Breaking News
Home / ਮੁੱਖ ਖਬਰਾਂ / ਰਾਮ ਮੰਦਰ ਬਣਾਉਣ ਲਈ ਹਰਸਿਮਰਤ ਬਾਦਲ ਵੱਲੋਂ ਮੋਦੀ ਨੂੰ ਵਧਾਈਆਂ

ਰਾਮ ਮੰਦਰ ਬਣਾਉਣ ਲਈ ਹਰਸਿਮਰਤ ਬਾਦਲ ਵੱਲੋਂ ਮੋਦੀ ਨੂੰ ਵਧਾਈਆਂ

ਚੰਡੀਗੜ੍ਹ: ਅਯੁੱਧਿਆ ‘ਚ ਰਾਮ ਮੰਦਰ ਬਣਾਉਣ ਲਈ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਮਗਰੋਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਹਰਸਿਮਰਤ ਨੇ ਮੋਦੀ ਨੂੰ ਵਧਾਈ ਦਿੰਦਿਆਂ ਧਨਵਾਦ ਵੀ ਕੀਤਾ ਹੈ।

ਹਰਸਿਮਰਤ ਬਾਦਲ ਨੇ ਕਿਹਾ ਕਿ ਪੀਐਮ ਮੋਦੀ ਨੂੰ ਤੇ ਪੂਰੇ ਹਿੰਦੂ ਭਾਈਚਾਰੇ ਨੂੰ ਮੈਂ ਵਧਾਈਆ ਦਿੰਦੀ ਹਾਂ। ਪੀਐਮ ਮੋਦੀ ਨੇ ਸਿੱਖਾਂ ਨੂੰ ਕਰਤਾਰਪੁਰ ਦਿੱਤਾ ਤੇ ਉਸੇ ਦਿਨ ਹੀ ਸ਼੍ਰੀ ਗੁਰੂ ਨਾਨਕ ਨੇ ਪੀਐਮ ਮੋਦੀ ਜੀ ਨੂੰ ਰਾਮ ਮੰਦਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਦਿਨ ਮੋਦੀ ਸਾਹਬ ਕਰਤਾਰਪੁਰ ਦਾ ਲਾਂਘਾ ਖੋਲ੍ਹ ਰਹੇ ਸੀ, ਉਸੇ ਦਿਨ ਇਹ ਫੈਸਲਾ ਆਇਆ। ਸਰਕਾਰ ਦੀ ਸੋਚ ਸਬ ਕਾ ਸਾਥ ਸਬ ਕਾ ਵਿਕਾਸ ਹੈ। ਮੁਸਲਿਮ ਭਾਈਆਂ ਨੂੰ ਵੀ ਜ਼ਮੀਨ ਦੇ ਦਿੱਤੀ ਹੈ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਅੱਜ ਲੋਕ ਸਭਾ ਵਿੱਚ ਕਈ ਵੱਡੇ ਐਲਾਨ ਕੀਤੇ ਹਨ। ਮੋਦੀ ਨੇ ਦੱਸਿਆ ਕਿ ਰਾਮ ਮੰਦਰ ਦੀ ਉਸਾਰੀ ਲਈ ਬਣਾਏ ਜਾਣ ਵਾਲੇ ਟਰੱਸਟ ਦਾ ਨਾਮ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਹੋਵੇਗਾ। ਇੰਨਾ ਹੀ ਨਹੀਂ, ਪੀਐਮ ਮੋਦੀ ਨੇ ਐਲਾਨ ਕੀਤਾ ਕਿ 67.7 ਏਕੜ ਐਕੁਆਇਰ ਕੀਤੀ ਗਈ ਜ਼ਮੀਨ ਵੀ ਰਾਮ ਮੰਦਰ ਦੀ ਉਸਾਰੀ ਲਈ ਟਰੱਸਟ ਨੂੰ ਦਿੱਤੀ ਜਾਵੇਗੀ।

ਪ੍ਰਧਾਨ ਮੰਤਰੀ ਮੋਦੀ ਦੇ ਇਸ ਐਲਾਨ ਤੋਂ ਬਾਅਦ, ਅਮਿਤ ਸ਼ਾਹ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ 15 ਟਰੱਸਟੀ ਹੋਣਗੇ, ਜਿਨ੍ਹਾਂ ਵਿੱਚੋਂ ਇੱਕ ਟਰੱਸਟੀ ਹਮੇਸ਼ਾਂ ਦਲਿਤ ਸਮਾਜ ਦਾ ਰਹੇਗਾ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਜਲਦੀ ਹੀ ਲੱਖਾਂ ਲੋਕਾਂ ਦੀ ਉਡੀਕ ਖ਼ਤਮ ਹੋ ਜਾਵੇਗੀ ਤੇ ਉਹ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਉਨ੍ਹਾਂ ਦੇ ਜਨਮ ਸਥਾਨ ‘ਤੇ ਬਣੇ ਇਸ ਵਿਸ਼ਾਲ ਮੰਦਰ ਵਿੱਚ ਕਰਨ ਯੋਗ ਹੋਣਗੇ।

Check Also

ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ ਕਰਨ ਵਾਲੇ ਗੁਰਸਿਮਰਨ ਮੰਡ ਦਾ ਕੁ ਟਾ ਪਾ

ਰਜੀਵ ਗਾਂਧੀ ਦੇ ਬੁੱਤ ਨੂੰ ਪੱਗ ਨਾਲ ਸਾਫ ਕਰਨ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਦੀ …

%d bloggers like this: