Breaking News
Home / ਮੁੱਖ ਖਬਰਾਂ / ਸੁਖਬੀਰ ਵਲੋਂ ਮਾਰੀ ਯੂ ਟਰਨ ਪਿਛਲੇ ਕਾਰਨ

ਸੁਖਬੀਰ ਵਲੋਂ ਮਾਰੀ ਯੂ ਟਰਨ ਪਿਛਲੇ ਕਾਰਨ

ਦਿੱਲੀ ਤੋਂ ਆ ਰਹੀਆਂ ਖਬਰਾਂ ਦੱਸ ਰਹੀਆਂ ਕਿ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਮਰਥਨ ਦੇਣ ਦੇ ਮੁੱਦੇ ‘ਤੇ ਬਾਦਲ ਅਕਾਲੀ ਦਲ ਦੋ ਫਾੜ ਹੋ ਗਿਆ ਸੀ।

ਚੋਣਾਂ ਦੇ ਬਾਈ ਕਾਟ ਦੇ ਐਲਾਨ ਪਿੱਛੋਂ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਕਈ ਵੱਡੇ ਨੇਤਾਵਾਂ ਨੇ ਭਾਜਪਾ ਉਮੀਦਵਾਰਾਂ ਦੇ ਸਿੱਧੇ ਸਮਰਥਨ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ, ਕਿਓਂਕਿ ਦਿੱਲੀ ‘ਚ ਆਪਣੇ ਕੰਮ ਕਰਵਾਉਣ ਲਈ ਉਨ੍ਹਾਂ ਨੂੰ ਭਾਜਪਾ ਦੀ ਲੋੜ ਵੱਧ ਸੀ।

ਅਕਾਲੀ ਦਲ ਦੇ ਨਿਗਮ ਕੌਂਸਲਰ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਖੁੱਲ੍ਹ ਕੇ ਭਾਜਪਾ ਨਾਲ ਮੈਦਾਨ ਵਿੱਚ ਉਤਰ ਗਏ। ਦਿੱਲੀ ਗੁਰਦੁਆਰਾ ਕਮੇਟੀ ਦੇ ਉਪ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਐਤਵਾਰ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਵਾਗਤ ਕੀਤਾ। ਇੱਕ ਰੋਡ ਸ਼ੋਅ ਦੇ ਦੌਰਾਨ ਆਪਣੀ ਕੌਂਸਲਰ ਪਤਨੀ ਗੁਰਜੀਤ ਕੌਰ ਬਾਠ ਦੇ ਨਾਲ ਮਿਲ ਕੇ ਉਨ੍ਹਾਂ ਦੋਵਾਂ ਨੇ ਅਮਿਤ ਸ਼ਾਹ ਨੂੰ ਸਿਰੋਪਾ ਅਤੇ ਕ੍ਰਿਪਾਨ ਭੇਂਟ ਕੀਤੀ ਅਤੇ ਭਾਜਪਾ ਉਮੀਦਵਾਰ ਦੇ ਸਮਰਥਨ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ।

ਕੁਲਵੰਤ ਸਿੰਘ ਬਾਠ ਦੇ ਨਾਲ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ ਵੀ ਐਤਵਾਰ ਤਿਲਕ ਵਿਹਾਰ ਵਿੱਚ ਭਾਜਪਾ ਦੇ ਉਮੀਦਵਾਰ ਰਾਜੀਵ ਬੱਬਰ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਇਸੇ ਤਰ੍ਹਾਂ ਮਾਲਵੀਆ ਨਗਰ ਤੋਂ ਕਮੇਟੀ ਮੈਂਬਰ ਓਂਕਾਰ ਸਿੰਘ ਰਾਜਾ ਵੱਲੋਂ ਵੀ ਭਾਜਪਾ ਉਮੀਦਵਾਰ ਸ਼ੈਲੇਂਦਰ ਸਿੰਘ ਮੋਂਟੀ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ।

ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਸ਼ੁਰੂ ਤੋਂ ਆਰ ਪੀ ਸਿੰਘ ਦੇ ਨਾਲ ਜੁਟੇ ਹਨ। ਅਕਾਲੀਆਂ ਦੀ ਕਮਜ਼ੋਰ ਸਿਆਸੀ ਪਕੜ ਵੇਖਦੇ ਹੋਏ ਭਾਜਪਾ ਨੇ ਸਿੱਖ ਹਲਕਿਆਂ ਵਿੱਚ ਆਪਣੇ ਸਿੱਖ ਨੇਤਾਵਾਂ ਖਾਸ ਕਰ ਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਪੇਸ਼ ਕਰ ਦਿੱਤਾ ਹੈ। ਪੁਰੀ ਨੇ 1984 ਦੇ ਕਤ ਲੇ ਆਮ ਪੀੜਤਾਂ ਦੀ ਬਸਤੀ ਤਿਲਕ ਵਿਹਾਰ ਵਿੱਚ ਛੋਟੀ ਰੈਲੀ ਕਰ ਕੇ ਪੂਰੀ ਕਲੋਨੀ ਗੋਦ ਲੈਣ ਦਾ ਐਲਾਨ ਕਰ ਦਿੱਤਾ।

ਸਰਨਾ ਤੇ ਜੀਕੇ ਪਹਿਲਾਂ ਹੀ ਉਲਟ, ਦਿੱਲੀ ਦੇ ਬਾਦਲਦਲੀਏ ਸੁਖਬੀਰ ਦੇ ਬਾਈਕਾਟ ਵੱਲ ਪਿੱਠ ਕਰਕੇ ਭਾਜਪਾ ਦੇ ਰੱਥ ‘ਤੇ ਜਾ ਚੜ੍ਹੇ। ਸੋ ਸੁਖਬੀਰ ਨੂੰ ਲੱਗਾ ਕਿ ਦਿੱਲੀ ਦੇ ਤਾਂ ਸਾਰੇ ਅਕਾਲੀ ਗਏ ਮੇਰੇ ਹੱਥੋਂ, ਇਕੱਲੇ ਸਿਰਸੇ ਨੂੰ ਕੀ ਕਰਨਾ….ਇਸ ਲਈ ਖੜੇ ਪੈਰ ਯੂ ਟਰਨ ਮਾਰ ਕੇ ਨਾਲ ਰਲਣਾ ਪਿਆ।

ਵੱਗ ਆਜੜੀ ਮਗਰ ਨਹੀਂ ਤੁਰਿਆ, ਸੋ ਆਜੜੀ ਨੂੰ ਵੱਗ ਮਗਰ ਤੁਰਨਾ ਪਿਆ।

ਬਾਕੀ ਈਡੀ ਦਾ ਡਰ, ਸੀਬੀਆਈ ਦਾ ਖੌਫ ਤੇ ਹੋਰ ਬਹੁਤ ਕਾਰਨ ਵੀ ਹੋ ਸਕਦੇ ਹਨ।

– ਗੁਰਪ੍ਰੀਤ ਸਿੰਘ ਸਹੋਤਾ


ਜੀਕੇ ਕਹਿੰਦਾ ਭਾਜਪਾ ਮੇਰੇ ਘਰ ਆਈ…ਸੁਖਬੀਰ ਕਹਿੰਦਾ ਮੇਰੇ ਘਰ ਆਈ..ਢੀਂਡਸਾ ਕਹਿੰਦਾ ਮੇਰੇ ਕੋਲ ਆਈ

Check Also

ਗੁਰਦਾਸ ਮਾਨ ਦੇ ਪੰਜਾਬ ਯੂਨੀਵਰਸਿਟੀ ਵਿੱਚ 7 ਮਾਰਚ ਨੂੰ ਲੱਗ ਰਹੇ ਅਖਾੜੇ ਦੇ ਵਿਰੋਧ ਦਾ ਐਲਾਨ

ਗੁਰਦਾਸ ਮਾਨ ਵੱਲੋਂ ਪੰਜਾਬੀਆਂ ਖਿਲਾਫ ਵਰਤੀ ਮੰਦੀ ਸ਼ਬਦਾਵਲੀ ਕਾਰਨ ਪੰਜਾਬ ਯੂਨੀਵਰਸਿਟੀ ਵਿੱਚ 7 ਮਾਰਚ ਨੂੰ …

%d bloggers like this: