Breaking News
Home / ਰਾਸ਼ਟਰੀ / ਮੁੰਬਈ ਅੱ ਤ ਵਾ ਦੀ ਹ ਮ ਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਟੈ ਰ ਰ ਫੰਡਿੰਗ ਮਾਮਲੇ ‘ਚ ਕੈਦ

ਮੁੰਬਈ ਅੱ ਤ ਵਾ ਦੀ ਹ ਮ ਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਟੈ ਰ ਰ ਫੰਡਿੰਗ ਮਾਮਲੇ ‘ਚ ਕੈਦ

ਪਾਕਿਸਤਾਨੀ ਅਦਾਲਤ ਨੇ ਮੁੰਬਈ ਅੱ ਤ ਵਾ ਦੀ ਹ ਮ ਲੇ ਦੇ ਮਾਸਟਰਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਟੈ ਰ ਰ ਫੰਡਿੰਗ ਕੇਸ ਵਿੱਚ ਸੱਢੇ ਪੰਜ ਸਾਲ ਦੀ ਸ ਜ਼ਾ ਸੁਣਾਈ ਹੈ। ਪਾਕਿਸਤਾਨ ਦੀ ਅੱ ਤ ਵਾ ਦ ਰੋਕੂ ਅਦਾਲਤ ਨੇ 11 ਦਸੰਬਰ ਨੂੰ ਹਾਫਿਜ਼ ਸਈਦ ਅਤੇ ਹੋਰਾਂ ਖਿਲਾਫ ਟੈ ਰ ਰ ਫੰਡਿੰਗ ਮਾਮਲੇ ਵਿੱਚ ਦੋ ਸ਼ ਤੈਅ ਕੀਤੇ ਸਨ।

ਅੱ ਤ ਵਾ ਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਬਾਨੀ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐਨਐੱਸਸੀ) ਨੇ 2008 ਦੇ ਮੁੰਬਈ ਹ ਮ ਲੇ ਤੋਂ ਬਾਅਦ ਪਾਬੰਦੀ ਲਾ ਦਿੱਤੀ ਸੀ, ਜਿਸ ਵਿੱਚ 166 ਲੋਕ ਮਾ ਰੇ ਗਏ ਸਨ।

ਹਾਫਿਜ਼ ਸਈਦ ਉੱਤੇ ਪਾਕਿਸਤਾਨ ਵਿੱਚ ਅੱ ਤ ਵਾ ਦ ਦੇ 23 ਕੇਸ ਦਰਜ ਹਨ। ਭਾਰਤ ਵੱਲੋਂ ਉਸਦੇ ਖਿਲਾਫ ਅੱ ਤ ਵਾ ਦੀ ਕੇਸਾਂ ਦੀ ਸੁਣਵਾਈ ਦੇ ਬਾਵਜੂਦ ਉਸਨੂੰ ਪਾਕਿਸਤਾਨ ਵਿੱਚ ਖੁੱਲ੍ਹ ਕੇ ਘੁੰਮਣ ਦੀ ਅਤੇ ਭਾਰਤ ਵਿਰੋਧੀ ਰੈਲੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਬੋਧਿਤ ਕਰਨ ਦੀ ਆਗਿਆ ਸੀ।

ਪਾਕਿਸਤਾਨ ਨੇ ਲਗਾਤਾਰ ਅੰਤਰਰਾਸ਼ਟਰੀ ਦਬਾਅ ਤੋਂ ਬਾਅਦ ਹਾਫਿਜ਼ ਸਈਦ ਖਿਲਾਫ ਅੱ ਤ ਵਾ ਦੀ ਦੋ ਸ਼ ਲਗਾਏ ਹਨ। ਉਸਦੇ ਖਿਲਾਫ ਪਾਕਿਸਤਾਨ ਪੰਜਾਬ ਪੁਲਿਸ ਦੇ ਕਾਉਂਟਰ ਟੈਰੋਰਿਜ਼ਮ ਡਿਪਾਰਟਮੈਂਟ ਵੱਲੋਂ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ ਦੇ ਵੱਖ ਵੱਖ ਜੁ ਰ ਮਾਂ ਦੇ ਤਹਿਤ ਐਫਆਈਆਰ ਦਰਜ ਸਨ।

2017 ਵਿੱਚ, ਹਾਫਿਜ਼ ਸਈਦ ਅਤੇ ਉਸਦੇ ਚਾਰ ਸਾਥੀਆਂ ਨੂੰ ਪਾਕਿਸਤਾਨ ਸਰਕਾਰ ਨੇ ਅੱ ਤ ਵਾ ਦੀ ਕਾਨੂੰਨਾਂ ਤਹਿਤ ਹਿਰਾਸਤ ਵਿੱਚ ਲਿਆ ਸੀ, ਪਰ ਲੱਗਭਗ 11 ਮਹੀਨਿਆਂ ਬਾਅਦ ਰਿਹਾ ਕੀਤਾ ਗਿਆ ਸੀ ਜਦੋਂ ਪੰਜਾਬ ਜੁਡੀਸ਼ਲ ਰੀਵਿਉ ਬੋਰਡ ਨੇ ਉਸ ਦੀ ਕੈਦ ਹੋਰ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ।

Check Also

ਸੁਬਰਾਮਨੀਅਮ ਸਵਾਮੀ ਨੇ ਕਿਹਾ ਮੋਦੀ ਨੇ ਕੀਤਾ 21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵੱਡੇ ਫੈਸਲਿਆਂ ਕਰਕੇ ਅਕਸਰ ਵਿਰੋਧੀਆਂ ਦੇ ਨਿਸ਼ਾਨੇ ‘ਤੇ …

%d bloggers like this: