Breaking News
Home / ਸਾਹਿਤ / ਸਿੱਖ ਕਿੰਨ੍ਹਾਂ ਚਿਰ ਹੋਰ ਜਿਉਂਦੇ ਰਹਿਣਗੇ ……”?

ਸਿੱਖ ਕਿੰਨ੍ਹਾਂ ਚਿਰ ਹੋਰ ਜਿਉਂਦੇ ਰਹਿਣਗੇ ……”?

ਆਖਿਰ ਕੀ ਕਾਰਨ ਹਨ ਪੰਜਾਬ ਖਾਸ ਤੌਰ ਤੇ ਪੰਜਾਬ ਦੇ ਸਿੱਖ ਬੋਧਿਕ ਸੰਸਾਰ ਚੇਤਨਤਾ ਗਿਆਨ ਪੱਖੋਂ ਪੱਛੜ ਗਏ ਹਨ ”?
ਸੰਸਾਰ ਵਿਚ ਕੀ ਚਲ ਰਿਹਾ ਹੈ ਕੀ ਉਥਲ – ਪੁਥਲ ਹੋ ਰਹੀ ਹੈ ਉਸ ਵਾਰੇ ਉਨ੍ਹਾਂ ਨੂੰ ਇਕ ਰੱਤੀ ਵੀ ਗਿਆਨ ਨਹੀਂ ?

ਬੇਸ਼ਕ ਸਿੱਖ ਦੁਨੀਆ ਭਰ ਵਿਚ ਫੈਲੀ ਕੌਮ ਹੈ । ਬਾਹਰਲੇ ਸਿੱਖ ਆਰਥਿਕ ਤੌਰ ਤੇ ਖਾਂਦੇ ਪੀਂਦੇ ਲੋਕ ਹਨ । ਪੰਜਾਬ ਨਾਲ ਜੋ ਅਨਹੋਣੀ ਵਾਪਰਦੀ ਹੈ , ਉਹ ਵੀ ਸਿਵਾਏ ਰੋਸ ਮਾਰਚਾਂ ਬਿਆਨ ਆਰਥਿਕ ਮਦਦ ਦੁਖੀ ਹੋਣ ਦੇ ਸਿਵਾਏ ਕੁਝ ਨਹੀਂ ਕਰ ਸਕਦੇ ।
ਰਾਜ ਭਾਗ ਦੀ ਤਾਕਤ ਕੌਮ ਨੂੰ ਜ਼ਿੰਦਗੀ ਦਿੰਦੀ ਹੈ । ਰਾਜ ਭਾਗ ਦੀ ਤਾਕਤ ਕੌਮ ਦਾ ਭਵਿੱਖ ਹੁੰਦੀ ਹੈ । ਜਿਹੜੀ ਕੌਮ ਰਾਜ ਦੀ ਤਾਕਤ ਤੋਂ ਵਿਰਵੀ ਹੋ ਜਾਂਦੀ ਹੈ । ਉਹ ਬਹੁਤਾ ਚਿਰ ਜਿਉਂਦੀ ਨਹੀਂ ਰਹਿ ਸਕਦੀ । ਚਾਹੇ ਉਹ ਦੁਨੀਆ ਭਰ ਵਿਚ ਕਿੰਨੀ ਵੀ ਧਨੀ ਕਿਉਂ ਨਾ ਹੋਵੇ ਜੇਕਰ ਉਸ ਕੋਲ ਆਪਣਾ ਹੋਮ ਲੈਂਡ ਨਹੀਂ ਹੈ ਉਹ ਕਿੱਡੇ ਆਜ਼ਾਦੀ ਪਸੰਦ ਦੇਸ਼ ਵਿਚ ਰਹੇ ਮੁਸੀਬਤਾਂ ਵਿਚ ਰਹੇਗੀ ।

ਕਥਨ ਹੈ ਜੇਕਰ ਪੇਕਾ ਘਰ ਤਕੜਾ ਹੋਵੇ , ਸੁਹਰੇ ਵੀ ਕੁੜੀ ਦੀ ਇੱਜ਼ਤ ਹੁੰਦੀ ਹੈ ”।
ਭਾਰਤ ਦੇ ਕੇਂਦਰ ਵਿਚ ਸਿੱਖਾਂ ਦੀ ਸਿਆਸੀ ਹਿੱਸੇਦਾਰੀ ਸਦਾ ਆਟੇ ਵਿਚ ਲੂਣ ਬਰੋਬਰ ਰਹੀ ਹੈ । ਕੇਂਦਰ ਵਿਚ ਰਾਜ ਚਾਹੇ ਕਿਸੇ ਦਾ ਵੀ ਹੋਵੇ ਪੰਜਾਬ ਸਦਾ ਰੋਂਦਾ ਵਿਲਕਦਾ ਰਹੇਗਾ । ਕਿਉਂਕਿ ਕੇਂਦਰ ਵਿਚ ਰਾਜ ਕਰਦੇ ਲੋਕ ਪੰਜਾਬ ਨੂੰ ਕੁਝ ਵੀ ਦੇ ਕੇ ਰਾਜ਼ੀ ਨਹੀਂ ।

ਪੰਜਾਬ ਦੇ ਲੋਕਾਂ ਨੂੰ ਸੰਸਾਰ ਵਿਚ ਕੀ ਵਾਪਰਦਾ ਹੈ ਉਸ ਦਾ ਗਿਆਨ ਹੋਣਾ ਜ਼ਰੂਰੀ ਹੈ । ਜਿਵੇਂ ਗੱਡਾ , ਮੋਟਰ ਕਾਰ ਦੀ ਸਪੀਡ ਨਾਲ ਨਹੀਂ ਦੋੜ ਸਕਦਾ । ਉਵੇਂ ਹੀ ਗਿਆਨ ਸਮੇਂ ਦੇ ਹਾਣ ਦਾ ਹੋਣਾ ਜ਼ਰੂਰੀ ਹੁੰਦਾ ਹੈ ।
ਸਮੇਂ ਨੂੰ ਅਣਵੇਖਿਆਂ ਕਰਨਾ ਉਵੇਂ ਹੈ ਜਿਵੇਂ ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਮੀਟ ਲੈਂਦਾ ਹੈ ।

ਅੱਜ ਸੰਸਾਰ ਵਿਚ ਵੱਡੀਆਂ ਤਾਕਤਾਂ ਦਾ ਭੇੜ ਹੋ ਰਿਹਾ ਹੈ । ਰੋਜ਼ ਨਵੀਆਂ ਸਫ਼ਬੰਦੀਆਂ ਹੋ ਰਹੀਆਂ ਹਨ । ਵੱਡੇ ਵੱਡੇ ਸਾਮਰਾਜ ਜੋ ਕਿ ਸੰਸਾਰ ਵਿਚ ਵੱਡੀਆਂ ਤਾਕਤਾਂ ਹਨ ਅੱਜ ਵਪਾਰਕ ਤੌਰ ਤੇ ਦੂਜੇ ਸਮਰਾਜ ਨੂੰ ਠਿੱਬੀ ਦੇ ਰਹੇ ਹਨ । ਸੰਸਾਰ ਨਵੀਆਂ ਸੜਕਾਂ ਨਵੀਆਂ ਰੇਲ ਲਾਇਨਾਂ ਨਵੀਆਂ ਬੰਦਰਗਾਹਾਂ ਨਾਲ ਜੁੜ ਰਿਹਾ ਹੈ ।

ਪੰਜਾਬ ਭੂਗੋਲਿਕ ਤੌਰ ਤੇ ਤਿੰਨ ਐਟਮੀ ਤਾਕਤਾਂ ਵਿਚਕਾਰ ਸੈਡਵਿਚ ਹੈ । ਰੱਬ ਨਾ ਕਰੇ ਜੇਕਰ ਕੁਝ ਉਨ੍ਹੀਂ – ਇੱਕੀ ਹੋ ਜਾਵੇ । ਸਾਡਾ ਬਨਣਾ ਕੀ ਹੈ ? ਕਿਉਂਕਿ ਸਾਨਾਂ ਦੇ ਭੇੜ ਵਿਚ ਚੁਟਾਲੇ ਦਾ ਨਾਸ ਹੁੰਦਾ ਹੈ ।
ਬਗੈਰ ਹੌਮਲੈਂਡ ਤੋਂ ਬਿਨ੍ਹਾਂ ਸਿੱਖ ਕਿੰਨ੍ਹਾਂ ਚਿਰ ਹੋਰ ਜਿਉਂਦਾ ਰਹਿਣਗੇ ? ਕੀ ਲਿਖਣ ਵਾਲੇ ਸੱਚਾਈ ਨਿਗਲਣ ਦੇ ਦੋਸ਼ੀ ਨਹੀਂ ?

ਅੱਜ ਦੇ ਸਮੇਂ ਕਲਮ ਦੀ ਤਾਕਤ ਬਹੁਤ ਵੱਡੀ ਤਾਕਤ ਹੈ । ਬੇਸ਼ਰਤ ਕਿ ਇਸ ਕਲਮ ਨੂੰ ਲੋਕਾਂ ਦੇ ਦਿਮਾਗ ਤੋਂ ਜੰਗ ਲਾਹੁਣ ਲਈ ਵਰਤਿਆ ਜਾਵੇ , ਲੋਕਾਂ ਨੂੰ ਗਫ਼ਲਤ ਦੀ ਨੀਂਦ ਚੋਂ ਜਗਾਇਆ ਜਾਵੇ ”।
– ਐਸ ਸੁਰਿੰਦਰ –

Check Also

ਕਰੋਨਾਵਾਇਰਸ ਤੋਂ ਬਾਅਦ ਦੀ ਦੁਨੀਆਂ

– ਡਾ ਪ੍ਰਿਥੀਪਾਲ ਸਿੰਘ ਸੋਹੀ ਅੱਜ ਕਰੋਨਾਵਾਇਰਿਸ ਦਾ ਪਰਕੋਪ ਜਾਰੀ ਹੈ। ਹਰ ਰੋਜ ਕੋਵਿਡ-19 ਦੇ …

%d bloggers like this: