Breaking News
Home / ਸਾਹਿਤ / ਸਿੱਖੀ ਦਾ ਕੱਚ-ਘ ਰ ੜ ਵਿਸ਼ਲੇਸ਼ਣ ਕਰਨ ਵਾਲੇ ਉੱਜਲ ਦੁਸਾਂਝ ਨੂੰ ਬ ਹਿ ਸ ਦੀ ਸਿੱਧੀ ਚੁ ਣੌ ਤੀ

ਸਿੱਖੀ ਦਾ ਕੱਚ-ਘ ਰ ੜ ਵਿਸ਼ਲੇਸ਼ਣ ਕਰਨ ਵਾਲੇ ਉੱਜਲ ਦੁਸਾਂਝ ਨੂੰ ਬ ਹਿ ਸ ਦੀ ਸਿੱਧੀ ਚੁ ਣੌ ਤੀ

ਡਾ. ਗੁਰਵਿੰਦਰ ਸਿੰਘ, ਵੈਨਕੂਵਰ singhnews@gmail.com

ਕਿਸੇ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਰਹਿ ਚੁੱਕੇ ਉੱਜਲ ਦੁਸਾਂਝ ਅੱਜ ਕੱਲ੍ਹ ਟਿੱਪਣੀਕਾਰ ਵਜੋਂ ਚਰਚਾ ‘ਚ ਰਹਿੰਦੇ ਹਨ। ਮਸਲਾ ਚਾਹੇ ਰਾਜਸੀ ਹੋਵੇ ਤੇ ਚਾਹੇ ਸਮਾਜਿਕ, ਚਾਹੇ ਕੈਨੇਡਾ ਦਾ ਹੋਵੇ ਤੇ ਚਾਹੇ ਭਾਰਤ ਦਾ, ਚਾਹੇ ਮੋਦੀ ਦਾ ਹੋਵੇ ਤੇ ਚਾਹੇ ਇਮਰਾਨ ਖਾਨ ਦਾ, ਦੁਸਾਂਝ ਆਪਣੇ ‘ਕੀਮਤੀ ਵਿਚਾਰ’ ਜ਼ਰੂਰ ਪੇਸ਼ ਕਰਦੇ ਹਨ।

ਉਂਞ ਚਾਹੇ ਉਹ ਧਰਮ ‘ਚ ਵਿਸ਼ਵਾਸ ਨਹੀਂ ਰੱਖਦੇ ਤੇ ਸਿੱਖਾਂ ਦੇ ਘਰ ਜੰਮਣ ਦੇ ਬਾਵਜੂਦ, ਕਦੇ ਵੀ ਖੁਦ ਨੂੰ ‘ਸਿੱਖ” ਨਹੀਂ ਅਖਵਾਉਂਦੇ, ਪਰ ਸਿੱਖ ਧਰਮ ਜਾਂ ਸਿੱਖੀ ਸਿਧਾਂਤਾਂ ਬਾਰੇ ਟੀ ਕਾ- ਟਿੱਪਣੀ ਕਰਨਾ ਉਹ ਆਪਣਾ ‘ਜਨਮ ਸਿੱਧ ਅਧਿਕਾਰ’ ਸਮਝਦੇ ਹਨ। ਉਜੱਲ ਦੁਸਾਂਝ ਦੀਆਂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਧਰਮ ਦੇ ਭਗਤੀ ਤੇ ਸ਼ਕਤੀ ਦੇ ਸੰਦੇਸ਼ ਅਤੇ ਉਪਦੇਸ਼ ਬਾਰੇ ਟਿੱਪਣੀਆਂ ਵੀ ਇਸੇ ਖਿਆਲ ਵਿਚੋਂ ਹੀ ਆਈਆਂ ਹਨ।

ਉਜੱਲ ਦੁਸਾਂਝ ਦਾ ਇਹ ਕਹਿਣਾ ਹੈ ਕਿ ਜਿਹੜਾ ਮਨੁੱਖ ਦੁਨੀਆਂ ਨੂੰ ਤਬਦੀਲ ਕਰਨਾ ਚਾਹੁੰਦਾ ਹੈ, ਉਹ ਐਕਟਵਿਸਟ ਹੈ ਅਤੇ ਗੁਰੂ ਨਾਨਕ ਇਕ ‘ਐਕਟਿਵਿਸਟ’ ਅਤੇ ‘ਸੁਧਾਰਕ’ ਸਨ। ਨਾ ਕਿ ਸਿੱਖ ਧਰਮ ਦਾ ਨਵਾਂ ‘ਗਾਡੀ ਰਾਹ’ ਤੇ ‘ਨਿਰਮਲ ਪੰਥ’ ਸ਼ੁਰੂ ਕਰਨ ਵਾਲੇ ਧਰਮ ਗੁਰੂ। ਦੁਸਾਂਝ ਦਾ ਇਹ ਕਹਿਣਾ ਹੈ ਕਿ ਜੇ ਓਹ ਐਕਟਵਿਸਟ ਨਾ ਹੁੰਦੇ, ਬਾਣੀ ਲਿਖੀ ਜਾਂਦੇ, ਬਾਣੀ ਪੜ੍ਹੀ ਜਾਂਦੇ ਤੇ ਪ੍ਰਚਾਰ ਕਰੀ ਜਾਂਦੇ। ਗੁਰੂ ਨਾਨਕ ਸਾਹਿਬ ਬਾਰੇ ਸਤਿਕਾਰਤ ਸੰਬੋਧਨੀ ਲਹਿਜੇ ਨੂੰ ਗਲਤ ਕਰਾਰ ਦਿੰਦਿਆਂ ਦੁਸਾਂਝ ਦਾ ਇਹ ਵੀ ਕਹਿਣਾ ਹੈ ਕਿ ‘ਨਾਨਕ ਹੁੰਦਾ’ ਜਾਂ ‘ਨਾਨਕ ਕਹਿੰਦਾ’ ਆਦਿ ਸ਼ਬਦ ਬਾਬੇ ਨਾਨਕ ਨੂੰ ਜ਼ਿਆਦਾ ਨੇੜੇ ਮਹਿਸੂਸ ਕਰਵਾਉਂਦੇ ਹਨ, ਜਦ ਕਿ ਮੱਥੇ ਟੇਕ ਕੇ ਅਸੀਂ ਉਨ੍ਹਾਂ ਦੀ ਸਿੱਖਿਆ ਤੋਂ ਦੂਰ ਹੋ ਰਹੇ ਹਾਂ।

ਕੁੱਲ ਮਿਲਾ ਕੇ ਦੁਸਾਂਝ ਦੀਆਂ ਸਾਰੀਆਂ ਟਿੱਪਣੀਆਂ ਗੁਰੂ ਸਾਹਿਬ ਨੂੰ ਇੱਕ ‘ਐਕਟਵਿਸਟ’ ਤੇ ‘ਰੀਫਾਰਮਰ’ ਤੱਕ ਆਖਣ ਦੀ ਸੀਮਤ ਸੋਚ ‘ਚੋਂ ਹੀ ਉਪਜਦੀਆਂ ਹਨ, ਕਿਉਂਕਿ ਉੱਜਲ ਦੁਸਾਂਝ ਦੀ ਦ੍ਰਿਸ਼ਟੀ ਅਤੇ ਸੋਚਣੀ ਇਸ ਤੋਂ ਅਗਾਂਹ ਦੇਖਣ ਦੇ ਸਮਰੱਥ ਨਹੀਂ।

ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਦੁਸਾਂਝ ਨੇ ਸਿੱਖ ਗੁਰੂਆਂ ਅਤੇ ਸਿੱਖੀ ਸਿਧਾਂਤ ਬਾਰੇ ਊਲ-ਜਲੂਲ ਬੋਲਿਆ ਹੋਵੇ। ਆਪਣੀ ਇਕ ਕਿਤਾਬ ‘ਜਰਨੀ ਆਫਟਰ ਮਿਡ ਨਾਈਟ’ ਵਿੱਚ ਤਾਂ ਉਨ੍ਹਾਂ ਦੋ ਕਦਮ ਹੋਰ ਅੱਗੇ ਜਾਂਦਿਆਂ ਮੂਰਖਤਾ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ ਹੈ। ਇਸ ਵਿੱਚ ਦੁਸਾਂਝ ਨੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਧਾਂਤਕ ਰੂਪ ਵਿੱਚ ਵੀ ਵੱਖੋ- ਵੱਖ ਪੇਸ਼ ਕਰਦਿਆ ਇੱਕ ਗੁਰੂ ਦੀ ਹਮਾਇਤ ਅਤੇ ਦੂਸਰੇ ਗੁਰੂ ਸਾਹਿਬ ਖਿਲਾਫ ਬੇਵਕੂਫਾਨਾ ਬਿਆਨਬਾਜ਼ੀ ਕੀਤੀ ਹੈ।

ਇੱਥੇ ਦੁਸਾਂਝ ਹਿੰ ਸਾ ਅਤੇ ਅਹਿੰ ਸਾ ਦੀ ਰਾਹਾਂ ਵਿਚਕਾਰ ਫ਼ਰਕ ਦੱਸਦੇ ਹੋਏ, ਪਹਿਲਾਂ ਮਹਾਤਮਾ ਬੁੱਧ ਅਤੇ ਉਸ ਤੋਂ ਪ੍ਰੇਰਨਾ ਲੈਣ ਵਾਲੇ ਰਾਜਾ ਅਸ਼ੋਕ ਦੀ ਗੱਲ ਕਰਦੇ ਹਨ। ਦੂਜੀ ਉਦਾਹਰਨ ਗੁਰੂ ਸਾਹਿਬਾਨ ਬਾਰੇ ਦਿੰਦਿਆਂ ਦੁਸਾਂਝ ਦਾ ਆਖਣਾ ਹੈ ਕਿ ‘ਗੁਰੂ ਨਾਨਕ’ ਨੇ ਸ਼ਾਂਤੀ ਦੇ ਢੰਗ ਰਾਹੀਂ ਉਪਦੇਸ਼ ਦਿੱਤਾ, ਜਦਕਿ ‘ਗੁਰੂ ਗੋਬਿੰਦ’ (ਦੁਸਾਂਝ ਇੱਥੇ ਗੁਰੂ ਸਾਹਿਬ ਨਾਲ ਵੀ ਉਵੇਂ ਹੀ ‘ਸਿੰਘ” ਸ਼ਬਦ ਨਹੀਂ ਵਰਤਦਾ, ਜਿਵੇਂ ਆਪ ਖੁਦ ਸਿੱਖਾਂ ਦੇ ਘਰ ਜੰਮਣ ਦੇ ਬਾਵਜੂਦ ਨਾਂ ਵਿੱਚੋਂ ਸਿੰਘ ਸ਼ਬਦ ਹਟਾ ਕੇ, ‘ਨਾ ਘਰ ਦਾ ਨਾ ਘਾਟ ਦਾ’ ਬਣਿਆ ਹੋਇਆ ਹੈ) ਨੇ ਖੂਨ ਡੋਲ੍ਹਣ, ਭਾਵ ਹਿੰ ਸਾ ਦੇ ਢੰਗ ਰਾਹੀਂ ਇਨਸਾਫ ਲਈ ਤਿਆਰ ਕੀਤਾ। ਇੱਥੇ ਹੀ ਹੋਰ ਮਿਸਾਲਾਂ ਪੇਸ਼ ਕਰਦਿਆਂ ਉਹ ਮੋਹਨਦਾਸ ਕਰਮਚੰਦ ਗਾਂਧੀ ਦਾ ਭਗਤ ਬਣ ਕੇ ਸੁਭਾਸ਼ ਚੰਦਰ ਬੋਸ ਦੀ ਨਿਖੇਧੀ ਕਰਦੇ ਹਨ।

ਆਪਣੀ ਅਕਲ ਦਾ ਜਨਾਜ਼ਾ ਕਢਦੇ ਹੋਏ ਬੇਤੁੱਕੀ ਤੁਲਨਾ ਰਾਹੀਂ, ਦੁਸਾਂਝ ਵਿੱਚੇ ਹੀ ਗੁਰੂ ਸਾਹਿਬਾਨ ਅਤੇ ਵਿੱਚੇ ਹੀ ਗਾਂਧੀ- ਭਗਤ ਸਿੰਘ ਦੀਆਂ ਉਦਾਹਰਨਾਂ ਰਲਗੱਡ ਕਰਕੇ, ਆਖ਼ਰਕਾਰ ਖ਼ੁਦ ਨੂੰ ‘ਅਹਿੰਸਾਵਾਦੀ’ ਦੱਸਣ ਦਾ ਪਾਖੰਡ ਰਚਦੇ ਹਨ ਅਤੇ ਗੁਰੂ ਨਾਨਕ ਸਾਹਿਬ-ਗੁਰੂ ਗੋਬਿੰਦ ਸਿੰਘ ਜੀ ਅਤੇ ਗਾਂਧੀ-ਭਗਤ ਸਿੰਘ ਨੂੰ ਇੱਕ ਧਰਾਤਲ ‘ਤੇ ਖੜ੍ਹੇ ਕਰਕੇ ਅਮੇਚ, ਅਜੋੜ ਅਤੇ ਅਰਥਹੀਣ ਵਿਸ਼ਲੇਸ਼ਣ ਪੇਸ਼ ਕਰਦੇ ਹਨ।

ਉੱਜਲ ਦੁਸਾਂਝ ਦੀਆਂ ਇਹ ਸਾਰੀਆਂ ਮਿਸਾਲਾਂ ਉਵੇਂ ਹੀ ਗਲਤ ਹਨ ਜਿਵੇਂ ਓਸ ਦਾ ਮੈਡੀਕਲ ਖੇਤਰ ਤੋਂ ਕੋਰਾ ਸੱਖਣਾ ਹੋਣ ਦੇ ਬਾਵਜੂਦ , ਕੈਨੇਡਾ ਦਾ ਸਿਹਤ ਮੰਤਰੀ ਬਣਨਾ। ਜਿਥੋਂ ਤੱਕ ਸਿੱਖ ਧਰਮ ਦੇ ਮੋਢੀ ਵਜੋਂ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਦੀ ਗੱਲ ਹੈ, ਉਹਨਾਂ ਵੱਲੋਂ ਧਾਰਮਿਕ ਪਾਖੰਡ, ਸਮਾਜਿਕ ਨਾਬਰਾਬਰੀ ਅਤੇ ਰਾਜਸੀ ਤਾਨਾਸ਼ਾਹੀ ਦੇ ਖਿਲਾਫ ਸਿੰਘ ਗਰਜ ਰਾਹੀਂ ਇਤਿਹਾਸਕ ਪਹਿਲਕਦਮੀ ਕਰਦਿਆਂ, ਇਨ੍ਹਾਂ ਨੂੰ ਪੂਰੀ ਤਰ੍ਹਾਂ ਮੂਲੋਂ ਹੀ ਰੱਦ ਕੀਤਾ ਹੈ ਅਤੇ ਨਵੇਂ ਬਦਲਵੇਂ ਸਿਧਾਂਤ ਦਿੱਤੇ ਹਨ। ਦੂਸਰੇ ਪਾਸੇ ਧਾਰਮਿਕ ਅਤੇ ਰੂਹਾਨੀ ਪੱਖ ਤੋਂ ਗੁਰੂ ਨਾਨਕ ਸਾਹਿਬ ਵਲੋਂ ”ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥” ਦੇ ਰੂਪ ‘ਚ ਰੱਬ ਦੇ ਸਕੰਲਪ ਦੀ ਅਸਲੋਂ ਨਵੀਂ ਵਿਆਖਿਆ, ਰੂਹਾਨੀ ਹਕੀਕਤ ਦੀ ਤਰਜਮਾਨੀ ਕਰਦੀ ਹੈ। ‘ਕਿਰਤ ਕਰਨ’ ਅਤੇ ‘ਵੰਡ ਛੱਕਣ’ ਦੇ ਨਾਲ ਹੀ ‘ਨਾਮ ਜਪਣ’ ਦਾ ਮੂਲ ਉਪਦੇਸ਼ ਵੀ ਸਿੱਖ ਧਰਮ ਦੀ ਬੁਨਿਆਦ ਹੈ, ਜਿਸ ਨੂੰ ਜਾਨਣ ਲਈ ਗੁਰੂ ਨਾਨਕ ਬਾਣੀ ਤੋਂ ਸੇਧ ਲੈਣ ਦੀ ਲੋੜ ਹੈ।

ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਾਹਿਬਾਨ ਦਾ ‘ਇੱਕ ਜੋਤ ਅਤੇ ਇੱਕ ਜੁਗਤ’ ਰੂਪੀ ਨਿਰੰਤਰ ਸਫ਼ਰ, ਇੱਕ ਦੂਜੇ ਤੋਂ ਅੱਡ ਕਰਕੇ ਵੇਖਣਾ ਨਿਰੀ ਮੂਰਖਤਾ ਕਹੀ ਜਾ ਸਕਦੀ ਹੈ। ਗੁਰੂ ਨਾਨਕ ਬਾਣੀ ਬਾਬਰ ਨੂੰ ਜਾ ਬ ਰ ਅਤੇ ਸਾਰੇ ਜ਼ੁ ਲ ਮੀ ਰਾਜਿਆਂ ਅਤੇ ਉਨ੍ਹਾਂ ਦੇ ਵਜ਼ੀਰਾਂ ਨੂੰ ਲੋਕਾਂ ਦਾ ਖੂਨ ਪੀਣ ਵਾਲੇ ਬਘਿ ਆ ੜ ਤੇ ਕੁੱਤੇ ਕਰਾਰ ਦਿੰਦੀ ਹੈ ਅਤੇ ਉਨ੍ਹਾਂ ਖਿਲਾਫ ਭਗਤੀ ਤੇ ਸ਼ਕਤੀ, ਧਰਮ ਤੇ ਰਾਜਨੀਤੀ, ਮਾਲਾ ਅਤੇ ਕਿਰਪਾਨ ਦੇ ਰੂਪ ਵਿੱਚ ਸਿਰ ਤ ਲੀ ‘ਤੇ ਧਰ ਕੇ ਲੜਨ ਦੀ ਸੇਧ ਦਿੰਦੀ ਹੋਈ’ ਪ੍ਰੇਮ ਦੇ ਸੱਚੇ ਮਾਰਗ ਨੂੰ ਬਿਆਨ ਕਰਦੀ ਹੈ। ਇਹ ਸੰਕਲਪ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਭ ਗੁਰੂ ਸਹਿਬਾਨ ਦਾ ਸਾਂਝਾ ਹੈ, ਜਿਸ ਨੂੰ ਇੱਕ ਦੂਜੇ ਤੋਂ ਨਿਖੇੜਨਾ ਸੰਭਵ ਹੀ ਨਹੀਂ ਹੈ।

ਸਿੱਖੀ ਸਿਧਾਂਤ ਤੋਂ ਬੇਸਮਝ ਦੁਸਾਂਝ ਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਨੇ ‘ਮੀਰੀ ਤੇ ਪੀਰੀ’ ਦੀਆਂ ਦੋ ਕਿਰਪਾਨਾਂ ਸਜਾਈਆਂ ਸਨ ਅਤੇ ਮੌਕੇ ਦੀ ਜ਼ਾ ਲ ਮ ਰਾਜਿਆਂ ਖ਼ਿਲਾਫ਼ ਯੁੱਧ ਕੀਤੇ ਸਨ। ਉਸ ਨੂੰ ਏਨੀ ਇਤਿਹਾਸਕ ਸੋਝੀ ਵੀ ਨਹੀਂ ਕਿ ਗੁਰੂ ਤੇਗ ਬਹਾਦਰ ਜੀ ਨੇ ਵੀ ਆਪਣੇ ਸਮੇਂ ਦੀ ਜ਼ਾ ਲ ਮ ਬਾਦਸ਼ਾਹ ਦੇ ਖ਼ਲਿਾਫ਼ ਲੋਕਾਂ ਦੇ ਅਧਿਕਾਰਾਂ ਲਈ ਮੈਦਾਨੇ-ਜੰਗ ਵਿੱਚ ਤੇਗ’ ਭਾਵ ਕਿਰਪਾਨ ਚਲਾਈ ਅਤੇ ਮਗਰੋਂ ਮਨੁੱਖੀ ਅਧਿਕਾਰਾਂ ਲਈ ਅਤੇ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ। ਬੌਧਿਕ ਕੰਗਾਲੀ ਦੀ ਸੋਚ ਵਾਲੇ ਦੁਸਾਂਝ ਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ‘ਖਾਲਸਾ ਪੰਥ’ ਜਾਤ, ਰੰਗ, ਨਸਲ ਅਤੇ ਸਭ ਵਿਤ ਕਰਿਆਂ ਨੂੰ ਖ ਤ ਮ ਕਰਨ ਅਤੇ ਨਾਲੋ-ਨਾਲ ਜ਼ੁ ਲ ਮ ਤੇ ਜ਼ਾ ਲ ਮ ਦਾ ਨਾ ਸ਼ ਕਰਨ ਲਈ ਸਾਜਿਆ ਸੀ, ਨਾ ਕਿ ਲਹੂ ਡੋਲਣ ਜਾਂ ਖੂਨ ਦੀ ਹੋਲੀ ਖੇਡਣ ਲਈ। ਦੁਸਾਂਝ ਜਿਸ ਨੂੰ ਆਪਣੀ ਕਿਤਾਬ ਵਿੱਚ ‘ਬਲੱਡ ਸ਼ੈਡ’ ਕਹਿੰਦੇ ਹਨ, ਦਰਅਸਲ ਉਹ ਸਮੇਂ ਦੇ ਜ਼ਾ ਲ ਮ ਮੁਗ਼ਲ ਹਾਕਮਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੇ ਸਾਂਝੇ ਹ ਮ ਲੇ ਦਾ ਸਾਹਮਣਾ ਕਰਨ ਲਈ, ਜਾ ਨ ਤਲੀ ‘ਤੇ ਧਰ ਕੇ ਚਾਰੇ ਸਾਹਿਬਜ਼ਾਦੇ ਵਾਰਨ ਅਤੇ ਸੱਚ ਲਈ ਸ਼ਹਾਦਤ ਦੇਣ ਦੀ ਦਾਸਤਾਨ ਹੈ।

ਗੁਰੂ ਸਾਹਿਬ ਦਾ ਇਹ ਫੁਰਮਾਨ ਕਿ ਜ ਬ ਰ -ਜ਼ੁ ਲ ਮ ਨੂੰ ਖ ਤ ਮ ਕਰਨ ਲਈ ਸ਼ਾਂਤੀ ਦੇ ਜਦ ਸਾਰੇ ਹੀਲੇ -ਵਸੀਲੇ ਵਿਅਰਥ ਹੋਣ, ਤਾਂ ਫਿਰ ਹ ਥਿ ਆ ਰ ਚੁੱਕਣਾ ਕਿਸੇ ਵੀ ਤਰ੍ਹਾਂ ਨਾ ਜਾ ਇ ਜ਼ ਅਤੇ ਗਲਤ ਨਹੀਂ। ਗੁਰੂ ਨਾਨਕ ਸਾਹਿਬ ਨੇ ਜਿੱਥੇ ‘ਸਿੱਖ’ ਦੇ ਰੂਪ ਵਿੱਚ ਨਵੇਂ ਮਨੁੱਖ ਦੀ ਸਿਰਜਣਾ ਕੀਤੀ, ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਾਲਮਾਂ ਖ਼ਿਲਾਫ਼ ‘ਖ਼ਾਲਸੇ’ ਨੂੰ ਸੂਰਬੀਰ ਕਰਮਵੀਰ ਧਰਮਵੀਰ ਦਾਨਵੀਰ ਯੁੱਧਵੀਰ ਅਤੇ ਰਾਜਵੀਰ ਦੇ ਰੂਪ ਵਿੱਚ ਮੁਕੰਮਲ ਕੀਤਾ। ਇੱਥੋਂ ਹੀ ਸੇਧ ਅਤੇ ਅਸੀਸ ਲੈ ਕੇ ਸ਼ਹੀਦ ਬਾਬਾ ਬੰਦਾ ਸਿੰਘ ਸਿੰਘ ਬਹਾਦਰ ਨੇ ‘ਖਾਲਸਾ ਰਾਜ’ ਕਾਇਮ ਕੀਤਾ ਅਤੇ ਭੂਮੀਹੀਣ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਇਹ ‘ਖ਼ਾਲਸਾ ਰਾਜ’ ਦੁਨੀਆਂ ਦੇ ਇਤਿਹਾਸ ਵਿੱਚ ਬੁਰਜ਼ੁਆ ਢਾਂਚੇ ਨੂੰ ਖ ਤ ਮ ਕਰਕੇ, ਲੋਕ ਹੱਕਾਂ ਦੀ ਪ੍ਰਾਪਤੀ ਦਾ ਪਹਿਲਾ ‘ਲੋਕ ਰਾਜ’ ਸੀ, ਜਿਸ ਦੀ ਸਹੀ ਵਿਆਖਿਆ ‘ਖਾਲਸਾ’ ਜਾਂ ‘ਖ਼ਾਲਸਾ ਰਾਜ’ ਜਿਹੇ ਸ਼ਬਦਾਂ ਤੇ ਸੰਕਲਪਾਂ ਨਾਲ ਮੁੱਢੋਂ ਹੀ ਈਰਖਾ ਰੱਖਣ ਵਾਲੇ ਵਿਰੋਧੀਆਂ ਵਲੋਂ ਸਾਰਥਕ ਸਹੀ ਰੂਪ ਵਿੱਚ ਪਹੁੰਚਣ ਨਹੀਂ ਦਿੱਤੀ ਗਈ।

ਦੁਸਾਂਝ ਦੀ ਸੋਚ ਵਾਲੇ ਇੱਕ ਹੋਰ ਸਰਕਾਰੀ ਲੇਖਕ ਬਲਦੇਵ ਸੜਕਨਾਮੇ ਨੇ ਤਾਂ ਬੰਦਾ ਸਿੰਘ ਬਹਾਦਰ ਦੇ ਰਾਜ ਸੰਕਲਪ ਬਾਰੇ ‘ਸਿੱਖਾਂ ਦੇ ਮੂੰਹ ਨੂੰ ਰਾਜ ਕਰਨ ਦਾ ਲਹੂ ਲਗਣ’ ਵਰਗੀ ਸ਼ਰਮ ਨਾਕ ਟਿੱਪਣੀ ਕਰਦਿਆਂ ਅਰਥਾਂ ਦੇ ਅਨ ਰਥ ਕੀਤੇ ਹਨ, ਜਿਸ ਦੇ ਬਦਲੇ ਨੂੰ ਸਰਕਾਰਾਂ ਤੇ ਉਨ੍ਹਾਂ ਦੇ ਹਮਾਇਤੀ ‘ਭਗਵੇਂ -ਕਾਮਰੇਡ’ ਸ਼੍ਰੇਣੀ ਦੇ ਹਕੂਮਤ ਪੱਖੀ ਲੇਖਕ ਸੜਕਨਾਮੇ ਨੂੰ ਪੱਚੀ ਹਜ਼ਾਰ ਦੇ ‘ਢਾਹਾਂ ਇਨਾਮ’ ਦੇ ਕੇ ਸਨਮਾਨਿਤ ਕਰਦੇ ਹਨ।

ਦੁਖਾਂਤ ਇਸ ਗੱਲ ਦਾ ਹੈ ਕਿ ਦੁਸਾਂਝ ਨੇ ਕੱਚ – ਘਰੜ ਵਿਸ਼ਲੇਸ਼ਣ ਤੇ ‘ਭਗਵੀਂ – ਕਾਮਰੇਡੀ’ ਕਰਦਿਆ, ਨਾ ਸਿਰਫ ਗੁਰੂ ਸਹਿਬਨ ਦੀ ਸ਼ਖਸੀਅਤ ਨੂੰ ਛੁੱਟਿਆਉਣ ਦੀ ਕੋਝੀ ਹਰਕਤ ਕੀਤੀ ਹੈ, ਬਲਕਿ ਸਿੱਖ ਧਰਮ ਦੀ ਵੱਖਰੀ ਹੋਂਦ ਨੂੰ ਮੰਨਣ ਤੋਂ ਵੀ ਇਨਕਾਰ ਕੀਤਾ ਹੈ। ਇਹ ਟਿੱਪਣੀ ਉਜਲ ਦੁਸਾਂਝ ਦੀ ਸਿੱਖੀ ਬਾਰੇ ਬੇਸਮਝੀ ਤੇ ਅਗਿਆਨਤਾ ਭਰੀ ਸੋਚ ਤੋਂ ਵੀ ਵੱਧ, ਡੂੰਘੀ ਸਾਜ਼ਿਸ਼ ਕਹੀ ਜਾ ਸਕਦੀ ਹੈ। ਪਹਿਲੀ ਗੱਲ ਦੁਸਾਂਝ ਨੇ ਆਪਣੀ ਕਿਤਾਬ ਵਿੱਚ ਬੇਤੁਕੀਆਂ ਗੱਲਾਂ ਕਰਕੇ ਗੁਰੂ ਸਾਹਿਬਾਨ ਦੇ ਸਿਧਾਂਤ ਨੂੰ ‘ਟੁਕੜਿਆਂ’ ‘ਚ ਵੰਡ ਕੇ ਤਕਸੀਮ ਕਰਦਿਆਂ, ਡੂੰਘੀ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਵੱਡੀ ਗੱਲ ਇਹ ਹੈ ਕਿ ਦੁਸਾਂਝ ਨੇ ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ ਤਾਜ਼ਾ ਘਟਨਾਕ੍ਰਮ ਵਿੱਚ ਬੌਧਿਕਹੀਣਤਾ ਵਾਲੇ ਬਿਆਨ ਦੇ ਕੇ, ਇਹ ਭੰਬਲਭੂਸਾ ਉਸ ਜਗ੍ਹਾ ਤੇ ਉਸ ਸਮੇਂ ਖੜਾ ਕੀਤਾ ਹੈ, ਜਿੱਥੇ ਅਤੇ ਜਦੋ ਗੁਰੂ ਨਾਨਕ ਸਾਹਿਬ ਦੇ 550 ਸਾਲਾ ਆਗਮਨ ਪੁਰਬ ‘ਤੇ ਵਿਸ਼ੇਸ਼ ਸਮਾਗਮ ਮੌਕੇ, ਦੁਨੀਆ ਭਰ ਦੀਆਂ ਸੁਪਰੀਮ ਕੋਰਟਾਂ ਦੇ ਜੱਜ, ਇਕ ਥਾਂ ਇੱਕਠੇ ਹੋਏ ਹੋਣ ਅਤੇ ਗੁਰੂ ਨਾਨਕ ਸਾਹਿਬ ਅਤੇ ਸਿੱਖ ਧਰਮ ਬਾਰੇ ਜਾਨਣ ਦੇ ਚਾਹਵਾਨ ਹੋਣ।

ਉਂਞ ਇਹ ਵੀ ਹੈਰਾਨੀਜਨਕ ਗੱਲ ਹੈ ਕਿ ਪ੍ਰਬੰਧਕਾਂ ਨੇ ਚੋਟੀ ਦੇ ਕਾਨੂੰਨਦਾਨਾਂ ਨੂੰ ਗੁਰੂ ਨਾਨਕ ਸਾਹਿਬ ਬਾਰੇ ਜਾਣਕਾਰੀ ਦੇਣ ਲਈ, ਕੈਨੇਡਾ ਦੇ ਸਿੱਖੀ ਪ੍ਰਤੀ ਕੱਚੀ ਸੋਚ ਵਾਲੇ ਵਿਅਕਤੀ ਨੂੰ ਹੀ ਕਿਉਂ ਸੱਦਾ ਦਿੱਤਾ? ਜੇ ਕੈਨੇਡਾ ਤੋਂ ਉਨ੍ਹਾਂ ਕਿਸੇ ਗਿਆਨਵਾਨ ਕਾਨੂੰਨਦਾਨ ਨੂੰ, ਗੁਰੂ ਸਾਹਿਬ ਬਾਰੇ ਬੋਲਣ ਲਈ ਸੱਦਣਾ ਹੀ ਸੀ, ਤਾਂ ਕੈਨੇਡਾ ਦੀ ਪਹਿਲੀ ਸਿੱਖ ਅੰਮ੍ਰਿਤਧਾਰੀ ਜੱਜ ਪਲਵਿੰਦਰ ਕੌਰ ਸ਼ੇਰਗਿੱਲ ਨੂੰ ਬੁਲਾਉਂਦੇ, ਜਿਸ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਤੇ ਬਾਣੀ – ਉਪਦੇਸ਼ ਤੋਂ ਸੇਧ ਲੈ ਕੇ ਕੈਨੇਡਾ ਦੇ ਸਿੱਖਾਂ ਦੀ ਹੀ ਨਹੀਂ, ਬਲਕਿ ਸਮੁੱਚੀ ਨੌਜਵਾਨ ਪੀੜੀ ਨੂੰ ਚੰਗੀ ਸੇਧ ਦਿੱਤੀ ਹੈ।

ਦੁਸਾਂਝ ਨੂੰ ਧਰਮ ਬਾਰੇ ਤਾਂ ਕੀ, ਮਾਰਕਸਵਾਦ ਬਾਰੇ ਵੀ ਅਧੂਰੀ ਸਮਝ ਹੈ, ਜਿਸ ਬਾਰੇ ਉਨ੍ਹਾਂ ਦੇ ਰਾਜਨੀਤਕ ਉਪਦੇਸ਼ਕ ਮੰਨੇ ਜਾਂਦੇ , ਉਘੇ ਕਮਿਊਨਿਸਟ ਆਗੂ ਪ੍ਰੋ. ਹਰੀ ਸ਼ਰਮਾ ਦੀ ਟਿੱਪਣੀ ਚੇਤੇ ਆਉਂਦੀ ਹੈ। ਇਕ ਵਾਰ ਉਨ੍ਹਾਂ ਭਰੀ ਸਭਾ ‘ਚ ਇਥੋਂ ਤੱਕ ਕਹਿ ਦਿੱਤਾ ਸੀ ਕਿ ਉਜੱਲ ਸਿਆਸੀ ਕਾਰਕੁਨ ਵਜੋਂ ਚੇਲਾ ਤਾਂ ਉਸਦਾ (ਪ੍ਰੋ. ਹਰੀ ਸ਼ਰਮਾ) ਹੀ ਹੈ, ਪਰ ‘ਵਿਗੜਿਆ ਚੇਲਾ’ ਹੈ। ਕੁਝ ਵਿਅਕਤੀ ਅਜਿਹੇ ਹੁੰਦੇ ਹਨ, ਜੋ ਕਿਸੇ ਅਹੁਦੇ ‘ਤੇ ਪਹੁੰਚ ਕੇ ਉਸਦੀ ਅਹਿਮੀਅਤ ਨੂੰ ਚਾਰ ਚੰਦ ਲਾ ਦਿੰਦੇ ਹਨ, ਪਰ ਕੁਝ ਅਜਿਹੇ ਵਿਅਕਤੀ ਵੀ ਹੁੰਦੇ ਹਨ, ਜੋ ਅਹੁਦੇ ਜਾਂ ਰੁਤਬੇ ਦੀ ਕਦਰ ਮਿੱਟੀ ਵਿੱਚ ਰੋਲ ਦਿੰਦੇ ਹਨ। ਅਜਿਹੀ ਮਿਸਾਲ ਹੀ ਦਲ-ਬਦਲੂ ਸਿਆਸਤਦਾਨ ਉੱਜਲ ਦੁਸਾਂਝ ਦੀ ਹੈ। ਜੋੜ-ਤੋੜ ਦੀ ਮੌਕਾਪ੍ਰਸਤ ਰਾਜਨੀਤਕ ਚਾਲਬਾਜ਼ੀ ਕਰਕੇ ਉਹਨਾਂ ਇਕ ਵਾਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਬਣਨ ਦਾ ਤੁਕਾ ਤਾਂ ਲਾ ਲਿਆ, ਪਰ ਉਸ ਤੋਂ ਬਾਅਦ ਅਜਿਹਾ ਮਾਹੌਲ ਸਿਰਜ ਦਿੱਤਾ ਕਿ ਕਿਸੇ ਪੰਜਾਬੀ ਮੂਲ ਦੇ ਵਿਅਕਤੀ ਦੇ ਮੁੜਕੇ ਪ੍ਰੀਮੀਅਰ ਬਣਨ ਦੀ ਗੱਲ ਤਾਂ ਦੂਰ ਰਹੀ, ਬਲਕਿ ਦੁਸਾਂਝ ਨੇ ਆਪਣੇ ਰਾਜਸੀ ਦਲ ‘ਨਿਊ ਡੈਮੋਕਰੇਟਿਕ ਪਾਰਟੀ’ ਨੂੰ ਵੀ ਡੇਢ ਦਹਾਕੇ ਤੋਂ ਵੱਧ ਸਮੇਂ ਤੱਕ ਬੀ.ਸੀ. ਦੀ ਸੱਤਾ ਦੀ ਕੁਰਸੀ ਦੇ ਨੇੜੇ ਨਹੀਂ ਲੱਗਣ ਦਿੱਤਾ।

ਸਿਧਾਂਤਹੀਣ ਸਿਆਸਤ ਦੇ ਮਾਹਿਰ ਹੋਣ ਦੇ ਰੂਪ ਵਿੱਚ ਉਨ੍ਹਾਂ ਖੁਦਗਰਜ਼ੀ ਦੀ ਖੇਡ ਵੀ ਇਸ ਕਦਰ ਖੇਡੀ ਕਿ ਐਨ.ਡੀ.ਪੀ. ਦੇ ਮੁਖੀ ਹੋਣ ਦੇ ਬਾਵਜੂਦ, ਹਾਰਨ ਦੀ ਸੂਰਤ ‘ਚ ਆਪਣੀ ਪਾਰਟੀ ਨੂੰ ਹੀ ਅਲਵਿਦਾ ਆਖ ਦਿੱਤਾ। ਸਿਆਣਿਆਂ ਦੇ ਕਥਨ ਕਿ ਜਦੋਂ ਜਹਾਜ਼ ਡੁਬਦਾ ਹੈ, ਤਾਂ ਸਭ ਤੋਂ ਪਹਿਲਾਂ ਚੂਹੇ ਹੀ ਛਾਲਾਂ ਮਾਰ ਕੇ ਨੱਸਦੇ ਹਨ। ਨਿਊ ਡੈਮੋਕਰੈਟਿਕ ਪਾਰਟੀ ਦੇ ਡੁੱਬ ਰਹੇ ਬੇੜੇ ‘ਚੋਂ ਉਹ ਛਾਲ ਮਾਰ ਕੇ, ‘ਟਰਨ-ਕੋਟ’ ਉੱਜਲ ਦੁਸਾਂਝ ਫੈਡਰਲ ਲਿਬਰਲ ਪਾਰਟੀ ਦੇ ਜਹਾਜ਼ ‘ਚ ਸਵਾਰ ਹੋ ਗਏ। ‘ਚੜ੍ਹਦੇ ਸੂਰਜ ਨੂੰ ਸਲਾਮ’ ਦੇ ਕਥਨ ਵਾਂਗ ਇਸ ਵਾਰ ਵੀ ਉਜਲ ਦੁਸਾਂਝ ਨੇ ਅਜਿਹਾ ਦਾਅ- ਪੇਚ ਖੇਡਿਆ ਕਿ ਪਾਰਟੀ ‘ਚ ‘ਛਤਰੀ’ ਰਾਹੀ ਉਤਰਦਿਆਂ ਸਾਰੇ ਹੀ, ਉਹ ਪਾਲ ਮਾਰਟਿਨ ਦੀ ਲਿਬਰਲ ਸਰਕਾਰ ‘ਚ ਕੇਂਦਰੀ ਮੰਤਰੀ ਦੇ ਟੰਬੇ ‘ਤੇ ਜਾ ਚੜ੍ਹੇ , ਜਦਕਿ ‘ਟਕਸਾਲੀ’ ਲਿਬਰਲ ਆਗੂ ਹੱਥ ਮਲਦੇ ਹੀ ਰਹਿ ਗਏ।

ਇਥੇ ਵੀ ਛੇਤੀ ਹੀ ਪਾਲ ਮਾਰਟਿਨ ਦੀ ਲਿਬਰਲ ਵਜ਼ਾਰਤ ਦਾ ਬੇੜਾ ਐਸਾ ਬਿਠਾਇਆ ਕਿ ਆਉਂਦੇ ਦਸ ਸਾਲ ਤੱਕ ਲਿਬਰਲ ਸੱਤਾ ਤੋਂ ਬਾਹਰ ਹੀ ਰਹੇ। ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਵਜੋਂ ਸੱਤਾਂ ‘ਚ ਆਉਣ ਨਾਲ ਕਿਤੇ ਜਾ ਕੇ ਲਿਬਰਲ ਪਾਰਟੀ ਦਾ ਦੁਸਾਂਝ ਤੋਂ ਖਹਿੜਾ ਛੁੱਟਿਆ ਤੇ ਤਦ ‘ ਟਕਸਾਲੀ’ ਲਿਬਰਲ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਅਸੂਲਾਂ ਤੋਂ ਸੱਖਣੀ ਰਾਜਨੀਤੀ ਖੇਡਦਿਆਂ ਦੁਸਾਂਝ ਨੇ ਟਰੂਡੋ ਨੂੰ ਵੀ ਨਾ ਬਖਸ਼ਿਆ। ‘ਜਿਸ ਥਾਲ਼ੀ ‘ਚ ਖਾਣਾ ਉਸੇ ‘ਚ ਛੇਕ ਕਰਨਾ ‘ ਦੇ ਮੁਹਾਵਰੇ ਵਾਂਗ ਉਨ੍ਹਾਂ ਉਸੇ ਲਿਬਰਲ ਪਾਰਟੀ ਨੂੰ ਭੰਡਣ ਦਾ ਕੋਈ ਵੀ ਮੌਕਾ ਹੱਥੋਂ ਨਾ ਜਾਣ ਦਿੱਤਾ, ਜਿਸਨੇ ਦੁਸਾਂਝ ਹੁਰਾਂ ਨੂੰ ਰਾਤੋ- ਰਾਤ , ਬਿਨ੍ਹਾਂ ਨੌਮੀਨੇਸ਼ਨ ਲੜਨ ਦੇ, ਪਾਰਟੀ ਉਮੀਦਵਾਰ ਬਣਾ ਕੇ ਜਿਤਾਉਦਿਆਂ ਸਾਰ, ਸਿੱਧਾ ਕੇਂਦਰੀ ਮੰਤਰੀ ਬਣਾ ਦਿੱਤਾ ਸੀ।

ਜੇਕਰ ਹੋਰ ਗਹਿਰਾਈ ‘ਚ ਜਾਨਣਾ ਹੋਵੇ ਤਾਂ ਕੈਨੇਡਾ ਦੇ ਪਹਿਲੇ ਚੁਣੇ ਪੰਜਾਬੀ ਵਿਧਾਇਕ ਤੇ ਬ੍ਰਿਟਿਸ਼ ਕੰਲੋਬੀਆ ਦੇ ਵਿੱਦਿਆ ਮੰਤਰੀ ਮਨਮੋਹਣ ਸਿੰਘ (ਮੋਅ) ਸਹੋਤਾ ਤੋਂ ਪੁੱਛਿਆ ਜਾ ਸਕਦਾ ਹੈ ਕਿ ਦੁਸਾਂਝ ਦਾ ਸਿਆਸੀ ਕਿਰਦਾਰ ਕਿਹੋ ਜਿਹਾ ਹੈ। ਅੱਜ ਵੀ ਮੋਅ ਸਹੋਤਾ ਨੂੰ ਪੰਜਾਬੀ ‘ਹਰਮਨ ਪਿਆਰੇ ਲੀਡਰ’ ਵਜੋਂ ਪਿਆਰ ਕਰਦੇ ਹਨ, ਜਿਸਨੇ ਪੰਜਾਬੀ ਭਾਸ਼ਾ ਨੂੰ ਰਾਜ ‘ਚ ਦੂਜੀ ਭਾਸ਼ਾ ਵਜੋਂ ਲਾਗੂ ਕਰਕੇ, ਮਾਂ- ਬੋਲੀ ਪੰਜਾਬੀ ਦਾ ਕਰਜ਼ ਚੁਕਾਇਆ ਹੈ। ਮੋਅ ਸਹੋਤਾ ਦਾ ਸਿਆਸੀ ਕੈਰੀਅਰ ਕਿਸ ਨੇ ਤਬਾਹ ਕੀਤਾ, ਇਸ ਦਾ ਜਵਾਬ ਕੈਨੇਡਾ ਦਾ ਹਰ ਪੰਜਾਬੀ ਜਾਣਦਾ ਹੈ।

ਹੋਰ ਤਾਂ ਹੋਰ, ਕੈਨੇਡਾ ਦੇ ਪੰਜਾਬੀ ਲੇਖਕ ਮਰਹੂਮ ਡਾ. ਦਰਸ਼ਨ ਗਿੱਲ, ਜੋ ਕਿ ਦੁਸਾਂਝ ਦੇ ਪ੍ਰੀਮੀਅਰ ਬਣਨ ਸਮੇਂ ਸਮਰਥਕਾਂ ‘ਚ ਮੋਹਰੀ ਸਨ,ਵਲੋਂ ਬੀ.ਸੀ. ਦੀ ਮੁੱਖ ਮੰਤਰੀ ਦੀ ਕੁਰਸੀ ਤੱਕ ਪੁੱਜਣ ਤੇ ਵੋਟਾਂ ਬਣਨ ਲਈ ਵਰਤੇ ਗਏ ਹੱਥਕੰਡਿਆਂ ਦੀ ਕਹਾਣੀ ਵੀ, ‘ਗਲਾਸੀ ਦੀ ਸਾਂਝ ਰਖਣ ਵਾਲੀ ਯਾਰ -ਮੰਡਲੀ’ ਵਿੱਚ, ਕਈ ਵਾਰ ਸਾਂਝੀ ਕੀਤੀ ਜਾਂਦੀ ਰਹੀ ਹੈ।

ਪੰਜਾਬੀ ਦਾ ਅਖਾਣ ਹੈ ਕਿ ‘ਛੱਜ ਤਾਂ ਬੋਲੇ ਛਾਣਨੀ ਕੀ ਬੋਲੇ?’ ਸਿੱਖ ਧਰਮ ਅਤੇ ਗੁਰੂ ਨਾਨਕ ਸਾਹਿਬ ਬਾਰੇ ਟਿੱਪਣੀ ਕਰਨ ਵਾਲੇ ਦੁਸਾਂਝ ਕੀ ਇਸ ਗੱਲ ਦਾ ਉਤਰ ਦੇ ਸਕਣਗੇ ਕਿ ਉਨ੍ਹਾਂ ਬੀ.ਸੀ. ਅਟਾਰਨੀ ਜਨਰਲ ਹੁੰਦਿਆਂ ਕੈਨੇਡਾ ਦੇ ਮੂਲਵਾਸੀ ਭਾਈਚਾਰੇ ਦੇ ਲੋਕਾਂ ਉਪਰ ਹਜ਼ਾਰਾਂ ਗੋਲੀਆਂ ਚਲਾ ਕੇ ਜੋ ਕਾਰਵਾਈ ਕੀਤੀ ਸੀ, ਕੀ ਉਹ ਮਨੁੱਖਤਾਵਾਦੀ ਜਾਂ ‘ਐਕਟਵਿਜ਼ਮ’ ਦੀ ਕਾਰਵਾਈ ਸੀ? ਕਿਸ ਸਮਾਜ ਸੁਧਾਰਕ ਸੋਚ ਦਾ ਨਤੀਜਾ ਸੀ? ਕੀ ਮਨੁੱਖੀ ਹੱਕਾਂ ਦੀ ਰੱਖਿਆ ਲਈ ਕੀਤੀ ਕਾਰਵਾਈ ਸੀ? ਮੋਹਨਦਾਸ ਕਰਮਚੰਦ ਗਾਂਧੀ ਦੇ ਅਹਿੰਸਾਵਾਦੀ ਪੁੱਤਰ ਕਹਾਉਣ ਵਾਲੇ ਦੁਸਾਂਝ ਦੀ ਇਹ ਕਾਰਵਾਈ ਕੀ ਅਹਿੰਸਾ ਅਤੇ ਅਮਨ ਦੇ ਮੱਥੇ ‘ਤੇ ਕਲੰਕ ਨਹੀਂ ਸੀ?

ਦਰਅਸਲ ਉੱਜਲ ਦੁਸਾਂਝ ਦੀ ਅਗਵਾਈ ਵਿੱਚ ਹੋਇਆ ਇਹ ‘ਪੁਲਿਸ ਅਪ੍ਰੇਸ਼ਨ’ ਕੈਨੇਡਾ ਦੇ ਇਤਿਹਾਸ ਵਿੱਚ ਕਿਸੇ ਛੋਟੇ ਜਿਹੇ ਸਮੂਹ ‘ਤੇ ਹੋਈ, ਹੁਣ ਤੱਕ ਦੀ ਸਭ ਤੋਂ ਵੱਡੀ ਹ ਥਿ ਆ ਰ ਬੰ ਦ ਪੁਲਿਸ ਕਾਰਵਾਈ ਮੰਨੀ ਜਾਂਦੀ ਹੈ। ਵੈਨਕੂਵਰ ਦੇ ਉਤਰ ਪੂਰਬ ਵਾਲੇ ਪਾਸੇ 450 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਮੂਲਵਾਸੀ ਲੋਕਾਂ ਦੀ ਜਗ੍ਹਾ ਗਸਟੈਫਸਨ ਲੇਕ ‘ਤੇ ਛੋਟੇ ਜਿਹੇ ਮੂਲਵਾਸੀ ਵਿਅਕਤੀਆਂ ਦੇ ਗਰੁੱਪ ਨੂੰ ਖਦੇੜਨ ਲਈ ਮੌਕੇ ਦੇ ਅਟਾਰਨੀ ਜਰਨਲ ਉਜੱਲ ਦੁਸਾਂਝ ਦੇ ਹੁਕਮ ਅਧੀਨ, 15 ਸਤੰਬਰ 1995 ਨੂੰ ਵੱਡੀ ਹਥਿਆਰਬੰਦ ਕਾਰਵਾਈ ਹੋਈ ਸੀ। ਦੁਸਾਂਝ ਨੇ ਖ਼ੁਦ ਮੰਨਿਆ ਕਿ ਛੋਟੇ ਜਿਹੇ ਮਿ ਲੀ ਟੈਂ ਟ ਗਰੁਪ ਨੂੰ ਖਿਦੇਣਨ ਲਈ ਇਹ ਕਾਰਵਾਈ ਕੀਤੀ ਸੀ, ਪਰ ਮੂਲਵਾਸੀਆਂ ‘ਤੇ ਏਡੀ ਵੱਡੀ ਫੌਜੀ ਤਾਕਤ ਨੂੰ ਵਰਤਣ ਦੀ ਕਾਰਵਾਈ ਦੀ ਕੈਨੇਡਾ ਭਰ ਦੀਆਂ ਸਮੂਹ ਮਨੁੱਖੀ ਅਧਿਕਾਰ ਜਥੇਬੰਦੀਆਂ ਸਦਾ ਹੀ ਨਿੰਦਾ ਕਰਦੀਆਂ ਹਨ।

ਵਿਡੰਬਨਾ ਇਹ ਹੈ ਕਿ ਸਥਾਨਕ ਤੇ ਪੰਜਾਬ ਵਿਚਲੇ ਕੁਝ ਕੁ ਭਗਵੇਂ-ਕਾਮਰੇਡ ਲੇਖਕ ਦੁਸਾਂਝ ਨੂੰ ‘ਦਹਿ-ਸਦੀ ਦਾ ਨਾਇਕ’ ਤੇ ‘ਲੋਹ ਪੁਰਸ਼’ ਬਣਾ ਕੇ ਪੇਸ਼ ਕਰਦੇ ਹਨ, ਪਰ ਮਨੁੱਖੀ ਹੱਕਾਂ ਵਿਰੁੱਧ ‘ਅੱਜ ਦੇ ਬਾਬਰ ਦੀ ਜਾਬਰ ਕਾਰਵਾਈ’ ਬਾਰੇ ਮੂੰਹ ‘ਚ ਘੁੰਙਣੀਆਂ ਪਾ ਲੈਂਦੇ ਹਨ। ਇੰਡੋ ਕਨੇਡੀਅਨ ਟਾਈਮਜ਼ ਅਖ਼ਬਾਰ ਦਾ ਸੰਪਾਦਕ ਤਾਰਾ ਸਿੰਘ ਹੇਅਰ ਵੀ ਕਿਸੇ ਸਮੇਂ ਆਪਣੇ ਕਾਲਮਾਂ ‘ਚ ਦੁਸਾਂਝ ਨੂੰ ਭਾਰਤ ਸਰਕਾਰ ਤੇ ਉਸ ਨਾਲ ਜੁੜਦੀਆਂ ਧਿਰਾਂ ਦਾ ‘ਧੁਰਾ’ ਦੱਸਦਾ ਸੀ। ਉੱਜਲ ਦੁਸਾਂਝ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਐਮਰਜੈਂਸੀ ਦੌਰਾਨ ਲੋਕਾਂ ਦੇ ਹੱਕ ਖੋਹਣ ਵਾਲੀ ਅਤੇ 1984 ਵਿੱਚ ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵੱਲੋਂ ਹ ਮ ਲਾ ਕਰਵਾਉਣ ਵਾਲੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਹ ‘ਕੱਟੜ ਭਗਤ’ ਸੀ ਅਤੇ ਸਾਕਾ ਨੀਲਾ ਤਾਰਾ ਦੀ ਕਾਰਵਾਈ ਲਈ ਦੁਸਾਂਝ ਨੇ ਇੰਦਰਾ ਨੂੰ ਵਧਾਈ ਦਿੱਤੀ ਸੀ।

ਦੁਸਾਂਝ ਵੱਲੋਂ ਕੈਨੇਡਾ ਦੇ ਸਿੱਖਾਂ ਦੀ ਤੀਜੀ ਪੀੜੀ ਨੂੰ ‘ਜ਼ ਹਿ ਰੀ ਲਾ ਪ੍ਰਚਾਰ ਕਰਨ ਵਾਲੀ’ ਕਰਾਰ ਦੇਣ ਵਾਲੀਆਂ ਟਿੱਪਣੀਆਂ ਦੀ ਵੀ, ਕਿਸੇ ਸਮੇਂ ਤਿੱਖੀ ਆਲੋਚਨਾ ਹੋਈ ਸੀ ਤੇ ਇਸ ਦੇ ਵਿਰੋਧ ਵਿੱਚ ਹੋਏ ਇਕੱਠ ‘ਚੋਂ ਹੀ ਐਨ.ਡੀ.ਪੀ. ਦਾ ਕੈਨੇਡਾ ਦਾ ਮੌਜੂਦਾ ਕੌਮੀ ਆਗੂ ਜਗਮੀਤ ਸਿੰਘ ‘ਲੀਡਰ’ ਵਜੋਂ ਉਭਰਿਆ ਸੀ। ਦੁਸਾਂਝ ਦੀ ਸੋਚ ਅੱਜ ਵੀ ਇਹੀ ਹੈ ਕਿ ਸਿੱਖਾਂ ਦੀ ਦੂਜੀ ਤੀਜੀ ਪੀੜ੍ਹੀ ਦੇ ਨਿਆਣੇ ਜਿਹੜੇ ਕਦੇ ਹਿੰਦੁਸਤਾਨ ਨਹੀਂ ਆਏ, ਉਹ ਇਹ ਮੁੱਦਾ ਚੁੱਕੇ ਫਿਰਦੇ ਨੇ ਕਿ ‘ਸਾਡੇ ਅੰਦਰ ਗੁੱਸਾ ਹੈ’, ‘ਸਾਡੀਆਂ ਰੂਹਾਂ ਜਲੀਆਂ ਹੋਈਆਂ ਨੇ’, ਉਹ ਜੇਕਰ ਹਿੰਦੁਸਤਾਨ ਆ ਕੇ ਦੇਖਣ, ਤਾਂ ਉਨ੍ਹਾਂ ਦੀਆਂ ਰੂਹਾਂ ਠੀਕ ਹੋ ਜਾਣਗੀਆਂ, ਕਿਉਂਕਿ ਇੱਥੇ ਤਾਂ ਕੋਈ ਸਮੱਸਿਆ ਹੀ ਨਹੀਂ ਹੈ।’ ਇਹ ਗ਼ਲਤ ਬਿਆਨੀ ਦੁਸਾਂਝ ਉਦੋਂ ਕਰ ਰਹੇ ਹਨ, ਜਦੋਂ ਕੈਨੇਡਾ ਦੀ ਦੂਜੀ ਤੀਜੀ ਪੀੜ੍ਹੀ ਸਿਆਸਤ, ਵਿੱਦਿਆ, ਵਪਾਰ ਅਤੇ ਹੋਰਨਾਂ ਵੱਖ -ਵੱਖ ਖੇਤਰਾਂ ਵਿਚ ਬੁਲੰਦੀਆਂ ਨੂੰ ਛੂਹ ਰਹੀ ਹੈ ਅਤੇ ਨਾਲੋ-ਨਾਲ ਮਨੁੱਖੀ ਹੱਕਾਂ ਦੇ ਹੋਏ ਘਾਣ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਤੱਤਪਰ ਹੈ।

ਇਹ ਗੱਲ ਦੁਸਾਂਝ ਨੂੰ ਹਜਮ ਨਹੀ ਹੋ ਰਹੀ ਕਿ ਕੈਨੇਡਾ ਦੇ ਚਾਰ ਮੰਤਰੀ ਸਿੱਖ ਨੌਜਵਾਨ ਹਨ। ਸੂਬਾਈ ਪੱਧਰ ‘ਤੇ ਚੋਟੀ ਦੇ ਅਹੁਦਿਆਂ ‘ਤੇ ਕੈਨੇਡੀਅਨ ਸਿੱਖ ਨੌਜਵਾਨ ਪਹੁੰਚ ਚੁੱਕੇ ਹਨ। ਕੈਨੇਡਾ ਦੇ ਰੱਖਿਆ ਮੰਤਰੀ, ਆਰਥਿਕ ਵਿਕਾਸ ਮੰਤਰੀ ਅਤੇ ਹੋਰ ਵੱਖ- ਵੱਖ ਅਹੁਦਿਆਂ ‘ਤੇ ਸਿੱਖ ਨੌਜਵਾਨ ਦੀ ਚੜ੍ਹਤ ਦੁਸਾਂਝ ਹੋਰਾਂ ਨੂੰ ਹਜ਼ਮ ਨਹੀਂ ਹੋ ਰਹੀ ਤੇ ਉਹ ਢਿੱਡ ‘ਚ ਉੱਠਦੇ ਉਬਾਲ ਮੀਡੀਆ ਰਾਹੀਂ ਕੱਢਦੇ ਹੋਏ ਸਿਆਸੀ ਅਤੇ ਸਿਧਾਂਤਕ ਹੋਛੇਪਣ ਦਾ ਸਬੂਤ ਪੇਸ਼ ਕਰ ਰਹੇ ਹਨ।

ਦੁਸਾਂਝ ਦੀ ਇਹ ਨੀਤੀ ਵੀ ਰਹੀ ਹੈ ਕਿ ਇੰਡੀਅਨ ਏਜੰਸੀਆਂ ਦਾ ਚਹੇਤਾ ਬਣਨ ਲਈ, ਉਹ ਅਕਸਰ ‘ਖਾਲਿਸਤਾਨੀ ਅੱ ਤ ਵਾ ਦ’ ਦਾ ਹਊਆ ਖੜਾ ਕਰਦੇ ਰਹਿੰਦੇ ਹਨ ਅਤੇ ਇਸ ਨੂੰ ਆਈ ਐੱਸ ਆਈ ਦੀ ਪੈਦਾਇਸ਼ ਕਰਾਰ ਦਿੰਦੇ ਰਹਿੰਦੇ ਹਨ। ਦੁਸਾਂਝ ਅਤੇ ਅਜਿਹੇ ਹੀ ਇੱਕ ਹੋਰ ਬੌਣੀ ਬੁਧੀ ਦੇ ਮਾਲਕ ਕੌਮਘਾਤੀ ਵਿਅਕਤੀ ਤਾਰਿਕ ਫ਼ਤਿਹ ਵਰਗਿਆਂ ਦੀ ਸੋਚ ਕਿੰਨੀ ਘਟੀਆ ਹੋ ਸਕਦੀ ਹੈ, ਇਸ ਦੀ ਇਕ ਮਿਸਾਲ ਉਸ ਸਮੇਂ ਸਾਹਮਣੇ ਆਈ, ਜਦੋਂ ਗੁਰਧਾਮ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਸੀ। ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਨੇ ਇਸ ਮੌਕੇ ‘ਤੇ ਪਾਕਿਸਤਾਨ ਦੇ ਕੌਂਸਲ ਜਨਰਲ ਦਾ ਧੰਨਵਾਦ ਕੀਤਾ, ਤਾਂ ਤਾਰਿਕ ਫਤਹਿ ਨੇ ਹਮੇਸ਼ਾ ਵਾਂਗ ਘਟੀਆ ਟਿੱਪਣੀ ਕਰਦਿਆਂ ਕਿਹਾ ਕਿ ਕੈਨੇਡਾ ਦੇ ਖਾਲਿਸਤਾਨੀ ਆਈ ਐੱਸ ਆਈ ਨਾਲ ਮਿਲ ਕੇ ਭਾਰਤ ਵਿਰੁੱਧ ਦ ਹਿ ਸ਼ ਤ ਵਾ ਦ ਨੂੰ ਹੱਲਾਸ਼ੇਰੀ ਦੇਣ ਲਈ, ਅਜਿਹਾ ਕਰ ਰਹੇ ਹਨ। ਇੱਕੋ ਸੋਚ ਦੇ ਮਾਲਕ ਹੋਣ ਕਾਰਨ ਤਾਰਿਕ ਫ਼ਤਿਹ ਦੀ ਇਸ ਟਿੱਪਣੀ ਦੀ ਉੱਜਲ ਦੁਸਾਂਝ ਨੇ ਤੁਰੰਤ ਪ੍ਰੋੜਤਾ ਕਰਦਿਆਂ, ਇਸ ਗੱਲ ‘ਤੇ ਆਪਣੀ ਮੋਹਰ ਲਗਾਈ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਕੌਮਾਂਤਰੀ ਅਮਨ ਸ਼ਾਂਤੀ ਅਤੇ ਭਾਈਚਾਰੇ ਵਰਗੇ, ਦੇਸ਼ਾਂ ਦੀਆਂ ਹੱਦਾਂ ਸਰਹੱਦਾਂ ਤੋਂ ਉਪਰ ਸਾਂਝੀਵਾਲਤਾ ਦੇ ਸੰਕਲਪ ‘ਤੇ ਵੀ ਸਿਆਸੀ ਰੋਟੀਆਂ ਸੇਕਣ ਤੋਂ ਬਾਜ਼ ਨਹੀਂ ਆਏ।

ਹੁਣ ਦੁਸਾਂਝ ਦੀ ਮੌਕਾ ਪ੍ਰਸਤੀ ਦੀ ਮਿਸਾਲ ਦੇਖੀਏ ਤਾਂ ਹੈਰਾਨੀ ਹੋਵੇਗੀ ਕਿ ਇੱਕ ਪਾਸੇ ਦਾ ਇਹ ਖਾਲਿਸਤਾਨ ਦੇ ਨਾਂ ਤੇ ਭੰਡੀ ਪ੍ਰਚਾਰ ਕਰਨ ਦਾ ਕੋਈ ਵੀ ਮੌਕਾ ਨਹੀਂ ਖੁੰਝਣ ਨਹੀਂ ਦਿੰਦੇ, ਪਰ ਦੂਸਰੇ ਪਾਸੇ ਲੋੜ ਪੈਣ ‘ਤੇ ਖਾਲਿਸਤਾਨੀਆਂ ਦੇ ਗੁਰਦੁਆਰਿਆਂ ‘ਚ ਸਿਆਸੀ ਸਮਰਥਨ ਮੰਗਣ ਲਈ ਜਾਣ ਤੋਂ ਵੀ ਪਰਹੇਜ਼ ਨਹੀਂ ਕਰਦੇ। ਪ੍ਰੀਮੀਅਰ ਬਣਨ ਵੇਲੇ ਹਮਾਇਤ ਦੀ ਲੋੜ ਲਈ, ਕੱਟੜ ਖਾਲਿਸਤਾਨੀ ਗਰੁੱਪਾਂ ਨਾਲ ਦੁਸਾਂਝ ਦੀਆਂ ਤਸਵੀਰਾਂ ਇਸ ਗੱਲ ਦੀ ਸ਼ਾਹਦੀ ਭਰਦੀਆਂ ਹਨ। ਇਹ ਘਟਨਾ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੀ ਹੈ, ਜਿਸ ਦੀ ਦੁਸਾਂਝ ਨੇ ਇੱਕ ਵਾਰ ਨਹੀਂ, ਬਲਕਿ ਕਈ ਵਾਰ ਆਲੋਚਨਾ ਕੀਤੀ ਸੀ, ਪਰ ਜਦੋਂ ਵੋਟਾਂ ਮੰਗਣ ਦੀ ਲੋੜ ਪਈ, ਤਾਂ ਉੱਥੇ ਜਾ ਕੇ ਤੇ ਭੁੰਜੇ ਬਹਿ ਕੇ ਲੰਗਰ ਵੀ ਛਕਿਆ ਅਤੇ ਖਾਲਿਸਤਾਨ ਦੇ ਸੰਘਰਸ਼ ਲਈ ਸ਼ਹੀਦ ਹੋਣ ਵਾਲੇ ਸਿੰਘਾਂ ਦੀਆਂ ਫੋਟੋਆਂ ਦੇ ‘ਦਰਸ਼ਨ’ ਵੀ ਕੀਤੇ।

ਉੱਜਲ ਦੁਸਾਂਝ ਨੇ ਹੁਣ ਤੱਕ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਅਤੇ ਸਿੱਖ ਧਰਮ ਬਾਰੇ, ਆਪਣੀ ਕਿਤਾਬ ਵਿੱਚ ਜਾਂ ਆਪਣੇ ਭਾਸ਼ਣਾਂ ਰਾਹੀਂ, ਜੋ ਟਿੱਪਣੀਆਂ ਕੀਤੀਆਂ ਹਨ, ਉਨ੍ਹਾਂ ਨੂੰ ਅਸੀਂ ਚੁਣੌਤੀ ਦਿੰਦੇ ਹੋਏ ਖੁੱਲ੍ਹੀ ਬਹਿਸ ਦਾ ਸੱਦਾ ਦਿੰਦੇ ਹਾਂ। ਦੁਸਾਂਝ ਜੇਕਰ ਆਪਣੇ ਕਥਨਾਂ ‘ਤੇ ਕਾਇਮ ਹਨ, ਤਾਂ ਉਹ ਕਿਸੇ ਵੀ ਥਾਂ ‘ਤੇ, ਕਿਸੇ ਵੀ ਸਮੇਂ ਅਤੇ ਕਿਸੇ ਵੀ ਮੰਚ ‘ਤੇ ਇਨ੍ਹਾਂ ਵਿਸ਼ਿਆਂ ‘ਤੇ ਬਹਿਸ ਕਰਨ ਅਤੇ ਆਪਣੀ ਦਲੀਲ ਪੇਸ਼ ਕਰਨ। ਜੇਕਰ ਉਹ ਆਪਣੇ ਕਥਨਾਂ ਤੋਂ ਭੱਜਦੇ ਹਨ ਅਤੇ ਅਜਿਹਾ ਕਰਨ ਦੀ ਹਿੰਮਤ ਨਹੀਂ ਰੱਖਦੇ, ਤਾਂ ਸਿੱਖ ਕੌਮ ਕੋਲੋਂ ਆਪਣੀ ਘਟੀਆ ਬਿਆਨਬਾਜ਼ੀ ਲਈ ਮੁਆਫੀ ਮੰਗਣ।

ਉੱਨੀਵੀਂ ਸਦੀ ਵਿੱਚ ਅਜਿਹਾ ਹੀ ਕੰਮ ਆਰੀਆ ਸਮਾਜ ਦੇ ਸਾਧ ਦਇਆਨੰਦ ਨੇ ਗੁਰੂ ਨਾਨਕ ਸਾਹਿਬ ਬਾਰੇ ਬੇਥਵੀਆਂ ਮਾਰਦਿਆਂ ਕੀਤਾ ਸੀ, ਜਿਸ ਨੂੰ ਸਿੰਘ ਸਭਾ ਲਹਿਰ ਦੇ ਬਾਨੀ ਗਿਆਨੀ ਦਿੱਤ ਸਿੰਘ ਨੇ ਸੰਵਾਦ ਰਚਾਉਂਦਿਆਂ ਸ਼ਰਮਸਾਰ ਕੀਤਾ ਸੀ। ਵੀਹਵੀਂ ਸਦੀ ‘ਚ ਦੁਸਾਂਝ ਦੇ ਸ਼ਾਂਤੀ ਗੁਰੂ ਮੋਹਨ ਦਾਸ ਕਰਮਚੰਦ ਗਾਂਧੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ‘ਭੁੱਲੜ ਦੇਸ਼ ਭਗਤ’ ਕਹਿ ਕੇ ਘਟੀਆ ਬਿਆਨਬਾਜ਼ੀ ਕੀਤੀ ਸੀ, ਤਾਂ ਉਸ ਵੇਲੇ ਸਿੱਖ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਨੇ ਗਾਂਧੀ ਨੂੰ ਘੇਰਦਿਆਂ, ਅਨੇਕਾਂ ਮਿਸਾਲਾਂ ਦੇ ਕੇ ਉਸ ਦਾ ਮੂੰਹ ਬੰਦ ਕੀਤਾ ਅਤੇ ਗਾਂਧੀ ਨੂੰ ਆਖਰਕਾਰ ਆਪਣੇ ਸ਼ਬਦਾਂ ਤੋਂ ਮੁੱਕਰਨਾ ਪਿਆ।

ਅੱਜ ਉਹੀ ਕਹਾਣੀ ਉੱਜਲ ਦੁਸਾਂਝ ਨੇ ਦੁਹਰਾਈ ਹੈ। ਦੁੱਖ ਇਸ ਗੱਲ ਦਾ ਹੈ ਕਿ ਅੱਜ ਸਿੱਖ ਆਗੂ, ਪ੍ਰਚਾਰਕ ਅਤੇ ਵਿਦਵਾਨ ਆਪਸੀ ਵਿਵਾਦਾਂ ਵਿਚ ਉਲਝੇ ਹਨ ਅਤੇ ਦੁਸਾਂਝ ਵਰਗੇ ਲੋਕ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕਰੀ ਜਾ ਰਹੇ ਹਨ। ਅਜਿਹੇ ਮੌਕੇ ਸਾਡਾ ਫਰਜ਼ ਬਣਦਾ ਹੈ ਕਿ ਕੌਮਾਂਤਰੀ ਮੰਚ ‘ਤੇ, ਗੁਰੂ ਸਹਿਬਾਨ ਦੇ ਸਿੱਖੀ ਸਿਧਾਂਤ ਦੇ ਨਵੇਕਲੀ ਸੰਕਲਪ ਬਾਰੇ ਭੰਬਲਭੂਸੇ ਖੜ੍ਹੇ ਕਰਨ ਵਾਲੇ ਵਿਅਕਤੀਆਂ ਨੂੰ ਜਵਾਬਦੇਹ ਬਣਾਇਆ ਜਾਏ।

ਅਜਿਹੀ ਪਹਿਲਕਦਮੀ ਸਮੇਂ ਦੀ ਮੰਗ ਹੈ ਤੇ ਇਸ ਦੀ ਸ਼ੁਰੂਆਤ ਉੱਜਲ ਦੁਸਾਂਝ ਨੂੰ ਬਹਿਸ ਦੀ ਸਿੱਧੀ ਚੁਣੌਤੀ ਰਾਹੀਂ ਕਰਨ ਦਾ ਕਦਮ ਉਠਾ ਰਹੇ ਹਾਂ। ਇਹ ਚੁਣੌਤੀ ਓਦੋ ਤਕ ਹਰ ਸਟੇਜ ‘ਤੇ ਹੋਵੇਗੀ, ਜਦੋਂ ਤੱਕ ਦੁਸਾਂਝ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਜਾਂ ਫਿਰ ਗੁਰੂ ਸਾਹਿਬਾਨ ਬਾਰੇ ਲਿਖੀਆਂ ਗੱਲਾਂ ਅਤੇ ਦਿੱਤੇ ਬਿਆਨਾਂ ਲਈ ਸਿੱਖ ਕੌਮ ਤੋਂ ਮੁਆਫੀ ਨਹੀਂ ਮੰਗਦੇ।

Check Also

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ …

%d bloggers like this: