਲਈ ਨੇਕੀ ਪੱਬਾਂ ਭਾਰ ਹੈ ਤੇ ਦੂਜੇ ਪਾਸੇ ਟਕਸਾਲ। ਦੋਵਾਂ ‘ਤੇ ਮਾਲਕਾਂ ਦੀ ਪੂਰੀ ਮਿਹਰ ਹੈ। ਇਸ ਦੇ ਚਲਦਿਆਂ “ਡੀਪ ਸਟੇਟ” (ਏਜੰਸੀਆਂ) ਢੱਡਰੀਆਂ ਵਾਲੇ ਨੂੰ ਮ ਰ ਵਾ ਸਕਦੀ ਹੈ, ਇਹ ਮੇਰਾ ਅੰਦੇਸ਼ਾ ਹੈ।

ਸੰਤ ਭਿੰਡਰਾਂਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਸੂਰਮਿਆਂ ਦੀ ਖਾਣ ਦਮਦਮੀ ਟਕਸਾਲ ਨੂੰ “ਡੀਪ ਸਟੇਟ” (ਏਜੰਸੀਆਂ) ਨੇ ਕਿਵੇਂ ਕਾ ਬੂ ਕੀਤਾ, ਇਸ ਨੂੰ ਥੋੜ੍ਹੀ ਜਿਹੀ ਸੋਝੀ ਰੱਖਣ ਵਾਲਾ ਸਿੱਖ ਵੀ ਦੇਖ ਤੇ ਸਮਝ ਰਿਹਾ ਹੈ। “ਡੀਪ ਸਟੇਟ” (ਏਜੰਸੀਆਂ) ਨੇ ਹਰ ਉਹ ਸੰਪਰਦਾ ਅਤੇ ਜਥੇਬੰਦੀ ਕ ਬ ਜ਼ੇ ‘ਚ ਕੀਤੀ, ਜਿੱਥੋਂ ਕਦੇ ਸਰਕਾਰ ਨੂੰ ਚੈ ਲੰ ਜ ਹੋ ਸਕਦਾ ਸੀ। ਡੀਜੀਪੀ ਵਿਰਕ ਵੱਲੋਂ ਸਾਂਭੇ ਗਏ ਤਿੰਨ ਸੌ ਕੈਟ ਪਤਾ ਨੀ ਕਿੱਥੇ ਕਿੱਥੇ ਫਿੱਟ ਕੀਤੇ ਗਏ ਹੋਣ!

ਚੌਰਾਸੀ ਤੋਂ ਬਾਅਦ ਸਰਕਾਰ ਵਿਰੁੱਧ ਜੂਝੇ ਅਤੇ ਘਰਾਂ ‘ਚੋਂ ਚੁੱਕ ਕੇ ਮਾਰੇ ਗਏ ਬਹੁਗਿਣਤੀ ਹਜ਼ਾਰਾਂ ਨੌਜਵਾਨ ਟਕਸਾਲੀ ਵਿਚਾਰਧਾਰਾ ਵਾਲੇ ਸਨ ਪਰ ਕੀ ਕਦੇ ਸਾਡੇ ਦਿਮਾਗ ‘ਚ ਆਇਆ ਕਿ ਇਨ੍ਹਾਂ ਨੌਜਵਾਨਾਂ ਦੇ ਸਰਕਾਰੀ ਕਤਲਾਂ ਵਿਰੁੱਧ ਟਕਸਾਲ ਨੇ ਕਦੇ ਕੋਈ ਮੋਰਚਾ ਕਿਓਂ ਨਹੀਂ ਲਾਇਆ? ਪੁਲਸੀਆਂ ਅਤੇ ਸਰਕਾਰਾਂ ਵਿਰੁੱਧ ਲ ੜੇ ਗਏ ਮੁਕੱ ਦਮਿਆਂ ਲਈ ਕੁਝ ਕਿਓਂ ਨਹੀਂ ਕੀਤਾ? ਇੱਥੋਂ ਤੱਕ ਕਿ ਮਨੁੱਖੀ ਅਧਿਕਾਰਾਂ ਦੀ ਲ ੜਾ ਈ ਵੀ ਸਿੱਖ ਬੁੱਧੀ-ਜੀਵੀਆਂ ਤੇ ਵਕੀਲਾਂ ਨੇ ਲੜੀ, ਮਨੁੱਖੀ ਅਧਿਕਾਰਾਂ ਦੀ ਲ ੜਾ ਈ ਵੱਲ ਕਦੇ ਧਿਆਨ ਨਹੀਂ ਦਿੱਤਾ ਤੇ ਨਾ ਮਦਦ ਕੀਤੀ। ਕਿਓਂ?

ਬੜੀ ਸ਼ਾਤਰਤਾ ਨਾਲ “ਡੀਪ ਸਟੇਟ” (ਏਜੰਸੀਆਂ) ਸਿੱਖਾਂ ਦੇ ਦੋ ਧੜੇ ਬਣਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ। ਇੱਕ ਸਿੱਧੇ ਉਸਦੀ ਛਤਰੀ ਹੇਠ ਹਨ ਤੇ ਦੂਜਾ ਕੁਝ ਕੁ ਸਰਕਾਰੀ ਬੰਦਿਆਂ ਦੇ ਪ੍ਰਭਾਵ ਹੇਠ ਚੱਲ ਰਿਹਾ। ਕਿਸੇ ਬੰਦੇ ਦੀ ਚੜ੍ਹਤ ਬਰਕਰਾਰ ਰੱਖਣ ਲਈ ਉਸਦੇ ਦੋਸਤ ਅਲੋਚਕ ਹੋਣੇ ਜ਼ਰੂਰ ਚਾਹੀਦੇ ਹੁੰਦੇ ਹਨ, ਢੱਡਰੀਆਂ ਵਾਲੇ ਕੋਲ ਇਸਦੀ ਵੱਡੀ ਘਾਟ ਹੈ, ਇਹ ਘਾਟ ਉਸਨੂੰ ਖ਼ੁਦ ਬ ਖ਼ੁਦ ਖ਼ਾ ਤ ਮੇ ਵੱਲ ਵਧਾ ਰਹੀ ਹੈ।

ਇਸ ਸਾਰੇ ਨਿਰਾਸ਼ਾ ਭਰੇ ਆਲਮ ‘ਚ ਸੰਤੁਸ਼ਟੀ ਵਾਲੀ ਗੱਲ ਇਹ ਹੈ ਕਿ ਦੁਨੀਆਂ ਭਰ ‘ਚ ਫੈਲਿਆ ਕੌਮ ਦਾ ਵੱਡਾ ਹਿੱਸਾ ਇਨ੍ਹਾਂ ਦੋਵਾਂ ਧੜਿਆਂ (ਦਮਦਮੀ ਟਕਸਾਲ ਤੇ ਢੱਡਰੀਆਂ ਵਾਲਾ) ਨਾਲ ਹੀ ਸਹਿਮਤ ਨਹੀਂ ਤੇ ਸਮਝ ਰਿਹਾ ਹੈ ਕਿ ਇਹ ਆਪਸੀ ਖੁੰ ਦ ਕ ਬਾ ਜ਼ੀ ‘ਚ ਕੌਮ ਦਾ ਨੁਕਸਾਨ ਕਰ ਰਹੇ ਹਨ। ਸਿੱਖ ਸਮਝ ਰਹੇ ਹਨ ਕਿ ਇਹ ਧਰਮ ਨਹੀਂ, ਧੜਾ ਪਾਲ ਰਹੇ ਹਨ। ਡੋਰਾਂ ਕਿਸੇ ਹੋਰ ਹੱਥ ਹਨ, ਇੱਕ ਦੀਆਂ ਸਿੱਧੀਆਂ ਤੇ ਦੂਜੇ ਦੀਆਂ ਵਲ਼ ਪਾ ਕੇ।

ਪੰਥ ਦਾ ਬਚਾਅ ਦੋਵਾਂ ਨੂੰ ਨਕਾਰਨ ਵਿੱਚ ਹੈ ਤਾਂ ਕਿ ਪੰਥ ਨੂੰ ਪਾੜਨ ਦੇ ਮਨਸੂਬੇ ਫ਼ੇਲ੍ਹ ਹੋ ਜਾਣ।

ਦਿਲ ਦੇ ਇਹ ਵਲਵਲੇ ਤੰਗ ਕਰ ਰਹੇ ਸਨ, ਬਾਹਰ ਕੱਢਣੇ ਜ਼ਰੂਰੀ ਸਨ। ਇਨ੍ਹਾਂ ‘ਤੇ ਵਿਚਾਰ ਕਰਿਓ।

– ਗੁਰਪ੍ਰੀਤ ਸਿੰਘ ਸਹੋਤਾ

Check Also

ਗੁਰਦਾਸ ਮਾਨ ਦੇ ਪੰਜਾਬ ਯੂਨੀਵਰਸਿਟੀ ਵਿੱਚ 7 ਮਾਰਚ ਨੂੰ ਲੱਗ ਰਹੇ ਅਖਾੜੇ ਦੇ ਵਿਰੋਧ ਦਾ ਐਲਾਨ

ਗੁਰਦਾਸ ਮਾਨ ਵੱਲੋਂ ਪੰਜਾਬੀਆਂ ਖਿਲਾਫ ਵਰਤੀ ਮੰਦੀ ਸ਼ਬਦਾਵਲੀ ਕਾਰਨ ਪੰਜਾਬ ਯੂਨੀਵਰਸਿਟੀ ਵਿੱਚ 7 ਮਾਰਚ ਨੂੰ …

%d bloggers like this: