Breaking News
Home / ਮੁੱਖ ਖਬਰਾਂ / ਆਡੀਉ ਸੁਣੋ – ਢੱਡਰੀਆਂ ਵਾਲੇ ਦੇ ਅੰ ਨੇ ਸ਼ਰਧਾਲੂ ਨੇ ਹੁਣ ਗੁਰਬਾਣੀ ‘ਤੇ ਚੁੱਕੀ ਉੰ ਗ ਲ

ਆਡੀਉ ਸੁਣੋ – ਢੱਡਰੀਆਂ ਵਾਲੇ ਦੇ ਅੰ ਨੇ ਸ਼ਰਧਾਲੂ ਨੇ ਹੁਣ ਗੁਰਬਾਣੀ ‘ਤੇ ਚੁੱਕੀ ਉੰ ਗ ਲ

ਬਾਬਾ ਦੀਪ ਸਿੰਘ ਦੀ ਸ਼ ਹੀ ਦੀ ‘ਤੇ ਕੀਤਾ ਸ਼ੱ ਕ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਵਲੋਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਚੱਲ ਰਹੇ ਵਿ ਵਾ ਦ ‘ਤੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਸੰਤ ਢੱਡਰੀਆਂ ਵਾਲਿਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਸੰਵਾਦ ਚਾਹੁੰਦਾ ਹੈ ਅਤੇ ਅਸੀਂ ਸੰਵਾਦ ਰਾਹੀਂ ਵਿ ਵਾ ਦ ਦਾ ਹੱਲ ਕਰਨਾ ਚਾਹੁੰਦੇ ਹਾਂ | ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ 5 ਮੈਂਬਰੀ ਕਮੇਟੀ ਬਣਾਈ ਗਈ ਹੈ ਅਤੇ ਪੰਜ ਮੈਂਬਰਾਂ ਵਲੋਂ ਉਨ੍ਹਾਂ (ਸੰਤ ਢੱਡਰੀਆਂ ਵਾਲਿਆਂ) ਨੂੰ ਇਹ ਕਿਹਾ ਗਿਆ ਹੈ ਕਿ ਤੁਸੀਂ ਤਰੀਕ, ਸਮਾਂ ਤੇ ਸਥਾਨ ਆਪ ਹੀ ਨਿਸਚਿਤ ਕਰ ਲਓ, ਜਿਹੜੇ ਸ਼ੰ ਕੇ ਹੋਣਗੇ ਉਹ ਆਪਸ ਵਿਚ ਸੰਵਾਦ ਰਾਹੀਂ ਹੱਲ ਕੀਤੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਸੰਤ ਢੱਡਰੀਆਂ ਵਾਲਿਆਂ ਨੂੰ ਗੱਲਬਾਤ ਕਰਨ ਲਈ ਪਹਿਲਕਦਮੀ ਕਰਦੇ ਹੋਏ ਸਹਿਯੋਗ ਦੇਣਾ ਚਾਹੀਦਾ ਹੈ | ਇਸੇ ਦੌਰਾਨ ਇਥੇ ਅੱਜ ਕੇਂਦਰੀ ਸਿੰਘ ਸਭਾ ਅਤੇ ਪੰਥਕ ਜਥੇਬੰਦੀਆਂ ਦੀ ਹੋਈ ਇਕੱਤਰਤਾ ਅਤੇ ਵਿਚਾਰ ਚਰਚਾ ਉਪਰੰਤ ਇਹ ਮਹਿਸੂਸ ਕੀਤਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਪੰਥਕ ਸਰਗਰਮੀਆਂ ਅਤੇ ਵਿਚਾਰਾਂ ਰਾਹੀਂ ਜਿਸ ਤਰ੍ਹਾਂ ਕੌਮੀ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ, ਉਹ ਸੰਤੁਸ਼ਟੀਜਨਕ ਵੀ ਹੈ ਅਤੇ ਸ਼ਲਾਘਾਯੋਗ ਵੀ ਹੈ ¢ ਇਸ ਮੌਕੇ ਪੱਤਰਕਾਰ ਸੰਮੇਲਨ ਦੌਰਾਨ ਡਾ. ਗੁਰਪ੍ਰੀਤ ਸਿੰਘ ਸੰਧੂ, ਵਿਕਰਮ ਸਿੰਘ ਸੋਢੀ, ਪਿ੍ੰਸੀਪਲ ਸੁਰਿੰਦਰ ਸਿੰਘ, ਜਸਪਾਲ ਸਿੰਘ ਸਿੱਧੂ, ਮਹਿੰਦਰ ਸਿੰਘ ਨਾਲਾਗੜ੍ਹ ਅਤੇ ਗੁਰਪ੍ਰੀਤ ਸਿੰਘ ਆਦਿ ਬੁੱਧੀਜੀਵੀ ਵੀ ਸ਼ਾਮਿਲ ਸਨ |

Check Also

ਗੁਰਦਾਸ ਮਾਨ ਦੇ ਪੰਜਾਬ ਯੂਨੀਵਰਸਿਟੀ ਵਿੱਚ 7 ਮਾਰਚ ਨੂੰ ਲੱਗ ਰਹੇ ਅਖਾੜੇ ਦੇ ਵਿਰੋਧ ਦਾ ਐਲਾਨ

ਗੁਰਦਾਸ ਮਾਨ ਵੱਲੋਂ ਪੰਜਾਬੀਆਂ ਖਿਲਾਫ ਵਰਤੀ ਮੰਦੀ ਸ਼ਬਦਾਵਲੀ ਕਾਰਨ ਪੰਜਾਬ ਯੂਨੀਵਰਸਿਟੀ ਵਿੱਚ 7 ਮਾਰਚ ਨੂੰ …

%d bloggers like this: