Breaking News
Home / ਅੰਤਰ ਰਾਸ਼ਟਰੀ / 15 ਜਨਵਰੀ ਤੋਂ ਪਹਿਲਾਂ ਚੀਨ ਗਏ ਵਿਦੇਸ਼ੀ ਨਾਗਰਿਕਾਂ ਉੱਤੇ ਭਾਰਤ ਆਉਣ ‘ਤੇ ਲੱਗੀ ਪਾ ਬੰ ਦੀ

15 ਜਨਵਰੀ ਤੋਂ ਪਹਿਲਾਂ ਚੀਨ ਗਏ ਵਿਦੇਸ਼ੀ ਨਾਗਰਿਕਾਂ ਉੱਤੇ ਭਾਰਤ ਆਉਣ ‘ਤੇ ਲੱਗੀ ਪਾ ਬੰ ਦੀ

ਨਵੀਂ ਦਿੱਲੀ : ਚੀਨ ਵਿਚ ਨੋਬੇਲ ਕੋਰੋਨਾ ਵਾ ਇ ਰ ਸ ਦਾ ਕ ਹਿ ਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਤੱਕ ਇਸ ਵਾ ਇ ਰ ਸ ਨਾਲ 800 ਤੋਂ ਜਿਆਦਾ ਲੋਕ ਆਪਣੀ ਜਾ ਨ ਗੁਆ ਚੁੱਕੇ ਹਨ ਅਤੇ ਹਜ਼ਾਰਾਂ ਹੀ ਲੋਕਾਂ ਨੂੰ ਇਸ ਵਾਇਰਸ ਦੀ ਲਾਗ ਲੱਗ ਚੁੱਕੀ ਹੈ ਜਿਸ ਨੂੰ ਵੇਖਦੇ ਹੋਏ ਹੁਣ ਡੀਜੀਸੀਏ (Directorate General of Civil Aviation) ਨੇ ਕਿਹਾ ਹੈ ਕਿ ਜਿਹੜੇ ਵੀ ਵਿਦੇਸ਼ੀ ਨਾਗਰਿਕ 15 ਜਨਵਰੀ ਤੋਂ ਪਹਿਲਾਂ ਚੀਨ ਗਏ ਹਨ ਉਨ੍ਹਾਂ ਨੂੰ ਭਾਰਤ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਸ਼ਨਿੱਚਰਵਾਰ ਨੂੰ ਡੀਜੀਸੀਏ ਨੇ ਇਕ ਹੁਕਮ ਜਾਰੀ ਕਰਦਿਆ ਕਿਹਾ ਹੈ ਕਿ 15 ਜਨਵਰੀ 2020 ਜਾਂ ਉਸ ਤੋਂ ਬਾਅਦ ਚੀਨ ਜਾਣ ਵਾਲੇ ਵਿਦੇਸ਼ੀਆ ਦੀ ਭਾਰਤ-ਨੇਪਾਲ,ਭਾਰਤ-ਭੂਟਾਨ,ਭਾਰਤ-ਬੰਗਲਾਦੇਸ਼ ਜਾਂ ਭਾਰਤ ਮਿਆਮਾਂਰ ਸਰਹੱਦਾ ਸਮੇਤ ਕਿਸੇ ਵੀ ਫਲਾਇਟ,ਜਮੀਨ ਜਾਂ ਬੰਦਰਗਾਹ ਦੇ ਰਾਸਤੇ ਭਾਰਤ ਆਉਣ ਦੀ ਆਗਿਆ ਨਹੀਂ ਹੈ।

ਡੀਜੀਸੀਏ ਨੇ ਇਕ ਸਰਕੁੱਲਰ ਵਿਚ ਇਹ ਵੀ ਕਿਹਾ ਸੀ ਕਿ 5 ਫਰਵਰੀ ਤੋਂ ਪਹਿਲਾਂ ਚੀਨੀ ਨਾਗਰਿਕਾਂ ਨੂੰ ਜਾਰੀ ਕੀਤਾ ਗਿਆ ਵੀਜ਼ਾ ਵੀ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਇਹ ਪਾ ਬੰ ਦੀਆਂ ਏਅਰ ਕਰੂ ਦੇ ਮੈਂਬਰਾਂ ਤੇ ਲਾਗੂ ਨਹੀਂ ਹੁੰਦੀਆ ਜੋ ਚੀਨ ਤੋਂ ਆਉਣ ਵਾਲੇ ਚੀਨੀ ਜਾਂ ਵਿਦੇਸ਼ੀ ਨਾਗਰਿਕ ਹੋ ਸਕਦੇ ਹਨ।

ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਇੰਡੀਅਨ ਏਅਰਲਾਇਨ, ਇੰਡੀਗੋ ਅਤੇ ਏਅਰ ਇੰਡੀਆ ਨੇ ਚੀਨ ਦੇ ਲਈ ਸਾਰੇ ਉਡਾਨਾ ਨੂੰ ਰੱਦ ਕਰ ਦਿੱਤਾ ਹੈ। 1 ਫਰਵਰੀ ਨੂੰ ਕੇਵਲ ਏਅਰ ਇੰਡੀਆ ਦੇ ਦੋ ਵਿਸ਼ੇਸ਼ ਜ਼ਹਾਜ ਚੀਨ ਗਏ ਸਨ ਅਤੇ ਉੱਥੋਂ 647 ਭਾਰਤੀਆਂ ਨੂੰ ਵਾਪਸ ਆਪਣੇ ਦੇਸ਼ ਲਿਆਇਆ ਗਿਆ ਸੀ।

ਨੋਬੇਲ ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਵਿਚ ਸ ਖ਼ ਤੀ ਵਰਤੀ ਜਾ ਰਹੀ ਹੈ। ਦੇਸ਼ ਦੇ ਹਰ ਏਅਰਪੋਰਟ ਉੱਤੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।ਉੱਥੇ ਹੀ ਕੇਰਲ ਵਿਚ ਨੋਬੇਲ ਕੋਰੋਨਾ ਵਾ ਇ ਰ ਸ ਦੇ ਤਿੰਨ ਮਾਮਲਿਆ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 3 ਹਜ਼ਾਰ ਤੋਂ ਵੱਧ ਲੋਕਾਂ ਵਿਚ ਕੋਰੋਨਾ ਵਾ ਇ ਰ ਸ ਦੇ ਹਲਕੇ ਲੱਛਣ ਪਾਏ ਗਏ ਹਨ ਜਿਨ੍ਹਾਂ ਦਾ ਟੈਸਟ ਕੀਤਾ ਜਾ ਰਿਹਾ ਹੈ।

Check Also

ਸੋਨੇ ਦੀ ਥਾਲੀ ਵਿਚ ਖਾਣਾ ਖਾਏਗਾ ਟਰੰਪ ਤੇ ਉਸ ਦਾ ਪਰਿਵਾਰ, ਚਾਂਦੀ ਦੇ ਕੱਪ ਵਿਚ ਪੀਣਗੇ ਚਾਹ

ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਵਿਚ ਸਿਰਫ 2 ਦਿਨ ਬਾਕੀ ਹਨ। ਅਜਿਹੀ …

%d bloggers like this: