Breaking News
Home / ਪੰਜਾਬ / ਰਵਨੀਤ ਬਿੱਟੂ ਨੂੰ ਧ ਮ ਕੀ ਦੇਣ ਦੀ ਕਾਲ ਰਿਕਾਡਿੰਗ ਆਈ ਸਾਹਮਣੇ

ਰਵਨੀਤ ਬਿੱਟੂ ਨੂੰ ਧ ਮ ਕੀ ਦੇਣ ਦੀ ਕਾਲ ਰਿਕਾਡਿੰਗ ਆਈ ਸਾਹਮਣੇ

ਲੁਧਿਆਣਾ : ਕਾਂਗਰਸ ਦੇ ਲੁਧਿਆਣਾ ਤੋਂ ਐੱਮ. ਪੀ. ਅਤੇ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੂੰ ਵਿਦੇਸ਼ ਤੋਂ ਇੰਟਰਨੈੱਟ ਕਾਲ ਰਾਹੀਂ ਜਾਨੋਂ ਮਾ ਰ ਨ ਦੀ ਧ ਮ ਕੀ ਦਿੱਤੀ ਗਈ ਹੈ। ਇਹ ਧ ਮ ਕੀ ਰਵਨੀਤ ਬਿੱਟੂ ਨੂੰ ਸਿੱਧੇ ਤੌਰ ‘ਤੇ ਨਹੀਂ ਸਗੋਂ ਤੀਜੇ ਸ਼ਖਸ ਰਾਹੀਂ ਦਿੱਤੀ ਗਈ ਹੈ। ਇਸ ਇੰਟਰਨੈੱਟ ਕਾਲ ਰਾਹੀਂ ਬਿੱਟੂ ਨੂੰ ਧ ਮ ਕੀ ਦਿੰਦੇ ਹੋਏ ਮੰ ਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਦਾਦੇ ਬੇਅੰਤ ਸਿੰਘ ਵਾਂਗ ਨਤੀਜੇ ਭੁਗਤਣ ਲਈ ਕਿਹਾ ਗਿਆ ਹੈ।

ਇਸ ਧ ਮ ਕੀ ‘ਤੇ ਬੋਲਦੇ ਹੋਏ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਆਖਣਾ ਹੈ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਚੁੱਕਣ ਦੇ ਨਾਲ-ਨਾਲ ਪੁਲਸ ਕੋਲ ਵੀ ਲੈ ਕੇ ਜਾਣਗੇ। ਬਿੱਟੂ ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਉਨ੍ਹਾਂ ਨੂੰ ਸੋ ਧਾ ਲਾਉਣ ਦੇ ਦਿੱਤੇ ਬਿਆਨ ਤੋਂ ਹੀ ਬਾਅਦ ਹੀ ਅਜਿਹੀਆਂ ਧ ਮ ਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੋਵੇਗੀ।


ਬਿੱਟੂ ਨੇ ਕਿਹਾ ਕਿ ਇਹ ਲੋਕ ਪੰਜਾਬ ਛੱਡ ਕੇ ਵਿਦੇਸ਼ਾਂ ਵਿਚ ਐਸ਼ ਕਰਦੇ ਹਨ ਜਦ ਕਿ ਪੰਜਾਬ ਵਿਚ ਮਿਹਨਤ ਕਰਨ ਵਾਲਿਆਂ ਨੂੰ ਡਿਸਟਰਬ ਕਰ ਰਹੇ ਹਨ। ਬਿੱਟੂ ਨੇ ਕਿਹਾ ਕਿ ਅਜਿਹੀ ਕਰ ਤੂਤ ਕਰਨ ਵਾਲੇ ਆਈਐਸਆਈ ਦੇ ਟੱ ਟੂ ਹਨ ਅਤੇ ਉਨ੍ਹਾਂ ਦਾ ਮਕਸਦ ਅਜਿਹੇ ਬਿਆਨ ਦੇ ਕੇ ਡਾਲਰ ਕਮਾਉਣਾ ਹੈ। ਉਹ ਅਜਿਹੀ ਧ ਮ ਕੀਆਂ ਨਾਲ ਡਰਨ ਵਾਲੇ ਨਹੀਂ ਹਨ।

Check Also

ਵੀਡੀਉ-ਚੰਡੀਗੜ੍ਹ ਦੇ ਪੀਜੀ ‘ਚ ਲੱਗੀ ਅੱਗ, ਅੱਗ ਨਾਲ ਝੁਲਸੀਆਂ ਤਿੰਨ ਲੜਕੀਆਂ ਦੀ ਮੌਤ

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 32 ਡੀ ਦੇ ਮਕਾਨ ਨੰ. 3325 ‘ਚ ਬਣੇ ਇੱਕ ਪੀਜੀ ‘ਚ …

%d bloggers like this: