Breaking News
Home / ਪੰਥਕ ਖਬਰਾਂ / ਢੱਡਰੀਆਂਵਾਲੇ ਮਾਮਲਾ- ਗੁਰਦਰਸ਼ਨ ਸਿੰਘ ਢਿੱਲੋਂ ਦੀ ਗਲ ਜ਼ਰੂਰ ਸੁਣੋ, ਢੱਡਰੀਆਂ ਵਾਲੇ ਦੀ ਸਫਾਈ ਵੀ ਸੁਣੋ

ਢੱਡਰੀਆਂਵਾਲੇ ਮਾਮਲਾ- ਗੁਰਦਰਸ਼ਨ ਸਿੰਘ ਢਿੱਲੋਂ ਦੀ ਗਲ ਜ਼ਰੂਰ ਸੁਣੋ, ਢੱਡਰੀਆਂ ਵਾਲੇ ਦੀ ਸਫਾਈ ਵੀ ਸੁਣੋ

ਗੁਰੂ ਦਾ ਕਮਾਲ ਜਦ ਵੀ ਵਾਪਰਦਾ ਹੈ, ਉਹ ਵਿਲੱਖਣ ਹੀ ਹੁੰਦਾ ਹੈ। ਉਹ ਸਾਡੀ ਬੁੱਧੀ ਦਾ ਹਿੱਸਾ ਤਾਂ ਉਸ ਦੇ ਵਾਪਰਨ ਤੋਂ ਬਾਦ ਬਣਦਾ ਹੈ।

ਬੰਦੇ ਦੇ ਅੰਦਰਲੇ ਦੀ ਖਸਲਤ ਦੀ ਅਸਲੀ ਪਰਖ ਵੀ ਓਦੋਂ ਹੀ ਹੁੰਦੀ ਹੈ ਜਦ ਬਿਲਕੁਲ ਅਨਚਿਤਵਿਆ, ਅਨਕਿਆਸਿਆ ਮੰਜ਼ਰ ਵਾਪਰ ਜਾਵੇ। ਇਸੇ ਲਈ ਆਮ ਬੁੱਧੀ ਦੇ ਤਰਕ/ਦਲੀਲ ਨੂੰ ਬਹੁਤ ਜਿਆਦਾ ਤਵੱਜੋਂ ਗੁਰੂ ਸਾਹਿਬ ਨਹੀਂ ਦਿੰਦੇ।

ਆਮ ਬੁੱਧੀ ਦੀ ਇਕ ਕੰਡੀਸ਼ਨਿੰਗ/pattern ਹੁੰਦਾ ਹੈ, ਜਿਸ ਚ ਇਸਦਾ ਫੱਸ ਜਾਣਾ ਲੱਗ ਪੱਗ ਤੈਅ ਹੈ। ਇਸੇ ਲਈ ਇਹ ਹਮੇਸ਼ਾ ਸਕਿਊਰਿਟੀ, known surroundings, comfort zone ਭਾਲਦੀ ਹੈ। ਪਰ ਗੁਰੂ ਉਲਟ ਡਿਮਾਂਡ ਕਰਦਾ ਹੈ। ਮਨ ਨੂੰ ਮਾਰਨਾ, comfort zone ਨੂੰ ਤੋੜਨਾ, ਸਕਿਊਰਿਟੀ ਤੋਂ dependence ਤੋੜ ਕੇ ਨਿਰਭੈ,ਨਿਡਰ ਹੋਣਾ। ਇਸ ਲਈ ਗੁਰੂ ਦੀ ਟ੍ਰੇਨਿੰਗ ਉਲਟ ਦਿਸ਼ਾਵੀ ਹੋ ਜਾਂਦੀ ਹੋ ਤੇ ਬਹੁਤੀ ਵਾਰ ਤਰਕ ਦੀ ਪਕੜ ਤੋਂ ਬਾਹਰ ਹੋ ਜਾਂਦੀ ਹੈ। ਤਾਂ ਕੁਝ ਸਮੇ ਬਾਦ ਯਾ ਤਾਂ ਓਹਨਾ ਘ ਟ ਨਾ ਵਾਂ ਤੋਂ ਤਰਕ ਅਵਿਸ਼ਵਾਸੀ ਹੋ ਜਾਂਦਾ ਹੈ ਯਾ ਆਪਣੇ ਮਤਲਬ ਘੜ ਲੈਂਦਾ ਹੈ। ਤੇ ਉਹ ਅਨੰਤ ਸੰਭਾਵਨਾਵਾਂ ਤੇ ਗਹਿਰਾਈਆਂ ਭਰਪੂਰ ਘਟਨਾਵਾਂ ਤੇ ਵਰਤਾਰਿਆਂ ਨੂੰ ਆਪਣੀ ਨਿੱਕੜੀ ਜਿਹੀ ਬੁੱਧੀ ਦੇ ਹਾਣ ਦਾ ਕਰੇ ਬਿਨਾ ਬੇਚੈਨ ਰਹਿੰਦਾ ਹੈ। ਇਸੇ ਲਈ ਇਸ ਰਸਤੇ ਪਏ ਬੰਦੇ ਸਿੱਖੀ ਨੂੰ ਦਫ਼ਤਰੀ ਜਿਹੀ ਪੱਧਰ ਦੀ ਕਰੇ ਬਿਨਾ ਰੁਕ ਨਹੀਂ ਸਕਦੇ।

ਇਤਿਹਾਸ ਨੂੰ ਆਪਣੀਆਂ ਤਾਰਕਿਕ ਦਲੀਲਾਂ ਤੇ ਕਾਵਿ ਦੀ ਬੁਲੰਦੀ ਤੇ diversity ਨੂੰ ਸਿਥਲ ਤੇ ਇਕਿਹਰੇ ਜਿਹੇ ਅਰਥਾਂ ਚ ਤਬਦੀਲ ਕਰਨਾ ਉਹਨਾਂ ਦੀ ਮਜਬੂਰੀ ਹੈ। ਇਹ ਹ ਮ ਲਾ ਸਿੱਖੀ ਦੀ ਰੂਹ ਤੇ ਹੈ। ਭ੍ਰਿਸ਼ਟ ਸਾਧਾਂ ਵਲੋਂ ਰੂਹਾਨੀਅਤ ਦੇ ਨਾ ਤੇ ਕੀਤੀ ਜਾਂਦੀ ਲੁੱਟ ਤਾਂ ਸਿੱਖੀ ਦੇ ਸਰੀਰ ਤੇ ਕੀਤੀ ਜਾਂਦੀ ਚੋਟ ਹੈ। ਉਹ ਇਤਨੀ ਖ ਤ ਰ ਨਾ ਕ ਨਹੀਂ ਹੈ। ਉਸ ਦਾ ਨੁਕਸਾਨ ਉਸ ਲੈਵਲ ਦਾ ਕਦੇ ਨਹੀਂ ਹੋ ਸਕਦਾ ਜਿੰਨਾ ਇਹ ਸਿੱਖੀ ਦੇ ਇਤਿਹਾਸ/ਸਿਧਾਂਤ/ਫਲਸਫੇ ਦੇ ਨਾਸ ਤਿਕੀ ਕਰਨ ਚ ਹੋ ਸਕਦਾ ਹੋ।

ਹਰਮੀਤ ਸਿੰਘ ਫਤਿਹ

Check Also

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਸ਼ਾਪਿੰਗ ਮਾਲ ਨੂੰ ਵੇਚਣ ਦਾ ਮਸਲਾ ਗ ਰ ਮਾ ਇ ਆ

ਭਾਈ ਰਣਜੀਤ ਸਿੰਘ ਨੇ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੀ ਬੇਸ਼ਕੀਮਤੀ ਜ਼ਮੀਨ ਕੌਡੀਆਂ ਦੇ ਭਾਅ ਵਿੱਚ …

%d bloggers like this: